Home /News /health /

Methi: ਭਾਰ ਘਟਾਉਣ ਤੋਂ ਲੈ ਕੇ ਬਲੱਡ ਸ਼ੂਗਰ ਤੋਂ ਵੀ ਰਾਹਤ ਦੁਆਉਂਦੀ ਹੈ ਮੇਥੀ, ਜਾਣੋ ਮੇਥੀ ਦੇ ਅਨੇਕਾਂ ਲਾਭ

Methi: ਭਾਰ ਘਟਾਉਣ ਤੋਂ ਲੈ ਕੇ ਬਲੱਡ ਸ਼ੂਗਰ ਤੋਂ ਵੀ ਰਾਹਤ ਦੁਆਉਂਦੀ ਹੈ ਮੇਥੀ, ਜਾਣੋ ਮੇਥੀ ਦੇ ਅਨੇਕਾਂ ਲਾਭ

ਖੋਜ ਦੇ ਅਨੁਸਾਰ ਮੇਥੀ ਨਾ ਖਾਣ ਵਾਲਿਆਂ ਵਿੱਚ, 4.2 ਗੁਣਾ ਸ਼ੂਗਰ ਦੀ ਸੰਭਾਵਨਾ ਵਧੇਰੇ ਹੁੰਦੀ ਹੈ।

ਖੋਜ ਦੇ ਅਨੁਸਾਰ ਮੇਥੀ ਨਾ ਖਾਣ ਵਾਲਿਆਂ ਵਿੱਚ, 4.2 ਗੁਣਾ ਸ਼ੂਗਰ ਦੀ ਸੰਭਾਵਨਾ ਵਧੇਰੇ ਹੁੰਦੀ ਹੈ।

Methi: ਮੇਥੀ ਦਾ ਨਿਯਮਿਤ ਸੇਵਨ ਸਾਡੀ ਸਿਹਤ ਲਈ ਬਹੁਤ ਚੰਗਾ ਮੰਨਿਆਂ ਜਾਂਦਾ ਹੈ। ਇਸਦੇ ਨਾਲ ਹੀ ਮੇਥੀ ਸ਼ੂਗਰ ਨੂੰ ਕੰਟਰੌਲ ਕਰਦੀ ਹੈ। ਮੇਥੀ ਖਾਣ ਨਾਲ ਤੁਹਾਡੀ ਟਾਈਪ 2 ਡਾਇਬਟੀਜ਼ ਦੀ ਸਮੱਸਿਆ ਜੜ੍ਹੋਂ ਖ਼ਤਮ ਹੋ ਸਕਦੀ ਹੈ। ਇਸ ਸੰਬੰਧੀ ਇੱਕ ਅਧਿਐਨ ਕੀਤਾ ਗਿਆ।

  • Share this:

Health benefits of Methi: ਅੱਜਕਲ੍ਹ ਬਲੱਡ ਸ਼ੂਗਰ, ਹਾਈ ਬੀਪੀ, ਬੈਡ ਕੋਲੈਸਟ੍ਰੋਲ ਜਿਹੀਆਂ ਸਮੱਸਿਆਵਾਂ ਦਿਨ ਬ ਦਿਨ ਵੱਧ ਰਹੀਆਂ ਹਨ। ਅਜਿਹੇ ਵਿਚ ਸਾਡੀ ਰੋਜ਼ਾਨਾ ਡਾਈਟ ਵਿਚ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ ਜੋ ਸਾਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾ ਸਕਣ। ਅੱਜਕਲ੍ਹ ਸਰਦੀਆਂ ਦਾ ਮੌਸਮ ਹੈ ਤੇ ਇਸ ਮੌਸਮ ਦੇ ਹਿਸਾਬ ਨਾਲ ਮੇਥੀ ਇਕ ਅਜਿਹੀ ਵਸਤ ਹੈ ਜੋ, ਸਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਹੈ।


