Home /News /health /

ਸ਼ੂਗਰ ਦੇ ਮਰੀਜ਼ ਲੈਣ ਕਿਸ ਤਰ੍ਹਾਂ ਦੀ ਡਾਈਟ? ਜਾਣੋ ਡਾਇਟੀਸ਼ੀਅਨ ਦੇ ਸੁਝਾਅ, ਕੰਟਰੋਲ ‘ਚ ਰਹੇਗੀ ਸ਼ੂਗਰ

ਸ਼ੂਗਰ ਦੇ ਮਰੀਜ਼ ਲੈਣ ਕਿਸ ਤਰ੍ਹਾਂ ਦੀ ਡਾਈਟ? ਜਾਣੋ ਡਾਇਟੀਸ਼ੀਅਨ ਦੇ ਸੁਝਾਅ, ਕੰਟਰੋਲ ‘ਚ ਰਹੇਗੀ ਸ਼ੂਗਰ

best diet for sugar-patients

best diet for sugar-patients

ਮਾਹਿਰਾਂ ਦੇ ਅਨੁਸਾਰ ਸ਼ੂਗਰ ਦੇ ਮਰੀਜ਼ਾ ਲਈ ਸ਼ੂਗਰ ਨੂੰ ਕੰਟਰੋਲ ਕਰਨ ਵਾਸਤੇ ਨਿਯਮਿਤ ਡਾਈਟ ਪਲਾਨ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ੂਗਰ ਦੀ ਸਮੱਸਿਆ ਹੋਣ ਉਪਰੰਤ ਤੁਹਾਨੂੰ ਕਿਸ ਤਰ੍ਹਾਂ ਦੀ ਡਾਈਟ ਲੈਣੀ ਚਾਹੀਦੀ ਹੈ। ਆਓ ਡਾਇਟੀਸ਼ੀਅਨ ਕਾਮਿਨੀ ਸਿਨਹਾ ਤੋਂ ਜਾਣਦੇ ਹਾਂ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕਿਸ ਤਰ੍ਹਾਂ ਦੀ ਡਾਈਟ ਦੀ ਪਾਲਨਾ ਕਰਨੀ ਚਾਹੀਦੀ ਹੈ।

ਹੋਰ ਪੜ੍ਹੋ ...
  • Share this:

ਸ਼ੂਗਰ ਸਾਡੀ ਜੀਵਨ ਸ਼ੈਲੀ ਨਾਲ ਜੁੜੀ ਸਮੱਸਿਆ ਹੈ। ਕੁੱਝ ਵੀ ਖਾਣ ਪੀਣ ਦਾ ਬਲੱਡ ਸ਼ੂਗਰ ਉੱਤੇ ਸਿੱਧਾ ਅਸਰ ਹੁੰਦਾ ਹੈ। ਸ਼ੂਗਰ ਦੀ ਸਮੱਸਿਆ ਵਿੱਚ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਸ਼ੂਗਰ ਦੇ ਮਰੀਜ਼ ਅਕਸਰ ਹੀ ਇਸ ਉਲਝਣ ਵਿੱਚ ਰਹਿੰਦੇ ਹਨ ਕਿ ਉਨ੍ਹਾਂ ਨੂੰ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ। ਅਜਿਹੇ ਵਿੱਚ ਕਈ ਵਾਰ ਉਹ ਸਿਹਤ ਲਈ ਲਾਜ਼ਮੀ ਲੋੜੀਂਦੀਆਂ ਚੀਜ਼ਾਂ ਵੀ ਛੱਡ ਦਿੰਦੇ ਹਨ। ਮਾਹਿਰਾਂ ਦੇ ਅਨੁਸਾਰ ਸ਼ੂਗਰ ਦੇ ਮਰੀਜ਼ਾ ਲਈ ਸ਼ੂਗਰ ਨੂੰ ਕੰਟਰੋਲ ਕਰਨ ਵਾਸਤੇ ਨਿਯਮਿਤ ਡਾਈਟ ਪਲਾਨ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ੂਗਰ ਦੀ ਸਮੱਸਿਆ ਹੋਣ ਉਪਰੰਤ ਤੁਹਾਨੂੰ ਕਿਸ ਤਰ੍ਹਾਂ ਦੀ ਡਾਈਟ ਲੈਣੀ ਚਾਹੀਦੀ ਹੈ। ਆਓ ਡਾਇਟੀਸ਼ੀਅਨ ਕਾਮਿਨੀ ਸਿਨਹਾ ਤੋਂ ਜਾਣਦੇ ਹਾਂ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕਿਸ ਤਰ੍ਹਾਂ ਦੀ ਡਾਈਟ ਦੀ ਪਾਲਨਾ ਕਰਨੀ ਚਾਹੀਦੀ ਹੈ।

