Home /News /health /

ਔਰਤਾਂ 'ਚ ਵੱਧ ਰਹੀ ਦਿਲ ਦੇ ਦੌਰੇ ਦੀ ਸਮੱਸਿਆ, ਮਾਹਿਰ ਤੋਂ ਜਾਣੋ ਇਸ ਦੇ ਲੱਛਣ ਤੇ ਬਚਾਅ ਦੇ ਤਰੀਕੇ

ਔਰਤਾਂ 'ਚ ਵੱਧ ਰਹੀ ਦਿਲ ਦੇ ਦੌਰੇ ਦੀ ਸਮੱਸਿਆ, ਮਾਹਿਰ ਤੋਂ ਜਾਣੋ ਇਸ ਦੇ ਲੱਛਣ ਤੇ ਬਚਾਅ ਦੇ ਤਰੀਕੇ

ਜੰਕ ਫੂਡ, ਡਰਿੰਕਸ ਤੋਂ ਪਰਹੇਜ਼ ਕਰੋ ਅਤੇ ਸੰਤੁਲਿਤ ਖ਼ੁਰਾਕ ਅਪਣਾਓ

ਜੰਕ ਫੂਡ, ਡਰਿੰਕਸ ਤੋਂ ਪਰਹੇਜ਼ ਕਰੋ ਅਤੇ ਸੰਤੁਲਿਤ ਖ਼ੁਰਾਕ ਅਪਣਾਓ

ਸਿਹਤਮੰਦ ਦਿਲ ਦੀ ਖ਼ੁਰਾਕ ਜਿਸ ਵਿੱਚ ਕਾਰਬੋਹਾਈਡਰੇਟ, ਫਲ਼ੀਦਾਰ ਸਬਜ਼ੀਆਂ, ਫਲ, ਸਬਜ਼ੀਆਂ ਅਤੇ ਘੱਟ ਖੰਡ, ਨਮਕ ਅਤੇ ਚਰਬੀ ਸ਼ਾਮਲ ਹੁੰਦੀ ਹੈ, ਦਿਲ ਦੀ ਸਿਹਤ 'ਤੇ ਸਕਾਰਾਤਮਿਕ ਪ੍ਰਭਾਵ ਪਾ ਸਕਦੀ ਹੈ।

  • Share this:

    Heart Attack in Women: ਪਹਿਲਾਂ ਮੰਨਿਆ ਜਾਂਦਾ ਸੀ ਕੀ ਦਿਲ ਦੀ ਬਿਮਾਰੀ ਬੱਸ ਪੁਰਸ਼ਾਂ ਨੂੰ ਜ਼ਿਆਦਾਤਰ ਪੁਰਸ਼ਾਂ ਨੂੰ ਹੀ ਹੁੰਦੀ ਹੈ। ਪਰ ਵਰਤਮਾਨ ਵਿੱਚ ਇਹ ਮਹਿਲਾਵਾਂ ਵਿੱਚ ਵੀ ਲਗਾਤਾਰ ਵੱਧ ਰਹੀ ਹੈ। ਨੈਸ਼ਨਲ ਫੈਮਲੀ ਹੈਲਥ ਸਰਵੇ ਦੁਆਰਾ ਪ੍ਰਕਾਸ਼ਿਤ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਇਹ ਪਾਇਆ ਗਿਆ ਹੈ ਕਿ ਭਾਰਤ ਵਿੱਚ 15-49 ਸਾਲ ਦੀ ਉਮਰ ਸਮੂਹ ਦੀਆਂ ਔਰਤਾਂ, ਜੋ ਕਿ ਕੁਲ ਆਬਾਦੀ ਦਾ 18.69 ਫ਼ੀਸਦੀ ਬਣਦਾ ਹੈ, ਵਿੱਚ ਹਾਈਪਰ ਟੈਨਸ਼ਨ ਦੀ ਸਮੱਸਿਆ ਹੁੰਦੀ ਹੈ ਤੇ ਇਹ ਹਾਈਪਰ ਟੈਨਸ਼ਨ ਦਿਲ ਦੀਆਂ ਬਿਮਾਰੀਆਂ ਦਾ ਵੱਡਾ ਕਾਰਨ ਬਣਦਾ ਹੈ।

    ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਔਰਤਾਂ ਵਿੱਚ ਵੀ ਦਿਲ ਦੀ ਬਿਮਾਰੀ ਵੱਧ ਰਹੀ ਹੈ। ਕਈ ਹੋਰ ਅੰਤਰਰਾਸ਼ਟਰੀ ਅਧਿਐਨਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਦਿਲ ਦੀਆਂ ਬਿਮਾਰੀਆਂ ਹੁਣ ਔਰਤਾਂ ਵਿੱਚ ਮੌਤ ਦਾ ਇੱਕ ਪ੍ਰਮੁੱਖ ਕਾਰਨ ਹਨ।

    ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਔਰਤਾਂ ਦੀ ਛਾਤੀ ਦੇ ਕੈਂਸਰ ਨਾਲੋਂ 10 ਗੁਣਾ ਜ਼ਿਆਦਾ ਮੌਤਾਂ ਦਿਲ ਦੀ ਬਿਮਾਰੀ ਕਾਰਨ ਹੁੰਦੀਆਂ ਹਨ। ਭਾਵੇਂ ਔਰਤਾਂ ਵਿੱਚ ਦਿਲ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ, ਪਰ ਕੁੱਝ ਹੋਰ ਕਾਰਕ ਵੀ ਹਨ ਜਿਨ੍ਹਾਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਮੇਂ ਸਿਰ ਇਲਾਜ ਅਤੇ ਬਿਮਾਰੀ ਦਾ ਪਤਾ ਨਹੀਂ ਲੱਗ ਪਾਉਂਦਾ ਹੈ ਉਹ ਹੈ ਜਾਗਰੂਕਤਾ ਦੀ ਘਾਟ। ਇਸ ਬਾਰੇ ਸਾਡੇ ਨਾਲ ਐਸਟਰ ਸੀਐਮਆਈ ਹਸਪਤਾਲ, ਬੈਂਗਲੁਰੂ ਦੇ ਇੰਟਰਵੈਂਸ਼ਨਲ ਕਾਰਡੀਓਲੋਜੀ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ. ਪ੍ਰਦੀਪ ਕੁਮਾਰ ਡੀ ਨੇ ਜਾਣਕਾਰੀ ਸਾਂਝੀ ਕੀਤੀ ਹੈ।

    ਔਰਤਾਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਪਤਾ ਕਿਉਂ ਨਹੀਂ ਲੱਗ ਰਿਹਾ?

    ਡਾ. ਪ੍ਰਦੀਪ ਨੇ ਦੱਸਿਆ ਕਿ ਆਪਣੇ ਘਰ ਦਿਆਂ ਦੀ ਭਲਾਈ ਤੇ ਦੇਖਭਾਲ ਨੂੰ ਯਕੀਨੀ ਬਣਾਉਣ ਦੇ ਦੌਰਾਨ, ਭਾਰਤ ਵਿੱਚ ਔਰਤਾਂ ਆਪਣੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਦੀਆਂ ਹਨ ਅਤੇ ਅਕਸਰ ਆਪਣੀ ਸਿਹਤ ਉੱਤੇ ਜ਼ਿਆਦਾ ਧਿਆਨ ਨਹੀਂ ਦਿੰਦੀਆਂ ਹਨ। ਉਦਾਹਰਨ ਲਈ, ਜੇਕਰ ਕਿਸੇ ਔਰਤ ਨੂੰ ਛਾਤੀ ਵਿੱਚ ਹਲਕਾ ਦਰਦ ਹੁੰਦਾ ਹੈ, ਤਾਂ ਉਹ ਲੱਛਣਾਂ ਨੂੰ ਨਜ਼ਰਅੰਦਾਜ਼ ਕਰੇਗੀ ਅਤੇ ਡਾਕਟਰ ਕੋਲ ਜਾਣ ਦੀ ਬਜਾਏ ਕੰਮ/ਘਰ ਦੇ ਕੰਮਾਂ ਨੂੰ ਸੰਭਾਲਣ 'ਤੇ ਧਿਆਨ ਦੇਵੇਗੀ। ਸਾਡੇ ਸਮਾਜ ਦਾ ਪਿਤਾ-ਪੁਰਖੀ ਸੈੱਟਅਪ ਵੀ ਔਰਤਾਂ ਤੋਂ ਇਹ ਉਮੀਦ ਕਰਦਾ ਹੈ ਕਿ ਉਹ ਆਪਣੀ ਦੇਖਭਾਲ ਕਰਨ ਦੀ ਬਜਾਏ ਦੂਜਿਆਂ ਦੀ ਦੇਖਭਾਲ ਨੂੰ ਸਭ ਤੋਂ ਅੱਗੇ ਰੱਖਣ, ਜਿਸ ਦੇ ਨਤੀਜੇ ਵਜੋਂ ਦੇਰ ਨਾਲ ਨਿਦਾਨ ਹੁੰਦਾ ਹੈ ਅਤੇ ਇਹ ਦੇਸ਼ ਵਿੱਚ ਔਰਤਾਂ ਵਿੱਚ ਵਧ ਰਹੇ ਦਿਲ ਦੀਆਂ ਬਿਮਾਰੀਆਂ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।

