ਖਾਣਾ ਸਾਡੀ ਸਿਹਤ ਨੂੰ ਊਰਜਾ ਦਿੰਦਾਹੈ। ਜਿਸ ਤਰ੍ਹਾਂ ਦਾ ਸਾਡਾ ਖਾਣ ਪੀਣ ਹੁੰਦਾ ਹੈ ਉਸੇ ਤਰ੍ਹਾਂ ਦੀ ਹੀ ਸਾਡੀ ਸਿਹਤ ਬਣਦੀ ਹੈ। ਕਿਸੇ ਵੀ ਖਾਣੇ ਵਿਚ ਮੌਜੂਦ ਵੱਖੋ ਵੱਖਰੇ ਪੌਸ਼ਕ ਤੱਤ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ। ਇਸ ਨੂੰ ਸਾਡੀਆਂ ਅੱਜ ਦੀਆਂ ਖਾਣ ਪੀਣ ਦੀਆਂ ਆਦਤਾਂ ਦੇ ਮਾਮਲੇ ਵਿਚ ਦੇਖਿਆ ਜਾ ਸਕਦਾ ਹੈ। ਅੱਜਕਲ੍ਹ ਸਾਡੇ ਭੋਜਨ ਵਿਚ ਜੰਕ ਫੂਡ ਵਧਦਾ ਜਾ ਰਿਹਾ ਹੈ, ਇਸ ਤੋਂ ਇਲਾਵਾ ਪੈਕਡ ਫੂਡ ਦੀ ਵਰਤੋਂ ਵੀ ਵੱਧ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਈ ਕੋਲੈਸਟ੍ਰੋਲ ਦੀਆਂ ਸਮੱਸਿਆ ਵੱਡੀ ਗਿਣਤੀ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਹ ਸਮੱਸਿਆ ਹਾਰਟ ਐਟਕ ਵਰਗੀਆਂ ਬਿਮਾਰੀਆਂ ਦਾ ਕਾਰਨ ਵੀ ਬਣਦੀ ਹੈ। ਇਸ ਲਈ ਹਾਈ ਕੋਲੈਸਟ੍ਰੋਲ ਤੋਂ ਬਚਣ ਲਈ ਬਹੁਤ ਸਾਰੇ ਢੰਗ ਤਰੀਕੇ ਅਪਣਾਏ ਜਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਬੇਹੱਦ ਆਸਾਨ ਤਰੀਕਾ ਦੱਸਾਂਗੇ, ਜੋ ਕੋਲੈਸਟ੍ਰੋਲ ਦੀ ਸਮੱਸਿਆਂ ਨੂੰ ਖ਼ਤਮ ਕਰ ਦੇਵੇਗਾ –
ਲੱਸੀ ਪੀਣ ਨਾਲ ਖ਼ਤਮ ਹੋਵੇਗੀ ਹਾਈਕੋਲੈਸਟ੍ਰੋਲ ਦੀ ਸਮੱਸਿਆ
ਲੱਸੀ ਉੱਤਰੀ ਭਾਰਤ ਵਿਚ ਵਸਦੇ ਲੋਕਾਂ ਦੇ ਰੋਜ਼ਾਨਾ ਖਾਣ ਪੀਣ ਦਾ ਆਮ ਹਿੱਸਾ ਰਹੀ ਹੈ। ਗਰਮੀਆਂ ਵਿਚ ਲੱਸੀ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਇਸ ਵਿਚ ਵਿਟਾਮਿਨ, ਮਿਨਰਲਸ ਅਤੇ ਪ੍ਰੋਬਾਇਓਟਿਕਸ ਮੌਜੂਦ ਹੁੰਦੇ ਹਨ। ਜਿਸ ਕਾਰਨ ਲੱਸੀ ਸਾਡੇ ਸਰੀਰ ਵਿਚਲੇ ਕੋਲੈਸਟ੍ਰੋਲ ਦੇ ਲੈਵਲ ਨੂੰ ਸਹੀ ਰੱਖਣ ਵਿਚ ਬਹੁਤ ਮੱਦਦਗਾਰ ਹੁੰਦੀ ਹੈ। ਅਜਿਹੇ ਬਹੁਤ ਸਾਰੇ ਅਧਿਐਨ ਮਿਲਦੇ ਹਨ ਜਿਨ੍ਹਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਲੱਸੀ ਪੀਣ ਨਾਲ ਹਾਈਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਦੇ ਪੱਧਰ ਨੂੰ ਘੱਟ ਕਰਨ ਵਿਚ ਮੱਦਦ ਮਿਲਦੀ ਹੈ। ਇਸਦੇ ਨਾਲ ਹੀ ਸਾਡੇ ਦਿਲ ਦੀ ਸਿਹਤ ਵੀ ਚੰਗੀ ਰਹਿੰਦੀ ਹੈ।
ਲੱਸੀ ਦੇ ਹੋਰ ਫਾਇਦੇ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips