Home /News /health /

Health Tips: 30 ਸਾਲ ਦੀ ਉਮਰ ਹੋਣ ਤੋਂ ਬਾਅਦ ਵੀ ਰਿਹਾ ਜਾ ਸਕਦਾ ਹੈ ਜਵਾਨ, ਮਾਹਿਰ ਤੋਂ ਸਮਝੋ ਕਿਵੇਂ

Health Tips: 30 ਸਾਲ ਦੀ ਉਮਰ ਹੋਣ ਤੋਂ ਬਾਅਦ ਵੀ ਰਿਹਾ ਜਾ ਸਕਦਾ ਹੈ ਜਵਾਨ, ਮਾਹਿਰ ਤੋਂ ਸਮਝੋ ਕਿਵੇਂ

ਜਦੋਂ ਤੁਸੀਂ 30 ਸਾਲ ਦੀ ਉਮਰ ਪਾਰ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਬਹੁਤ ਬਦਲਾਅ ਆਉਂਦੇ ਹਨ

ਜਦੋਂ ਤੁਸੀਂ 30 ਸਾਲ ਦੀ ਉਮਰ ਪਾਰ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਬਹੁਤ ਬਦਲਾਅ ਆਉਂਦੇ ਹਨ

ਫੋਰਟਿਸ ਹਸਪਤਾਲ, ਰਿਚਮੰਡ ਰੋਡ, ਬੰਗਲੌਰ ਦੇ ਇੰਟਰਵੈਂਸ਼ਨਲ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਡਾ: ਰਾਜਪਾਲ ਸਿੰਘ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਕਿਵੇਂ ਅਸੀਂ ਆਪਣੀ ਜੀਵਨਸ਼ੈਲੀ ਵਿੱਚ ਕੁੱਝ ਬਦਲਾਅ ਕਰ ਕੇ 30 ਦੀ ਉਮਰ ਵਿੱਚ ਵੀ ਨੌਜਵਾਨ ਰਹਿ ਸਕਦੇ ਹਾਂ...

ਹੋਰ ਪੜ੍ਹੋ ...
  • Share this:

Aging Tips: ਅੱਜ ਦੇ ਦੌਰ 'ਚ ਹਰ ਕੋਈ ਲੰਬੇ ਸਮੇਂ ਤੱਕ ਜਵਾਨ ਦਿਖਣਾ ਚਾਹੁੰਦਾ ਹੈ। ਇਸ ਦੇ ਲਈ ਕੁਝ ਲੋਕ ਜਿਮ ਜਾ ਕੇ ਪਸੀਨਾ ਵਹਾਉਂਦੇ ਹਨ ਤਾਂ ਕੁਝ ਲੋਕ ਡਾਈਟਿੰਗ ਵੱਲ ਰੁੱਖ ਕਰਦੇ ਹਨ। ਇਨ੍ਹਾਂ ਸਾਰੀਆਂ ਗਤੀਵਿਧੀਆਂ ਦਾ ਸਾਡੇ ਸਰੀਰ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਜਦੋਂ ਤੁਸੀਂ 30 ਸਾਲ ਦੀ ਉਮਰ ਪਾਰ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਬਹੁਤ ਬਦਲਾਅ ਆਉਂਦੇ ਹਨ। ਤੁਸੀਂ 30 ਸਾਲ ਦੀ ਉਮਰ ਪਾਰ ਕਰਨ ਤੋਂ ਪਹਿਲਾਂ ਕਿਵੇਂ ਦਾ ਜੀਵਨ ਜਿਊਂਦੇ ਸੀ ਇਸ ਤੋਂ ਹੀ ਅੱਗੇ ਆਉਣ ਵਾਲਾ ਸਮਾਂ ਨਿਰਧਾਰਤ ਹੁੰਦਾ ਹੈ।

ਜੇ ਤੁਸੀਂ ਸਿਹਤਮੰਦ ਜੀਵਨਸ਼ੈਲੀ ਜੀ ਰਹੇ ਸੀ ਤਾਂ ਤੁਸੀਂ ਸਿਹਤ ਪੱਖੋਂ ਠੀਕ ਕਰੋਗੇ ਪਰ ਜੇ ਤੁਸੀਂ ਇੱਕ ਖਰਾਬ ਜੀਵਨਸ਼ੈਲੀ ਅਪਣਾਈ ਸੀ ਤਾਂ ਇਸ ਦਾ ਅਸਰ ਤੁਹਾਨੂੰ ਢਲਦੀ ਉਮਰ ਦੇ ਨਾਲ ਜ਼ਰੂਰ ਦਿਖੇਗਾ। ਫੋਰਟਿਸ ਹਸਪਤਾਲ, ਰਿਚਮੰਡ ਰੋਡ, ਬੰਗਲੌਰ ਦੇ ਇੰਟਰਵੈਂਸ਼ਨਲ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਡਾ: ਰਾਜਪਾਲ ਸਿੰਘ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਕਿਵੇਂ ਅਸੀਂ ਆਪਣੀ ਜੀਵਨਸ਼ੈਲੀ ਵਿੱਚ ਕੁੱਝ ਬਦਲਾਅ ਕਰ ਕੇ 30 ਦੀ ਉਮਰ ਵਿੱਚ ਵੀ ਨੌਜਵਾਨ ਰਹਿ ਸਕਦੇ ਹਾਂ...

ਨਿਯਮਤ ਕਸਰਤ ਕਰੋ: ਸਰੀਰਕ ਕਸਰਤ ਦੀ ਆਦਤ ਪਾਉਣਾ ਦਿਲ ਦੀਆਂ ਬਿਮਾਰੀਆਂ ਜਿਵੇਂ ਕਿ ਹਾਈਪਰਟੈਨਸ਼ਨ, ਸ਼ੂਗਰ, ਮੋਟਾਪਾ, ਹਾਈ ਕੋਲੇਸਟ੍ਰੋਲ ਤੋਂ ਬਚਣ ਦਾ ਵਧੀਆ ਤਰੀਕਾ ਹੈ, ਅਤੇ ਇਹ ਦਿਲ ਦੀਆਂ ਬਿਮਾਰੀਆਂ ਦੇ ਵਿਕਾਸ ਦੇ ਜੋਖਮ ਨੂੰ ਘਟਾਉਂਦਾ ਹੈ। ਕਸਰਤ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ, ਖੇਡਾਂ, ਤੈਰਾਕੀ ਜਾਂ ਰੋਜ਼ਾਨਾ 40 ਮਿੰਟ ਜਾਂ ਹਫ਼ਤੇ ਵਿੱਚ ਘੱਟੋ-ਘੱਟ 5 ਵਾਰ ਸਰੀਰਕ ਵਰਜਿਸ਼ ਕਰਨਾ। ਇਸ ਨਾਲ ਸਿਹਤ ਨੂੰ ਫਾਇਦਾ ਹੀ ਫਾਇਦਾ ਹੋਵੇਗਾ।

ਸਿਹਤਮੰਦ ਖੁਰਾਕ ਚੁਣੋ : ਪ੍ਰੋਟੀਨ ਨਾਲ ਭਰਪੂਰ ਅਤੇ ਕਾਰਬੋਹਾਈਡਰੇਟ ਅਤੇ ਗੁਡ ਫੈਟ ਨਾਲ ਭਰਪੂਰ ਖੁਰਾਕ ਨੂੰ ਅਪਣਾਓ। ਇਸ ਦੇ ਨਾਲ ਹੀ ਫਲਾਂ ਤੇ ਸੁੱਕੇ ਮੇਵਿਆਂ ਦਾ ਸੇਵਨ ਕਰਨਾ ਵੀ ਸਿਹਤ ਲਈ ਚੰਗਾ ਰਹੇਗਾ। ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰੋ। ਹੋ ਸਕੇ ਤਾਂ ਇਕੱਠੇ ਬਹੁਤ ਸਾਰਾ ਖਾਣਾ ਖਾਣ ਦੀ ਥਾਂ ਛੋਟੇ ਛੋਟੇ ਅੰਤਰਾਲ ਵਿੱਚ ਖਾਓ।

