ਇੱਕ ਸਮਾਂ ਅਜਿਹਾ ਸੀ ਜਦੋਂ ਕਿਤੇ ਦੂਰ-ਦੁਰਾਡੇ ਇੱਕ PCO ਜਾਂ STD ਹੁੰਦੀ ਸੀ ਜਿੱਥੇ ਜਾ ਕੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਟੈਲੀਫੋਨ ਕਰਦੇ ਸਨ ਅਤੇ ਹਾਲ-ਚਾਲ ਪੁੱਛਦੇ ਸਨ। ਫਿਰ ਹੌਲੀ-ਹੌਲੀ ਟੈਲੀਫੋਨ ਸਾਡੇ ਘਰਾਂ ਤੱਕ ਆਇਆ ਅਤੇ ਅਸੀਂ ਇਸਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ। ਤਰੱਕੀ ਇੰਨੀ ਤੇਜ਼ੀ ਨਾਲ ਹੋਈ ਕਿ ਅੱਜ ਸਾਡੇ ਸਾਰਿਆਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਹੈ ਅਤੇ ਜੇਕਰ ਕਿਹਾ ਜਾਵੇ ਕਿ ਸਮਾਰਟਫੋਨ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਸਸਤੇ ਸਮਾਰਟਫੋਨ ਆਉਣ ਨਾਲ ਇਹ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਇਸਦੀ ਵਰਤੋਂ ਬਦਲ ਗਈ ਹੈ। ਕਿੱਥੇ ਤਾਂ ਸੀ ਕਿਸੇ ਨੂੰ ਕੋਈ ਸੁਖ-ਦੁੱਖ ਦਾ ਸੁਨੇਹਾ ਦੇਣ ਲਈ ਫ਼ੋਨ ਕਰਦੇ ਸੀ ਤੇ ਕਿੱਥੇ ਅੱਜ ਸਾਡੇ ਸਾਰੇ ਕੰਮ ਘਰ ਬੈਠੇ ਸਮਾਰਟਫੋਨ ਤੋਂ ਹੀ ਹੋ ਰਹੇ ਹਨ। ਹੁਣ ਖਰੀਦਦਾਰੀ, ਖਾਣੇ ਦਾ ਆਰਡਰ, ਲੋਕੇਸ਼ਨ ਸ਼ੇਅਰਿੰਗ, ਰੇਲ, ਫਲਾਈਟ ਜਾਂ ਫਿਲਮਾਂ ਦੀਆਂ ਟਿਕਟਾਂ ਦੀ ਬੁਕਿੰਗ ਵਰਗੇ ਸਾਰੇ ਕੰਮ ਫੋਨ ਤੋਂ ਕੀਤੇ ਜਾ ਰਹੇ ਹਨ। ਹੁਣ ਸਮਾਰਟਫੋਨ 'ਚ ਮਨੋਰੰਜਨ ਲਈ ਕਈ ਆਪਸ਼ਨ ਆ ਗਏ ਹਨ। ਛੋਟੀਆਂ-ਛੋਟੀਆਂ ਵੀਡੀਓਜ਼ ਦਾ ਕ੍ਰੇਜ਼ ਵੀ ਇੰਨਾ ਵਧ ਗਿਆ ਹੈ ਕਿ ਅਸੀਂ ਬਿਨਾਂ ਕਿਸੇ ਕੰਮ ਦੇ ਫੋਨ ਦੇਖਦੇ ਰਹਿੰਦੇ ਹਾਂ।
ਪਰ ਤੁਹਾਨੂੰ ਦੱਸ ਦੇਈਏ ਕਿ ਕੁੱਝ ਲੋਕਾਂ ਨੂੰ ਫੋਨ ਨੂੰ ਇਸ ਤਰ੍ਹਾਂ ਚਿੰਬੜ ਗਿਆ ਹੈ ਕਿ ਰਾਤ ਨੂੰ ਸੌਣ ਤੋਂ ਲੈ ਕੇ ਸਵੇਰੇ ਉੱਠਣ ਤੱਕ ਉਹ ਬਿਨ੍ਹਾਂ ਫੋਨ ਦੇ ਨਹੀਂ ਰਹਿ ਸਕਦੇ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਵੇਰੇ ਉੱਠਦੇ ਹੀ ਪਹਿਲਾਂ ਫੋਨ ਦੇਖਦੇ ਹਨ ਅਤੇ ਫਿਰ ਹੋਰ ਕੋਈ ਕੰਮ ਫੜਦੇ ਹਨ। ਅਜਿਹਾ ਕਰਨ ਨਾਲ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਸਵੇਰੇ ਉੱਠਦੇ ਹੀ ਫੋਨ ਲੈਣ ਨਾਲ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਾਂਗੇ ਅਤੇ ਇਸ ਤੋਂ ਬਚਣ ਦੇ ਉਪਾਅ ਵੀ ਦੱਸਾਂਗੇ।
ਵਿਗਿਆਨਿਕ ਤੱਥ:
ਸਾਡਾ ਦਿਮਾਗ ਸੌਂਦੇ ਸਮੇਂ ਆਰਾਮ ਕਰਦਾ ਹੈ ਅਤੇ ਜਦੋਂ ਅਸੀਂ ਸਵੇਰੇ ਉਠਦੇ ਹਾਂ, ਇਹ ਹੌਲੀ-ਹੌਲੀ ਆਪਣੇ ਰੋਜ਼ ਦੇ ਕੰਮਾਂ ਵੱਲ ਲੱਗਦਾ ਹੈ। ਇਸ ਪ੍ਰਕਿਰਿਆ ਨੂੰ ਸਮਾਂ ਲਗਦਾ ਹੈ। ਪਰ ਜਦੋਂ ਤੁਸੀਂ ਉੱਠਦੇ ਹੀ ਫੋਨ ਲੈ ਲੈਂਦੇ ਹੋ ਤਾਂ ਤੁਸੀਂ ਆਪਣੇ ਦਿਮਾਗ ਅਤੇ ਸਰੀਰ ਨੂੰ ਮਜ਼ਬੂਰ ਕਰਦੇ ਹੋ ਅਲਰਟ ਹੋਣ ਲਈ। ਇੱਕ ਖੋਜ ਵਿੱਚ ਇਹ ਪਾਇਆ ਗਿਆ ਹੈ ਕਿ ਡੂੰਘੀ ਨੀਂਦ ਦੇ ਦੌਰਾਨ ਸਾਡੇ ਦਿਮਾਗ ਵਿੱਚ ਡੈਲਟਾ ਤਰੰਗਾਂ ਬਣਦੀਆਂ ਹਨ ਅਤੇ ਸਵੇਰੇ ਉੱਠਣ ਤੋਂ ਪਹਿਲਾਂ ਅੱਧੀ ਨੀਂਦ ਦੀ ਹਾਲਤ ਵਿੱਚ ਇਹ ਥੀਟਾ ਤਰੰਗਾਂ ਵਿੱਚ ਬਦਲ ਜਾਂਦੀਆਂ ਹਨ। ਇਸ ਤੋਂ ਬਾਅਦ ਸਾਡਾ ਦਿਮਾਗ ਅਲਫ਼ਾ ਤਰੰਗਾਂ ਬਣਾਉਂਦਾ ਹੈ, ਹਾਲਾਂਕਿ ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਜਾਗਦੇ ਹੋ ਪਰ ਬਿਸਤਰ 'ਤੇ ਲੇਟ ਕੇ ਆਰਾਮ ਕਰਦੇ ਹੋ। ਫੋਨ ਲੈਣ ਨਾਲ ਤੁਸੀਂ ਦਿਮਾਗ ਨੂੰ ਤਰੰਗਾਂ ਬਦਲਣ ਦਾ ਸਮਾਂ ਨਹੀਂ ਦਿੰਦੇ। ਇਸ ਨਾਲ ਤੁਹਾਡੇ ਦਿਮਾਗ 'ਤੇ ਅਸਰ ਪੈਂਦਾ ਹੈ।
ਧਿਆਨ ਤੇ ਕਸਰਤ ਲਈ ਹੈ ਸਵੇਰ ਦਾ ਸਮਾਂ: ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 'ਸਾਇੰਟਿਫਿਕ ਅਮਰੀਕਨ' ਦੀ ਰਿਪੋਰਟ ਵਿੱਚ ਛਪਿਆ ਹੈ ਕਿ ਜਦੋਂ ਸਾਡੇ ਦਿਮਾਗ ਵਿੱਚ ਥੀਟਾ ਤਰੰਗਾਂ ਹੁੰਦੀਆਂ ਹਨ ਤਾਂ ਇਹ ਸਮਾਂ ਨਵੇਂ ਵਿਚਾਰਾਂ ਲਈ ਸਭ ਤੋਂ ਵਧੀਆ ਹੁੰਦਾ ਹੈ। ਖੋਜ ਇਹ ਵੀ ਦਰਸਾਉਂਦੀ ਹੈ ਕਿ ਸਵੇਰੇ ਜਦੋਂ ਤੁਹਾਡਾ ਦਿਮਾਗ ਅਲਫ਼ਾ ਅਵਸਥਾ ਵਿੱਚ ਹੁੰਦਾ ਹੈ ਇਹ ਸਮਾਂ ਧਿਆਨ ਜਾਂ ਕਸਰਤ ਕਰਨ ਸਭ ਤੋਂ ਉੱਤਮ ਹੁੰਦਾ ਹੈ।