ਸ਼ੂਗਰ ਦੇ ਮਰੀਜ਼ਾ ਲਈ ਜ਼ਰੂਰੀ ਟਿਪਸ

ਤੁਹਾਨੂੰ ਦੱਸ ਦੇਈਏ ਕਿ ਡਾਇਟੀਸ਼ੀਅਨ ਕਾਮਿਨੀ ਸਿਨਹਾ ਮੇਦਾਂਤਾ ਹਸਪਤਾਲ ਵਿੱਚ ਡਾਇਟੀਸ਼ੀਅਨ ਵਜੋਂ ਭੂਮਿਕਾ ਨਿਭਾ ਚੁੱਕੀ ਹੈ। ਇਸ ਦੇ ਲਈ ਹੀ ਉਹ ਨੋਇਡਾ ਦੇ ਡਾਈਟ ਮੰਤਰਾਲੇ ਦੀ ਫਾਊਂਡਰ ਵੀ ਹੈ। ਡਾਇਟੀਸ਼ੀਅਨ ਕਾਮਿਨੀ ਸਿਨਹਾ ਜੇ ਅਨੁਸਾਰ ਸ਼ੂਗਰ ਦੇ ਮਰੀਜ਼ਾਂ ਦੀ ਡਾਈਟ ਵਿੱਚ ਉੱਚ ਫਾਈਬਰ, ਮੱਧਮ ਪ੍ਰੋਟੀਨ ਤੇ ਘੱਟ ਤੋਂ ਘੱਟ ਕਾਰਬੋਹਾਈਡਰੇਟ ਹੋਣਾ ਚਾਹੀਦਾ ਹੈ। ਡਾਈਟ ਵਿੱਚ ਜਿੰਨਾ ਘੱਟ ਕਾਰਬੋਹਾਈਡਰੇਟ ਹੋਵੇਗਾ ਸ਼ੂਗਰ ਪੀੜਤ ਲਈ ਉਨ੍ਹਾਂ ਹੀ ਚੰਗਾ ਹੈ। ਉਨ੍ਹਾਂ ਦੇ ਅਨੁਸਾਰ ਜ਼ਿਆਦਾ ਕਾਰਬੋਹਾਈਡਰੇਟ ਦਾ ਸੇਵਨ ਕਰਨ ਨਾਲ ਇਹ ਚਰਬੀ ਦੇ ਰੂਪ ਵਿਚ ਸਰੀਰ ਵਿਚ ਜਮ੍ਹਾ ਹੋ ਜਾਂਦਾ ਹੈ ਅਤੇ ਬਲੱਡ ਸ਼ੂਗਰ ਵਿਚ ਤੇਜ਼ੀ ਨਾਲ ਬਦਲਾਅ ਹੁੰਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣ ਹੈ ਕਿ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਰੋਜ਼ਾਨਾ ਖਾਣਾ ਨਿਯਮਿਤ ਰੂਪ ਵਿੱਚ ਖਾਣਾ ਚਾਹੀਦਾ ਹੈ। ਇਹ ਸ਼ੂਗਰ ਕੰਟਰੋਲ ਕਰਨ ਵਿੱਚ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਸ਼ੂਗਰ ਦੀ ਸਮੱਸਿਆ ਵਾਲੇ ਲੋਕਾਂ ਨੂੰ ਸਵੇਰ, ਦੁਪਹਿਰ ਤੇ ਰਾਤ ਦਾ ਖਾਣਾ ਸਮੇਂ ਸਿਰ ਖਾਣਾ ਚਾਹੀਦਾ ਹੈ।

