Psilocybin Mushroom Benefits: ਮਸ਼ਰੂਮ ਕਈ ਪ੍ਰਕਾਰ ਦੀ ਹੁੰਦਾ ਹੈ। ਮਸ਼ਰੂਮ ਨੂੰ ਪੰਜਾਬੀ ਵਿੱਚ ਖੁੰਭ ਵੀ ਕਿਹਾ ਜਾਂਦਾ ਹੈ। ਧਰਤੀ ਉੱਤੇ ਮਸ਼ਰੂਮ ਦੀਆਂ ਕਈ ਪ੍ਰਜਾਤੀਆਂ ਮੌਜੂਦ ਹਨ। ਇਨ੍ਹਾਂ ਪ੍ਰਜਾਤੀਆਂ ਵਿੱਚੋਂ ਸਿਰਫ ਗਿਣੀਆਂ ਚੁਣੀਆਂ ਹੀ ਖਾਣਯੋਗ ਹੁੰਦੀ ਹਨ ਬਾਕੀ ਨੂੰ ਸਿਰਫ ਫੰਗਸ ਵਜੋਂ ਹੀ ਦੇਖਿਆ ਜਾਂਦਾ ਹੈ। ਹਾਲਾਂਕਿ ਮਸ਼ਰੂਮ ਬਹੁਤ ਤਾਕਤਵਰ ਭੋਜਨ ਪਦਾਰਥ ਹੈ। ਇਸ ਨੂੰ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ। ਮਸ਼ਰੂਮ ਨੂੰ ਸ਼ਾਕਾਹਾਰੀ ਮਟਨ ਵੀ ਕਿਹਾ ਜਾਂਦਾ ਹੈ।
ਪਰ ਅੱਜ ਜਿਸ ਮਸ਼ਰੂਮ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਨੂੰ ਮੈਜਿਕ ਮਸ਼ਰੂਮ ਵੀ ਕਿਹਾ ਜਾਂਦਾ ਹੈ। ਮਸ਼ਰੂਮ ਦੀ ਇਸ ਕਿਸਮ ਦਾ ਨਾਂ ਸਾਈਲੋਸਾਈਬਿਨ ਹੈ ਜੋ ਕਿ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਮਸ਼ਰੂਮ ਨੂੰ ਕਈ ਬਿਮਾਰੀਆਂ ਦੀ ਦਵਾਈ ਵਜੋਂ ਵਰਤਿਆ ਜਾ ਰਿਹਾ ਹੈ। ਇੱਕ ਖੋਜ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਾਈਲੋਸਾਈਬਿਨ ਮਸ਼ਰੂਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ, ਚਿੰਤਾ, ਡਿਪਰੈਸ਼ਨ ਆਦਿ ਦੇ ਇਲਾਜ ਲਈ ਕੀਤੀ ਜਾਂਦੀ ਹੈ।
ਆਓ ਜਾਣਦੇ ਹਾਂ ਇਸ ਮੈਜਿਕ ਮਸ਼ਰੂਮ ਦੇ ਫਾਇਦਿਆਂ ਬਾਰੇ...
-ਸਾਈਲੋਸਾਈਬਿਨ ਮਸ਼ਰੂਮ ਦਿਮਾਗ ਦੀ ਸਿਹਤ ਲਈ ਬਹੁਤ ਵਧੀਆ ਖੁਰਾਕ ਹੈ। ਅਧਿਐਨ ਦੇ ਅਨੁਸਾਰ, ਸਾਈਲੋਸਾਈਬਿਨ ਮਸ਼ਰੂਮ ਦਿਮਾਗ ਦੇ ਕਾਰਜ ਨੂੰ ਠੀਕ ਕਰਦਾ ਹੈ, ਜਿਸ ਕਾਰਨ ਇਹ ਦਿਮਾਗ ਵਿੱਚ ਰਚਨਾਤਮਕ, ਕਲਪਨਾ ਸ਼ਕਤੀ ਨੂੰ ਵਿਕਸਤ ਕਰਨ ਵਿੱਚ ਮਦਦ ਕਰਦਾ ਹੈ।
-ਜੌਨ ਹਾਪਕਿਨਜ਼ ਯੂਨੀਵਰਸਿਟੀ ਵਿੱਚ ਕੀਤੇ ਗਏ ਇੱਕ ਅਧਿਐਨ ਮੁਤਾਬਕ ਸਾਈਲੋਸਾਈਬਿਨ ਥੈਰੇਪੀ ਦੀ ਮਦਦ ਨਾਲ ਸਿਗਰੇਟ, ਅਲਕੋਹਲ, ਕੋਕੀਨ ਦੀ ਲਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਧਿਐਨ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਅਲਕੋਹਲ ਦੀ ਬੁਰੀ ਆਦਤ ਸੀ, ਜਦੋਂ ਉਨ੍ਹਾਂ ਨੂੰ ਸਾਈਲੋਸਾਈਬਿਨ ਮਸ਼ਰੂਮ ਦਾ ਸੇਵਨ ਕਰਵਾਇਆ ਗਿਆ ਤਾਂ ਕੁਝ ਮਹੀਨਿਆਂ ਵਿੱਚ ਹੀ ਉਨ੍ਹਾਂ ਦੀ ਇਹ ਆਦਤ ਬਹੁਤ ਹੱਦ ਤੱਕ ਘੱਟ ਗਈ ਸੀ।
-ਸਾਈਲੋਸਾਈਬਿਨ ਮਸ਼ਰੂਮ ਦੇ ਸੇਵਨ ਨਾਲ ਡਿਪ੍ਰੈਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਦੇ ਲਈ ਸਾਈਲੋਸਾਈਬਿਨ ਥੈਰੇਪੀ ਵੀ ਦਿੱਤੀ ਜਾਂਦੀ ਹੈ। ਚਿੰਤਾ, ਡਿਪਰੈਸ਼ਨ ਆਦਿ ਮਾਨਸਿਕ ਰੋਗਾਂ ਦਾ ਇਲਾਜ ਅਮਰੀਕਾ-ਯੂਰਪ ਵਿੱਚ ਸਾਈਲੋਸਾਈਬਿਨ ਮਸ਼ਰੂਮ ਰਾਹੀਂ ਕੀਤਾ ਜਾਂਦਾ ਹੈ।
-ਜਦੋਂ ਕਿਸੇ ਨੂੰ ਕੈਂਸਰ ਹੁੰਦਾ ਹੈ ਤਾਂ ਉਹ ਇਸ ਬੀਮਾਰੀ ਤੋਂ ਜ਼ਿਆਦਾ ਮਾਨਸਿਕ ਚਿੰਤਾ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਹਾਰਮੋਨ ਇਨਬੈਲੇਂਸ ਹੋ ਜਾਂਦੇ ਹਨ। ਇਸ ਨਾਲ ਮਰੀਜ਼ ਬਿਮਾਰੀ ਦੀ ਚਿੰਤਾ ਵਿੱਚ ਆਪਣੀ ਸਿਹਤ ਨੂੰ ਹੋਰ ਵਿਗਾੜ ਲੈਂਦਾ ਹੈ ਤੇ ਮਾਨਸਿਕ ਤੌਰ ਉੱਤੇ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਈਲੋਸਾਈਬਿਨ ਮਸ਼ਰੂਮ ਇਹਨਾਂ ਚਿੰਤਾਵਾਂ ਨੂੰ ਘੱਟ ਕਰਨ ਵਿੱਤ ਮਦਦ ਕਰ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care tips, Lifestyle