Home /News /health /

ਸਵਾਦ ਦਾ ਸਫ਼ਰਨਾਮਾ: ਸਾਲ 'ਚ ਸਿਰਫ਼ ਇੱਕ ਵਾਰ ਉੱਗਦਾ ਹੈ ਐਂਟੀਆਕਸੀਡੈਂਟਸ ਨਾਲ ਭਰਪੂਰ ਇਹ ਪਹਾੜੀ ਫਲ,ਜਾਣੋ ਇਤਿਹਾਸ

ਸਵਾਦ ਦਾ ਸਫ਼ਰਨਾਮਾ: ਸਾਲ 'ਚ ਸਿਰਫ਼ ਇੱਕ ਵਾਰ ਉੱਗਦਾ ਹੈ ਐਂਟੀਆਕਸੀਡੈਂਟਸ ਨਾਲ ਭਰਪੂਰ ਇਹ ਪਹਾੜੀ ਫਲ,ਜਾਣੋ ਇਤਿਹਾਸ

 benifits and history of bay berry[ਸੰਕੇਤਕ ਫੋਟੋ]

benifits and history of bay berry[ਸੰਕੇਤਕ ਫੋਟੋ]

ਸਾਲ ਵਿੱਚ ਇੱਕ ਵਾਰ ਪੱਕਣ ਵਾਲਾ ਇਹ ਫਲ ਪਹਾੜਾਂ ਵਿੱਚ ਬਹੁਤ ਮਸ਼ਹੂਰ ਹੈ। ਇਸ ਦੀ ਕੀਮਤ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪਹਾੜੀ ਇਲਾਕਿਆਂ ਵਿੱਚ ਕਾਫਲ 400 ਤੋਂ 500 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦਾ ਹੈ। ਕਾਫਲ ਸ਼ਾਨਦਾਰ ਸਵਾਦ ਦੇ ਨਾਲ-ਨਾਲ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ। ਕਾਫਲ ਦਾ ਸੁਆਦ ਮਿੱਠਾ ਅਤੇ ਖੱਟਾ ਹੁੰਦਾ ਹੈ। ਇਸ ਦੇ ਸੇਵਨ ਨਾਲ ਪੇਟ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਇਹ ਫਲ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।

ਹੋਰ ਪੜ੍ਹੋ ...
  • Share this:

ਦੁਨੀਆਂ ਵਿੱਚ ਅਜਿਹੇ ਕਈ ਫਲ ਹਨ ਜਿਨ੍ਹਾਂ ਨੂੰ ਸਥਾਨਕ ਫਲ ਕਿਹਾ ਜਾਂਦਾ ਹੈ, ਉਹ ਇਸ ਲਈ ਕਿਉਂਕਿ ਉਹ ਪੱਕਣ ਤੋਂ ਬਾਅਦ ਬਹੁਤ ਜਲਦੀ ਖ਼ਰਾਬ ਹੋ ਜਾਂਦੇ ਹਨ। ਇਸ ਕਾਰਨ ਜਿਨ੍ਹਾਂ ਇਲਾਕਿਆਂ ਵਿੱਚ ਉਹ ਫਲ ਪਾਏ ਜਾਂਦੇ ਹਨ, ਉਹ ਫਲ ਉਨ੍ਹਾਂ ਇਲਾਕਿਆਂ ਤੋਂ ਇਲਾਵਾ ਹੋ ਕਿਤੇ ਨਹੀਂ ਪਾਏ ਜਾਂਦੇ। ਭਾਰਤ ਵਿੱਚ ਵੀ ਅਜਿਹੇ ਕਈ ਫਲ ਹਨ ਪਰ ਅੱਜ ਅਸੀਂ ਉਨ੍ਹਾਂ ਵਿੱਚੋਂ ਇੱਕ, ਜਿਸ ਨੂੰ ਪਹਾੜਾਂ ਦੀ ਸ਼ਾਨ ਵੀ ਕਿਹਾ ਜਾਂਦਾ ਹੈ, ਉਸ ਦੀ ਗੱਲ ਕਰਾਂਗੇ। ਉੱਤਰਾਖੰਡ ਸਮੇਤ ਹਿਮਾਲਿਆ ਦੇ ਹੋਰ ਖੇਤਰਾਂ ਵਿੱਚ ਪਾਇਆ ਜਾਣ ਵਾਲਾ ਫਲ 'ਕਾਫਲ' ਪੱਕ ਕੇ ਤਿਆਰ ਹੁੰਦਾ ਹੈ।

