ਹਰ ਕੋਈ ਚਾਹੁੰਦਾ ਹੈ ਕਿ ਉਹ ਸਦਾ ਲਈ ਜਵਾਨ ਰਹੇ ਪਰ ਅਜਿਹਾ ਸੰਭਵ ਨਹੀਂ ਹੈ ਪਰ ਹਾਂ ਆਉਂਦੇ ਬੁਢਾਪੇ ਨੂੰ ਹੌਲੀ ਜ਼ਰੂਰ ਕੀਤਾ ਜਾ ਸਕਦਾ ਹੈ, ਜਿਸ ਨਾਲ ਤੁਹਾਡਾ ਸਰੀਰ ਕਾਫੀ ਫਿੱਟ ਤੇ ਤੰਦਰੁਤ ਹੋ ਜਾਵੇਗਾ। ਬੁਢਾਪਾ ਇੱਕ ਕੁਦਰਤੀ ਪ੍ਰਕਿਰਿਆ ਹੈ, ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਦੀ ਚੋਣ ਕਰ ਕੇ ਬੁਢਾਪੇ ਦੇ ਪ੍ਰਭਾਵਾਂ ਨੂੰ ਹੌਲੀ ਕਰਨ ਵਿੱਚ ਮਦਦ ਮਿਲ ਸਕਦੀ ਹੈ। ਅਮਰੀਕਾ ਦੇ ਹਾਰਵਰਡ ਮੈਡੀਕਲ ਇੰਸਟੀਚਿਊਟ ਵਿੱਚ ਇੱਕ ਨਾਮਵਰ ਸੰਸਥਾ ਨੇ ਇੱਕ ਰਿਸਰਚ ਕੀਤੀ ਹੈ ਜੋ ਲੰਬੀ ਉਮਰ ਲਈ ਸਿਹਤਮੰਦ ਭੋਜਨ ਖਾਣ ਦੇ ਲਾਭਾਂ ਦਾ ਸਮਰਥਨ ਕਰਦੀ ਹੈ।
ਹਾਰਵਰਡ ਮੈਡੀਕਲ ਨੇ ਅਨੁਕੂਲ ਸਿਹਤ ਲਈ ਤਿੰਨ ਕਿਸਮਾਂ ਦੀਆਂ ਖੁਰਾਕਾਂ ਦੀ ਸਿਫ਼ਾਰਸ਼ ਕੀਤੀ ਹੈ: DASH, MIND ਅਤੇ ਮੈਡੀਟੇਰੀਅਨ। ਇਹ ਖੁਰਾਕ ਚੰਗੀ ਸਿਹਤ ਅਤੇ ਲੰਬੀ ਉਮਰ ਨੂੰ ਉਤਸ਼ਾਹਿਤ ਕਰ ਸਕਦੀ ਹੈ। ਅਧਿਐਨਾਂ ਨੇ ਦਿਖਾਇਆ ਹੈ ਕਿ ਨਿਯਮਿਤ ਤੌਰ 'ਤੇ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਬੁਢਾਰੇ ਦੇ ਪ੍ਰਭਾਵ ਨੂੰ ਘੱਟ ਕਰ ਸਕਦਾ ਹੈ
ਹਰੀਆਂ ਪੱਤੇਦਾਰ ਸਬਜ਼ੀਆਂ - ਮੌਸਮ ਦੇ ਹਿਸਾਬ ਨਾਲ ਉਪਲਬਧ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਭਰਪੂਰ ਮਾਤਰਾ ਵਿੱਚ ਸੇਵਨ ਕਰਨਾ ਜ਼ਰੂਰੀ ਹੈ। ਇਨ੍ਹਾਂ ਵਿੱਚ ਕਾਫ਼ੀ ਮਾਤਰਾ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਨਾਲ ਹੀ ਵਿਟਾਮਿਨ ਸੀ, ਕੇ, ਫਾਈਬਰ, ਫੋਲੇਟ ਅਤੇ ਲੂਟੀਨ, ਜੋ ਕੋਲੇਜਨ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦੇ ਹਨ, ਸਕਿਨ ਨੂੰ ਨਰਮ ਅਤੇ ਵਧੇਰੇ ਚਮਕਦਾਰ ਬਣਾਉਂਦੇ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਦਿਮਾਗੀ ਸਿਹਤ ਅਤੇ ਯਾਦਦਾਸ਼ਤ ਸ਼ਕਤੀ ਨੂੰ ਵੀ ਠੀਕ ਰੱਖਦੀਆਂ ਹਨ।
ਬੇਰੀਆਂ : ਬਲੂਬੇਰੀ, ਸਟ੍ਰਾਬੇਰੀ ਅਤੇ ਜਾਮੁਨ ਵਰਗੀਆਂ ਬੇਰੀਆਂ ਸ਼ਾਨਦਾਰ ਐਂਟੀ-ਏਜਿੰਗ ਫੂਡ ਹਨ। ਇਨ੍ਹਾਂ ਵਿਚ ਵਿਟਾਮਿਨ ਏ, ਸੀ ਅਤੇ ਕਈ ਐਂਟੀਆਕਸੀਡੈਂਟ ਹੁੰਦੇ ਹਨ, ਜਿਸ ਵਿਚ ਐਂਥੋਸਾਇਨਿਨ ਵੀ ਸ਼ਾਮਲ ਹੈ, ਜੋ ਸਕਿਨ ਅਤੇ ਨਸਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ।
ਬੀਨਜ਼ - ਬੀਨਜ਼ ਉੱਚ ਡਾਇਟਰੀ ਫਾਈਬਰ ਜ਼ਿਆਦਾ ਹੁੰਦਾ ਹੈ, ਜੋ ਸਿਹਤਮੰਦ ਪਾਚਨ ਨੂੰ ਉਤਸ਼ਾਹਿਤ ਕਰਦਾ ਹਨ। ਬੀਨਜ਼ ਵਿੱਚ ਕਈ ਵਿਟਾਮਿਨ ਅਤੇ ਖਣਿਜ ਵੀ ਹੁੰਦੇ ਹਨ ਜੋ ਦਿਮਾਗ ਦੀ ਸਿਹਤ ਲਈ ਲਾਭਦਾਇਕ ਹੁੰਦੇ ਹਨ।
ਸੁੱਕੇ ਮੇਵੇ - ਬਦਾਮ, ਅਖਰੋਟ, ਪਿਸਤਾ ਅਤੇ ਕਾਜੂ ਕਈ ਕਿਸਮਾਂ ਦੇ ਸੁੱਕੇ ਮੇਵੇ ਹਨ ਜਿਨ੍ਹਾਂ ਵਿੱਚ ਐਂਟੀ-ਏਜਿੰਗ ਗੁਣ ਹੁੰਦੇ ਹਨ। ਉਹ ਪ੍ਰੋਟੀਨ ਅਤੇ ਓਮੇਗਾ -3 ਵਰਗੇ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦੇ ਹਨ, ਜੋ ਸਿਹਤਮੰਦ ਸਕਿਨ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਬੁਢਾਪੇ ਦੇ ਪ੍ਰਭਾਵਾਂ ਨੂੰ ਵੀ ਘੱਟ ਕਰਦੇ ਹਨ। ਸੁੱਕੇ ਮੇਵਿਆਂ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਕੋਲੈਸਟ੍ਰੋਲ ਨੂੰ ਕੰਟਰੋਲ ਕਰ ਵਿੱਚ ਵੀ ਮਦਦ ਕਰਦਾ ਹੈ ਤੇ ਨਸਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ।
ਸਾਬੁਤ ਅਨਾਜ - ਹਾਰਵਰਡ ਅਨਾਜ ਨੂੰ ਉਹਨਾਂ ਦੇ ਕੁਦਰਤੀ, ਅਸੰਤ੍ਰਿਪਤ ਰੂਪ ਵਿੱਚ ਵਰਤਣ ਦੀ ਸਿਫ਼ਾਰਸ਼ ਕਰਦਾ ਹੈ। ਸਾਬੁਤ ਅਨਾਜ ਦਾ ਸੇਵਨ ਕਰਨ ਤੋਂ ਪਹਿਲਾਂ ਪਾਣੀ ਵਿਚ ਭਿਓਂ ਕੇ ਰੱਖਣ ਨਾਲ ਉਨ੍ਹਾਂ ਦੇ ਸਾਰੇ ਪੌਸ਼ਟਿਕ ਤੱਤ ਬਰਕਰਾਰ ਰਹਿਣ ਵਿਚ ਮਦਦ ਮਿਲਦੀ ਹੈ, ਜਿਸ ਨਾਲ ਨਸਾਂ ਸਿਹਤਮੰਦ ਅਤੇ ਪਾਚਨ ਕਿਰਿਆ ਮਜ਼ਬੂਤ ਰਹਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anti aging, Food, Health