ਸਾਲ 2020 ਤੋਂ ਸ਼ੁਰੂ ਹੋਈ ਕੋਰੋਨਾ ਦੀ ਮਹਾਮਾਰੀ ਨੇ ਲੋਕਾਂ ਦੀ ਜੀਵਨਸ਼ੈਲੀ ਵਿੱਚ ਕਾਫੀ ਬਦਲਾਅ ਲਿਆਉਂਦੇ ਹਨ। ਅੱਜ, ਮਾਸਕ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਮਾਸਕ ਖੰਘਣ, ਛਿੱਕਣ ਜਾਂ ਬੋਲਣ ਨਾਲ ਵਾਇਰਸ ਦੇ ਸੰਚਾਰ ਨੂੰ ਰੋਕਣ ਲਈ ਮਹੱਤਵਪੂਰਨ ਹਨ। ਹਾਲਾਂਕਿ, ਮਾਸਕ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਇਸ ਦਾ ਅਸਰ ਸਕਿਨ ਉੱਤੇ ਦਿਖਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ 'ਮਾਸਕਨੇ' ਨਾਮਕ ਪਿੰਪਲ ਜਾਂ ਮੁਹਾਸੇ ਹੋ ਸਕਦੇ ਹਨ। ਇਸ ਬਾਰੇ ਐਸਟਰ ਸੀਐਮਆਈ ਹਸਪਤਾਲ, ਬੈਂਗਲੁਰੂ ਵਿੱਚ ਮੈਡੀਕਲ ਅਤੇ ਕਾਸਮੈਟਿਕ ਡਰਮਾਟੋਲੋਜੀ ਦੀ ਸਲਾਹਕਾਰ ਡਾ. ਸ਼ਿਰੀਨ ਫੁਰਤਾਡੋ ਨੇ ਸਾਡੇ ਨਾਲ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਹੈ, ਆਓ ਜਾਣਦੇ ਹਾਂ ਇਸ ਬਾਰੇ ਸਭ ਕੁੱਝ
ਕੀ ਹੁੰਦਾ ਹੈ ਮਾਸਕਨੇ?
ਡਾ. ਸ਼ਿਰੀਨ ਦਸਦੇ ਹਨ ਕਿ ਇਹ ਮੁੱਖ ਤੌਰ 'ਤੇ ਦੋ ਕਾਰਨਾਂ ਕਰਕੇ ਹੁੰਦਾ ਹੈ, ਪਹਿਲਾ- ਲੰਬੇ ਸਮੇਂ ਲਈ ਮਾਸਕ ਦੀ ਵਰਤੋਂ ਕਰਨਾ ਤੇ ਦੂਜਾ ਹੈ ਇੱਕ ਮਾਸਕ ਨੂੰ ਵਾਰ ਵਾਰ ਪਾਉਣਾ। ਵੈਸੇ ਤਾਂ ਸਰਜੀਕਲ ਮਾਸਕ ਨੂੰ ਇੱਕ ਵਰਤੋਂ ਤੋਂ ਬਾਅਦ ਬਦਲ ਲੈਣਾ ਚਾਹੀਦਾ ਹੈ, ਪਰ ਲੋਕ ਉਨ੍ਹਾਂ ਨੂੰ ਵਾਰ-ਵਾਰ ਪਹਿਨਦੇ ਰਹਿੰਦੇ ਹਨ। ਇਸ ਨਾਲ ਸਕਿਨ ਉੱਤੇ ਮੁਹਾਸੇ ਹੋਣ ਲੱਗਦੇ ਹਨ, ਕਿਉਂਕਿ ਵਰਤਿਆ ਗਿਆ ਮਾਸਕ ਹਵਾ ਵਿੱਚ ਬੈਕਟੀਰੀਆ ਨੂੰ ਜਜ਼ਬ ਕਰ ਲੈਂਦਾ ਹੈ ਅਤੇ ਹਰ ਵਾਰ ਜਦੋਂ ਕੋਈ ਪੁਰਾਣੇ ਮਾਸਕ ਦੀ ਵਰਤੋਂ ਕਰਦਾ ਹੈ, ਤਾਂ ਇਹ ਬੈਕਟੀਰੀਆ ਅਤੇ ਫੰਗਸ ਦੀ ਗਿਣਤੀ ਵਧ ਜਾਂਦੀ ਹੈ ਅਤੇ ਇਸ ਕਾਰਨ ਅਚਾਨਕ ਮੁਹਾਸੇ ਵਰਗੀਆਂ ਸਕਿਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਰਜੀਕਲ ਮਾਸਕ ਦੀ ਲੰਬੇ ਸਮੇਂ ਤੱਕ ਵਰਤੋਂ ਕਾਰਨ ਮੁਹਾਂਸਿਆਂ ਵਿੱਚ ਇਸ ਵਾਧੇ ਨੂੰ ਮਾਸਕਨੇ ਕਿਹਾ ਜਾਂਦਾ ਹੈ। ਤੇਲਯੁਕਤ ਸਕਿਨ 'ਤੇ ਰਗੜਨ ਵਾਲੇ ਇਨ੍ਹਾਂ ਮਾਸਕ ਦੀ ਸਿੰਥੈਟਿਕ ਸਮੱਗਰੀ ਮਾਸਕ ਦੇ ਸੰਪਰਕ ਵਿੱਚ ਆਉਣ ਵਾਲੇ ਖੇਤਰਾਂ ਵਿੱਚ ਮੁਹਾਸਿਆਂ ਦਾ ਕਾਰਨ ਬਣਦੀ ਹੈ।
ਮਸਕਨੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ
ਹਰ ਵਰਤੋਂ ਤੋਂ ਬਾਅਦ ਆਪਣਾ ਮਾਸਕ ਬਦਲੋ - ਤੁਹਾਡੀ ਸਕਿਨ ਨੂੰ ਮੁਹਾਸੇ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਯਕੀਨੀ ਬਣਾਉਣਾ ਹੈ ਕਿ ਤੁਸੀਂ ਹਮੇਸ਼ਾ ਸਾਫ਼ ਮਾਸਕ ਦੀ ਵਰਤੋਂ ਕਰੋ। ਦਿਨ ਭਰ ਡਿਸਪੋਜ਼ੇਬਲ ਮਾਸਕ ਬਦਲਣ ਨਾਲ ਉਹਨਾਂ ਨੂੰ ਸਾਫ਼ ਰੱਖਿਆ ਜਾ ਸਕਦਾ ਹੈ ਅਤੇ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਤੁਹਾਡੀ ਸਕਿਨ 'ਤੇ ਕੋਈ ਧੂੜ ਇਕੱਠੀ ਨਾ ਹੋਵੇ। ਇਸ ਤੋਂ ਇਲਾਵਾ ਜੇਕਰ ਤੁਸੀਂ ਕੱਪੜੇ ਜਾਂ ਫੈਬਰਿਕ ਮਾਸਕ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਉਨ੍ਹਾਂ ਨੂੰ ਰੋਜ਼ਾਨਾ ਧੋਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੀ ਸਕਿਨ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰੇਗਾ।
ਸਕਿਨ ਦੀ ਸਫਾਈ ਰੱਖੋ - ਸਾਫ਼ ਸਕਿਨ ਰੱਖਣ ਨਾਲ ਮੁਹਾਸਿਆਂ ਤੋਂ ਵੀ ਦੂਰ ਰਹਿਣ ਵਿੱਚ ਮਦਦ ਮਿਲਦੀ ਹੈ। ਤੁਸੀਂ ਦਿਨ ਵਿੱਚ ਦੋ ਵਾਰ ਸੇਲੀਸਾਈਲਿਕ ਐਸਿਡ ਵਾਲੇ ਕਲੀਨਜ਼ਰ ਦੀ ਵਰਤੋਂ ਕਰ ਸਕਦੇ ਹੋ ਜੋ ਸਕਿਨ ਨੂੰ ਇਸ ਦੇ ਕੁਦਰਤੀ ਤੇਲ ਨੂੰ ਉਤਾਰੇ ਬਿਨਾਂ ਸਾਫ ਕਰਨ ਵਿੱਚ ਮਦਦ ਕਰਦਾ ਹੈ।