ਨੀਂਦ ਤੋਂ ਉੱਠਦੇ ਹੀ ਫ਼ੋਨ ਚੁੱਕਣ ਦੇ ਨੁਕਸਾਨ: ਸਵੇਰੇ ਉਠਦੇ ਹੀ ਫੋਨ ਲੈਣ ਨਾਲ ਅਸੀਂ ਆਪਣੇ ਦਿਮਾਗ ਨੂੰ ਇੱਕ ਝਤੇ ਵਿੱਚ ਚੀਜ਼ਾਂ ਨੂੰ ਸਮਝਣ ਲਈ ਮਜ਼ਬੂਰ ਕਰਦੇ ਹਾਂ। ਜੇਕਰ ਅਸੀਂ ਸਵੇਰੇ ਉੱਠਦੇ ਹੀ ਫੋਨ ਚੁੱਕਦੇ ਹੀ ਕੋਈ ਬੁਰੀ ਖਬਰ ਦੇਖਦੇ ਹਾਂ ਤਾਂ ਇਹ ਸਾਰਾ ਦਿਨ ਸਾਡੇ ਦਿਮਾਗ 'ਤੇ ਅਸਰ ਪਾਉਂਦੀ ਹੈ। ਇਸ ਤਰ੍ਹਾਂ ਸਾਨੂੰ ਸਾਰਾ ਦਿਨ ਬੇਚੈਨੀ ਅਤੇ ਤਣਾਅ ਬਣਿਆ ਰਹਿੰਦਾ ਹੈ।
ਇਸ ਤਰ੍ਹਾਂ ਬਦਲੋ ਆਦਤ: ਵੈਸੇ ਤਾਂ ਸਵੇਰ ਦਾ ਸਮਾਂ ਆਪਣੇ ਆਪ ਨੂੰ ਕਸਰਤ ਜਾਂ ਧਿਆਨ ਵਿੱਚ ਲਗਾਉਣ ਦਾ ਹੁੰਦਾ ਹੈ ਪਰ ਫੋਨ ਫੜਨ ਤੋਂ ਬਾਅਦ ਇਹ ਸਮਾਂ ਕਦੋਂ ਨਿਕਲ ਜਾਂਦਾ ਹੈ ਪਤਾ ਹੀ ਨਹੀਂ ਚਲਦਾ। ਇਸ ਲਈ ਜਦੋਂ ਤੁਸੀਂ ਸਵੇਰੇ ਉੱਠਦੇ ਹੋ, ਤਾਂ ਆਪਣੇ ਦਿਮਾਗ ਨੂੰ ਸਭ ਤੋਂ ਵੱਧ ਰਚਨਾਤਮਕ ਕੰਮ ਵਿੱਚ ਲਗਾਓ। ਇਸ ਸਮੇਂ ਦੀ ਵਰਤੋਂ ਕੁਝ ਅਜਿਹਾ ਕਰਨ ਲਈ ਕਰੋ ਜੋ ਤੁਹਾਡੇ ਦਿਨ ਅਤੇ ਜੀਵਨ ਨੂੰ ਬਿਹਤਰ ਬਣਾਵੇ। ਬਿਹਤਰ ਹੋਵੇਗਾ ਜੇਕਰ ਤੁਸੀਂ ਸਵੇਰੇ ਉੱਠ ਕੇ ਪਾਰਕ ਵਿੱਚ ਸੈਰ, ਕਸਰਤ, ਮੈਡੀਟੇਸ਼ਨ ਵਰਗੇ ਕੰਮ ਕਰੋ।
ਇਸ ਤਰ੍ਹਾਂ ਛੱਡੋ ਇਹ ਆਦਤ: ਸਭ ਤੋਂ ਸੌਖਾ ਕੰਮ ਇਹ ਹੈ ਕਿ ਤੁਸੀਂ ਸੌਣ ਲਈ ਜਾਣ ਸਮੇਂ ਆਪਣੇ ਫੋਨ ਨੂੰ ਆਪਣੇ ਨਾਲ ਨਾ ਰੱਖੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਆਪਣੇ ਫੋਨ ਨੂੰ ਸੌਣ ਤੋਂ ਪਹਿਲਾਂ Airplane ਮੋਡ 'ਤੇ ਕਰ ਲਓ। ਇਸ ਤਰ੍ਹਾਂ ਤੁਹਾਨੂੰ ਉਠਦੇ ਹੀ ਨੋਟੀਫਿਕੇਸ਼ਨਸ ਨਹੀਂ ਮਿਲਣਗੇ।
ਤੁਸੀਂ ਚਾਹੋ ਤਾਂ ਫੋਨ ਨੂੰ ਦੂਸਰੇ ਕਮਰੇ ਵਿਚ ਰੱਖ ਕੇ ਸੌਣ ਲਈ ਜਾ ਸਕਦੇ ਹੋ। ਇਸ ਲਈ ਤੁਹਾਨੂੰ ਸਵੇਰੇ ਉੱਠਦੇ ਹੀ ਫੋਨ ਨਹੀਂ ਮਿਲੇਗਾ ਅਤੇ ਫੋਨ ਲੈਣ ਲਈ ਤੁਹਾਨੂੰ ਦੂਸਰੇ ਕਮਰੇ ਵਿੱਚ ਜਾਣਾ ਪਵੇਗਾ। ਤੁਸੀਂ ਸਵੇਰੇ ਉਠਦੇ ਹੀ ਪਹਿਲਾਂ ਧਿਆਨ ਅਤੇ ਕਸਰਤ ਵੱਲ ਦਿਮਾਗ ਲਗਾਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Health news, Mobile phone