ਮੇਥੀ ਵਿਚ ਫਾਲਿਕ ਐਸਿਡ, ਰਾਈਬੋਫਲੇਬਿਨ, ਕਾੱਪਰ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਵਿਟਾਮਿਨ ਏ, ਬੀ ਬੀ6 ਵਰਗੇ ਕਈ ਸਾਰੇ ਤੱਤ ਸ਼ਾਮਿਲ ਹੁੰਦੇ ਹਨ। ਇਸ ਕਾਰਨ ਮੇਥੀ ਬਲੱਡ ਸ਼ੂਗਰ, ਕੈਸਟ੍ਰੋਲ ਕੰਟਰੋਲ ਵਿਚ ਮੱਦਦਗਾਰ ਹੁੰਦੀ ਹੈ। ਹੁਣ ਤਾਂ ਇੰਡੀਅਨ ਕਾਊਂਸਿਲ ਆੱਫ ਮੈਡੀਕਲ ਰਿਸਰਚ ਨੇ ਆਪਣੇ ਇਕ ਅਧਿਐਨ ਰਾਹੀਂ ਇਹ ਸਪੱਸ਼ਟ ਕੀਤਾ ਹੈ ਕਿ ਮੇਥੀ ਨਾਲ ਬਣੇ ਭੋਜਨ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ ਹੁੰਦੀ ਹੈ। ਆਓ ਤੁਹਾਨੂੰ ਵਿਸਥਾਰ ਨਾਲ ਦੱਸੀਏ ਕਿ ਮੇਥੀ ਦੀ ਵਰਤੋਂ ਦੇ ਸਾਡੀ ਸਿਹਤ ਲਈ ਕੀ ਫਾਇਦੇ ਹਨ –


ਮੇਥੀ ਦੇ ਸਿਹਤ ਲਈ ਫ਼ਾਇਦੇ


ਸ਼ੂਗਰ ਦੀ ਸਮੱਸਿਆ 'ਤੇ ਕੰਟਰੌਲ: ਮੇਥੀ ਦਾ ਨਿਯਮਿਤ ਸੇਵਨ ਸਾਡੀ ਸਿਹਤ ਲਈ ਬਹੁਤ ਚੰਗਾ ਮੰਨਿਆਂ ਜਾਂਦਾ ਹੈ। ਇਸਦੇ ਨਾਲ ਹੀ ਮੇਥੀ ਸ਼ੂਗਰ ਨੂੰ ਕੰਟਰੌਲ ਕਰਦੀ ਹੈ। ਮੇਥੀ ਖਾਣ ਨਾਲ ਤੁਹਾਡੀ ਟਾਈਪ 2 ਡਾਇਬਟੀਜ਼ ਦੀ ਸਮੱਸਿਆ ਜੜ੍ਹੋਂ ਖ਼ਤਮ ਹੋ ਸਕਦੀ ਹੈ। ਇਸ ਸੰਬੰਧੀ ਇੱਕ ਅਧਿਐਨ ਕੀਤਾ ਗਿਆ। ਇਸ ਅਧਿਐਨ ਵਿੱਚ 30 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ। ਤਿੰਨ ਸਾਲਾਂ ਦੇ ਲਗਾਤਾਰ ਅਧਿਐਨ ਵਿੱਚ ਇਹ ਸਿੱਟ ਕੱਢਿਆ ਗਿਆ ਕਿ ਜਿਹੜੀ ਲੋਕ ਮੇਥੀ ਦਾ ਸੇਵਨ ਨਹੀਂ ਕਰਦੇ ਉਨ੍ਹਾਂ ਵਿੱਚ ਸ਼ੂਗਰ ਦੇ ਲੱਛਣ ਵਧੇਰੇ ਪਾਏ ਜਾਂਦੇ ਹਨ। ਇਸ ਖੋਜ ਦੇ ਅਨੁਸਾਰ ਮੇਥੀ ਨਾ ਖਾਣ ਵਾਲਿਆਂ ਵਿੱਚ, 4.2 ਗੁਣਾ ਸ਼ੂਗਰ ਦੀ ਸੰਭਾਵਨਾ ਵਧੇਰੇ ਹੁੰਦੀ ਹੈ।


