Symptoms of Diabetes: ਕਈ ਵਾਰ ਸਾਨੂੰ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਸਾਡੇ ਸਰੀਰ ਵਿੱਚ ਕਿਸੇ ਚੀਜ਼ ਦੀ ਕਮੀ ਜਾਂ ਵਾਧਾ ਹੋ ਰਿਹਾ ਹੈ। ਪਰ ਜਦੋਂ ਪਤਾ ਲੱਗਦਾ ਹੈ ਤਾਂ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਹੁਣ ਜੇ ਅਸੀਂ ਪਿਸ਼ਾਬ ਦੀ ਗੱਲ ਕਰੀਏ ਤਾਂ ਅਸੀਂ ਪਿਸ਼ਾਬ ਦੇ ਰੰਗ ਤੋਂ ਹੀ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਨੂੰ ਕੋਈ ਸਰੀਰਕ ਬਿਮਾਰੀ, ਡੀਹਾਈਡ੍ਰੇਸ਼ਨ, ਸ਼ੂਗਰ ਲੈਵਲ ਵਿੱਚ ਵਾਧਾ ਆਦਿ ਸਮੱਸਿਆਵਾਂ ਤਾਂ ਨਹੀਂ ਹਨ। ਜਦੋਂ ਤੁਹਾਡੇ ਪਿਸ਼ਾਬ ਵਿੱਚ ਬਹੁਤ ਜ਼ਿਆਦਾ ਖੰਡ ਜਮ੍ਹਾਂ ਹੋ ਜਾਂਦੀ ਹੈ, ਤਾਂ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਾਰਨ ਤੁਸੀਂ ਸਰੀਰਕ ਤੌਰ 'ਤੇ ਕਮਜ਼ੋਰ, ਥਕਾਵਟ ਅਤੇ ਊਰਜਾ ਦੀ ਕਮੀ ਮਹਿਸੂਸ ਕਰਦੇ ਹੋ।
ਜੇਕਰ ਤੁਹਾਡਾ ਬਲੱਡ ਸ਼ੂਗਰ ਲੈਵਲ ਬਹੁਤ ਜ਼ਿਆਦਾ ਹੈ ਤਾਂ ਪਿਸ਼ਾਬ ਦਾ ਰੰਗ ਕਲਾਊਡੀ ਹੋ ਜਾਂਦਾ ਹੈ। ਇਸ ਵਿੱਚ ਹਲਕੀ ਮਿੱਠੀ ਗੰਧ ਜਾਂ ਤਿੱਖੀ ਬਦਬੂ ਵੀ ਆ ਸਕਦੀ ਹੈ। ਰੰਗ ਬਦਲਣ ਦਾ ਕਾਰਨ UTI ਦੀ ਲਾਗ ਵੀ ਹੋ ਸਕਦੀ ਹੈ। ਯੂਟੀਆਈ ਇੱਕ ਬੈਕਟੀਰੀਆ ਦੀ ਲਾਗ ਹੈ ਜੋ ਪਿਸ਼ਾਬ ਨਲੀ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ। UTI ਦੌਰਾਨ, ਤੁਹਾਡਾ ਸਰੀਰ ਲਾਗ ਨਾਲ ਲੜਨ ਲਈ ਚਿੱਟੇ ਰਕਤਾਣੂਆਂ ਨੂੰ ਛੱਡਦਾ ਹੈ। ਚਿੱਟੇ ਰਕਤਾਣੂਆਂ ਦੀ ਮੌਜੂਦਗੀ ਤੁਹਾਡੇ ਪਿਸ਼ਾਬ ਨੂੰ ਕਲਾਊਡੀ ਬਣਾ ਸਕਦੀ ਹੈ।
ਪਿਸ਼ਾਬ ਦਾ ਰੰਗ ਬਦਲਣਾ : ਵੈਸੇ ਸ਼ੂਗਰ ਦੇ ਕਾਰਨ ਪਿਸ਼ਾਬ ਦਾ ਰੰਗ ਹਲਕਾ ਭੂਰਾ ਭਾਵ ਕਲਾਊਡੀ ਹੋ ਜਾਂਦਾ ਹੈ। ਸ਼ੂਗਰ ਦੀ ਬਿਮਾਰੀ ਵਿੱਚ ਖ਼ੂਨ 'ਚ ਗਲੂਕੋਜ਼ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਤੇ ਇਹ ਪੂਰੇ ਸਰੀਰ 'ਚ ਫੈਲਣ ਲੱਗ ਜਾਂਦਾ ਹੈ ਕਿਉਂਕਿ ਗਲੂਕੋਜ਼ ਨੂੰ ਸੋਖਣ ਵਾਲਾ ਇਨਸੁਲਿਨ ਹਾਰਮੋਨ ਨਹੀਂ ਬਣਦਾ ਅਤੇ ਨਾ ਹੀ ਕੰਮ ਕਰਦਾ ਹੈ। ਇੱਕ ਤਰ੍ਹਾਂ ਨਾਲ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ। ਇਹ ਖੰਡ ਆਖ਼ਿਰਕਾਰ ਪਿਸ਼ਾਬ ਰਾਹੀਂ ਬਾਹਰ ਨਿਕਲਦੀ ਹੈ।
