Home /News /health /

40 ਸਾਲ ਤੋਂ ਬਾਅਦ ਔਰਤਾਂ ਨੂੰ ਲੈਣੀ ਚਾਹੀਦੀ ਹੈ ਕੈਲਸ਼ੀਅਮ ਭਰਪੂਰ ਖੁਰਾਕ, ਹੱਡੀਆਂ ਹੋਣ ਲੱਗਦੀਆਂ ਹਨ ਕਮਜ਼ੋਰ

40 ਸਾਲ ਤੋਂ ਬਾਅਦ ਔਰਤਾਂ ਨੂੰ ਲੈਣੀ ਚਾਹੀਦੀ ਹੈ ਕੈਲਸ਼ੀਅਮ ਭਰਪੂਰ ਖੁਰਾਕ, ਹੱਡੀਆਂ ਹੋਣ ਲੱਗਦੀਆਂ ਹਨ ਕਮਜ਼ੋਰ

Calcium

Calcium

ਔਰਤਾਂ ਵਿਚ 40 ਸਾਲ ਦੀ ਉਮਰ ਤੋਂ ਬਾਅਦ ਮੇਨੋਪਾਜ਼ ਸ਼ੁਰੂ ਹੋ ਜਾਂਦਾ ਹੈ ਅਤੇ ਇਸਦੇ ਨਾਲ ਹੀ ਉਹਨਾਂ ਦੀਆਂ ਹੱਡੀਆਂ ਵੀ ਕਮਜ਼ੋਰ ਹੋਣ ਲਗਦੀਆਂ ਹਨ। ਇਸਦਾ ਵੱਡਾ ਕਾਰਨ ਉਸ ਹਾਰਮੋਨ ਦਾ ਘੱਟ ਹੋਣਾ ਹੁੰਦਾ ਹੈ ਜੋ ਮਾਹਵਾਰੀ ਨੂੰ ਕੰਟਰੋਲ ਕਰਦਾ ਹੈ ਅਤੇ ਸਰੀਰ ਵਿੱਚ ਕੈਲਸ਼ੀਅਮ ਨੂੰ ਬਣਾ ਕੇ ਰੱਖਦਾ ਹੈ।

ਹੋਰ ਪੜ੍ਹੋ ...
  • Share this:

ਸਾਡਾ ਸਰੀਰ ਉਮਰ ਦੇ ਹਿਸਾਬ ਨਾਲ ਕਈ ਪੜਾਵਾਂ ਵਿੱਚੋਂ ਲੰਘਦਾ ਹੈ। ਜਿੱਥੇ ਬਚਪਨ ਵਿੱਚ ਸਾਡੀਆਂ ਹੱਡੀਆਂ ਮਜ਼ਬੂਰ ਹੁੰਦੀਆਂ ਹਨ, ਉੱਥੇ ਹੀ ਵਧਦੀ ਉਮਰ ਦੇ ਨਾਲ ਇਹ ਕਮਜ਼ੋਰ ਹੋਣ ਲਗਦੀਆਂ ਹਨ ਅਤੇ ਇਹਨਾਂ ਦੀ ਚੰਗੀ ਸਿਹਤ ਲਈ ਸਾਨੂੰ ਆਪਣੀ ਖੁਰਾਕ 'ਤੇ ਖਾਸ ਧਿਆਨ ਦੇਣਾ ਪੈਂਦਾ ਹੈ। ਔਰਤਾਂ ਵਿਚ 40 ਸਾਲ ਦੀ ਉਮਰ ਤੋਂ ਬਾਅਦ ਮੇਨੋਪਾਜ਼ ਸ਼ੁਰੂ ਹੋ ਜਾਂਦਾ ਹੈ ਅਤੇ ਇਸਦੇ ਨਾਲ ਹੀ ਉਹਨਾਂ ਦੀਆਂ ਹੱਡੀਆਂ ਵੀ ਕਮਜ਼ੋਰ ਹੋਣ ਲਗਦੀਆਂ ਹਨ। ਇਸਦਾ ਵੱਡਾ ਕਾਰਨ ਉਸ ਹਾਰਮੋਨ ਦਾ ਘੱਟ ਹੋਣਾ ਹੁੰਦਾ ਹੈ ਜੋ ਮਾਹਵਾਰੀ ਨੂੰ ਕੰਟਰੋਲ ਕਰਦਾ ਹੈ ਅਤੇ ਸਰੀਰ ਵਿੱਚ ਕੈਲਸ਼ੀਅਮ ਨੂੰ ਬਣਾ ਕੇ ਰੱਖਦਾ ਹੈ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਔਰਤਾਂ ਨੂੰ ਮੇਨੋਪਾਜ਼ ਤੋਂ ਬਾਅਦ ਕੈਲਸ਼ੀਅਮ ਕਿਉਂ ਲੈਣਾ ਚਾਹੀਦਾ ਹੈ-