ਸਾਲ ਵਿੱਚ ਇੱਕ ਵਾਰ ਪੱਕਣ ਵਾਲਾ ਇਹ ਫਲ ਪਹਾੜਾਂ ਵਿੱਚ ਬਹੁਤ ਮਸ਼ਹੂਰ ਹੈ। ਇਸ ਦੀ ਕੀਮਤ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪਹਾੜੀ ਇਲਾਕਿਆਂ ਵਿੱਚ ਕਾਫਲ 400 ਤੋਂ 500 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦਾ ਹੈ। ਕਾਫਲ ਸ਼ਾਨਦਾਰ ਸਵਾਦ ਦੇ ਨਾਲ-ਨਾਲ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ। ਕਾਫਲ ਦਾ ਸੁਆਦ ਮਿੱਠਾ ਅਤੇ ਖੱਟਾ ਹੁੰਦਾ ਹੈ। ਇਸ ਦੇ ਸੇਵਨ ਨਾਲ ਪੇਟ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਇਹ ਫਲ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।

ਉੱਚੇ ਪਹਾੜਾਂ ਦਾ ਫਲ ਹੈ 'ਕਾਫਲ'

ਕਾਫਲ ਨੂੰ ਅੰਗਰੇਜ਼ੀ ਵਿੱਚ BayBerry ਕਿਹਾ ਜਾਂਦਾ ਹੈ। ਇਹ ਫਲ ਹਿਮਾਲੀਅਨ ਖੇਤਰ ਵਿੱਚ ਪਾਇਆ ਜਾਣ ਵਾਲਾ ਫਲ ਹੈ। ਫਰਵਰੀ ਵਿਚ ਇਸ ਦੇ ਰੁੱਖ ਵਿਚ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਅਪ੍ਰੈਲ ਵਿਚ ਇਹ ਪੱਕ ਕੇ ਵਿਕ ਜਾਂਦਾ ਹੈ। ਕਾਫਲ ਰੈਸਬੇਰੀ ਵਰਗੇ ਸੁਆਦ ਵਾਲਾ ਇੱਕ ਸਥਾਨਕ ਫਲ ਹੈ, ਇਹ ਦਿੱਖਣ ਵਿੱਚ ਵੀ ਬੇਰੀਆਂ ਵਰਗਾ ਲਗਦਾ ਹੈ ਇਸ ਲਈ ਇਸ ਨੂੰ ਜੰਗਲੀ ਬੇਰੀ ਵੀ ਕਿਹਾ ਜਾਂਦਾ ਹੈ।