ਮੁਹਾਲੇ ਜਾਂ ਪਿੰਪਲ ਨੂੰ ਛੂਹਣ ਤੋਂ ਪਰਹੇਜ਼ ਕਰੋ - ਹਾਲਾਂਕਿ ਮੁਹਾਸੇ ਨੂੰ ਛੂਹਣ ਤੋਂ ਬਚਣਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਉਹ ਜਲਣ ਪੈਦਾ ਕਰਦੇ ਹਨ, ਹਾਲਾਂਕਿ, ਆਪਣੇ ਚਿਹਰੇ ਨੂੰ ਛੂਹਣ ਜਾਂ ਆਪਣੇ ਮੁਹਾਸੇ ਨੂੰ ਛਿੱਲਣ ਨਾਲ, ਤੁਸੀਂ ਅਣਜਾਣੇ ਵਿੱਚ ਆਪਣੇ ਹੱਥਾਂ ਤੋਂ ਗੰਦਗੀ, ਤੇਲ ਅਤੇ ਵਾਧੂ ਬੈਕਟੀਰੀਆ ਨੂੰ ਆਪਣੇ ਚਿਹਰੇ 'ਤੇ ਲੈ ਆਉਂਦੇ ਹੋ। ਇਸ ਕਾਰਨ ਸਕਿਨ ਉੱਤੇ ਮੁਹਾਸੇ ਠੀਕ ਹੋਣ ਦੀ ਥਾਂ ਹੋਰ ਵੱਧ ਜਾਂਦੇ ਹਨ। ਇਸ ਲਈ ਜੇਕਰ ਤੁਹਾਡਾ ਉਦੇਸ਼ ਮੁਹਾਂਸਿਆਂ ਤੋਂ ਛੁਟਕਾਰਾ ਪਾਉਣਾ ਹੈ, ਤਾਂ ਮੁਹਾਸਿਆਂ ਨੂੰ ਛੇੜੋ।
ਅੰਤ ਵਿੱਚ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਜੇਕਰ ਤੁਹਾਨੂੰ ਮੁਹਾਸੇ ਜਾਂ ਪਿੰਪਲ ਹਨ ਤਾਂ ਤੁਹਾਨੂੰ ਮੇਕ-ਅੱਪ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਪਿੰਪਲ ਹੋਣ ਉੱਤੇ ਮੇਕਅਪ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੇਕਅਪ ਦੀ ਬਜਾਏ, ਤੁਸੀਂ ਇੱਕ ਬੇਸਿਕ ਮੈਟ ਮਾਇਸਚਰਾਈਜ਼ਰ ਜਾਂ ਸਨਸਕ੍ਰੀਨ ਲੋਸ਼ਨ ਦੀ ਵਰਤੋਂ ਕਰ ਸਕਦੇ ਹੋ ਅਤੇ ਆਪਣੇ ਚਿਹਰੇ ਨੂੰ ਫੋਮਿੰਗ ਫੇਸਵਾਸ਼ ਜਾਂ ਇੱਕ ਹਲਕੇ ਕਲੀਨਜ਼ਰ ਨਾਲ ਦਿਨ ਵਿੱਚ ਦੋ ਵਾਰ ਸਾਫ ਕਰ ਸਕਦੇ ਹੋ। ਇਸ ਨਾਲ ਨਾ ਸਿਰਫ ਤੁਸੀਂ ਮਾਸਕਨੇ ਨੂੰ ਖਤਮ ਕਰ ਸਕਦੇ ਹੋ, ਸਗੋਂ ਤੇਲਯੁਕਤ ਸਕਿਨ ਅਤੇ ਬੰਦ ਪੋਰਸ ਨੂੰ ਵੀ ਦੂਰ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care tips, Health news, Health tips