Home /News /health /

ਸਰੀਰ 'ਚ ਦਿੱਖਣ ਇਹ ਲੱਛਣ ਤਾਂ ਸਮਝੋ ਖ਼ਰਾਬ ਹੋ ਰਿਹਾ ਹੈ ਤੁਹਾਡਾ ਲੀਵਰ, ਫ਼ੌਰਨ ਜੀਵਨ ਸ਼ੈਲੀ 'ਚ ਲਿਆਓ 4 ਬਦਲਾਅ

ਸਰੀਰ 'ਚ ਦਿੱਖਣ ਇਹ ਲੱਛਣ ਤਾਂ ਸਮਝੋ ਖ਼ਰਾਬ ਹੋ ਰਿਹਾ ਹੈ ਤੁਹਾਡਾ ਲੀਵਰ, ਫ਼ੌਰਨ ਜੀਵਨ ਸ਼ੈਲੀ 'ਚ ਲਿਆਓ 4 ਬਦਲਾਅ

ਜਿਗਰ ਦੀ ਬਿਮਾਰੀ ਤੋਂ ਬਚਣ ਲਈ ਆਦਤਾਂ ਬਦਲੋ

ਜਿਗਰ ਦੀ ਬਿਮਾਰੀ ਤੋਂ ਬਚਣ ਲਈ ਆਦਤਾਂ ਬਦਲੋ

ਜੇਕਰ ਲੀਵਰ ਕਮਜ਼ੋਰ ਹੋ ਜਾਵੇ ਤਾਂ ਕਮਜ਼ੋਰੀ, ਭੁੱਖ ਨਾ ਲੱਗਣਾ, ਉਲਟੀ ਆਉਣਾ, ਨੀਂਦ ਨਾ ਆਉਣਾ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਅਜਿਹੇ 'ਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਲੀਵਰ ਦਾ ਖ਼ਾਸ ਧਿਆਨ ਰੱਖੀਏ। ਵੈਸੇ ਮੋਟੇ ਤੌਰ ਉੱਤੇ ਦੇਖਿਆ ਜਾਵੇ ਤਾਂ ਇਨਫੈਕਸ਼ਨ, ਇਮਿਊਨ ਸਿਸਟਮ ਕਮਜ਼ੋਰ ਹੋਣ, ਜੈਨੇਟਿਕਸ ਤੇ ਕੈਂਸਰ ਕਾਰਨ ਲੀਵਰ ਕਮਜ਼ੋਰ ਹੋ ਸਕਦਾ ਹੈ ਜਾਂ ਲੀਵਰ ਦੀ ਬਿਮਾਰੀ ਵੀ ਹੋ ਸਕਦੀ ਹੈ।

ਹੋਰ ਪੜ੍ਹੋ ...
  • Share this:

ਕਈ ਵਾਰ ਬਹੁਤ ਥੋੜ੍ਹਾ ਜਿਹਾ ਖਾਣ ਉੱਤੇ ਵੀ ਉਹ ਹਜ਼ਮ ਨਹੀਂ ਹੁੰਦਾ, ਇਹ ਲੀਵਰ ਦੇ ਕਮਜ਼ੋਰ ਹੋਣ ਕਾਰਨ ਹੋ ਸਕਦਾ ਹੈ। ਲੀਵਰ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ। ਜੇਕਰ ਲੀਵਰ ਕਮਜ਼ੋਰ ਜਾਂ ਖ਼ਰਾਬ ਹੋ ਜਾਂਦਾ ਹੈ ਤਾਂ ਇਹ ਕਾਫ਼ੀ ਘਾਤਕ ਹੋ ਸਕਦਾ ਹੈ। ਲੀਵਰ ਦੀ ਖ਼ਰਾਬੀ ਜਾਨਲੇਵਾ ਵੀ ਹੋ ਸਕਦੀ ਹੈ। ਜੇਕਰ ਲੀਵਰ ਕਮਜ਼ੋਰ ਹੋ ਜਾਵੇ ਤਾਂ ਕਮਜ਼ੋਰੀ, ਭੁੱਖ ਨਾ ਲੱਗਣਾ, ਉਲਟੀ ਆਉਣਾ, ਨੀਂਦ ਨਾ ਆਉਣਾ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਅਜਿਹੇ 'ਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਲੀਵਰ ਦਾ ਖ਼ਾਸ ਧਿਆਨ ਰੱਖੀਏ। ਵੈਸੇ ਮੋਟੇ ਤੌਰ ਉੱਤੇ ਦੇਖਿਆ ਜਾਵੇ ਤਾਂ ਇਨਫੈਕਸ਼ਨ, ਇਮਿਊਨ ਸਿਸਟਮ ਕਮਜ਼ੋਰ ਹੋਣ, ਜੈਨੇਟਿਕਸ ਤੇ ਕੈਂਸਰ ਕਾਰਨ ਲੀਵਰ ਕਮਜ਼ੋਰ ਹੋ ਸਕਦਾ ਹੈ ਜਾਂ ਲੀਵਰ ਦੀ ਬਿਮਾਰੀ ਵੀ ਹੋ ਸਕਦੀ ਹੈ। ਜੇਕਰ ਲੀਵਰ 'ਚ ਕੋਈ ਸਮੱਸਿਆ ਹੈ ਤਾਂ ਇਸ ਦੇ ਲੱਛਣ ਪਹਿਲਾਂ ਹੀ ਦਿਖਾਈ ਦਿੰਦੇ ਹਨ। ਜੇਕਰ ਸਹੀ ਸਮੇਂ 'ਤੇ ਇਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਵੇ ਤਾਂ ਸਮੱਸਿਆ ਦਾ ਹੱਲ ਹੋ ਸਕਦਾ ਹੈ।

ਜੇ ਤੁਹਾਡਾ ਲੀਵਰ ਕਮਜ਼ੋਰ ਹੈ ਤਾਂ ਤੁਹਾਨੂੰ ਇਹ ਲੱਛਣ ਦਿਖਾਈ ਦੇਣਗੇ:

-ਸਕਿਨ ਉੱਤੇ ਖੁਜਲੀ ਹੋਣਾ

-ਗੂੜ੍ਹੇ ਰੰਗ ਦਾ ਪਿਸ਼ਾਬ ਆਉਣਾ

-ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ

-ਸਕਿਨ ਅਤੇ ਅੱਖਾਂ ਦਾ ਪੀਲਾ ਹੋਣਾ (ਪੀਲੀਆ)

-ਪੇਲਵਿਕ ਦਰਦ

-ਗੋਡਿਆਂ ਤੇ ਪੈਰਾਂ ਦੀ ਸੋਜ

-ਚੱਕਰ ਆਉਣੇ ਅਤੇ ਉਲਟੀਆਂ ਆਉਣੀਆਂ

ਆਪਣੇ ਲੀਵਰ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ, ਕੁੱਝ ਖ਼ਾਸ ਆਦਤਾਂ ਨੂੰ ਅਪਣਾਉਣਾ ਅਤੇ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਕਰਨਾ ਜ਼ਰੂਰੀ ਹੈ:

ਸ਼ਰਾਬ: ਜੇਕਰ ਤੁਸੀਂ ਲੀਵਰ ਦੀ ਬਿਮਾਰੀ ਤੋਂ ਪੀੜਤ ਹੋ, ਤਾਂ ਸ਼ਰਾਬ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਇੱਥੋਂ ਤੱਕ ਕਿ ਸਿਹਤਮੰਦ ਲੋਕਾਂ ਨੂੰ ਵੀ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਔਰਤਾਂ ਆਪਣੇ ਸ਼ਰਾਬ ਦੇ ਸੇਵਨ ਨੂੰ ਪ੍ਰਤੀ ਦਿਨ ਇੱਕ ਡ੍ਰਿੰਕ ਅਤੇ ਪੁਰਸ਼ਾਂ ਨੂੰ ਪ੍ਰਤੀ ਦਿਨ ਦੋ ਡ੍ਰਿੰਕ ਪੀਣ ਤੱਕ ਸੀਮਤ ਕਰਨਾ ਚਾਹੀਦਾ ਹੈ। ਬਹੁਤ ਜ਼ਿਆਦਾ ਅਲਕੋਹਲ ਦਾ ਸੇਵਨ ਲੀਵਰ ਸਿਰੋਸਿਸ ਦੇ ਜੋਖ਼ਮ ਨੂੰ ਬਹੁਤ ਵਧਾ ਸਕਦਾ ਹੈ।