ਤੰਬਾਕੂਨੋਸ਼ੀ ਨੂੰ ਕਰੋ ਅਲਵਿਦਾ : 30 ਸਾਲ ਦੀ ਉਮਰ ਤੋਂ ਪਹਿਲਾਂ ਜੇ ਤੁਲੀਂ ਤੰਬਾਕੂਨੋਸ਼ੀ ਕਰਦੇ ਸੀ ਤਾਂ ਇਸ ਨੂੰ ਹੁਣ ਬੰਦ ਕਰ ਦੇਣਾ ਬਿਹਤਰ ਹੋਵੇਗਾ। ਤੰਬਾਕੂਨੋਸ਼ੀ ਦਿਲ ਅਤੇ ਦਿਲ ਨਾਲ ਸਬੰਧਤ ਹੋਰ ਗੰਭੀਰ ਬਿਮਾਰੀਆਂ ਲਈ ਜ਼ਿੰਮੇਵਾਰ ਹੈ। ਤੰਬਾਕੂਨੋਸ਼ੀ ਨਾ ਕਰਨ ਵਾਲੇ ਵਿਅਕਤੀ ਦੇ ਮੁਕਾਬਲੇ ਤੰਬਾਕੂਨੋਸ਼ੀ ਕਰਨ ਵਾਲੇ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਦੁੱਗਣੀ ਹੁੰਦੀ ਹੈ। ਸਿਗਰਟਨੋਸ਼ੀ ਛੱਡਣ ਤੋਂ ਬਾਅਦ ਕਿਸੇ ਦੇ ਕਾਰਡੀਓਵੈਸਕੁਲਰ ਜੋਖਮ ਨੂੰ ਅੱਧਾ ਹੋਣ ਲਈ ਲਗਭਗ ਇੱਕ ਸਾਲ ਲੱਗ ਜਾਂਦਾ ਹੈ ਇਸ ਲਈ ਜਿੰਨੀ ਜਲਦੀ ਹੋ ਸਕੇ ਇਸ ਬੁਰੀ ਆਦਤ ਨੂੰ ਤਿਆਗਣ ਦੀ ਕੋਸ਼ਿਸ਼ ਕਰੋ।

ਸਮੇਂ ਸਮੇਂ ਉੱਤੇ ਆਪਣੀ ਸਿਹਤ ਜਾਂਚ ਕਰਵਾਉਂਦੇ ਰਹੋ : ਇੱਕ ਵਾਰ ਜਦੋਂ ਤੁਸੀਂ 30 ਸਾਲ ਦੀ ਉਮਰ ਟੱਪ ਜਾਂਦੇ ਹੋ, ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਦਿਲ ਅਤੇ ਸਿਹਤ ਦੀ ਨਿਯਮਤ ਜਾਂਚ ਕਰਵਾਓ। ਸਿਗਰਟਨੋਸ਼ੀ, ਡਾਇਬੀਟੀਜ਼, ਹਾਈਪਰਟੈਂਸਿਵ, ਮੋਟੇ ਵਿਅਕਤੀ, ਅਚਨਚੇਤੀ ਦਿਲ ਦੀਆਂ ਬਿਮਾਰੀਆਂ ਦੇ ਪਰਿਵਾਰਕ ਇਤਿਹਾਸ ਵਾਲੇ ਉੱਚ ਦਿਲ ਦੇ ਜੋਖਮ ਵਾਲੀ ਪ੍ਰੋਫਾਈਲ ਵਾਲੇ ਲੋਕਾਂ ਕਾਰਡੀਓਲੋਜਿਸਟ ਨਾਲ ਜ਼ਰੂਰ ਸੰਪਰਕ ਕਰਨਾ ਚਾਹੀਦਾ ਹੈ। ਇਸ ਨਾਲ ਭਵਿੱਖ ਵਿੱਚ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Published by:Tanya Chaudhary
First published:

Tags: Health, Heart disease, Lifestyle