Home /News /health /

ਸਰੀਰਕ ਸਮਰੱਥਾ ਵਧਾਉਣ ਲਈ ਬੇਹੱਦ ਫਾਇਦੇਮੰਦ ਹੈ ਸ਼ਿਲਾਜੀਤ, ਪਰ ਸਹੀ ਵਰਤੋਂ ਦੇ ਬਿਨਾ ਹੋ ਸਕਦਾ ਹੈ ਵੱਡਾ ਨੁਕਸਾਨ

ਸਰੀਰਕ ਸਮਰੱਥਾ ਵਧਾਉਣ ਲਈ ਬੇਹੱਦ ਫਾਇਦੇਮੰਦ ਹੈ ਸ਼ਿਲਾਜੀਤ, ਪਰ ਸਹੀ ਵਰਤੋਂ ਦੇ ਬਿਨਾ ਹੋ ਸਕਦਾ ਹੈ ਵੱਡਾ ਨੁਕਸਾਨ

ਸ਼ਿਲਾਜੀਤ ਇਕ ਕੁਦਰਤੀ ਸਪਲੀਮੈਂਟ ਹੈ ਜਦਕਿ ਵੈਗਰਾ ਇਕ ਕੈਮੀਕਲੀ ਤਿਆਰ ਕੀਤੀ ਦਵਾਈ ਹੈ

ਸ਼ਿਲਾਜੀਤ ਇਕ ਕੁਦਰਤੀ ਸਪਲੀਮੈਂਟ ਹੈ ਜਦਕਿ ਵੈਗਰਾ ਇਕ ਕੈਮੀਕਲੀ ਤਿਆਰ ਕੀਤੀ ਦਵਾਈ ਹੈ

ਸ਼ਿਲਾਜੀਤ ਨੂੰ ਸੋਧਕੇ ਹੀ ਖਾਣ ਲਈ ਵਰਤਿਆ ਜਾਂਦਾ ਹੈ। ਪਰ ਇਸ ਬਾਰੇ ਇਕ ਮਿੱਥ ਪ੍ਰਚੱਲਿਤ ਹੈ ਕਿ ਸ਼ਿਲਾਜੀਤ ਨੂੰ ਸੋਧਣ ਨਾਲ ਇਸਦੇ ਪੌਸ਼ਕ ਤੱਤ ਖ਼ਤਮ ਹੋ ਜਾਂਦੇ ਹਨ। ਇਸ ਲਈ ਇਹ ਸ਼ੁੱਧ ਰੂਪ (raw form) ਵਿਚ ਹੀ ਖਾਣੀ ਚਾਹੀਦੀ ਹੈ।

  • Share this:

Benefits of Shilajeet: ਸ਼ਿਲਾਜੀਤ ਇਕ ਖਣਿਜ ਪਦਾਰਥ ਹੈ ਜਿਸਦੀ ਵਰਤੋਂ ਆਯੂਰਵੇਦ ਵਿਚ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ। ਇਹ ਹਿਮਾਲਿਆ ਪਹਾੜ ਦੀਆਂ 18000 ਫੁੱਟ ਤੋਂ ਉੱਚੀਆਂ ਚੋਟੀਆਂ ਤੇ ਮਿਲਦੀ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਸਾਡੇ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਪਰ ਇਸਦੀ ਵਰਤੋਂ ਬਾਰੇ ਕਈ ਤਰ੍ਹਾਂ ਦੀਆਂ ਮਿੱਥਾਂ ਵੀ ਪ੍ਰਚੱਲਿਤ ਹਨ। ਅੱਜ ਅਸੀਂ ਤੁਹਾਨੂੰ ਸ਼ਿਲਾਜੀਤ ਬਾਰੇ ਪ੍ਰਚੱਲਿਤ ਮਿੱਥਾਂ ਬਾਰੇ ਦੱਸਾਂਗਾ –

ਕੱਚੀ ਸ਼ਿਲਾਜੀਤ ਖਾਓ

ਸ਼ਿਲਾਜੀਤ ਨੂੰ ਸੋਧਕੇ ਹੀ ਖਾਣ ਲਈ ਵਰਤਿਆ ਜਾਂਦਾ ਹੈ। ਪਰ ਇਸ ਬਾਰੇ ਇਕ ਮਿੱਥ ਪ੍ਰਚੱਲਿਤ ਹੈ ਕਿ ਸ਼ਿਲਾਜੀਤ ਨੂੰ ਸੋਧਣ ਨਾਲ ਇਸਦੇ ਪੌਸ਼ਕ ਤੱਤ ਖ਼ਤਮ ਹੋ ਜਾਂਦੇ ਹਨ। ਇਸ ਲਈ ਇਹ ਸ਼ੁੱਧ ਰੂਪ (raw form) ਵਿਚ ਹੀ ਖਾਣੀ ਚਾਹੀਦੀ ਹੈ। ਪਰ ਅਜਿਹਾ ਸਹੀ ਨਹੀਂ ਹੈ। ਸੌਧਣ ਤੋਂ ਬਿਨਾਂ ਖਾਧੀ ਸ਼ਿਲਾਜੀਤ ਜਹਿਰੀਲੀ ਵੀ ਹੋ ਸਕਦੀ ਹੈ ਤੇ ਇਹ ਮੌਤ ਦਾ ਕਾਰਨ ਬਣ ਸਕਦੀ ਹੈ।

ਗਰਮੀਆਂ ਵਿਚ ਖਾਣ ਨਾਲ ਨੁਕਸਾਨ ਹੁੰਦਾ ਹੈ

ਸ਼ਿਲਾਜੀਤ ਦੀ ਤਾਸੀਰ ਗਰਮ ਹੁੰਦੀ ਹੈ। ਇਸ ਕਾਰਨ ਕਿਹਾ ਜਾਂਦਾ ਹੈ ਕਿ ਗਰਮੀਆਂ ਵਿਚ ਸ਼ਿਲਾਜੀਤ ਨਹੀਂ ਖਾਣੀ ਚਾਹੀਦੀ। ਪਰ ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਹੈ। ