Broken Heart Syndrome: ਅੱਜ ਦੇ ਸਮੇਂ ਵਿੱਚ ਤਣਾਅ ਹੋਣਾ ਇੱਕ ਆਮ ਗੱਲ ਹੈ। ਘਰ ਦੀਆਂ ਜ਼ਿੰਮੇਵਾਰੀਆਂ, ਪੜ੍ਹਾਈ, ਨੌਕਰੀ, ਕਾਰੋਬਾਰ ਜਾਂ ਰਿਸ਼ਤਿਆਂ ਵਿੱਚ ਕਿਸੇ ਕਾਰਨ ਵੀ ਵਿਅਕਤੀ ਨੂੰ ਤਣਾਅ ਹੋਣਾ ਸੁਭਾਵਕ ਹੈ। ਪਰ ਇਹ ਤਣਾਅ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਤਣਾਅ ਜਾਂ ਐਂਜ਼ਾਇਟੀ ਦਾ ਸਮੇਂ ਸਿਰ ਪਤਾ ਲਗਾ ਲਿਆ ਜਾਵੇ ਤਾਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਪਰ ਦੇਰੀ ਹੋਣ ਉੱਤੇ ਮਾਨਸਿਕ ਤੌਰ ਉੱਤੇ ਤੇ ਸਰੀਰਕ ਤੌਰ ਉੱਤੇ ਕਈ ਨੁਕਸਾਨ ਹੋ ਸਕਦੇ ਹਨ। ਪਰ ਸਾਨੂੰ ਤਣਾਅ ਹੁੰਦਾ ਕਦੋਂ ਹੈ?
ਇਸ ਦਾ ਜਵਾਬ ਇਹ ਹੈ ਕਿ ਜਦੋਂ ਤੁਸੀਂ ਭਾਵਨਾਤਮਕ, ਸਰੀਰਕ ਅਤੇ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਜਾਂਦੇ ਹੋ ਤਾਂ ਕੋਰਟੀਸੋਲ ਨਾਂ ਦਾ ਇੱਕ ਸਟ੍ਰੈਸ ਹਾਰਮੋਨ ਸਾਡੇ ਸਰੀਰ ਵਿੱਚੋਂ ਰਿਲੀਜ਼ ਹੁੰਦਾ ਹੈ। ਇਸ ਦੇ ਨਾਲ ਹੀ ਐਡਰੇਨਾਲੀਨ ਨਾਂ ਦਾ ਹਾਰਮੋਨ ਵੀ ਰਿਲੀਜ਼ ਹੁੰਦਾ ਹੈ ਜਿਸ ਕਾਰਨ ਬਲੱਡ ਪ੍ਰੈਸ਼ਰ, ਨੀਂਦ ਦੇ ਪੈਟਰਨ, ਬਲੱਡ ਸ਼ੂਗਰ ਦੇ ਲੈਵਲ ਦੇ ਨਾਲ-ਨਾਲ ਦਿਲ ਦੀ ਧੜਕਣ ਵੀ ਪ੍ਰਭਾਵਿਤ ਹੁੰਦੀ ਹੈ। ਸੀਵੀਅਰ ਸਟ੍ਰੈਸ ਜਾਂ ਤਣਾਅ ਦੀ ਅਜਿਹੀ ਸਥਿਤੀ ਜਿਸ ਵਿੱਚ ਵਿਅਕਤੀ ਨੂੰ ਟਾਕੋਟਸੁਬੋ ਕਾਰਡੀਓਮਿਓਪੈਥੀ (Takotsubo cardiomyopathy) ਵੀ ਹੋ ਸਕਦਾ ਹੈ ਜਿਸ ਨੂੰ ਆਮ ਭਾਸਾ ਵਿੱਚ ਬ੍ਰੋਕਨ ਹਾਰਟ ਸਿੰਡਰੋਮ ਵੀ ਕਿਹਾ ਜਾਂਦਾ ਹੈ। ਤਣਾਅ ਹਰ ਵਿਅਕਤੀ ਵਿੱਚ ਵੱਖਰਾ ਵੱਖਰਾ ਹੋ ਸਕਦਾ ਹੈ।
