Fruits to eat in Cholesterol Problem: ਅੱਜਕਲ ਦੀ ਵਿਅਸਤ ਜੀਵਨ ਸ਼ੈਲੀ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕਾਂ ਨੂੰ ਕੋਲੈਸਟ੍ਰੋਲ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਲੈਸਟ੍ਰੋਲ ਖੂਨ ਵਿੱਚ ਮੌਜੂਦ ਇੱਕ ਮੋਮ ਵਰਗਾ ਪਦਾਰਥ ਹੁੰਦਾ ਹੈ। ਆਮ ਤੌਰ 'ਤੇ ਸਾਡੇ ਸਰੀਰ ਵਿਚ ਦੋ ਤਰ੍ਹਾਂ ਦਾ ਕੋਲੈਸਟ੍ਰੋਲ ਪਾਇਆ ਜਾਂਦਾ ਹੈ। ਜਿਸ ਨੂੰ ਚੰਗਾ ਕੋਲੈਸਟ੍ਰੋਲ ਅਤੇ ਖਰਾਬ ਕੋਲੈਸਟ੍ਰੋਲ ਕਿਹਾ ਜਾਂਦਾ ਹੈ।
ਚੰਗਾ ਕੋਲੈਸਟ੍ਰੋਲ ਖੂਨ ਵਿੱਚ ਜਮਾਂ ਹੋਣ ਵਾਲੀ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਅਤੇ ਸਾਡੀਆਂ ਧਮਨੀਆਂ ਨੂੰ ਸਾਫ਼ ਰੱਖਦਾ ਹੈ ਤਾਂ ਜੋ ਦਿਲ ਵਿੱਚ ਖੂਨ ਦਾ ਪ੍ਰਵਾਹ ਸਹੀ ਢੰਗ ਨਾਲ ਹੋ ਸਕੇ। ਇਸ ਦੇ ਨਾਲ ਹੀ ਖਰਾਬ ਕੋਲੈਸਟ੍ਰੋਲ ਨੂੰ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਜਦੋਂ ਇਸ ਦਾ ਪੱਧਰ ਵਧਦਾ ਹੈ, ਤਾਂ ਇਹ ਧਮਨੀਆਂ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਦਿਲ ਨੂੰ ਜਾਣ ਵਾਲੇ ਖੂਨ ਦਾ ਪ੍ਰਵਾਹ ਕਾਫ਼ੀ ਘੱਟ ਜਾਂਦਾ ਹੈ ਅਤੇ ਹਾਰਟ ਅਟੈਕ, ਸਟ੍ਰੋਕ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।
ਵੈਸੇ ਬਿਨਾਂ ਦਵਾਈਆਂ ਦੇ ਤੁਸੀਂ ਆਪਣੇ ਕੋਲੈਸਟ੍ਰੋਲ ਲੈਵਲ ਨੂੰ ਠੀਕ ਰੱਖ ਸਕਦੇ ਹੋ। ਦਰਅਸਲ ਫਲਾਂ ਵਿੱਚ ਮੌਜੂਦ ਪੋਸ਼ਕ ਤੱਤ ਤੁਹਾਡੇ ਸਰੀਰ ਵਿੱਚ ਪੋਸ਼ਣ ਦੀ ਕਮੀ ਨੂੰ ਪੂਰਾ ਕਰਦੇ ਹਨ ਅਤੇ ਸਰੀਰ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ। ਅਜਿਹੇ ਫਲਾਂ ਨੂੰ ਹਰ ਕਿਸੇ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ, ਆਓ ਜਾਣਦੇ ਹਾਂ ਇਨ੍ਹਾਂ ਫਲਾਂ ਬਾਰੇ
ਅੰਗੂਰ : ਜ਼ਿਆਦਾਤਰ ਲੋਕਾਂ ਨੂੰ ਅੰਗੂਰਾਂ ਖਾਣਾ ਕਾਫੀ ਪਸੰਦ ਹੁੰਦਾ ਹੈ, ਇਨਾਂ ਦਾ ਖੱਟਾ ਮਿੱਠਾ ਸੁਆਦ ਕਈਆਂ ਦੇ ਮੂੰਹ ਵਿੱਚ ਪਾਣੀ ਲੈ ਆਉਂਦਾ ਹੈ। ਅੰਗੂਰ ਸਾਡੇ ਖੂਨ ਵਿੱਚ ਮਾੜੇ ਕੋਲੈਸਟ੍ਰਾਲ ਨੂੰ ਲੀਵਰ ਤੱਕ ਪਹੁੰਚਾਉਂਦੇ ਹਨ, ਜਿੱਥੇ ਇਸ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਅਨਾਨਾਸ : ਅਨਾਨਾਸ ਵਿਟਾਮਿਨ, ਮਿਨਰਲਸ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਮੌਜੂਦ ਬ੍ਰੋਮੇਲੇਨ ਖੂਨ ਵਿੱਚ ਕੋਲੈਸਟ੍ਰਾਲ ਨੂੰ ਤੋੜਦਾ ਹੈ ਅਤੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦਾ ਹੈ। ਇਸ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ ਅਤੇ ਹਾਈ ਕੋਲੈਸਟ੍ਰੋਲ ਤੋਂ ਰਾਹਤ ਮਿਲਦੀ ਹੈ।
ਸੇਬ : ਕੋਲੈਸਟ੍ਰਾਲ ਨੂੰ ਘੱਟ ਕਰਨ ਲਈ ਸੇਬ ਨੂੰ ਸਭ ਤੋਂ ਫਾਇਦੇਮੰਦ ਫਲ ਮੰਨਿਆ ਜਾਂਦਾ ਹੈ। ਇਸ 'ਚ ਮੌਜੂਦ ਘੁਲਣਸ਼ੀਲ ਫਾਈਬਰ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਇਸ ਤੋਂ ਇਲਾਵਾ ਪੋਲੀਫੇਨੋਲ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਇੱਕ ਜਾਂ ਦੋ ਸੇਬ ਖਾਂਦੇ ਹੋ ਤਾਂ ਥੋੜ੍ਹੇ ਸਮੇਂ ਵਿੱਚ ਹੀ ਕੋਲੈਸਟ੍ਰੋਲ ਕੰਟਰੋਲ ਹੋ ਜਾਵੇਗਾ।
ਐਵੋਕਾਡੋ : ਐਵੋਕਾਡੋ 'ਚ ਓਲੀਕ ਐਸਿਡ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ 'ਚੋਂ ਖਰਾਬ ਕੋਲੈਸਟ੍ਰਾਲ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਐਵੋਕਾਡੋ ਨੂੰ ਸਲਾਦ, ਸੈਂਡਵਿਚ, ਟੋਸਟ ਜਾਂ ਸਮੂਦੀ ਬਣਾ ਕੇ ਸੇਵਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਲੈਕਬੇਰੀ ਅਤੇ ਸਟ੍ਰਾਬੇਰੀ ਦਾ ਸੇਵਨ ਵੀ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰ ਸਕਦਾ ਹੈ।
ਕੇਲਾ : ਕੇਲਾ ਫਾਈਬਰ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਹਾਈ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਕੇਲਾ ਸਾਡੀ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, High Cholesterol, Lifestyle