ਪੱਕਣ ਤੋਂ ਬਾਅਦ ਇਹ ਫਲ ਜ਼ਿਆਦਾ ਦੇਰ ਤਾਜ਼ਾ ਨਹੀਂ ਰਹਿ ਪਾਉਂਦਾ ਹੈ। ਇਹ ਦੇਵਦਾਰ ਅਤੇ ਓਕ ਦੇ ਰੁੱਖਾਂ ਦੇ ਵਿਚਕਾਰ ਉੱਗਦਾ ਹੈ। ਸਥਾਨਕ ਲੋਕ ਇਸ ਖੱਟੇ-ਮਿੱਠੇ ਫਲ ਨੂੰ ਨਮਕ ਜਾਂ ਨਮਕ ਅਤੇ ਮਿਰਚ ਲਗਾ ਕੇ ਖਾਣਾ ਪਸੰਦ ਕਰਦੇ ਹਨ। ਸ਼ੁਰੂ ਵਿਚ ਇਸ ਦਾ ਰੰਗ ਹਰਾ ਹੁੰਦਾ ਹੈ ਅਤੇ ਅਪ੍ਰੈਲ ਮਹੀਨੇ ਦੇ ਅੰਤ ਵਿਚ ਇਹ ਫਲ ਪੱਕ ਕੇ ਤਿਆਰ ਹੋ ਜਾਂਦਾ ਹੈ, ਫਿਰ ਇਸ ਦਾ ਰੰਗ ਗੁਲਾਬੀ ਤੇ ਲਾਲ ਹੋ ਜਾਂਦਾ ਹੈ। ਇਹ ਦੇਸ਼ ਦੇ ਪਹਾੜੀ ਰਾਜ ਉੱਤਰਾਖੰਡ ਦਾ ਰਾਜ ਫਲ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਾਫਲ ਉੱਤਰਾਖੰਡ ਦੇ ਲੋਕ ਗੀਤਾਂ ਵਿੱਚ ਵੀ ਸ਼ਾਮਲ ਹੈ। ਇਹ ਮਸ਼ਹੂਰ ਲੋਕਗੀਤ ਧਾਰਮਿਕ ਸਮਾਗਮਾਂ, ਵਿਆਹ ਸ਼ਾਦੀਆਂ ਤੇ ਹੋਰ ਖ਼ੁਸ਼ੀ ਵਾਲੇ ਮੌਕਿਆਂ ਉੱਤੇ ਗਾਇਆ ਜਾਂਦਾ ਹੈ।

Vegetable: ਸਬਜ਼ੀਆਂ ਨਾ ਖਾਣ ਨਾਲ ਸਰੀਰ 'ਤੇ ਪੈਂਦੇ ਹਨ ਇਹ ਪ੍ਰਭਾਵ! ਇਹ ਬਿਮਾਰੀਆਂ ਬਣਾ ਸਕਦੀਆਂ ਹਨ ਸ਼ਿਕਾਰ

ਹਿਮਾਲੀਅਨ ਖੇਤਰ ਵਿੱਚ ਸਭ ਤੋਂ ਪਹਿਲਾਂ ਉੱਗੇ ਸਨ ਕਾਫਲ

ਦੁਨੀਆ ਵਿੱਚ ਬਹੁਤ ਸਾਰੇ ਪਹਾੜੀ ਇਲਾਕੇ ਹਨ, ਪਰ ਭੋਜਨ ਇਤਿਹਾਸਕਾਰ ਮੰਨਦੇ ਹਨ ਕਿ ਹਿਮਾਲੀਅਨ ਖੇਤਰ ਵਿੱਚ ਕਾਫਲ ਦਾ ਮੂਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਤਰ੍ਹਾਂ ਦਾ ਜੰਗਲੀ ਫਲ ਹੈ ਅਤੇ ਇਹ ਹਜ਼ਾਰਾਂ ਸਾਲਾਂ ਤੋਂ ਹਿਮਾਲੀਅਨ ਖੇਤਰਾਂ ਵਿਚ ਵਧ-ਫੁੱਲ ਰਿਹਾ ਹੈ। ਉੱਤਰਾਖੰਡ ਤੋਂ ਇਲਾਵਾ, ਇਹ ਜਿੱਥੇ ਵੀ ਹਿਮਾਲਿਆ ਦੀ ਸ਼੍ਰੰਖਲਾ ਹੈ, ਉੱਥੇ- ਉੱਥੇ ਉੱਗਦਾ ਹੈ, ਜਿਸ ਵਿੱਚ ਆਸਾਮ ਦੀਆਂ ਪਹਾੜੀ ਸ਼੍ਰੇਣੀਆਂ ਦੇ ਨਾਲ-ਨਾਲ ਅਰੁਣਾਚਲ ਪ੍ਰਦੇਸ਼, ਮੇਘਾਲਿਆ, ਸਿੱਕਮ, ਆਸਾਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਆਦਿ ਸ਼ਾਮਲ ਹਨ।

