Home /News /health /

Healthy Food: ਕੌਫੀ ਦੀ ਬਜਾਏ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ, ਸਰੀਰ ਨੂੰ ਮਿਲੇਗੀ ਊਰਜਾ

Healthy Food: ਕੌਫੀ ਦੀ ਬਜਾਏ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ, ਸਰੀਰ ਨੂੰ ਮਿਲੇਗੀ ਊਰਜਾ

ਕੌਫ਼ੀ ਵਿੱਚ ਜੋ ਕੈਫ਼ੀਨ ਹੁੰਦੀ ਹੈ ਸਾਨੂੰ ਫ਼ੌਰਨ ਊਰਜਾ ਪ੍ਰਦਾਨ ਕਰਦਾ ਹੈ

ਕੌਫ਼ੀ ਵਿੱਚ ਜੋ ਕੈਫ਼ੀਨ ਹੁੰਦੀ ਹੈ ਸਾਨੂੰ ਫ਼ੌਰਨ ਊਰਜਾ ਪ੍ਰਦਾਨ ਕਰਦਾ ਹੈ

ਅਸੀਂ ਅੱਜ ਕੌਫ਼ੀ ਤੋਂ ਇਲਾਵਾ ਊਰਜਾ ਪ੍ਰਾਪਤ ਕਰਨ ਦੇ ਕੁੱਝ ਸਿਹਤਮੰਦ ਵਿਕਲਪ ਲੈ ਕੇ ਆਏ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਸਾਰਾ ਦਿਨ ਐਕਟਿਵ ਰਹਿ ਸਕਦੇ ਹੋ ਤੇ ਹੌਲੀ ਹੌਲੀ ਆਪਣੀ ਜ਼ਿਆਦਾ ਕੌਫ਼ੀ ਪੀਣ ਦੀ ਆਦਤ ਨੂੰ ਵੀ ਘਟਾ ਸਕਦੇ ਹੋ।

  • Share this:

    Healthy Food: ਬਹੁਤ ਸਾਰੇ ਲੋਕਾਂ ਨੂੰ ਲਗਦਾ ਹੈ ਕਿ ਦਿਨ ਦੀ ਸ਼ੁਰੂਆਤ ਕਰਨ ਲਈ ਇੱਕ ਕੱਪ ਕੌਫ਼ੀ ਦਾ ਸੇਵਨ ਜ਼ਰੂਰੀ ਹੁੰਦਾ ਹੈ। ਕੌਫ਼ੀ ਵਿੱਚ ਜੋ ਕੈਫ਼ੀਨ ਹੁੰਦੀ ਹੈ ਸਾਨੂੰ ਫ਼ੌਰਨ ਊਰਜਾ ਪ੍ਰਦਾਨ ਕਰਦਾ ਹੈ। ਪਰ ਸਾਨੂੰ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਕੌਫ਼ੀ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੂਰ ਨੂੰ ਨੁਕਸਾਨ ਵੀ ਹੁੰਦੇ ਹਨ।


    ਇਸ ਲਈ ਅਸੀਂ ਅੱਜ ਕੌਫ਼ੀ ਤੋਂ ਇਲਾਵਾ ਊਰਜਾ ਪ੍ਰਾਪਤ ਕਰਨ ਦੇ ਕੁੱਝ ਸਿਹਤਮੰਦ ਵਿਕਲਪ ਲੈ ਕੇ ਆਏ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਸਾਰਾ ਦਿਨ ਐਕਟਿਵ ਰਹਿ ਸਕਦੇ ਹੋ ਤੇ ਹੌਲੀ ਹੌਲੀ ਆਪਣੀ ਜ਼ਿਆਦਾ ਕੌਫ਼ੀ ਪੀਣ ਦੀ ਆਦਤ ਨੂੰ ਵੀ ਘਟਾ ਸਕਦੇ ਹੋ।


    ਸੰਤਰਾ

    ਸੰਤਰੇ ਨੂੰ ਊਰਜਾ ਅਤੇ ਵਿਟਾਮਿਨ-ਸੀ ਦਾ ਵੱਡਾ ਸਰੋਤ ਮੰਨਿਆ ਜਾਂਦਾ ਹੈ। ਸੰਤਰੇ ਵਿੱਚ ਫਾਸਫੋਰਸ, ਖਣਿਜ ਅਤੇ ਫਾਈਬਰ ਹੁੰਦੇ ਹਨ ਤੇ ਇਸ ਦੇ ਸੇਵਨ ਨਾਲ ਤੁਹਾਡੇ ਸਰੀਰ ਨੂੰ ਸਿਹਤਮੰਦ ਤਰੀਕੇ ਨਾਲ ਕੰਮ ਕਰਨ ਵਿਚ ਮਦਦ ਮਿਲਦੀ ਹੈ। ਇਸ ਲਈ ਇਹ ਕੌਫ਼ੀ ਦਾ ਇੱਕ ਵਧੀਆ ਵਿਕਲਪ ਹੋ ਸਕਦਾ ਹੈ।