ਦਵਾਈ: ਕਿਸੇ ਚੰਗੇ ਡਾਕਟਰੀ ਦੀ ਸਲਾਹ ਲਏ ਬਿਨਾਂ ਦਵਾਈ ਲੈਣ ਨਾਲ ਜਿਗਰ ਨਾਲ ਸਬੰਧਿਤ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਸਿਰਫ਼ ਲੋੜ ਪੈਣ 'ਤੇ ਹੀ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਲਓ, ਅਤੇ ਕਦੇ ਵੀ ਅਲਕੋਹਲ ਨਾਲ ਦਵਾਈ ਨਾ ਮਿਲਾਓ। ਹਰਬਲ ਸਪਲੀਮੈਂਟ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਵੀ ਜ਼ਰੂਰੀ ਹੈ।

ਭਾਰ: ਮੋਟਾਪੇ ਕਾਰਨ ਜਿਗਰ ਨਾਲ ਸਬੰਧਿਤ ਰੋਗਾਂ ਵਿੱਚ ਵਾਧਾ ਹੁੰਦਾ ਹੈ। ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਜਿਗਰ ਦੀ ਬੀਮਾਰੀ ਦਾ ਕਾਰਨ ਬਣ ਸਕਦੀਆਂ ਹਨ, ਅਤੇ ਜ਼ਿਆਦਾ ਭਾਰ ਹੋਣ ਨਾਲ ਨਾਨ-ਅਲਕੋਹਲਿਕ ਫੈਟੀ ਲੀਵਰ ਦੀ ਬਿਮਾਰੀ ਦਾ ਖ਼ਤਰਾ ਵਧ ਸਕਦਾ ਹੈ। ਇਸ ਲਈ ਸਿਹਤਮੰਦ ਖ਼ੁਰਾਕ ਅਤੇ ਜੀਵਨ ਸ਼ੈਲੀ ਅਪਣਾ ਕੇ ਵਧਦੇ ਭਾਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ।

ਸਫ਼ਾਈ: ਆਪਣੀ ਤੇ ਆਪਣੇ ਆਲ਼ੇ ਦੁਆਲੇ ਦੀ ਸਫ਼ਾਈ ਦਾ ਧਿਆਨ ਨਾ ਰੱਖਣਾ ਵੀ ਜਿਗਰ ਦੀ ਬੀਮਾਰੀ ਦਾ ਕਾਰਕ ਹੋ ਸਕਦਾ ਹੈ। ਖਾਣ-ਪੀਣ ਦੀ ਸਫ਼ਾਈ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ। ਭੋਜਨ ਖਾਣ ਜਾਂ ਤਿਆਰ ਕਰਨ ਤੋਂ ਪਹਿਲਾਂ ਹਮੇਸ਼ਾ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਜਿੱਥੇ ਸਾਫ਼ ਪਾਣੀ ਨਹੀਂ ਮਿਲਦਾ ਉੱਥੇ ਬੋਤਲ ਵਾਲਾ ਪਾਣੀ ਪੀਣ ਨੂੰ ਹੀ ਤਰਜੀਹ ਦਿਓ। ਚੰਗੀ ਸਫ਼ਾਈ ਬਣਾਈ ਰੱਖਣ ਲਈ ਆਪਣੇ ਹੱਥਾਂ ਅਤੇ ਦੰਦਾਂ ਨੂੰ ਨਿਯਮਤ ਤੌਰ 'ਤੇ ਸਾਫ਼ ਕਰਨਾ ਵੀ ਮਹੱਤਵਪੂਰਨ ਹੈ।

Published by:Shiv Kumar
First published:

Tags: Healthy lifestyle, Lifestyle, Liver disease