Home /News /health /

ਰਿਸਕ ਤੇ ਦਰਦ ਨੂੰ ਘਟਾ ਕੇ ਮਰੀਜ਼ ਨੂੰ ਜਲਦੀ ਠੀਕ ਕਰਦੀ ਹੈ Robotic Total Knee Arthroplasty, ਜਾਣੋ ਇਸ ਬਾਰੇ ਸਭ ਕੁੱਝ

ਰਿਸਕ ਤੇ ਦਰਦ ਨੂੰ ਘਟਾ ਕੇ ਮਰੀਜ਼ ਨੂੰ ਜਲਦੀ ਠੀਕ ਕਰਦੀ ਹੈ Robotic Total Knee Arthroplasty, ਜਾਣੋ ਇਸ ਬਾਰੇ ਸਭ ਕੁੱਝ

ਗੋਡਿਆਂ ਵਿੱਚ ਦਰਦ ਤੇ ਇਸ ਦੇ ਐਡਵਾਂਸ ਰੂਪ ਕਈ ਵਾਰ ਗੋਡਿਆਂ ਨੂੰ ਪੂਰੀ ਤਰ੍ਹਾਂ ਕੰਮ ਕਰਨ ਤੋਂ ਅਸਰਥ ਬਣਾ ਸਕਦੇ ਹਨ

ਗੋਡਿਆਂ ਵਿੱਚ ਦਰਦ ਤੇ ਇਸ ਦੇ ਐਡਵਾਂਸ ਰੂਪ ਕਈ ਵਾਰ ਗੋਡਿਆਂ ਨੂੰ ਪੂਰੀ ਤਰ੍ਹਾਂ ਕੰਮ ਕਰਨ ਤੋਂ ਅਸਰਥ ਬਣਾ ਸਕਦੇ ਹਨ

ਰੋਬੋਟਿਕ ਸਰਜਰੀ ਪ੍ਰੋਗਰਾਮੇਬਲ ਉਪਕਰਣਾਂ ਦੀ ਵਰਤੋਂ ਕਰਦੇ ਹੋਏ ਸਰਜੀਕਲ ਪ੍ਰਕਿਰਿਆਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਰਨ ਦਾ ਤਰੀਕਾ ਹੈ। ਇਸ ਖੇਤਰ ਵਿੱਚ ਹੋਏ ਵਿਕਾਸ ਬਾਰੇ ਸਪਰਸ਼ ਹਸਪਤਾਲ, ਬੈਂਗਲੁਰੂ ਦੇ ਆਰਥੋਪੈਡਿਕਸ, ਜੁਆਇੰਟ ਰਿਪਲੇਸਮੈਂਟ ਅਤੇ ਰੋਬੋਟਿਕ ਸਰਜਰੀ ਲਈ ਸਲਾਹਕਾਰ ਡਾ. ਸਮਰਥ ਆਰੀਆ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਹੋਰ ਪੜ੍ਹੋ ...
  • Share this:

    Robotic Total Knee Arthroplasty: ਸਮੇਂ ਦੇ ਨਾਲ ਇਨਸਾਨ ਦਾ ਸਰੀਰ ਬਜ਼ੁਰਗ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਕਾਰਨ ਸਰੀਰ ਦੇ ਜੋੜਾਂ ਵਿੱਚ ਦਰਦ, ਭਾਰ ਚੁੱਕਣ ਵਿੱਚ ਅਮਰੱਥਾ ਤੇ ਗੋਡਿਆਂ ਵਿੱਚ ਕਈ ਤਰ੍ਹਾਂ ਦੀਆਂ ਤਕਲੀਫਾਂ ਹੋਣਾ ਇੱਕ ਆਮ ਗੱਲ ਹੈ। ਪਰ ਗੋਡਿਆਂ ਵਿੱਚ ਦਰਦ ਤੇ ਇਸ ਦੇ ਐਡਵਾਂਸ ਰੂਪ ਕਈ ਵਾਰ ਗੋਡਿਆਂ ਨੂੰ ਪੂਰੀ ਤਰ੍ਹਾਂ ਕੰਮ ਕਰਨ ਤੋਂ ਅਸਰਥ ਬਣਾ ਸਕਦੇ ਹਨ। ਪਰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਰੋਬੋਟਿਕਸ ਕਾਰਨ ਗੋਡਿਆਂ ਦੀ ਪੂਰੀ ਆਰਥਰੋਪਲਾਸਟੀ (Total Knee Arthroplasty ਜਾਂ TKA) ਕਰਨਾ ਕਾਫੀ ਆਸਾਨ ਹੋ ਗਿਆ ਹੈ।

