ਅੱਜ ਦੀ ਖ਼ਰਾਬ ਜੀਵਨ ਸ਼ੈਲੀ ਕਾਰਨ ਮਰਦਾਂ ਵਿੱਚ ਕਈ ਤਰੀਕਿਆਂ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਿੱਚ ਸਭ ਤੋਂ ਆਮ ਹੈ ਸ਼ੁਕਰਾਣੂਆਂ ਦੀ ਕਮੀ ਹੋਣਾ। ਸ਼ੁਕਰਾਣੂਆਂ ਦੀ ਗਿਣਤੀ ਘਟਣ ਲਈ ਸਾਡੀ ਖ਼ੁਰਾਕ ਮੁੱਖ ਤੌਰ 'ਤੇ ਜ਼ਿੰਮੇਵਾਰ ਹੈ। ਜੇਕਰ ਸਾਡਾ ਖਾਣਾ ਪੀਣਾ ਗ਼ਲਤ ਹੈ ਤਾਂ ਸ਼ੁਕਰਾਣੂਆਂ ਦੀ ਗਿਣਤੀ 'ਚ ਗਿਰਾਵਟ ਆ ਹੀ ਜਾਂਦੀ ਹੈ। ਇਸ ਕਾਰਨ ਕਈ ਮਰਦ ਪਿਤਾ ਨਹੀਂ ਬਣ ਪਾਉਂਦੇ। ਹਾਲਾਤ ਜ਼ਿਆਦਾ ਖ਼ਰਾਬ ਹੋਣ ਉੱਤੇ ਐਜ਼ੋਸਪਰਮੀਆ ਵੀ ਹੋ ਸਕਦੀ ਹੈ। ਐਜ਼ੋਸਪਰਮੀਆ ਵਿੱਚ ਕੋਈ ਵੀ ਮਰਦ ਪਿਤਾ ਨਹੀਂ ਬਣ ਸਕਦਾ। ਐਜ਼ੋਸਪਰਮੀਆ ਦਾ ਸਮੇਂ ਸਿਰ ਪਤਾ ਲਗਾ ਕੇ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਪਰ ਇਸ ਲਈ ਜ਼ਿੰਮੇਵਾਰ ਖਾਣ ਪੀਣ ਵਾਲੇ ਪਦਾਰਥਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੇ ਸੇਵਨ ਨਾਲ ਸ਼ੁਕਰਾਣੂਆਂ ਦੀ ਗਿਣਤੀ ਘਟਦੀ ਹੈ। ਆਓ ਜਾਣਦੇ ਹਾਂ ਅਜਿਹੇ ਖਾਦ ਉਤਪਾਦਾਂ ਬਾਰੇ...
ਅਲਕੋਹਲ: ਸ਼ੁਕਰਾਣੂਆਂ ਦੀ ਗਿਣਤੀ ਘਟਾਉਣ ਤੋਂ ਲੈ ਕੇ ਇਨ੍ਹਾਂ ਦੀ ਕੁਆਲਿਟੀ ਖ਼ਰਾਬ ਕਰਨ ਵਿੱਚ ਸ਼ਰਾਬ ਦਾ ਬਹੁਤ ਵੱਡਾ ਹੱਥ ਹੈ। ਜੇਕਰ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਘੱਟੋ-ਘੱਟ ਪਿਤਾ ਬਣਨ ਤੱਕ ਇਸ ਨੂੰ ਪੂਰੀ ਤਰ੍ਹਾਂ ਛੱਡ ਦਿਓ। ਥੋੜ੍ਹੀ ਜਿਹੀ ਸ਼ਰਾਬ ਵੀ ਸ਼ੁਕਰਾਣੂਆਂ ਲਈ ਘਾਤਕ ਹੁੰਦੀ ਹੈ ਇਸ ਦੇ ਲਗਾਤਾਰ ਸੇਵਨ ਨਾਲ ਤੁਸੀਂ ਸ਼ਾਇਦ ਕਦੇ ਵੀ ਪਿਤਾ ਨਹੀਂ ਬਣ ਸਕੋਗੇ।