ਫੋਰਟਿਸ ਹਸਪਤਾਲ, ਰਿਚਮੰਡ ਰੋਡ ਵਿੱਚ ਇੰਟਰਵੈਂਸ਼ਨਲ ਕਾਰਡੀਓਲੋਜੀ ਦੇ ਡਾਇਰੈਕਟਰ ਡਾ ਰਾਜਪਾਲ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਣਾਅ ਵੈਸੇ ਤਾਂ ਸਾਡੇ ਲਈ ਵਧੀਆ ਹੁੰਦਾ ਹੈ। ਇਹ ਵਿਅਕਤੀ ਨੂੰ ਐਕਟਿਵ ਰਖਦਾ ਹੈ ਤੇ ਸੋਚਣ ਲਈ ਪ੍ਰੇਰਿਤ ਕਰਦਾ ਹੈ। ਪਰ ਸਾਡਾ ਸਰੀਰ ਤਣਾਅ ਪ੍ਰਤੀ ਤਿਵੇਂ ਵਿਵਹਾਰ ਕਰਦਾ ਹੈ, ਇਸ ਉੱਤੇ ਬਹੁਤ ਕੁੱਝ ਨਿਰਭਰ ਕਰਦਾ ਹੈ। ਤਣਾਅ ਜਾਂ Stress ਤਿੰਨ ਤਰੀਕੇ ਦਾਹੁੰਦਾ ਹੈ, Acute, Episodic Acute Stress ਤੇ Chronic Stress। ਤਣਾਅ ਦੀਆਂ ਇਹ ਅਲੱਗ ਅਲੱਗ ਕਿਸਮਾਂ ਨੂੰ ਇਸ ਦੇ ਲੱਛਣਾਂ, ਮਿਆਦ ਅਤੇ ਇਲਾਜ ਦੇ ਤਰੀਕਿਆਂ ਦੇ ਆਧਾਰ 'ਤੇ ਵੰਡਿਆ ਗਿਆ ਹੈ। ਜ਼ਿਆਦਾ ਤਣਾਅ ਦੇ ਕਾਰਨ ਚਿੰਤਾ ਵਧ ਜਾਂਦੀ ਹੈ ਅਤੇ ਇਸ ਕਾਰਨ ਕੁਝ ਗੰਭੀਰ ਬਿਮਾਰੀਆਂ ਵੀ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ ਕੁੱਝ ਜ਼ਰੂਰੀ ਗੱਲਾਂ...
Acute Stress : ਇਹ ਤਣਾਅ ਦੀਆਂ ਸਭ ਤੋਂ ਆਮ ਕਿਸਮਾਂ ਵਿੱਚੋਂ ਇੱਕ, ਤੀਬਰ ਤਣਾਅ ਉਹ ਹੈ ਜੋ ਅਕਸਰ ਕਿਸੇ ਕਿਸਮ ਦੀ ਪੇਸ਼ਕਾਰੀ ਦੇ ਨਾਲ ਹੁੰਦਾ ਹੈ ਅਤੇ ਇੱਕ ਸੰਖੇਪ ਸਮੇਂ ਲਈ ਰਹਿੰਦਾ ਹੈ। ਇਹ ਮੁੱਖ ਤੌਰ 'ਤੇ ਆਪਣੇ ਭਵਿੱਖ ਨੂੰ ਲੈ ਕੇ ਹੱਦ ਤੋਂ ਜ਼ਿਆਦਾ ਸੋਚਣ, ਨਕਾਰਾਕਤਮ ਵਿਚਾਰਾਂ ਕਾਰਨ ਹੋ ਸਕਦਾ ਹੈ। ਇਹਨਾਂ ਨੂੰ ਤਿੰਨ ਵੱਖ-ਵੱਖ ਸਮੱਸਿਆਵਾਂ ਦੁਆਰਾ ਪਛਾਣਿਆ ਜਾ ਸਕਦਾ ਹੈ ਜਿਵੇਂ ਕਿ ਅਸਥਾਈ ਭਾਵਨਾਤਮਕ ਪ੍ਰੇਸ਼ਾਨੀ, ਸਿਰ ਦਰਦ, ਗਰਦਨ ਵਿੱਚ ਦਰਦ, ਕਈ ਵਾਰ ਅਸਥਾਈ ਪੇਟ ਦਰਦ, ਸੀਨੇ ਵਿੱਚ ਜਲਣ ਮਹਿਸੂਸ ਹੋਣਾ, ਐਸੀਡਿਟੀ, ਪੇਟ ਫੁੱਲਣਾ, ਦਸਤ, ਕਬਜ਼ ਆਦਿ।