    ਡਾ. ਪ੍ਰਦੀਪ ਨੇ ਅੱਗੇ ਕਿਹਾ ਕਿ ਜਿਵੇਂ ਕਿ ਮਰਦਾਂ ਅਤੇ ਔਰਤਾਂ ਦੋਹਾਂ ਵਿੱਚ ਦਿਲ ਦੇ ਦੌਰੇ ਦੇ ਲੱਛਣ ਵੱਖੋ-ਵੱਖਰੇ ਹੁੰਦੇ ਹਨ, ਬਹੁਤ ਸਾਰੀਆਂ ਔਰਤਾਂ ਨੂੰ ਅਕਸਰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਇੱਕ ਜਾਂ ਦੋ ਵਾਰ ਦਿਲ ਦੇ ਦੌਰੇ ਪੈ ਚੁੱਕੇ ਹਨ ਜਾਂ ਨਹੀਂ, ਜਦੋਂ ਤੱਕ ਉਹ ਡਾਕਟਰ ਕੋਲ ਨਹੀਂ ਜਾਂਦੇ, ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ। ਜਦੋਂ ਕਿ ਮਰਦਾਂ ਵਿੱਚ, ਦਿਲ ਦਾ ਦੌਰਾ ਆਮ ਤੌਰ 'ਤੇ ਬਹੁਤ ਜ਼ਿਆਦਾ ਅਤੇ ਅਚਾਨਕ ਛਾਤੀ ਵਿੱਚ ਦਰਦ ਦੇ ਨਤੀਜੇ ਵਜੋਂ ਉੱਭਰਦਾ ਹੈ, ਜਦੋਂ ਕਿ ਔਰਤਾਂ ਵਿੱਚ, ਲੱਛਣ ਆਮ ਤੌਰ 'ਤੇ ਹਲਕੇ ਹੁੰਦੇ ਹਨ ਅਤੇ ਦਿਲ ਦੇ ਦੌਰੇ ਅਕਸਰ ਛੋਟੇ ਹੋ ਸਕਦੇ ਹਨ।

    ਔਰਤਾਂ ਵਿੱਚ ਲੱਛਣ ਜਬਾੜੇ ਦੇ ਦਰਦ ਤੋਂ ਥਕਾਵਟ ਤੱਕ ਗਰਦਨ ਅਤੇ ਪਿੱਠ ਵਿੱਚ ਦਰਦ ਤੱਕ, ਪਸੀਨਾ ਆਉਣਾ ਜਾਂ ਸਿਰਫ਼ ਦਿਲ ਵਿੱਚ ਜਲਨ ਤੱਕ ਸੀਮਤ ਹੋ ਸਕਦੇ ਹਨ। ਜੇ ਅਜਿਹੇ ਕੋਈ ਲੱਛਣ ਤੁਹਾਨੂੰ ਦਿਖਾਈ ਦੇਣ ਤਾਂ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਸਮੁੱਚੀ ਸਿਹਤ ਦੀ ਜਾਂਚ ਕਰਵਾਓ। ਕਿਉਂਕਿ ਇਸ ਨਾਲ ਬਿਮਾਰੀ ਦਾ ਪਹਿਲਾਂ ਪਤਾ ਲਗਾ ਕੇ ਸਮੇਂ ਸਿਰ ਇਲਾਜ ਕੀਤਾ ਜਾ ਸਕਦਾ ਹੈ।

    ਕਿਹੜਾ ਉਮਰ ਵਰਗ ਦਿਲ ਦੇ ਦੌਰੇ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹੈ ?

    45-55 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਨੂੰ ਮੀਨੋਪੌਜ਼ ਤੋਂ ਬਾਅਦ ਐਸਟ੍ਰੋਜਨ ਦੇ ਘੱਟ ਪੱਧਰ, ਕੰਮ ਅਤੇ ਪਰਿਵਾਰ ਨਾਲ ਸਬੰਧਿਤ ਤਣਾਅ, ਇਕੱਲਾਪਣ, ਅਤੇ ਸਰੀਰਕ ਗਤੀਵਿਧੀ ਦੀ ਘਾਟ ਕਾਰਨ ਦਿਲ ਦਾ ਦੌਰਾ ਪੈਣ ਦਾ ਜੋਖ਼ਮ ਬਹੁਤ ਜ਼ਿਆਦਾ ਹੁੰਦਾ ਹੈ। ਇਸ ਉਮਰ ਸਮੂਹ ਵਿੱਚ ਵਧੇਰੇ ਔਰਤਾਂ ਨੂੰ ਇਸ ਬਿਮਾਰੀ ਦਾ ਪਤਾ ਨਹੀਂ ਲੱਗ ਸਕਦਾ ਹੈ ਅਤੇ ਮਰਦਾਂ ਦੀ ਤੁਲਨਾ ਵਿੱਚ ਅਸਾਧਾਰਨ ਲੱਛਣ ਹੋ ਸਕਦੇ ਹਨ। ਦੂਜਾ ਸਭ ਤੋਂ ਵੱਧ ਪ੍ਰਭਾਵਿਤ ਉਮਰ ਸਮੂਹ 60 ਸਾਲ ਦੀ ਉਮਰ ਦਾ ਹੈ ਜਿੱਥੇ ਜੀਵ-ਵਿਗਿਆਨਕ ਵਿਗਾੜ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਦਿਲ ਦੇ ਦੌਰੇ ਲਈ ਵਧੇਰੇ ਸੰਵੇਦਨਸ਼ੀਲ ਬਣਾਉਂਦਾ ਹੈ। ਹਾਈ ਕੋਲੈਸਟ੍ਰੋਲ, ਬਲੱਡ ਪ੍ਰੈਸ਼ਰ, ਮੋਟਾਪਾ, ਸਿਗਰਟਨੋਸ਼ੀ, ਖ਼ਰਾਬ ਜੀਵਨ ਸ਼ੈਲੀ ਅਤੇ ਸ਼ੂਗਰ ਵੀ ਕੁੱਝ ਮੁੱਖ ਚਿੰਤਾਵਾਂ ਹਨ ਜੋ ਔਰਤਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਵਧੇਰੇ ਖ਼ਤਰਾ ਬਣਾਉਂਦੀਆਂ ਹਨ।