ਐਸਟ੍ਰੋਜਨ ਹਾਰਮੋਨ ਦੀ ਕਮੀ: ਜਿਸ ਹਾਰਮੋਨ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਉਸਦੇ ਘੱਟ ਹੋਣ ਨਾਲ ਹੱਡੀਆਂ ਕਮਜ਼ੋਰ ਹੋਣ ਲਗਦੀਆਂ ਹਨ ਉਸਦਾ ਨਾਮ ਹੈ ਐਸਟ੍ਰੋਜਨ। ਮੇਡਸਕੇਪ ਦੇ ਅਨੁਸਾਰ, ਜਦੋਂ ਔਰਤਾਂ ਮੇਨੋਪੌਜ਼ ਵਿੱਚੋਂ ਲੰਘਦੀਆਂ ਹਨ, ਤਾਂ ਉਨ੍ਹਾਂ ਦੇ ਸਰੀਰ ਵਿੱਚ ਐਸਟ੍ਰੋਜਨ ਹਾਰਮੋਨ ਦਾ ਉਤਪਾਦਨ ਘੱਟ ਜਾਂਦਾ ਹੈ। ਜਿਸ ਕਰਕੇ ਭੋਜਨ ਤੋਂ ਕੈਲਸ਼ੀਅਮ ਬਣਾਉਣ ਦੀ ਸਮਰੱਥਾ ਘੱਟ ਜਾਂਦੀ ਹੈ। ਇਸ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।

ਹੱਡੀਆਂ ਟੁੱਟਣ ਦਾ ਖਤਰਾ: ਹੱਡੀਆਂ ਦੇ ਕਮਜ਼ੋਰ ਹੋਣ ਨੂੰ ਡਾਕਟਰੀ ਭਾਸ਼ਾ ਵਿੱਚ ਓਸਟੀਓਪੋਰੋਸਿਸ ਕਹਿੰਦੇ ਹਨ। ਮੇਨੋਪਾਜ਼ ਤੋਂ ਬਾਅਦ ਇਸਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਖੋਜ ਵਿੱਚ ਇਹ ਪਾਇਆ ਗਿਆ ਹੈ ਕਿ ਮੇਨੋਪੌਜ਼ ਤੋਂ ਬਾਅਦ ਅਗਲੇ 5 ਸਾਲਾਂ ਵਿੱਚ ਔਰਤਾਂ ਦੀਆਂ ਹੱਡੀਆਂ 10% ਤੱਕ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਇਹਨਾਂ ਦੇ ਟੁੱਟਣ ਦਾ ਖ਼ਤਰਾ ਵੱਧ ਜਾਂਦਾ ਹੈ।

ਕੈਲਸ਼ੀਅਮ ਦੀ ਮਾਤਰਾ: ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਸਮੱਸਿਆ ਦਾ ਇੱਕ ਹੱਲ ਵੀ ਹੁੰਦਾ ਹੈ। ਇਸ ਲਈ ਮੇਨੋਪਾਜ਼ ਵਿੱਚ ਔਰਤਾਂ ਨੂੰ ਕੈਲਸ਼ੀਅਮ ਦੀ ਮਾਤਰਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਮਾਇਓਕਲਿਨਿਕ ਦੇ ਅਨੁਸਾਰ 19 ਸਾਲ ਤੋਂ ਲੈ ਕੇ 70 ਸਾਲ ਤੱਕ ਦੀਆਂ ਔਰਤਾਂ ਨੂੰ ਰੋਜ਼ਾਨਾ ਘੱਟੋ-ਘੱਟ 1000 ਅਤੇ 2000 ਮਿਲੀਗ੍ਰਾਮ ਤੋਂ ਵੱਧ ਕੈਲਸ਼ੀਅਮ ਲੈਣਾ ਜ਼ਰੂਰੀ ਹੈ। ਜੇਕਰ ਤੁਹਾਡੇ ਭੋਜਨ ਵਿੱਚ ਇੰਨਾ ਕੈਲਸ਼ੀਅਮ ਨਹੀਂ ਮਿਲਦਾ ਤਾਂ ਤੁਸੀਂ ਡਾਕਟਰ ਦੀ ਸਲਾਹ ਅਨੁਸਾਰ ਕੈਲਸ਼ੀਅਮ ਸੁਪਲੀਮੈਂਟ ਲੈ ਸਕਦੇ ਹੋ।

ਵਿਟਾਮਿਨ D ਇਹ ਜ਼ਰੂਰੀ: ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸੂਰਜ ਦੀ ਰੋਸ਼ਨੀ ਤੋਂ ਸਾਨੂੰ ਵਿਟਾਮਿਨ ਡੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਵਿਟਾਮਿਨ ਡੀ ਹੀ ਸਾਡੇ ਸਰੀਰ ਵਿੱਚ ਕੈਲਸ਼ੀਅਮ ਨੂੰ ਸੋਖਣ ਦਾ ਕੰਮ ਕਰਦਾ ਹੈ। ਇਸ ਲਈ ਇਸ 'ਤੇ ਵੀ ਖਾਸ ਧਿਆਨ ਦਿਓ।

Published by:Drishti Gupta
First published:

Tags: Health, Health care