    ਰੋਬੋਟਿਕ ਸਰਜਰੀ ਪ੍ਰੋਗਰਾਮੇਬਲ ਉਪਕਰਣਾਂ ਦੀ ਵਰਤੋਂ ਕਰਦੇ ਹੋਏ ਸਰਜੀਕਲ ਪ੍ਰਕਿਰਿਆਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਰਨ ਦਾ ਤਰੀਕਾ ਹੈ। ਇਸ ਖੇਤਰ ਵਿੱਚ ਹੋਏ ਵਿਕਾਸ ਬਾਰੇ ਸਪਰਸ਼ ਹਸਪਤਾਲ, ਬੈਂਗਲੁਰੂ ਦੇ ਆਰਥੋਪੈਡਿਕਸ, ਜੁਆਇੰਟ ਰਿਪਲੇਸਮੈਂਟ ਅਤੇ ਰੋਬੋਟਿਕ ਸਰਜਰੀ ਲਈ ਸਲਾਹਕਾਰ ਡਾ. ਸਮਰਥ ਆਰੀਆ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਲਾਜ ਲਈ ਨਵੀਂ ਤਕਨੀਕ ਮੌਜੂਦ ਹੈ ਤਾਂ ਉਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

    ਗੋਡੇ ਦੀ ਸਮੱਸਿਆ ਜ਼ਿਆਦਾ ਵਧਣ ਉੱਤੇ ਜਾਂ ਜੋੜਾਂ ਵਿੱਚ ਲਿਗਾਮੈਂਟਸ ਦੀ ਜ਼ਿਆਦਾ ਘਾਟ ਹੋਣ ਉੱਤੇ ਗੋਡੇ ਦੀ ਯੂਨੀ-ਕੰਪਾਰਟਮੈਂਟਲ ਆਰਥਰੋਪਲਾਸਟੀ ਢੁਕਵੀਂ ਹੁੰਦੀ ਹੈ। ਗੋਡੇ ਦੀ ਯੂਨੀ-ਕੰਪਾਰਟਮੈਂਟਲ ਆਰਥਰੋਪਲਾਸਟੀ (UKA) ਅਤੇ ਗੋਡੇ ਦੀ ਪੂਰੀ ਆਰਥਰੋਪਲਾਸਟੀ (TKA) ਦੋਵਾਂ ਵਿੱਚ, ਗੋਡੇ ਦੇ ਬਾਹਰੀ ਹਿੱਸੇ ਨੂੰ ਖੋਲ ਕੇ ਗੱਡੀ ਦੇ ਖਰਾਬ ਹਿੱਸੇ ਨੂੰ ਕੱਟਿਆ ਜਾਂਦਾ ਹੈ ਤੇ ਫਿਰ ਇਸ ਦੀ ਥਾਂ ਉੱਤੇ ਨਵਾਂ ਹਿੱਸਾ ਜੋੜਿਆ ਜਾਂਦਾ ਹੈ। ਇਸ ਵਿੱਚ ਰੋਬੋਟਿਕ Total Knee Arthroplasty ਦੀ ਮਦਦ ਨਾਲ ਗੋਡੇ ਦੇ ਕਿਸ ਹਿੱਸੇ ਨੂੰ ਕਿੰਨੇ ਡਿਗਰੀ ਤੱਕ ਕੱਟਣਾ ਹੈ ਜਾਂ ਹਟਾਇਆ ਜਾਣਾ ਹੈ, ਇਸ ਦੀ ਬਿਲਕੁਲ ਸਹੀ ਜਾਣਕਾਰੀ ਮਿਲਦੀ ਹੈ।

    ਇਸ ਪ੍ਰੋਸੀਜ਼ਰ ਵਿੱਚ ਬਿਨਾ ਰੋਬੋਟਿਕ TKA ਦੀ ਮਦਦ ਦੇ ਇਮਪਲਾਂਟ ਸਾਈਜ਼ਿੰਗ, ਕੰਪੋਨੈਂਟ ਪੋਜੀਸ਼ਨਿੰਗ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ, ਇਸ ਦੇ ਨਤੀਜੇ ਵਜੋਂ ਗੋਡੀ ਦੀ ਆਰਥਰੋਪਲਾਸਟੀ ਤਾਂ ਹੋ ਜਾਂਦੀ ਹੈ ਪਰ ਇਸ ਤੋਂ ਬਾਅਦ ਹੱਡੀ ਵਿੱਚ ਇਨਫੈਕਸ਼ਨ, ਦਰਦ ਤੇ ਹੋਰ ਕਾਂਪਲੀਕੇਸ਼ਨ ਆਉਣ ਦੇ ਖਦਸ਼ੇ ਵੀ ਵੱਧ ਜਾਂਦੇ ਹਨ। ਇਸ ਲਈ ਹੀ ਰੋਬੋਟਿਕ ਪ੍ਰਣਾਲੀਆਂ ਨੂੰ ਇਮਪਲਾਂਟ ਸਾਈਜ਼ਿੰਗ, ਕੰਪੋਨੈਂਟ ਪੋਜੀਸ਼ਨਿੰਗ ਅਤੇ ਹੱਡੀਆਂ ਦੀ ਤਿਆਰੀ ਵਿੱਚ ਸਟੀਕਤਾ ਵਧਾਉਣ ਲਈ ਵਿਕਸਤ ਕੀਤਾ ਗਿਆ ਸੀ ਤਾਂ ਜੋ ਆਊਟਲੇਅਰ ਦੇ ਜੋਖਮ ਨੂੰ ਹੋਰ ਘੱਟ ਕੀਤਾ ਜਾ ਸਕੇ ਅਤੇ ਉਮੀਦ ਹੈ ਕਿ ਕਲੀਨਿਕਲ ਨਤੀਜੇ ਅਤੇ ਲੰਬੇ ਸਮੇਂ ਦੇ ਬਚਾਅ ਵਿੱਚ ਸੁਧਾਰ ਕੀਤਾ ਜਾ ਸਕੇ।