Episodic Acute Stress : ਇਸ ਕਿਸਮ ਦੇ ਤਣਾਅ ਵਿੱਚ ਕੁੱਝ ਖਾਸ ਮੌਕਿਆਂ ਉੱਤੇ ਹੀ ਵਿਅਕਤੀ ਨੂੰ ਤੀਬਰ ਤਣਾਅ ਦੇ ਲੱਛਣ ਦਿਖਾਈ ਦਿੰਦੇ ਹਨ। ਅਜਿਗੇ ਲੋਕ ਵੈਸੇ ਸ਼ਾਂਤ ਰਹਿੰਦੇ ਹਨ ਪਰ ਕਈ ਵਾਰ ਤਣਾਅ ਵਿੱਚ ਆ ਕੇ ਹਫੜਾ-ਦਫੜੀ ਵਿੱਚ ਫੈਸਲੇ ਲੈਣਾ ਸ਼ੁਰੂ ਕਰ ਦਿੰਦੇ ਹਨ। ਵਿਅਕਤੀ ਵਿੱਚ ਸਬਰ ਬਿਲਕੁਲ ਨਹੀਂ ਰਹਿੰਦਾ। ਇਸ ਤੋਂ ਇਲਾਵਾ ਅਜਿਹਾ ਸਟ੍ਰੈਸ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। Episodic Acute Stress ਵਿੱਚ ਤਣਾਅ ਵਿੱਚ ਆਉਂਦੇ ਹੀ ਲਗਾਤਾਰ ਨਕਾਰਾਤਮਕ ਵਿਚਾਰ ਪੈਦਾ ਕਰਨ ਲਗਦਾ ਹੈ। ਨਕਾਰਾਤਮਕ ਵਿਚਾਰ ਰੱਖਦੇ ਹਨ।
Chronic Stress: ਇਹ ਤਣਾਅ ਦੀ ਸਭ ਤੋਂ ਗੰਭੀਰ ਕਿਸਮ ਹੈ। ਇਸ ਵਿੱਚ ਵਿਅਕਤੀ ਦੇ ਬਚਪਨ ਦੀਆਂ ਕੁੱਝ ਘਟਨਾਵਾਂ ਜਾ ਅਜਿਹੇ ਤਜਰਬੇ ਹੁੰਦੇ ਹਨ ਜੋ ਉਸ ਨੂੰ ਲਗਾਤਾਰ ਤਣਾਅ ਵਿੱਚ ਰੱਖਦੇ ਹਨ।
ਬ੍ਰੋਕਨ ਹਾਰਟ ਸਿੰਡਰੋਮ : ਹੁਣ ਅਸੀਂ ਗੱਲ ਕਰਾਂਗੇ ਬ੍ਰੋਕਨ ਹਾਰਟ ਸਿੰਡਰੋਮ ਬਾਰੇ। ਇਸ ਬਿਮਾਰੀ ਵਿੱਚ ਦਿਲ ਦੇ ਮੁੱਖ ਚੈਂਬਰ, ਖੱਬੇ ਵੈਂਟ੍ਰਿਕਲ ਕਮਜ਼ੋਰ ਹੋ ਜਾਂਦੇ ਹਨ। ਇਹ ਆਮ ਤੌਰ 'ਤੇ ਗੰਭੀਰ ਭਾਵਨਾਤਮਕ ਜਾਂ ਸਰੀਰਕ ਤਣਾਅ ਦੇ ਕਾਰਨ ਇਹ ਹੁੰਦਾ ਹੈ। ਬ੍ਰੋਕਨ ਹਾਰਟ ਸਿੰਡਰੋਮ ਦੇ ਕਈ ਕਾਰਨ ਹੋ ਸਕਦੇ ਹਨ ਜੋ ਮੁੱਖ ਤੌਰ ਉੱਤੇ ਭਾਵਨਾਤਮਕਤਾ ਨਾਲ ਜੁੜੇ ਹੋਏ ਹਨ:
ਇਸ ਵਿੱਚ ਕਿਸੇ ਨਜ਼ਦੀਕੀ ਦੀ ਅਚਾਨਕ ਮੌਤ
-ਕੋਈ ਅਚਾਨਕ ਹੋਇਆ ਹਾਦਸਾ
-ਬਲੱਡ ਪ੍ਰੈਸ਼ਰ ਵਿੱਚ ਅਚਾਨਕ ਗਿਰਾਵਟ
-ਲਗਾਤਾਰ ਡਰ ਮਹਿਸੂਸ ਹੋਣਾ
ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਤਣਾਅ ਤੇ ਦਿਲ ਦੋਵਾਂ ਦਾ ਆਪਸ ਵਿੱਚ ਗਿਹਰਾ ਸੰਬੰਧ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤਣਾਅ ਦਾ ਸਰੀਰ, ਖਾਸ ਕਰਕੇ ਦਿਲ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਦਿਲ ਅਤੇ ਤਣਾਅ ਦਾ ਪੱਧਰ ਹਮੇਸ਼ਾ ਆਪਸ ਵਿੱਚ ਜੁੜਿਆ ਹੁੰਦਾ ਹੈ, ਇੱਕ ਵਿਅਕਤੀ ਜਿੰਨਾ ਜ਼ਿਆਦਾ ਤਣਾਅ ਵਿੱਚ ਹੁੰਦਾ ਹੈ, ਐਮੀਗਡਾਲਾ (ਦਿਮਾਗ ਦਾ ਇੱਕ ਖੇਤਰ ਜੋ ਤਣਾਅ ਨਾਲ ਨਜਿੱਠਦਾ ਹੈ) ਬੋਨ ਮੈਰੋ ਨੂੰ ਵਧੇਰੇ ਚਿੱਟੇ ਰਕਤਾਣੂਆਂ ਨੂੰ ਪੈਦਾ ਕਰਨ ਲਈ ਸੰਕੇਤ ਕਰਦਾ ਹੈ। ਇਸ ਨਾਲ ਧਮਨੀਆਂ ਵਿੱਚ ਸੋਜ ਹੋ ਜਾਂਦੀ ਹੈ, ਜਿਸ ਨਾਲ ਦਿਲ ਦਾ ਦੌਰਾ, ਸਟ੍ਰੋਕ ਅਤੇ ਐਨਜਾਈਨਾ (ਦਿਲ ਵਿੱਚ ਖੂਨ ਦੇ ਵਹਾਅ ਨੂੰ ਘੱਟ ਕਰਨ ਕਾਰਨ ਛਾਤੀ ਵਿੱਚ ਦਰਦ ਦੀ ਇੱਕ ਕਿਸਮ) ਹੋ ਸਕਦੀ ਹੈ।
ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ:
ਬ੍ਰੋਕਨ ਹਾਰਟ ਸਿੰਡਰੋਮ ਅਜਿਹਾ ਕਾਰਡੀਓਵੈਸਕੁਲਰ ਰੋਗ ਹੈ ਜੋ ਇੱਕ ਤੀਬਰ, ਗੰਭੀਰ ਤਣਾਅ ਦੇ ਨਤੀਜੇ ਵਜੋਂ ਹੋ ਸਕਦੇ ਹਨ। ਤਣਾਅ ਕਾਰਨ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ, ਸਾਨੂੰ ਰੋਜ਼ਾਨਾ ਜੀਵਨ ਵਿੱਚ ਕੁਝ ਸਾਧਾਰਨ ਨੁਸਖਿਆਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ, ਜੋ ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ। ਸਟ੍ਰੈਸ ਮੈਨੇਜਮੈਂਟ ਕਰਨਾ ਆਸਾਨ ਕੰਮ ਨਹੀਂ ਹੈ ਤੇ ਇਸ ਨੂੰ ਇੱਕ ਵਾਰ ਵਿੱਚ ਨਹੀਂ ਸਿੱਖਿਆ ਜਾ ਸਕਦਾ। ਇਸ ਲਈ ਰੋਜ਼ਾਨਾ ਅਭਿਆਸ ਦੀ ਲੋੜ ਪੈਂਦੀ ਹੈ।
ਆਪਣੇ ਆਪ ਨੂੰ ਤਣਾਅ ਮੁਕਤ ਰੱਖਣ ਲਈ ਤੁਸੀਂ ਕੁੱਝ ਆਸਾਨ Tips ਅਪਣਾ ਸਕਦੇ ਹੋ:
ਹੱਸੋ ਤੇ ਮੁਸਕੁਰਾਓ ਤੇ ਸਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰੋ: ਹੱਸਣਾ ਇੱਕ ਚੰਗੀ ਤੇ ਕਾਰਗਰ ਦਵਾਈ ਦਾ ਕੰਮ ਕਰਦਾ ਹੈ। ਹਾਸਾ ਤਣਾਅ ਦੇ ਹਾਰਮੋਨਾਂ ਦੇ ਪੱਧਰ ਨੂੰ ਘਟਾਉਂਦਾ ਹੈ, ਧਮਨੀਆਂ ਵਿੱਚ ਸੋਜਸ਼ ਨੂੰ ਵੀ ਘਟਾਉਣ ਦਾ ਕੰਮ ਕਰਦਾ ਹੈ। ਇਸ ਲਈ ਜੀਵਨ ਵਿੱਚ ਕਿਸੇ ਵੀ ਕਿਸਮ ਦਾ ਤਣਾਅ ਮਹਿਸੂਸ ਹੋਣ ਉੱਤੇ ਉਸ ਵਿਸ਼ੇ ਬਾਰੇ ਜ਼ਿਆਦਾ ਸੋਚਣ ਦੀ ਥਾਂ ਆਪਣੇ ਮਨ ਨੂੰ ਸ਼ਾਂਤ ਕਰਨ ਮੁਸਕੁਰਾਉਣ ਦੀ ਕੋਸ਼ਿਸ਼ ਕਰੋ।
