Home /News /health /

ਅਚਾਨਕ ਮਿਰਗੀ ਦਾ ਦੌਰਾ ਪੈਣ 'ਤੇ ਕਿਵੇਂ ਕਰੀਏ ਵਿਅਕਤੀ ਦੀ ਮਦਦ, ਜਾਣੋ ਮਾਹਿਰ ਦੀ ਇਹ ਸਲਾਹ

ਅਚਾਨਕ ਮਿਰਗੀ ਦਾ ਦੌਰਾ ਪੈਣ 'ਤੇ ਕਿਵੇਂ ਕਰੀਏ ਵਿਅਕਤੀ ਦੀ ਮਦਦ, ਜਾਣੋ ਮਾਹਿਰ ਦੀ ਇਹ ਸਲਾਹ

ਡਾ. ਕੇਨੀ ਰਵੀਸ਼ ਰਾਜੀਵ

ਡਾ. ਕੇਨੀ ਰਵੀਸ਼ ਰਾਜੀਵ

ਮਿਰਗੀ ਦੇ ਦੌਰੇ ਹਮੇਸ਼ਾ ਐਮਰਜੈਂਸੀ ਨਹੀਂ ਹੁੰਦੇ ਪਰ ਜੇਕਰ ਇਹ ਦੌਰੇ 5 ਮਿੰਟਾਂ ਤੋਂ ਵੱਧ ਸਮੇਂ ਲਈ ਰਹਿੰਦੇ ਹਨ, ਤਾਂ ਵਿਅਕਤੀ ਨੂੰ ਡਾਕਟਰੀ ਸਲਾਹ ਦੀ ਲੋੜ ਹੋ ਸਕਦੀ ਹੈ। ਇਸ ਲਈ, ਮਿਰਗੀ ਦੇ ਮਰੀਜ਼ ਨੂੰ ਨੁਕਸਾਨ ਪਹੁੰਚਾਉਣ ਦੇ ਜੋਖਮ ਨੂੰ ਰੋਕਣ ਲਈ, ਲੋਕਾਂ ਨੂੰ ਡਾਕਟਰੀ ਸਹਾਇਤਾ ਆਉਣ ਤੋਂ ਪਹਿਲਾਂ ਫੌਰੀ ਤੌਰ 'ਤੇ ਮਹੱਤਵਪੂਰਨ ਫਸਟ ਏਡ ਕਦਮ ਚੁੱਕਣੇ ਚਾਹੀਦੇ ਹਨ। ਇਸ ਬਾਰੇ ਐਸਟਰ ਸੀਐਮਆਈ ਹਸਪਤਾਲ, ਬੈਂਗਲੁਰੂ ਦੇ ਨਿਊਰੋਲੋਜੀ ਅਤੇ ਐਪੀਲੇਪਟੌਲੋਜੀ ਵਿਭਾਗ ਦੇ ਸਲਾਹਕਾਰ ਡਾ. ਕੇਨੀ ਰਵੀਸ਼ ਰਾਜੀਵ ਨੇ ਕਈ ਜ਼ਰੂਰੀ ਗੱਲਾਂ ਸਾਂਝੀਆਂ ਕੀਤੀਆਂ ਹਨ।

ਹੋਰ ਪੜ੍ਹੋ ...
  • Share this:

