Home /News /health /

Health Tips: ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਜਾਣ ਲਓ ਕਿਨ੍ਹਾਂ ਤਰੀਕਿਆਂ ਨਾਲ ਰੋਕੀ ਜਾ ਸਕਦੀ ਹੈ ਅਣਚਾਹੀ ਪ੍ਰੈਗਨੈਂਸੀ

Health Tips: ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਜਾਣ ਲਓ ਕਿਨ੍ਹਾਂ ਤਰੀਕਿਆਂ ਨਾਲ ਰੋਕੀ ਜਾ ਸਕਦੀ ਹੈ ਅਣਚਾਹੀ ਪ੍ਰੈਗਨੈਂਸੀ

ਐਮਰਜੈਂਸੀ ਗਰਭ ਨਿਰੋਧਕ ਅਕਸਰ ਸਿਰਫ਼ ਐਮਰਜੈਂਸੀ ਦੇ ਤੌਰ 'ਤੇ ਵਰਤੇ ਜਾਂਦੇ ਹਨ

ਐਮਰਜੈਂਸੀ ਗਰਭ ਨਿਰੋਧਕ ਅਕਸਰ ਸਿਰਫ਼ ਐਮਰਜੈਂਸੀ ਦੇ ਤੌਰ 'ਤੇ ਵਰਤੇ ਜਾਂਦੇ ਹਨ

ਹਾਰਮੋਨਲ ਗਰਭ ਨਿਰੋਧਕ ਕਈ ਵੱਖ-ਵੱਖ ਰੂਪਾਂ ਵਿੱਚ ਉਪਲਬਧ ਹੈ, ਜਿਸ ਵਿੱਚ ਓਰਲ ਗੋਲੀਆਂ, ਸਕਿਨ ਦੇ ਹੇਠਾਂ ਇਮਪਲਾਂਟ, ਟੀਕੇ, ਪੈਚ, ਅੰਦਰੂਨੀ ਯੰਤਰ ਅਤੇ ਇੱਕ ਵਜਾਈਨਲ ਰਿੰਗ ਸ਼ਾਮਲ ਹੁੰਦੀ ਹੈ।

  • Share this:

Health Tips: ਜਨਮ ਨਿਯੰਤਰਨ, ਜਿਸ ਨੂੰ ਗਰਭ ਨਿਰੋਧ ਵੀ ਕਿਹਾ ਜਾਂਦਾ ਹੈ, ਇਹ ਅਣਚਾਹੇ ਗਰਭ ਨੂੰ ਰੋਕਣ ਲਈ ਵਰਤੇ ਜਾਣ ਵਾਲੇ ਤਰੀਕਿਆਂ ਜਾਂ ਉਪਕਰਨਾਂ ਨੂੰ ਕਹਿੰਦੇ ਹਨ। ਮਰਦਾਂ ਅਤੇ ਔਰਤਾਂ ਦੋਵਾਂ ਲਈ ਗਰਭ ਨਿਰੋਧ ਦੇ ਕਈ ਤਰੀਕੇ ਹਨ। ਮਰਦਾਂ ਵਿੱਚ ਨਸਬੰਦੀ ਗਰਭ ਨਿਰੋਧ ਦਾ ਇੱਕ ਬਹੁਤ ਵਧੀਆ ਤੇ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ ਪਰ ਲੋਕਾਂ ਦੇ ਮਨ ਵਿੱਚ ਇਸ ਨੂੰ ਲੈ ਕੇ ਉਲਟੀ ਧਾਰਨਾ ਬਣੀ ਹੋਈ ਹੈ। ਸਰਜੀਕਲ ਨਸਬੰਦੀ ਵਿੱਚ ਟਿਊਬਾਂ ਨੂੰ ਡਿਸਕਨੈਕਟ ਕਰਨਾ ਅਤੇ ਟਿਊਬਾਂ ਨੂੰ ਬੰਨ੍ਹਣਾ ਸ਼ਾਮਲ ਹੈ ਤਾਂ ਜੋ ਅੰਡੇ ਅਤੇ ਸ਼ੁਕਰਾਣੂ ਦਾ ਮਿਲਣ ਨਾ ਹੋ ਸਕੇ। ਜਾਗਰੂਕਾ ਦੀ ਘਾਟ ਕਾਰਨ ਸਰਜੀਕਲ ਨਸਬੰਦੀ ਨੂੰ ਲੈ ਕੇ ਕਈ ਲੋਕਾਂ ਵਿੱਚ ਗ਼ਲਤਫ਼ਹਿਮੀ ਹੁੰਦੀ ਹੈ ਇਸ ਲਈ ਅਜਿਹਾ ਫ਼ੈਸਲਾ ਲੈਣ ਵੇਲੇ ਆਪਣੇ ਸਾਥੀ ਤੇ ਡਾਕਟਰ ਨਾਲ ਖੁੱਲ੍ਹ ਕੇ ਗੱਲ ਕਰਨਾ ਸਹੀ ਰਹੇਗਾ।