ਕਸਰਤ ਨੂੰ ਬਣਾਓ ਆਪਣੀ ਜੀਵਨਸ਼ੈਲੀ ਦਾ ਇੱਕ ਜ਼ਰੂਰੀ ਹਿੱਸਾ: ਜਦੋਂ ਵੀ ਅਸੀਂ ਸਰੀਰਕ ਤੌਰ 'ਤੇ ਕਿਰਿਆਸ਼ੀਲ ਹੁੰਦੇ ਹਾਂ ਤਾਂ ਇਸ ਨਾਲ ਮੂਡ ਨੂੰ ਵਧਾਉਣ ਵਾਲੇ ਰਸਾਇਨ ਸਾਡੇ ਸਰੀਰ ਵਿੱਚ ਰਿਲੀਜ਼ ਹੁੰਦੇ ਹਨ ਜਿਨ੍ਹਾਂ ਨੂੰ ਐਂਡੋਰਫਿਨ ਕਿਹਾ ਜਾਂਦਾ ਹੈ। ਕਸਰਤ ਨਾ ਸਿਰਫ਼ ਤਣਾਅ ਨੂੰ ਦੂਰ ਕਰਦੀ ਹੈ ਬਲਕਿ ਬਲੱਡ ਪ੍ਰੈਸ਼ਰ ਨੂੰ ਘਟਾ ਕੇ ਅਤੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਕੇ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ।
ਤਣਾਅ ਨੂੰ ਦਿਮਾਗ ਉੱਤੇ ਹਾਵੀ ਨਾ ਹੋਣ ਦਿਓ : ਕਈ ਵਾਰ ਬਹੁਤ ਜ਼ਿਆਦਾ ਤਣਾਅ ਕਾਰਨ ਲੋਕ ਲਗਾਤਾਰ ਖਾਣਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਸਿਹਤ ਖਰਾਬ ਹੁੰਦੀ ਹੈ ਤੇ ਸ਼ੂਗਰ ਅਤੇ ਹਾਈਪਰਟੈਨਸ਼ਨ ਵਰਗੀਆਂ ਬਿਮਾਰੀਆਂ ਲਗ ਜਾਂਦੀਆਂ ਹਨ। ਇਸ ਲਈ ਖਾਣ ਪੀਣ ਦਾ ਧਿਆਨ ਰੱਖੋ, ਬਿੰਜ ਈਟਿੰਗ ਡਿਸਆਰਡਰ ਤੋਂ ਬਚਣ ਲਈ ਆਪਣੀ ਖੁਰਾਕ ਵਿੱਚ ਪੌਸ਼ਟਿਕ ਤੱਤ ਅਤੇ ਐਂਟੀਆਕਸੀਡੈਂਟ ਜਿਵੇਂ ਕਿ ਸਾਲਮਨ ਫਿਸ਼, ਐਵੋਕਾਡੋ, ਐਸਪੈਰਗਸ ਅਤੇ ਡਾਰਕ ਚਾਕਲੇਟ ਸ਼ਾਮਲ ਕਰੋ। ਤਣਾਅ ਨੂੰ ਸਵੀਕਾਰ ਕਰਨਾ ਅਤੇ ਸਮੱਸਿਆ ਦਾ ਸਾਹਮਣਾ ਕਰਨਾ ਅਤੇ ਇਸ ਦੇ ਵਿਰੁੱਧ ਲੜਨਾ ਮਹੱਤਵਪੂਰਨ ਹੈ, ਤਣਾਅਪੂਰਨ ਸਥਿਤੀਆਂ ਤੋਂ ਧਿਆਨ ਭਟਕਾਉਣ ਲਈ ਦੋਸਤਾਂ ਨਾਲ ਕਿਤੇ ਘੁੰਮਣ ਫਿਰਨ ਦੀ ਯੋਜਨਾ ਬਣਾਓ ਅਤੇ ਆਪਣੇ ਆਪ ਨੂੰ ਸ਼ਾਂਤ ਕਰਨ ਲਈ ਆਰਾਮ ਲਈ ਸਮਾਂ ਕੱਢੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।