Lung Cancer symptoms: ਕੈਂਸਰ ਇਕ ਲਾਇਲਾਜ ਬਿਮਾਰੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਮੁਤਾਬਿਕ ਹਰ ਛੇਆਂ ਵਿਚੋਂ ਇਕ ਮੌਤ ਦਾ ਕਾਰਨ ਕੈਂਸਰ ਹੈ ਤੇ 2020 ਵਿਚ ਲਗਭਗ ਇਕ ਕਰੋੜ ਲੋਕਾਂ ਦੀ ਮੌਤ ਕੈਂਸਰ ਨਾਲ ਹੋਈ ਹੈ। ਕੈਂਸਰ ਵਿਚੋਂ ਪਹਿਲੇ ਨੰਬਰ ਤੇ ਬਰੈਸਟ (ਛਾਤੀ) ਕੈਂਸਰ ਤੇ ਦੂਜੇ ਨੰਬਰ ਤੇ ਲੰਗਸ (ਫੇਫੜਿਆਂ) ਦਾ ਕੈਂਸਰ ਮੌਤ ਲਈ ਜ਼ਿੰਮੇਵਾਰ ਹਨ। ਇਹਨਾਂ ਕਾਰਨਾਂ ਕਰਕੇ ਹੀ ਕੈਂਸਰ ਤੋਂ ਲੋਕ ਬਹੁਤ ਡਰਦੇ ਹਨ।
ਭਾਰਤ ਵਿਚ ਕੈਂਸਰ
ਜੇਕਰ ਭਾਰਤ ਦੇ ਮਾਮਲੇ ਵਿਚ ਗੱਲ ਕਰੀਏ ਤਾਂ ਲੋਕ ਕੈਂਸਰ ਦਾ ਨਾਮ ਲੈਣਾ ਵੀ ਚੰਗਾ ਨਹੀਂ ਸਮਝਦੇ, ਪਰ ਨਾਮ ਲੈਣ ਤੋਂ ਬਚਣਾ ਕੈਂਸਰ ਦਾ ਹੱਲ ਨਹੀਂ ਹੈ। ਕੈਂਸਰ ਦਾ ਹੱਲ ਸੁਚੇਤ ਰਹਿਣ ਤੇ ਇਸ ਬਿਮਾਰੀ ਬਾਰੇ ਆਪਣੀ ਜਾਣਕਾਰੀ ਵਿਚ ਵਾਧਾ ਕਰਨ ਨਾਲ ਹੋਵੇਗਾ। ਅਕਸਰ ਹੀ ਅਸੀਂ ਬਿਮਾਰੀ ਲਈ ਦਵਾ ਦਾਰੂ ਉਦੋਂ ਸ਼ੁਰੂ ਕਰਦੇ ਹਾਂ ਜਦ ਇਹ ਆਪਣੀ ਚਰਮ ਸੀਮਾ ਤੇ ਪੁੱਜ ਗਈ ਹੋਵੇ। ਅਜਿਹਾ ਇਸ ਕਾਰਨ ਹੁੰਦਾ ਹੈ ਕਿ ਅਸੀਂ ਬਿਮਾਰੀ ਦੇ ਮੁੱਢਲੇ ਸੰਕੇਤਾਂ ਵੱਲ ਧਿਆਨ ਹੀ ਨਹੀਂ ਦਿੰਦੇ ਜਾਂ ਸਾਨੂੰ ਏਨਾ ਗਿਆਨ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਬਿਮਾਰੀ ਦੇ ਮੁੱਢਲੇ ਲੱਛਣਾਂ ਨੂੰ ਪਹਿਚਾਣ ਸਕੀਏ। ਕੈਂਸਰ ਰੋਗ ਦੇ ਮਾਮਲੇ ਵਿਚ ਵੀ ਇਹ ਗੱਲ ਲਾਗੂ ਹੁੰਦੀ ਹੈ। ਜੇਕਰ ਇਸਦੇ ਲੱਛਣਾਂ ਬਾਰੇ ਮੁੱਢਲੀ ਅਵਸਥਾ (first stage) ਵਿਚ ਹੀ ਪਹਿਚਾਣ ਲਿਆ ਜਾਵੇ ਤੇ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਕੈਂਸਰ ਦੇ ਮੁੱਢਲੇ ਲੱਛਣ