ਇਸ ਤੋਂ ਇਲਾਵਾ ਹਾਰਮੋਨਲ ਗਰਭ ਨਿਰੋਧਕ ਕਈ ਵੱਖ-ਵੱਖ ਰੂਪਾਂ ਵਿੱਚ ਉਪਲਬਧ ਹੈ, ਜਿਸ ਵਿੱਚ ਓਰਲ ਗੋਲੀਆਂ, ਸਕਿਨ ਦੇ ਹੇਠਾਂ ਇਮਪਲਾਂਟ, ਟੀਕੇ, ਪੈਚ, ਅੰਦਰੂਨੀ ਯੰਤਰ ਅਤੇ ਇੱਕ ਵਜਾਈਨਲ ਰਿੰਗ ਸ਼ਾਮਲ ਹੁੰਦੀ ਹੈ। ਓਰਲ ਗਰਭ ਨਿਰੋਧ ਵਾਲੀਆਂ ਗੋਲੀਆਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਪਹਿਲੀ ਗੋਲੀ ਵਿੱਚ ਪੂਰਾ ਓਰਲ ਗਰਭ ਨਿਰੋਧਕ (ਜਿਸ ਵਿੱਚ ਐਸਟ੍ਰੋਜਨ ਅਤੇ ਇੱਕ ਪ੍ਰੋਗੈਸਟੀਨ ਦੋਵੇਂ ਸ਼ਾਮਲ ਹੁੰਦੇ ਹਨ) ਅਤੇ ਤੇ ਦੂਜੀ ਗੋਲੀ ਵਿੱਚ ਸਿਰਫ਼ ਪ੍ਰੋਜੇਸਟ੍ਰੋਨ ਹੁੰਦਾ ਹੈ, ਇਸ ਨੂੰ ਮਿੰਨੀ ਪਿਲ ਵੀ ਕਿਹਾ ਜਾਂਦਾ ਹੈ। ਉਹ ਮੁੱਖ ਤੌਰ 'ਤੇ ਓਵੂਲੇਸ਼ਨ ਨੂੰ ਰੋਕ ਕੇ ਅਤੇ ਸਰਵਾਈਕਲ ਬਲਗ਼ਮ ਨੂੰ ਸੰਘਣਾ ਕਰਕੇ ਗਰੱਭਧਾਰਣ ਨੂੰ ਰੋਕਦੇ ਹਨ। ਇਨ੍ਹਾਂ ਦੋਵੇਂ ਗੋਲੀਆਂ ਨੂੰ ਲੈਣ ਤੋਂ ਪਹਿਲਾਂ ਸੋਚ ਸਮਝ ਲੈਣਾ ਜ਼ਰੂਰੀ ਹੈ, ਇਸ ਲਈ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਗਾਇਨੀਕੋਲੋਜਿਸਟ ਨਾਲ ਇੱਕ ਵਾਰ ਗੱਲ ਜ਼ਰੂਰ ਕਰੋ।


