ਬਦਲ ਰਿਹਾ ਮੌਸਮ ਸਿਹਤ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਭਾਰਤ ਵਿੱਚ ਸਰਦੀਆਂ ਦਾ ਮੌਸਮ ਜਾ ਰਿਹਾ ਹੈ ਅਤੇ ਗਰਮੀਆਂ ਸ਼ੁਰੂ ਹੋ ਰਹੀਆਂ ਹਨ। ਇਸਦੇ ਨਾਲ ਹੀ ਵੱਖ ਵੱਖ ਇਲਾਕਿਆਂ ਵਿੱਚ ਮੀਂਹ ਵੀ ਪੈ ਰਿਹਾ ਹੈ। ਜਿਸ ਕਰਕੇ ਦਿਨ ਵੇਲੇ ਗਰਮੀ ਤੇ ਰਾਤ ਵੇਲੇ ਠੰਡ ਪੈ ਰਹੀ ਹੈ। ਦਿਨ ਵੇਲੇ ਲੋਕ ਗਰਮੀ ਵਾਲੇ ਕੱਪੜੇ ਪਾ ਰਹੇ ਹਨ ਜਦਕਿ ਰਾਤ ਨੂੰ ਕੰਬਲ ਲੈ ਕੇ ਸੌਂ ਰਹੇ ਹਨ। ਬਦਲ ਰਹੇ ਇਸ ਮੌਸਮ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ਉੱਤੇ ਪੈ ਰਿਹਾ ਹੈ। ਲੋਕਾਂ ਨੂੰ ਖੰਘ, ਜ਼ੁਕਾਮ ਤੇ ਹੋਰ ਕਈ ਸਮੱਸਿਆਵਾਂ ਆ ਰਹੀਆਂ ਹਨ। ਇਹ ਮੌਸਮ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ। ਆਓ ਜਾਣਦੇ ਹਾਂ ਕਿ ਬਦਲਦੇ ਮੌਸਮ ਵਿੱਚ ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖਿਆ ਜਾ ਸਕਦਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਚਿਤਰਕੂਟ ਦੇ ਚੀਫ਼ ਮੈਡੀਕਲ ਅਫ਼ਸਰ ਭੁਪੇਸ਼ ਦਿਵੇਦੀ ਨੇ ਦੱਸਿਆ ਦਿਨ ਵੇਲੇ ਗਰਮੀ ਹੋਣ ਕਰਕੇ ਲੋਕਾਂ ਨੇ ਠੰਡਾ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਹੈ। ਪਰ ਇਸ ਬਦਲ ਰਹੇ ਮੌਸਮ ਵਿੱਚ ਠੰਡਾ ਪਾਣੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਜੋ ਲੋਕ ਇਸ ਮੌਸਮ ਵਿੱਚ ਠੰਡਾ ਪਾਣੀ ਪੀ ਰਹੇ ਹਨ ਉਨ੍ਹਾਂ ਵਿੱਚ ਬਿਮਾਰੀਆਂ ਦੇ ਲੱਛਣ ਵਧੇਰੇ ਦੇਖਣ ਨੂੰ ਮਿਲ ਰਹੇ ਹਨ। ਡਾ. ਦਿਵੇਦੀ ਨੇ ਬਦਲ ਰਹੇ ਮੌਸਮ 'ਚ ਬਿਮਾਰੀਆਂ ਤੋਂ ਬਚਾਅ ਅਤੇ ਸਿਹਤ ਦਾ ਧਿਆਨ ਰੱਖਣ ਸੰਬੰਧੀ ਕੁਝ ਸੁਝਾਅ ਦਿੱਤੇ ਹਨ।
ਇਸਦੇ ਨਾਲ ਹੀ ਡਾ. ਦਿਵੇਦੀ ਨੇ ਦੱਸਿਆ ਕਿ ਗਰਮੀ ਕਾਰਨ ਲੋਕ ਦਿਨ ਵੇਲੇ ਗਰਮੀ ਵਾਲੇ ਕੱਪੜਿਆਂ ਅਤੇ ਰਾਤ ਨੂੰ ਕੰਬਲਾਂ ਦੀ ਵਰਤੋਂ ਕਰਦੇ ਹਨ। ਕੁਝ ਖੋਜਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਦੀ ਜੀਵਨਸ਼ੈਲੀ ਕਰਕੇ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ।
ਬਦਲਦੇ ਮੌਸਮ ਵਿੱਚ ਕਿਵੇਂ ਰਹੀਏ ਸਿਹਤਮੰਦ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Health news