    ਰੋਬੋਟਿਕ TKA ਦੇ ਕਈ ਫਾਇਦੇ ਹਨ :

    -ਸਭ ਤੋਂ ਪਹਿਲਾ ਤਾਂ ਇਹੀ ਕਿ ਇਹ ਕਿਰਿਆਸ਼ੀਲ ਡਾਜ਼ਾਈਨ ਹੈ।

    -ਇਸ ਵਿੱਚ ਸਰਜਨ ਸੁਤੰਤਰ ਹੋ ਕੇ ਕੰਮ ਕਰ ਸਕਦਾ ਹੈ।

    -ਮਸ਼ੀਨ ਦਾ ਸਾਰਾ ਕੰਟਰੋਲ ਤਾਂ ਭਾਵੇਂ ਸਰਜਨ ਦੇ ਹੱਥ ਵਿੱਚ ਹੁੰਦਾ ਹੈ ਪਰ ਜ਼ਰਾ ਜਿੰਨੀ ਗਲਤੀ ਹੋਣ ਉੱਤੇ ਮਸ਼ੀਨ ਰਾਹੀਂ ਫੀਡਬੈਕ ਮਿਲਦਾ ਹੈ, ਇਸ ਲਈ ਗਲਤੀ ਦੀ ਗੁੰਜਾਇਸ਼ ਬਹੁਤ ਜ਼ਿਆਦਾ ਘੱਟ ਜਾਂਦੀ ਹੈ।

    -ਇਹ ਸਰਜਰੀ ਦਾ ਇੱਕ ਸੁਰੱਖਿਅਤ ਤਰੀਕਾ ਹੈ।

    -ਮਰੀਜ਼ ਦੀ ਰਿਕਵਰੀ ਜਲਦੀ ਹੁੰਦੀ ਹੈ ਤੇ ਦਰਦ ਘੱਟ ਹੁੰਦੀ ਹੈ।

    -ਇਹ ਕਲੀਨੀਕਲੀ ਸਾਬਿਤ ਹੋ ਚੁੱਕਾ ਹੈ ਕਿ ਇਹ ਤਰੀਕਾ ਕਾਰਗਰ ਹੈ।

    ਇਸ ਪ੍ਰੋਸੀਜ਼ਰ ਦੀਆਂ ਕੁੱਝ ਸੀਮਾਵਾਂ ਵੀ ਹਨ : ਜਿਵੇਂ ਕਿ ਲੰਬੇ ਸਮੇਂ ਦੇ ਅਧਿਐਨ ਕੇ ਨਤੀਜੇ ਉਪਲਬਧ ਨਹੀਂ ਹਨ। ਨਾਲ ਹੀ ਇਹ ਇੱਕ ਖਰਚੀਲਾ ਪ੍ਰੋਸੈਸ ਹੈ। ਪਰ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਨਵੀਂਆਂ ਤਕਨੀਕਾਂ ਨੂੰ ਅਪਣਾਉਣ ਵਿੱਚ ਅਸਫਲ ਰਹਿਣ ਦਾ ਮਤਲਬ ਹੈ ਮਰੀਜ਼ਾਂ ਨੂੰ ਅਰਥਪੂਰਨ ਤਕਨੀਕੀ ਇਲਾਜ ਨਹੀਂ ਮੁਹੱਈਆ ਕਰਵਾਇਆ ਜਾ ਰਿਹਾ। ਇਸ ਲਈ ਜੇ ਸਾਡੇ ਕੋਲ ਕਿਸੇ ਬਿਮਾਰੀ ਦਾ ਇਲਾਜ ਕਰਨ ਦੀ ਐਡਵਾਂਸ ਤਰਨੀਕ ਹੈ ਤਾਂ ਸਾਨੂੰ ਉਸ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ।

    First published:

    Tags: Disease, Health tips, Lifestyle