ਗੁਰਦਾ ਖ਼ੂਨ ਨੂੰ ਫ਼ਿਲਟਰ ਕਰਦਾ ਹੈ ਅਤੇ ਪਿਸ਼ਾਬ ਰਾਹੀਂ ਰਹਿੰਦ-ਖੂੰਹਦ ਅਤੇ ਵਾਧੂ ਤਰਲ ਨੂੰ ਹਟਾਉਂਦਾ ਹੈ। ਪਰ ਇਹ ਵਾਧੂ ਖੰਡ ਨੂੰ ਫ਼ਿਲਟਰ ਕਰਨ ਵਿੱਚ ਅਸਮਰਥ ਹੋ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਖੰਡ ਦੀ ਮਾਤਰਾ ਵੀ ਪਿਸ਼ਾਬ ਵਿਚ ਸ਼ਾਮਲ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਪਿਸ਼ਾਬ ਦਾ ਰੰਗ ਭੂਰਾ ਜਾਂ ਕਲਾਊਡੀ ਹੋ ਜਾਂਦਾ ਹੈ।
ਜਦੋਂ ਯੂਰਿਨ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਇਸ 'ਚੋਂ ਗੁਲੂਕੋਜ਼ ਵਰਗੀ ਬਦਬੂ ਆਉਣ ਲੱਗਦੀ ਹੈ। ਯਾਨੀ ਇਸ ਦੀ ਮਹਿਕ ਫਲਾਂ ਵਰਗੀ ਹੋਣ ਲੱਗਦੀ ਹੈ ਅਤੇ ਇਸ ਦੀ ਮਹਿਕ ਵੀ ਮਿੱਠੀ ਆਉਣ ਲੱਗਦੀ ਹੈ। ਕੁੱਝ ਲੋਕਾਂ ਵਿੱਚ, ਇਸ ਸੰਕੇਤ ਦੇ ਆਧਾਰ ਤੇ, ਇਹ ਸਮਝਿਆ ਜਾ ਸਕਦਾ ਹੈ ਕਿ ਉਸ ਨੂੰ ਸ਼ੂਗਰ ਹੋ ਗਈ ਹੈ। ਇਸ ਲਈ, ਜੇਕਰ ਤੁਹਾਡੇ ਪਿਸ਼ਾਬ ਦਾ ਰੰਗ ਬਦਲ ਰਿਹਾ ਹੈ ਅਤੇ ਇਸ ਦੀ ਗੰਧ ਫਲਾਂ ਵਰਗੀ ਹੈ, ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਸ਼ੂਗਰ ਦੇ ਕਾਰਨ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਭੁੱਖ ਤੇ ਪਿਆਸ ਵੀ ਜ਼ਿਆਦਾ ਲਗਦੀ ਹੈ ਤੇ ਪਿਸ਼ਾਬ ਵੀ ਵਾਰ-ਵਾਰ ਆਉਂਦਾ ਹੈ। ਜੇਕਰ ਕੋਈ ਇਨਫੈਕਸ਼ਨ ਹੋਵੇ ਤਾਂ ਜਲਦੀ ਠੀਕ ਨਹੀਂ ਹੁੰਦੀ। ਇਸ ਲਈ ਜੇਕਰ ਪਿਸ਼ਾਬ ਦੇ ਰੰਗ ਦੇ ਨਾਲ ਇਹ ਲੱਛਣ ਵੀ ਦਿੱਖਣ ਤਾਂ ਫ਼ੌਰਨ ਡਾਕਟਰ ਨਾਲ ਸੰਪਰਕ ਕਰਨਾ ਹੀ ਸਹੀ ਰਹੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diabetes, Health, Healthy lifestyle