ਭਾਰ ਘੱਟ ਕਰਨ ਵਿੱਚ ਸਹਾਇਕ: ਮੇਥੀ ਕਈ ਪੱਖੋਂ ਗੁਣਕਾਰੀ ਹੈ। ਇਸਦਾ ਇੱਕ ਗੁਣ ਇਹ ਹੈ ਕਿ ਇਸਦੇ ਸੇਵਨ ਨਾਲ ਭਾਰ ਘੱਟ ਹੁੰਦਾ ਹੈ। ਇਹ ਤੁਹਾਡੇ ਭਾਰ ਨੂੰ ਕੰਟਰੌਲ ਕਰਕੇ ਤੁਹਾਨੂੰ ਫਿੱਟ ਰੱਖਦੀ ਹੈ। ਦਰਅਸਲ ਮੇਥੀ ਦੇ ਵਿੱਚ ਫਾਈਬਰ ਵਧੇਰੇ ਮਾਤਰਾਂ ਵਿੱਚ ਪਾਇਆ ਜਾਂਦਾ ਹੈ। ਫਾਈਬਰ ਭਾਰ ਘਟਾਉਣ ਲਈ ਇੱਕ ਜ਼ਰੂਰੀ ਤੱਤ ਹੈ। ਇਸ ਤੋਂ ਇਲਾਵਾ ਮੇਥੀ ਸਰੀਰ ਦੀ ਸੋਜ ਨੂੰ ਵੀ ਖ਼ਤਮ ਕਰਦੀ ਹੈ।


ਹੈ ਦਿਲ ਦੀ ਸਿਹਤ ਲਈ ਫ਼ਾਇਦੇਮੰਦ: ਸਾਡੇ ਸਰੀਰ ਵਿੱਚ ਚੰਗੇ ਤੇ ਮਾੜੇ ਦੋ ਤਰ੍ਹਾਂ ਦੇ ਕੋਲੈਸਟ੍ਰਾਲ ਹੁੰਦੇ ਹਨ। ਮੇਥੀ ਸਰੀਰ ਵਿੱਚ ਮੌਜੂਦ ਮਾੜੇ ਭਾਵ ਖਰਾਬ ਕੋਰੈਸਟ੍ਰਾਲ ਨੂੰ ਘੱਟ ਕਰਦੀ ਹੈ। ਇਕ ਖੋਜ ਦੇ ਅਨੁਸਾਰ ਮੇਥੀ ਦਾ ਲਗਾਤਾਰ ਸੇਵਨ ਕਰਨ ਵਾਲੇ ਲੋਕਾਂ ਵਿੱਚ ਫਾਸਟਿੰਗ ਪਲਾਜ਼ਮਾ ਗਲੂਕੋਜ਼ (ਪੀਪੀਜੀ) ਅਤੇ ਪੋਸਟਪ੍ਰੈਂਡੀਅਲ ਪਲਾਜ਼ਮਾ ਗਲੂਕੋਜ਼ (ਪੀਪੀਪੀਜੀ) ਵਰਗੇ ਮਾੜੇ ਕੋਲੈਸਟ੍ਰਾਲ ਦਾ ਪੱਧਰ ਘੱਟ ਹੋਇਆ ਹੈ। ਇਸਦੇ ਨਾਲ ਹੀ ਮੇਥੀ ਕਈ ਤਰ੍ਹਾਂ ਦੀ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਾਉਂਦੀ ਹੈ ਅਤੇ ਸਾਡੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਸਹੀ ਰੱਖਣ ਵਿੱਚ ਮਦਦ ਕਰਦੀ ਹੈ।

Published by:Krishan Sharma
First published:

Tags: Eating healthy, Food, Health tips, Healthy Food, Life style, Vegetables