ਮਿਰਗੀ ਇੱਕ ਨਿਊਰੋਲੌਜੀਕਲ ਬਿਮਾਰੀ ਹੈ ਜੋ ਸਾਡੇ ਦਿਮਾਗ ਦੀ ਗਤੀਵਿਧੀ ਵਿੱਚ ਰੁਕਾਵਟ ਪਾਉਂਦਾ ਹੈ। ਦਿਮਾਗ ਦੀ ਇਲੈਕਟ੍ਰਿਕ ਗਤੀਵਿਧੀ ਵਿੱਚ ਇਹ ਅਚਾਨਕ ਆਈ ਤਬਦੀਲੀ ਅਕਸਰ ਮਿਰਗੀ ਦੇ ਦੌਰੇ ਵੱਲ ਲੈ ਜਾਂਦੀ ਹੈ। ਇਹ ਦੌਰੇ ਇੱਕ ਵਿਅਕਤੀ ਨੂੰ ਸਰੀਰ ਵਿੱਚ ਅਣਇੱਛਤ ਹਰਕਤਾਂ ਕਰਨ ਦਾ ਕਾਰਨ ਬਣ ਸਕਦੇ ਹਨ, ਜਿਵੇਂ ਕਿ ਮਰੋੜਨਾ ਜਾਂ ਕੰਬਣਾ, ਜੋ ਕਿ ਕੁਝ ਮਿੰਟਾਂ ਲਈ ਰਹਿ ਸਕਦਾ ਹੈ। ਹਾਲਾਂਕਿ ਮਿਰਗੀ ਦੇ ਦੌਰੇ ਹਮੇਸ਼ਾ ਐਮਰਜੈਂਸੀ ਨਹੀਂ ਹੁੰਦੇ ਪਰ ਜੇਕਰ ਇਹ ਦੌਰੇ 5 ਮਿੰਟਾਂ ਤੋਂ ਵੱਧ ਸਮੇਂ ਲਈ ਰਹਿੰਦੇ ਹਨ, ਤਾਂ ਵਿਅਕਤੀ ਨੂੰ ਡਾਕਟਰੀ ਸਲਾਹ ਦੀ ਲੋੜ ਹੋ ਸਕਦੀ ਹੈ। ਇਸ ਲਈ, ਮਿਰਗੀ ਦੇ ਮਰੀਜ਼ ਨੂੰ ਨੁਕਸਾਨ ਪਹੁੰਚਾਉਣ ਦੇ ਜੋਖਮ ਨੂੰ ਰੋਕਣ ਲਈ, ਲੋਕਾਂ ਨੂੰ ਡਾਕਟਰੀ ਸਹਾਇਤਾ ਆਉਣ ਤੋਂ ਪਹਿਲਾਂ ਫੌਰੀ ਤੌਰ 'ਤੇ ਮਹੱਤਵਪੂਰਨ ਫਸਟ ਏਡ ਕਦਮ ਚੁੱਕਣੇ ਚਾਹੀਦੇ ਹਨ। ਇਸ ਬਾਰੇ ਐਸਟਰ ਸੀਐਮਆਈ ਹਸਪਤਾਲ, ਬੈਂਗਲੁਰੂ ਦੇ ਨਿਊਰੋਲੋਜੀ ਅਤੇ ਐਪੀਲੇਪਟੌਲੋਜੀ ਵਿਭਾਗ ਦੇ ਸਲਾਹਕਾਰ ਡਾ. ਕੇਨੀ ਰਵੀਸ਼ ਰਾਜੀਵ ਨੇ ਕਈ ਜ਼ਰੂਰੀ ਗੱਲਾਂ ਸਾਂਝੀਆਂ ਕੀਤੀਆਂ ਹਨ।

ਦੌਰਾ ਪੈਣ ਵਾਲੇ ਵਿਅਕਤੀ ਦੀ ਕਿਵੇਂ ਮਦਦ ਕਰਨੀ ਹੈ?

ਡਾ. ਕੇਨੀ ਰਵੀਸ਼ ਰਾਜੀਵ ਨੇ ਦੱਸਿਆ ਕਿ ਮਿਰਗੀ ਵਾਲੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ, ਤੁਸੀਂ ਹੇਠਾਂ ਦਿੱਤੇ ਕਦਮ ਚੁੱਕੇ ਜਾ ਸਕਦੇ ਹਨ -