ਡਾਈਟ ਪਲਾਨ

ਡਾਕਟਰ ਕਾਮਿਨੀ ਸਿਨਹਾ ਅਨੁਸਾਰ ਸ਼ੂਗਰ ਦੇ ਮਰੀਜ਼ਾਂ ਨੂੰ ਨਾਸ਼ਤੇ ਵਿਚ ਓਟਸ, ਸਬਜ਼ੀਆਂ ਦਾ ਦਲੀਆ, ਸਪ੍ਰਾਉਟ, ਬੇਸਨ ਚੀਲਾ ਖਾਣਾ ਚਾਹੀਦਾ ਹੈ। ਇਹ ਸਾਰੇ ਭੋਜਨਾਂ ਵਿੱਚ ਉੱਚ ਫਾਈਬਰ ਤੇ ਪ੍ਰੋਟੀਨ ਮੌਜੂਦ ਹੁੰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਇਸ ਭੋਜਨ ਵਿੱਚ ਸਰੀਰ ਲਈ ਲੋੜੀਂਦੇ ਪੌਸ਼ਟਿਕ ਤੱਤ ਵੀ ਮਿਲ ਜਾਂਦੇ ਹਨ। ਉੱਚ ਫਾਈਬਰ ਭੋਜਨ ਖਾਣ ਨਾਲ ਤੁਹਾਨੂੰ ਭੁੱਖ ਵੀ ਘੱਟ ਲੱਗਦੀ ਹੈ।

ਡਾਇਟੀਸ਼ੀਅਨ ਕਾਮਿਨੀ ਸਿਨਹਾ ਦੇ ਅਨੁਸਾਰ ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਤੁਹਾਨੂੰ ਦੁਪਹਿਰ ਜਾਂ ਰਾਤ ਦੇ ਖਾਣੇ ਵਿੱਚ ਸਲਾਦ, ਸਬਜ਼ੀਆਂ, ਦਹੀਂ, ਰੋਟੀ ਤੇ ਦਾਲ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਚੌਲ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਊਨ ਰਾਈਸ ਖਾਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਤੁਹਾਡੀ ਸ਼ੂਗਰ ਕੰਟਰੋਲ ਰਹੇਗੀ।

ਰੋਜ਼ਾਨਾ ਕਰੋ ਕਸਰਤ

ਡਾਇਟੀਸ਼ੀਅਨ ਕਾਮਿਨੀ ਸਿਨਹਾ ਦਾ ਕਹਿਣਾ ਹੈ ਕਿ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਲਈ ਡਾਈਟ ਦਾ ਧਿਆਨ ਰੱਖਣਾ ਲਾਜ਼ਮੀ ਹੈ। ਪਰ ਇਸ ਦੇ ਨਾਲ ਹੀ ਕਸਰਤ, ਸੈਰ ਤੇ ਹੋਰ ਸਰੀਰਕ ਗਤੀਵਿਧੀਆਂ ਵੀ ਜ਼ਰੂਰੀ ਹਨ। ਉਨ੍ਹਾਂ ਅਨੁਸਾਰ ਰੋਜ਼ਾਨਾ ਸਰੀਰਕ ਗਤੀਵਿਧੀ ਕਰਨ ਨਾਲ ਸਰੀਰ ਦਾ ਮੇਟਾਬੋਲਿਜ਼ਮ ਠੀਕ ਹੁੰਦਾ ਹੈ ਅਤੇ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

Published by:Drishti Gupta
First published:

Tags: Diabetes, Health, Health care tips, Sugar