    ਔਰਤਾਂ ਆਪਣੀ ਦੇਖਭਾਲ ਕਿਵੇਂ ਕਰ ਸਕਦੀਆਂ ਹਨ ਅਤੇ ਦਿਲ ਦੇ ਦੌਰੇ ਤੋਂ ਕਿਵੇਂ ਬਚ ਸਕਦੀਆਂ ਹਨ?

    ਦਿਲ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਔਰਤਾਂ ਕਈ ਕਦਮ ਚੁੱਕ ਸਕਦੀਆਂ ਹਨ ਜਿਵੇਂ ਕਿ -

    1. ਆਪਣੇ ਆਪ ਨੂੰ ਸਿੱਖਿਅਤ ਕਰੋ ਅਤੇ ਜੋਖ਼ਮ ਦੇ ਕਾਰਕਾਂ ਬਾਰੇ ਜਾਗਰੂਕਤਾ ਵਧਾਓ ਜੋ ਅਜਿਹੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ

    2. ਸਿਗਰਟਨੋਸ਼ੀ ਜਾਂ ਤੰਬਾਕੂ ਦੀ ਵਰਤੋਂ ਤੋਂ ਬਚੋ

    3. ਦਿਲ ਦੀ ਸਿਹਤ ਬਣਾਈ ਰੱਖਣ ਅਤੇ ਮੋਟਾਪੇ ਨੂੰ ਦੂਰ ਕਰਨ ਲਈ ਹਰ ਰੋਜ਼ 30-45 ਮਿੰਟਾਂ ਲਈ ਯੋਗਾ, ਡਾਂਸ, ਦੌੜਨਾ ਅਤੇ ਸੈਰ ਕਰਨ ਵਰਗੀਆਂ ਸਰੀਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਵੋ।

    4. ਜੰਕ ਫੂਡ, ਡਰਿੰਕਸ ਤੋਂ ਪਰਹੇਜ਼ ਕਰੋ ਅਤੇ ਸੰਤੁਲਿਤ ਖ਼ੁਰਾਕ ਅਪਣਾਓ।

    ਸਿਹਤਮੰਦ ਦਿਲ ਦੀ ਖ਼ੁਰਾਕ ਜਿਸ ਵਿੱਚ ਕਾਰਬੋਹਾਈਡਰੇਟ, ਫਲ਼ੀਦਾਰ ਸਬਜ਼ੀਆਂ, ਫਲ, ਸਬਜ਼ੀਆਂ ਅਤੇ ਘੱਟ ਖੰਡ, ਨਮਕ ਅਤੇ ਚਰਬੀ ਸ਼ਾਮਲ ਹੁੰਦੀ ਹੈ, ਦਿਲ ਦੀ ਸਿਹਤ 'ਤੇ ਸਕਾਰਾਤਮਿਕ ਪ੍ਰਭਾਵ ਪਾ ਸਕਦੀ ਹੈ। ਅੰਤ ਵਿੱਚ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਲਿੰਗ ਦਾ ਦਿਲ ਦੇ ਦੌਰੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਸਥਿਤੀ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਬਰਾਬਰ ਪ੍ਰਭਾਵਿਤ ਕਰਦੀ ਹੈ। ਹਾਲਾਂਕਿ, ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਨਿਯਮਤ ਸਿਹਤ ਜਾਂਚ ਕਰਵਾਉਣ ਨਾਲ ਤੁਹਾਨੂੰ ਚੰਗੀ ਸਿਹਤ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕਦੀ ਹੈ।

    First published:

    Tags: Health, Heart attack, Heart disease