ਪ੍ਰੋਸੈਸਡ ਮੀਟ: ਪ੍ਰੋਸੈਸਡ ਮੀਟ ਕਈ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ ਪਰ ਸਭ ਤੋਂ ਜ਼ਿਆਦਾ ਇਹ ਸ਼ੁਕਰਾਣੂਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪ੍ਰੋਸੈਸਡ ਮੀਟ ਵਿੱਚ ਬੇਕਨ, ਹੈਮਬਰਗਰ, ਸਲਾਮੀ ਆਦਿ ਸ਼ਾਮਲ ਹਨ। ਪ੍ਰੋਸੈਸਡ ਮੀਟ ਦਾ ਲਗਾਤਾਰ ਸੇਵਨ ਸ਼ੁਕਰਾਣੂਆਂ ਦੀ ਗਿਣਤੀ ਨੂੰ ਬਹੁਤ ਘਟਾ ਸਕਦਾ ਹੈ।
ਚਰਬੀ ਵਾਲਾ ਦੁੱਧ ਅਤੇ ਡੇਅਰੀ ਉਤਪਾਦ: ਦੁੱਧ, ਕਰੀਮ, ਪਨੀਰ ਆਦਿ ਇਹ ਸਾਰੀਆਂ ਚੀਜ਼ਾਂ ਪਿਤਾ ਬਣਨ ਦੇ ਰਾਹ 'ਚ ਰੁਕਾਵਟ ਬਣ ਸਕਦੀਆਂ ਹਨ। ਫੁੱਲ ਕਰੀਮ ਵਾਲੇ ਦੁੱਧ ਵਿੱਚ ਐਸਟ੍ਰੋਜਨ ਜ਼ਿਆਦਾ ਹੁੰਦਾ ਹੈ। ਇਸ ਦੇ ਨਾਲ ਹੀ ਕੁੱਝ ਗਾਵਾਂ ਨੂੰ ਦੁੱਧ ਕੱਢਣ ਲਈ ਆਕਸੀਟੋਸਿਨ ਦਿੱਤਾ ਜਾਂਦਾ ਹੈ। ਆਕਸੀਟੋਸਿਨ ਵਾਲਾ ਦੁੱਧ ਪੁਰਸ਼ਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਨੂੰ ਬਹੁਤ ਘੱਟ ਕਰਦਾ ਹੈ।
ਸੋਇਆ ਉਤਪਾਦ: ਸੋਇਆ ਉਤਪਾਦਾਂ ਵਿੱਚ ਫਾਈਟੋਏਸਟ੍ਰੋਜਨ ਪਾਇਆ ਜਾਂਦਾ ਹੈ। ਬੋਸਟਨ ਵਿੱਚ ਹੋਏ ਇੱਕ ਅਧਿਐਨ ਵਿੱਚ ਇਹ ਪਾਇਆ ਗਿਆ ਕਿ ਅਧਿਐਨ ਵਿੱਚ ਸ਼ਾਮਲ ਪੁਰਸ਼ਾਂ ਵਿੱਚੋਂ ਜਿਨ੍ਹਾਂ ਨੇ ਸੋਇਆ ਦਾ ਸੇਵਨ ਕੀਤਾ, ਉਨ੍ਹਾਂ ਦੀ ਜਣਨ ਸ਼ਕਤੀ ਘੱਟ ਗਈ ਸੀ।
ਕੀਟਨਾਸ਼ਕ ਅਤੇ ਬੇਸਫਿਨੋਲ: ਜ਼ਿਆਦਾਤਰ ਸਬਜ਼ੀਆਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਿਸਫਿਨੋਲ ਦੀ ਵਰਤੋਂ ਪੈਕਡ ਭੋਜਨ ਵਿੱਚ ਕੀਤੀ ਜਾਂਦੀ ਹੈ ਤੇ ਜਿਸ ਭੋਜਨ ਵਿਚ ਕੀਟਨਾਸ਼ਕ ਅਤੇ ਬੇਸਫਿਨੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਸ ਨਾਲ ਸ਼ੁਕਰਾਣੂਆਂ ਦੀ ਗਿਣਤੀ ਘਟਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alcohol, Health, Health care