ਲੰਗਸ ਕੈਂਸਰ ਦੇ ਮਾਮਲੇ ਵਿਚ ਇਕ ਪ੍ਰਮੁੱਖ ਲੱਛਣ ਹੈ ਕਿ ਸਿਗਰਟ ਬੀੜੀ ਦੀ ਆਦਤ ਛੱਡਣ ਦੀ ਇੱਛਾ ਹੋਣਾ। ਲੰਗਸ ਕੈਂਸਰ ਨਾਲ ਹਰ ਸਾਲ ਲਗਭਗ 22 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਸਿਗਰਟ, ਬੀੜੀ, ਸ਼ਰਾਬ, ਤੰਬਾਕੂ, ਗੁਟਕਾ ਆਦਿ ਲੰਗਸ ਕੈਂਸਰ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੁੰਦੇ ਹਨ। ਪਰ ਜਦ ਕਿਸੇ ਵਿਅਕਤੀ ਦੇ ਸਰੀਰ ਵਿਚ ਲੰਗਸ ਕੈਂਸਰ ਦੇ ਟਿਊਮਰ (Lung cancer tumor) ਪੈਦਾ ਹੋਣ ਲਗਦਾ ਹੈ ਤਾਂ ਉਸਨੂੰ ਸਿਗਰਟ ਆਦਿ ਛੱਡ ਦੇਣ ਦੀ ਤੀਬਰ ਇੱਛਾ ਹੁੰਦੀ ਹੈ। ਇਕ ਵਿਅਕਤੀ ਜੋ ਕਿਸੇ ਵੀ ਸ਼ਰਤ ਉੱਤੇ ਸਿਗਰਟਨੋਸ਼ੀ ਤਿਆਗਣ ਲਈ ਤਿਆਰ ਨਹੀਂ ਹੁੰਦਾ, ਉਹ ਅਚਾਨਕ ਹੀ ਇਸਨੂੰ ਛੱਡ ਦਿੰਦਾ ਹੈ। ਇਹ ਇਕ ਤਰ੍ਹਾਂ ਨਾਲ ਖਤਰੇ ਦਾ ਸੰਕਤੇ ਹੁੰਦਾ ਹੈ।
ਕੈਂਸਰ ਸੰਬੰਧੀ ਖੋਜ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੈਂਸਰ ਦੇ ਟਿਊਮਰ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਨਿਕੋਟੀਨ ਦੀ ਆਦਤ ਛੁਡਵਾ ਦਿੰਦੇ ਹਨ। ਇਕ ਖੋਜ ਵਿਚ 115 ਮਰੀਜ਼ਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਅਤੇ ਪਤਾ ਲੱਗਿਆ ਕਿ ਇਹਨਾਂ ਵਿਚੋਂ 48 ਪ੍ਰਤੀਸ਼ਤ ਨੇ ਅਚਾਨਕ ਸਿਗਰਟਨੋਸ਼ੀ ਛੱਡ ਦਿੱਤੀ ਸੀ।
ਇਸ ਲਈ ਜੇਕਰ ਤੁਹਾਨੂੰ ਵੀ ਅਚਾਨਕ ਹੀ ਸਿਗਰਟਨੋਸ਼ੀ ਛੱਡਣ ਦੀ ਤੀਬਰ ਇੱਛਾ ਹੋ ਰਹੀ ਹੈ ਜਾਂ ਤੁਹਾਡਾ ਕੋਈ ਜਾਣੂ ਅਜਿਹਾ ਕਰ ਰਿਹਾ ਹੈ ਤਾਂ ਇਹ ਲੰਗਸ ਕੈਂਸਰ ਦੀ ਸ਼ੁਰੂਆਤ ਦਾ ਇਕ ਲੱਛਣ ਹੋ ਸਕਦਾ ਹੈ। ਇਸ ਬਾਰੇ ਤੁਰੰਤ ਧਿਆਨ ਦਿਉ ਤੇ ਡਾਕਟਰੀ ਸਹਾਇਤਾ ਲੈ ਲਵੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।