    ਖਜੂਰਾਂ

    ਖਜੂਰਾਂ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਖਜੂਰਾਂ ਖਾਣ ਨਾਲ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ ਹੈ। ਕੈਫ਼ੀਨ ਦੀ ਥਾਂ ਖਜੂਰਾਂ ਦਾ ਸੇਵਨ ਕਰਨਾ ਚਾਹੀਦਾ ਹੈ। ਦਰਅਸਲ ਖਜੂਰਾਂ ਵਿੱਚ ਕੁਦਰਤੀ ਤੌਰ ਉੱਤੇ ਸ਼ੱਕਰ ਹੁੰਦੀ ਹੈ ਤੇ ਇਸ ਦੇ ਸੇਵਨ ਨਾਲ ਤੁਸੀਂ ਸਾਰਾ ਦਿਨ ਊਰਜਾਵਾਨ ਰਹੋਗੇ। ਖਜੂਰ ਵਿੱਚ ਪੈਂਟੋਥੈਨਿਕ ਐਸਿਡ, ਫੋਲੇਟ ਅਤੇ ਨਿਆਸੀਨ ਵਰਗੇ ਵਿਟਾਮਿਨ ਹੁੰਦੇ ਹਨ, ਜੋ ਭੋਜਨ ਨੂੰ ਊਰਜਾ ਵਿੱਚ ਬਦਲਣ ਵਾਲੀ ਪਾਚਕ ਪ੍ਰਕਿਰਿਆ ਸਹੀ ਤਰੀਕੇ ਨਾਲ ਹੋਣ ਵਿੱਚ ਮਦਦ ਕਰਦੇ ਹਨ।


    ਨਿੰਬੂ ਪਾਣੀ

    ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਨਿੰਬੂ ਪਾਣੀ ਪੀਣ ਨਾਲ ਤਣਾਅ ਘੱਟ ਹੁੰਦਾ ਹੈ।ਪਾਣੀ ਦੀ ਕਮੀ ਨਾਲ ਸਰੀਰ ਵਿੱਚ ਡੀਹਾਈਡਰੇਸ਼ਨ ਹੋ ਸਕਦੀ ਹੈ ਅਤੇ ਇਹ ਤੁਹਾਡੇ ਸਰੀਰ ਦੀ ਊਰਜਾ ਨੂੰ ਘਟਾ ਸਕਦੀ ਹੈ। ਇਸ ਨਾਲ ਤੁਸੀਂ ਸੁਸਤ ਮਹਿਸੂਸ ਕਰਦੇ ਹੋ। ਇਸ ਲਈ ਨਿੰਬੂ ਪਾਣੀ ਸਾਡੀ ਸਿਹਤ ਲਈ ਇੱਕ ਵਧੀਆ ਐਨਰਜੀ ਡਰਿੰਕ ਸਾਬਤ ਹੁੰਦੀ ਹੈ।


    ਬਦਾਮ

    ਬਦਾਮ ਵਿਚ ਮੈਗਨੀਸ਼ੀਅਮ ਵੀ ਭਰਪੂਰ ਹੁੰਦਾ ਹੈ ਜੋ ਮਾਸਪੇਸ਼ੀਆਂ ਦੀ ਥਕਾਵਟ ਨਾਲ ਲੜਨ ਵਿਚ ਮਦਦ ਕਰਦਾ ਹੈ। ਬਦਾਮ ਦਾ ਸੇਵਨ ਕਰਨ ਨਾਲ ਸਾਨੂੰ ਪ੍ਰੋਟੀਨ, ਫਾਈਬਰ ਅਤੇ ਸਿਹਤਮੰਦ ਮੋਨੋਅਨਸੈਚੁਰੇਟਿਡ ਫੈਟ ਮਿਲਦੀ ਹੈ। ਬਦਾਮ ਵਿੱਚ ਵਿਟਾਮਿਨ ਬੀ ਵੀ ਹੁੰਦਾ ਹੈ ਜਿਸ ਦੇ ਸੇਵਨ ਨਾਲ ਸਾਡੇ ਸਰੀਰ ਦਾ ਭੋਜਨ ਊਰਜਾ ਵਿੱਚ ਤੇਜ਼ੀ ਨਾਲ ਬਦਲਦਾ ਹੈ। ਇਸ ਲਈ ਬਦਾਮ ਕੌਫ਼ੀ ਦਾ ਬਦਲ ਹੋ ਸਕਦੇ ਹਨ।

    First published:

    Tags: Coffee, Dates, Health, Healthy lifestyle