ਵੱਖ-ਵੱਖ ਖੇਤਰਾਂ ਵਿੱਚ ਇਸ ਦੇ ਵੱਖ-ਵੱਖ ਨਾਮ ਹਨ ਅਤੇ ਇਸ ਦੇ ਸੁਆਦ ਅਤੇ ਗੁਣਾਂ ਵਿੱਚ ਵੀ ਕੁੱਝ ਅੰਤਰ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਤੋਂ ਇਲਾਵਾ ਨੇਪਾਲ, ਚੀਨ, ਵੀਅਤਨਾਮ, ਸ੍ਰੀਲੰਕਾ,ਪਾਕਿਸਤਾਨ ਅਤੇ ਜਾਪਾਨ ਵਿੱਚ ਵੀ ਕਾਫਲ ਦੀਆਂ ਹੋਰ ਕਿਸਮਾਂ ਪਾਈਆਂ ਜਾਂਦੀਆਂ ਹਨ। ਇੱਥੋਂ ਇਹ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਕਾਫਲ ਇੱਕ ਏਸ਼ੀਆਈ ਫਲ ਹੈ। ਇਸ ਫਲ ਨਾਲ ਜੁੜੀਆਂ ਕੁੱਝ ਹੋਰ ਪ੍ਰਜਾਤੀਆਂ ਵੀ ਕੁੱਝ ਪੱਛਮੀ ਦੇਸ਼ਾਂ ਵਿੱਚ ਪਾਈਆਂ ਜਾਂਦੀਆਂ ਹਨ। ਕਾਫਲ ਨੂੰ ਵੈਸੇ ਤਾਂ ਸਿੱਧੇ ਖ਼ਾਇਆ ਜਾ ਸਕਦਾ ਹੈ ਪਰ ਇੱਥੇ ਕਾਫਲ ਦਾ ਸ਼ਰਬਤ, ਜੈਮ ਤੇ ਅਚਾਰ ਵੀ ਤਿਆਰ ਕੀਤਾ ਜਾਂਦਾ ਹੈ।

ਗੁਣਾਂ ਦਾ ਭੰਡਾਰ ਹੈ ਕਾਫਲ :

ਕਿਹਾ ਜਾਂਦਾ ਹੈ ਕਿ ਪਹਾੜੀ ਲੋਕਾਂ ਨੂੰ ਸਿਹਤਮੰਦ ਰੱਖਣ ਵਿਚ ਇਸ ਫਲ ਦੀ ਵਿਸ਼ੇਸ਼ ਭੂਮਿਕਾ ਹੈ। ਇਸ ਦਾ ਕਾਰਨ ਇਹ ਹੈ ਕਿ ਕਾਫਲ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਹ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਹ ਪੇਟ ਨਾਲ ਜੁੜੀਆਂ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਮਦਦਗਾਰ ਸਾਬਤ ਹੋ ਸਕਦਾ ਹੈ। ਭਾਰਤੀ ਜੜੀ ਬੂਟੀਆਂ, ਫਲਾਂ ਅਤੇ ਸਬਜ਼ੀਆਂ 'ਤੇ ਵਿਆਪਕ ਖੋਜ ਕਰਨ ਵਾਲੇ ਮਸ਼ਹੂਰ ਆਯੁਰਵੇਦ ਮਾਹਿਰ ਆਚਾਰੀਆ ਬਾਲਕਿਸ਼ਨ ਦੇ ਅਨੁਸਾਰ, ਕਾਫਲ ਦੀ ਵਰਤੋਂ ਸਦੀਆਂ ਤੋਂ ਆਯੁਰਵੇਦ ਵਿੱਚ ਦਵਾਈ ਦੇ ਤੌਰ 'ਤੇ ਕੀਤੀ ਜਾਂਦੀ ਰਹੀ ਹੈ। ਕਾਫਲ ਤਿੱਖਾ, ਗਰਮ ਅਤੇ ਆਕਾਰ ਵਿੱਚ ਛੋਟਾ ਹੁੰਦਾ ਹੈ। ਇਹ ਕਫ਼ ਅਤੇ ਵਾਤ ਨੂੰ ਘਟਾਉਣ ਲਈ ਕਾਰਗਰ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸ਼ੁਕਰਾਣੂਆਂ ਲਈ ਵੀ ਫ਼ਾਇਦੇਮੰਦ ਅਤੇ ਦਰਦ ਨਿਵਾਰਕ ਹੈ। ਇਹ ਪਹਾੜੀ ਲੋਕਾਂ ਦਾ ਮਨਪਸੰਦ ਫਲ ਹੈ ਕਿਉਂਕਿ ਇਹ ਸਾਹ ਦੀਆਂ ਸਮੱਸਿਆਵਾਂ, ਪੇਟ ਦੀਆਂ ਬਿਮਾਰੀਆਂ, ਸ਼ੂਗਰ, ਬਵਾਸੀਰ, ਬਦਹਜ਼ਮੀ, ਬੁਖ਼ਾਰ, ਅਨੀਮੀਆ, ਸੋਜ ਅਤੇ ਜਲਨ ਆਦਿ ਵਿੱਚ ਲਾਭਕਾਰੀ ਹੈ। ਕਾਫਲ 'ਚ ਵਿਟਾਮਿਨ, ਆਇਰਨ ਅਤੇ ਐਂਟੀ-ਆਕਸੀਡੈਂਟਸ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।