ਬੈਰੀਅਰ ਗਰਭ ਨਿਰੋਧਕ ਉਹ ਯੰਤਰ ਹੁੰਦੇ ਹਨ ਜੋ ਗਰਭਾਸ਼ਯ ਵਿੱਚ ਦਾਖਲ ਹੋਣ ਤੋਂ ਸ਼ੁਕਰਾਣੂ ਨੂੰ ਰੋਕ ਕੇ ਗਰਭ ਅਵਸਥਾ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਇਹਨਾਂ ਵਿੱਚ ਪੁਰਸ਼ਾਂ ਦੇ ਕੰਡੋਮ, ਮਹਿਲਾਵਾਂ ਲਈ ਕੰਡੋਮ ਸ਼ਾਮਲ ਹਨ। ਕੰਡੋਮ ਨਾਲ ਕੁੱਝ ਜਿਨਸੀ ਤੌਰ 'ਤੇ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ HIV/AIDS ਨੂੰ ਵੀ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਮੌਜੂਦਾ ਇੰਟਰਾਯੂਟਰਾਈਨ ਯੰਤਰ (IUD) ਛੋਟੇ ਯੰਤਰ ਹੁੰਦੇ ਹਨ, ਇਹ ਅਕਸਰ 'ਟੀ' ਆਕਾਰ ਦੇ ਹੁੰਦੇ ਹਨ, ਜਿਸ ਵਿੱਚ ਤਾਂਬਾ ਜਾਂ ਪ੍ਰੋਗੈਸਟੀਨ ਹਾਰਮੋਨ ਹੁੰਦੇ ਹਨ। ਇਸ ਨੂੰ ਬੱਚੇਦਾਨੀ ਵਿੱਚ ਪਾਇਆ ਜਾਂਦਾ ਹੈ। ਔਰਤਾਂ ਵਿੱਚ ਇਸ ਨੂੰ ਕਾਫ਼ੀ ਪ੍ਰਭਾਵਸ਼ਾਲੀ ਦੱਸਿਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਇੰਟਰਾਯੂਟਰਾਈਨ ਯੰਤਰ ਜਾਂ 'ਟੀ' ਨੂੰ ਕਦੇ ਵੀ ਹਟਾਇਆ ਜਾ ਸਕਦਾ ਹੈ ਤੇ ਔਰਤਾਂ ਫਿਰ ਗਰਭਵਤੀ ਹੋ ਸਕਦੀਆਂ ਹਨ।


ਇਸ ਤੋਂ ਇਲਾਵਾ ਅਖੀਰ ਵਿੱਚ ਆਉਂਦੀਆਂ ਹਨ ਐਮਰਜੈਂਸੀ ਗਰਭ ਨਿਰੋਧਕ ਦਵਾਈਆਂ ਜਾਂ ਉਪਕਰਨ। ਕਈ ਵਾਰ ਬਿਨਾਂ ਪ੍ਰੋਟੈਕਸ਼ਨ ਦੇ ਕੀਤੇ ਗਏ ਸੈਕਸ ਤੋਂ ਬਾਅਦ ਗਰਭ ਧਾਰਨ ਨਾ ਕਰਨ ਦੀ ਇੱਛਾ ਵਿੱਚ ਇਨ੍ਹਾਂ ਨੂੰ ਵਰਤਿਆ ਜਾ ਸਕਦਾ ਹੈ। ਐਮਰਜੈਂਸੀ ਗਰਭ ਨਿਰੋਧਕ ਅਕਸਰ ਸਿਰਫ਼ ਐਮਰਜੈਂਸੀ ਦੇ ਤੌਰ 'ਤੇ ਵਰਤੇ ਜਾਂਦੇ ਹਨ। ਇਸ ਦੀ ਵਰਤੋਂ ਨਿਯਮਤ ਗਰਭ ਨਿਰੋਧਕ ਗੋਲੀ ਵਜੋਂ ਨਹੀਂ ਕੀਤੀ ਜਾਣੀ ਹੈ।


ਹਾਲਾਂਕਿ ਇਸ ਨੂੰ ਐਮਰਜੈਂਸੀ ਗਰਭ ਨਿਰੋਧਕ ਮੰਨਿਆ ਜਾਂਦਾ ਹੈ, ਫਿਰ ਵੀ ਗਰਭ ਅਵਸਥਾ ਦੀਆਂ ਸੰਭਾਵਨਾਵਾਂ ਹਨ। ਸੈਕਸ ਕਰਨ ਤੋਂ ਬਾਅਦ ਜਾਂ ਪਹਿਲਾਂ ਸਾਵਧਾਨੀ ਵਰਤਣ ਦੀ ਥਾਂ ਜੇ ਪਹਿਲਾਂ ਸੋਚ ਸਮਝ ਕੇ ਡਾਕਟਰੀ ਸਲਾਹ ਲੈ ਲਈ ਜਾਵੇ ਤਾਂ ਅਣਚਾਹੇ ਗਰਭ ਨੂੰ ਰੋਕਿਆ ਜਾ ਸਕਦਾ ਹੈ।

Published by:Tanya Chaudhary
First published:

Tags: Lifestyle, Pregnancy