ਫੇਫੜਿਆਂ ਦੇ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਗਲਤ ਜੀਵਨਸ਼ੈਲੀ, ਗੈਰ-ਸਿਹਤਮੰਦ ਖੁਰਾਕ ਅਤੇ ਬੁਰੀਆਂ ਆਦਤਾਂ ਜ਼ਿੰਮੇਵਾਰ ਹੁੰਦੀਆਂ ਹਨ। ਫੇਫੜਿਆਂ ਦੇ ਕੈਂਸਰ ਲਈ ਸਿਗਰਟਨੋਸ਼ੀ ਸਭ ਤੋਂ ਵੱਡਾ ਕਾਰਨ ਹੁੰਦੀ ਹੈ। ਇੱਥੋਂ ਤੱਕ ਕਿ ਸੈਕਿੰਡ ਹੈਂਡ ਸਿਗਰਟਨੋਸ਼ੀ ਜਾਂ ਪੈਸਿਵ ਸਮੋਕਿੰਗ ਫੇਫੜਿਆਂ ਦੇ ਕੈਂਸਰ ਦੇ ਜੋਖਮ ਨੂੰ ਵਧਾ ਸਕਦੀ ਹੈ। ਪਰ ਸਰੀਰ ਵਿੱਚ ਆਮ ਦਿਖਣ ਵਾਲੇ ਲੱਛਣ ਵੀ ਇਸ ਨਾਮੁਰਾਦ ਬਿਮਾਰੀ ਦਾ ਕਾਰਨ ਬਣ ਸਕਦੇ ਹਨ ਤੇ ਇਸ ਲਈ ਇਨ੍ਹਾਂ ਲੱਛਣਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਇਨ੍ਹਾਂ ਲੱਛਣਾਂ ਬਾਰੇ...
ਫੇਫੜਿਆਂ ਦੇ ਕੈਂਸਰ ਦੇ ਲੱਛਣ :
ਲਗਾਤਾਰ ਖੰਘ ਹੋਣਾ: ਆਮ ਤੌਰ 'ਤੇ ਲੋਕਾਂ ਨੂੰ ਜ਼ੁਕਾਮ ਅਤੇ ਖੰਘ ਹੁੰਦੀ ਹੈ ਪਰ ਜੇਕਰ ਫੇਫੜਿਆਂ ਦਾ ਕੈਂਸਰ ਹੈ ਤਾਂ ਇਹ ਖੰਘ ਜਾਂਦੀ ਹੀ ਨਹੀਂ ਹੈ। ਹਲਕੀ ਖੰਘ ਬਿਨਾਂ ਕਿਸੇ ਕਾਰਨ ਜਾਰੀ ਰਹਿੰਦੀ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਤੇ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
ਸਾਹ ਲੈਣ 'ਚ ਮੁਸ਼ਕਿਲ ਆਉਣੀ: ਫੇਫੜਿਆਂ ਦਾ ਕੈਂਸਰ ਹੋਣ 'ਤੇ ਸਾਹ ਲੈਣ 'ਚ ਦਿੱਕਤ ਆਉਂਦੀ ਹੈ। ਬਹੁਤ ਆਸਾਨੀ ਨਾਲ ਥੱਕ ਜਾਣਾ ਅਤੇ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਕਰਨਾ ਫੇਫੜਿਆਂ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ।
ਆਵਾਜ਼ 'ਚ ਭਾਰੀਪਨ ਆਉਣਾ: ਫੇਫੜਿਆਂ ਦੇ ਕੈਂਸਰ ਕਾਰਨ ਆਵਾਜ਼ ਵਿੱਚ ਬਦਲਾਅ ਆਉਂਦਾ ਹੈ। ਆਵਾਜ਼ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਣ ਲੱਗਦੇ ਹਨ। ਆਵਾਜ਼ ਵਿਚ ਭਾਰੀਪਨ ਆਉਂਦਾ ਹੈ। ਫੇਫੜਿਆਂ ਦੇ ਕੈਂਸਰ ਕਾਰਨ ਫੇਫੜਿਆਂ 'ਚ ਸੋਜ ਆ ਜਾਂਦੀ ਹੈ। ਅਜਿਹੇ ਲੱਛਣ ਦਿਖਣ ਤਾਂ ਡਾਕਟਰ ਨਾਲ ਸੰਪਰਕ ਕਰੋ।
ਬਿਨਾਂ ਕਿਸੇ ਕਾਰਨ ਭਾਰ ਘਟ ਹੋਣਾ: ਫੇਫੜਿਆਂ ਦੇ ਕੈਂਸਰ ਦੀ ਸਥਿਤੀ ਵਿਚ ਭਾਰ ਵਿਚ ਅਚਾਨਕ ਕਮੀ ਆ ਜਾਂਦੀ ਹੈ। ਹਾਲਾਂਕਿ, ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਵਿੱਚ, ਸਰੀਰ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ। ਕਾਰਨ ਭਾਵੇਂ ਕੋਈ ਵੀ ਹੋਵੇ, ਭਾਰ ਘੱਟ ਹੋਣ ਦੀ ਸੂਰਤ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਹੱਡੀਆਂ 'ਚ ਦਰਦ ਰਹਿਣਾ: ਜੇਕਰ ਬਿਨਾਂ ਕਿਸੇ ਕਾਰਨ ਹੱਡੀਆਂ 'ਚ ਦਰਦ ਹੋਵੇ ਤਾਂ ਇਹ ਫੇਫੜਿਆਂ ਦੇ ਕੈਂਸਰ ਦਾ ਲੱਛਣ ਵੀ ਹੋ ਸਕਦਾ ਹੈ। ਇਸ ਲਈ ਇਹ ਨਾ ਸੋਚੋ ਕਿ ਜੇਕਰ ਹੱਡੀਆਂ ਵਿੱਚ ਦਰਦ ਹੈ ਤਾਂ ਇਹ ਕੈਂਸਰ ਨਹੀਂ ਹੋ ਸਕਦਾ। ਹੱਡੀਆਂ ਦੇ ਦਰਦ ਦੇ ਨਾਲ-ਨਾਲ ਲਗਾਤਾਰ ਸਿਰਦਰਦ ਹੋਣਾ ਵੀ ਫੇਫੜਿਆਂ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health news, Health tips, Healthy lifestyle, Lung cancer