ਕਾਫਲ ਦੀ ਸੱਕ ਵਿੱਚ ਐਂਟੀ-ਇਨਫਲੇਮੇਟਰੀ, ਐਂਟੀ-ਹੈਲਮਿੰਥਿਕ, ਐਂਟੀ-ਮਾਈਕ੍ਰੋਬਾਇਲ, ਐਂਟੀ-ਆਕਸੀਡੈਂਟ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਹੁੰਦੇ ਹਨ। ਕਈ ਗੁਣਾਂ ਨਾਲ ਭਰਪੂਰ ਕਾਫਲ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਕਾਫਲ ਦੇ ਦਰਖ਼ਤ ਦੀ ਸੱਕ ਦਾ ਪਾਊਡਰ ਜ਼ੁਕਾਮ, ਅੱਖਾਂ ਦੇ ਰੋਗ ਅਤੇ ਸਿਰਦਰਦ ਵਿੱਚ ਰਾਹਤ ਦਿੰਦਾ ਹੈ। ਪਰੰਪਰਾਗਤ ਤੌਰ 'ਤੇ ਇਸ ਦੀ ਸੱਕ, ਜੜ੍ਹ ਅਤੇ ਪੱਤੇ ਵੀ ਵੱਖ-ਵੱਖ ਬਿਮਾਰੀਆਂ ਅਤੇ ਵਿਕਾਰ ਦੇ ਇਲਾਜ ਲਈ ਵਰਤੇ ਜਾਂਦੇ ਹਨ। ਇਸ ਦੀ ਸੱਕ ਦੀ ਵਰਤੋਂ ਕਾਗ਼ਜ਼ ਅਤੇ ਰੱਸੀ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਵੈਸੇ ਤਾਂ ਇਸ ਦੇ ਗੁਣ ਬਹੁਤ ਹਨ ਪਰ ਜੇ ਤੁਸੀਂ ਜ਼ਿਆਦਾ ਮਾਤਰਾ ਵਿੱਚ ਇਸ ਦਾ ਸੇਵਨ ਕਰ ਲਿਆ ਤਾਂ ਇਸ ਨਾਲ ਪੇਟ ਵਿੱਚ ਦਰਦ ਦੇ ਨਾਲ ਨਾਲ ਉਲਟੀਆਂ ਤੇ ਲੂਜ਼ ਮੋਸ਼ਨ ਵੀ ਲੱਗ ਸਕਦੇ ਹਨ।

Published by:Drishti Gupta
First published:

Tags: Food, Fruits, Health