-ਮਰੀਜ਼ ਨੂੰ ਸਹੀ ਢੰਗ ਨਾਲ ਸਾਹ ਲੈਣ ਦੇ ਯੋਗ ਬਣਾਉਣ ਲਈ ਇੱਕ ਖੁੱਲ੍ਹੀ ਥਾਂ ਬਣਾਓ

-ਵਿਅਕਤੀ ਦੀ ਗਰਦਨ ਦੁਆਲੇ ਕਿਸੇ ਵੀ ਤੰਗ ਕੱਪੜੇ ਨੂੰ ਢਿੱਲਾ ਕਰਕੇ ਉਸ ਨੂੰ ਆਰਾਮਦਾਇਕ ਮਹਿਸੂਸ ਕਰਵਾਓ।

-ਕਿਸੇ ਵੀ ਤਿੱਖੀ ਵਸਤੂ ਜਿਵੇਂ ਸ਼ੀਸ਼ਾ,ਫਰਨੀਚਰ ਨੂੰ ਹਟਾ ਦਿਓ, ਜਿਸ ਨਾਲ ਵਿਅਕਤੀ ਨੂੰ ਸੱਟ ਲੱਗ ਸਕਦੀ ਹੈ।

-ਦੌਰਾ ਖਤਮ ਹੋਣ ਤੱਕ ਵਿਅਕਤੀ ਦੇ ਨਾਲ ਰਹੋ, ਉਸ ਨੂੰ ਲਗਾਤਾਰ ਮਦਦ ਦੇਣ ਲਈ ਤਿਆਰ ਰਹੋ।

-ਦੌਰੇ ਦੇ ਸਮੇਂ ਨੂੰ ਟਰੈਕ ਕਰੋ ਅਤੇ ਡਾਕਟਰ ਨਾਲ ਵੇਰਵੇ ਸਾਂਝੇ ਕਰੋ। ਇੱਕ ਆਮ ਦੌਰਾ 20 ਸਕਿੰਟ ਤੋਂ 2 ਮਿੰਟ ਤੱਕ ਰਹਿੰਦਾ ਹੈ

-ਜੇ ਕਿਸੇ ਅਣਜਾਣ ਥਾਂ ਉੱਤੇ ਵਿਅਕਤੀ ਨੂੰ ਦੌਰਾ ਆ ਰਿਹਾ ਹੈ ਤੇ ਤੁਸੀਂ ਉਸ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਉਸ ਵਿਅਕਤੀ ਦੇ ਬੈਗ ਜਾਂ ਬਟੂਏ ਵਿੱਚ ਐਮਰਜੈਂਸੀ ਨੰਬਰ ਆਦਿ ਦੇਖਣ ਦੀ ਕੋਸ਼ਿਸ਼ ਕਰੋ।

-ਵਿਅਕਤੀ ਦੇ ਜਬਾੜੇ ਦੇ ਵਿਚਕਾਰ ਕਿਸੇ ਵੀ ਚੀਜ਼ ਨੂੰ ਰੱਖਣ ਤੋਂ ਪਰਹੇਜ਼ ਕਰੋ ਜਾਂ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ ਉਦੋਂ ਤੱਕ ਉਸਨੂੰ ਪੀਣ ਲਈ ਕੁਝ ਵੀ ਦੇਣ ਤੋਂ ਬਚੋ।

-ਵਿਅਕਤੀ ਦੀਆਂ ਹਰਕਤਾਂ ਬੰਦ ਹੋਣ ਤੋਂ ਬਾਅਦ ਉਸ ਨੂੰ ਇੱਕ ਪਾਸੇ ਮੋੜ ਕੇ ਸਾਹ ਨਾਲੀ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੋ। ਇਹ ਕਦਮ ਨਾਜ਼ੁਕ ਹੈ ਕਿਉਂਕਿ ਦੌਰੇ ਦੌਰਾਨ ਮਰੀਜ਼ ਦੀ ਜੀਭ ਪਿੱਛੇ ਹਟ ਜਾਂਦੀ ਹੈ ਅਤੇ ਉਸ ਦਾ ਸਾਹ ਰੁੱਕ ਸਕਦਾ ਹੈ।

-ਇਸ ਲਈ, ਇੱਕ ਵਾਰ ਜਦੋਂ ਤੁਸੀਂ ਵਿਅਕਤੀ ਨੂੰ ਇੱਕ ਪਾਸੇ ਘੁਮਾ ਲੈਂਦੇ ਹੋ, ਤਾਂ ਤੁਹਾਨੂੰ ਉਹਨਾਂ ਦੇ ਜਬਾੜੇ ਨੂੰ ਅੱਗੇ ਦੀ ਦਿਸ਼ਾ ਵਿੱਚ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਹੀ ਤਰੀਕੇ ਨਾਲ ਸਾਹ ਲੈਣ ਵਿੱਚ ਮਦਦ ਕਰੇਗਾ।

ਡਾਕਟਰ ਨੂੰ ਕਦੋਂ ਸੰਪਰਕ ਕਰਨਾ ਚਾਹੀਦਾ ਹੈ: ਹਾਲਾਂਕਿ ਦੌਰੇ ਦੇ ਲੱਛਣ ਹਲਕੇ ਤੋਂ ਗੰਭੀਰ ਤੱਕ ਹੋ ਸਕਦੇ ਹਨ, ਹਾਲਾਂਕਿ, ਇਹ ਲੱਛਣ ਕੁਝ ਮਿੰਟਾਂ ਵਿੱਚ ਘੱਟ ਜਾਂਦੇ ਹਨ। ਜੇਕਰ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਲੱਛਣ 5 ਮਿੰਟ ਤੋਂ ਵੱਧ ਸਮੇਂ ਤੱਕ ਰਹਿੰਦੇ ਹਨ, ਤਾਂ ਤੁਸੀਂ ਹੇਠਾਂ ਦਿੱਤੇ ਲੱਛਣਾਂ ਦੇ ਆਧਾਰ 'ਤੇ ਐਂਬੂਲੈਂਸ ਨੂੰ ਕਾਲ ਕਰ ਸਕਦੇ ਹੋ-

-ਜੇਕਰ ਮਰੀਜ਼ ਨੂੰ ਦੂਜਾ ਦੌਰਾ ਪੈ ਰਿਹਾ ਹੈ, ਤਾਂ ਤੁਰੰਤ ਡਾਕਟਰ ਕੋਲ ਲੈ ਕੇ ਜਾਓ ਜਾਂ ਐਂਬੂਲੈਂਸ ਨੂੰ ਕਾਲ ਕਰੋ

-ਜੇ ਦੌਰਾ ਪੈਣ ਤੋਂ ਬਾਅਦ ਵਿਅਕਤੀ ਹੋਸ਼ ਵਿੱਚ ਨਹੀਂ ਆ ਰਿਹਾ ਹੈ ਤਾਂ ਐਂਬੂਲੈਂਸ ਨੂੰ ਕਾਲ ਕਰ

-ਜੇ ਦੌਰਾ ਪੈਣ ਤੋਂ ਬਾਅਦ ਮਰੀਜ਼ ਨੂੰ ਤੇਜ਼ ਬੁਖਾਰ ਜਾਂ ਗਰਮੀ, ਥਕਾਵਟ ਹੋ ਰਹੀ ਹੈ

-ਡਾਇਬੀਟੀਜ਼ ਦੇ ਮਰੀਜ਼ ਜਾਂ ਗਰਭਵਤੀ ਔਰਤਾਂ ਨੂੰ ਜੇ ਮਿਰਗੀ ਦੇ ਦੌਰੇ ਪੈਂਦੇ ਹਨ ਤਾਂ ਤੁਹਾਨੂੰ ਫੌਰਨ ਨੇੜਲੇ ਹਸਪਤਾਲ ਜਾਣਾ ਚਾਹੀਦਾ ਹੈ।

Published by:Drishti Gupta
First published:

Tags: Health, Health care, Health care tips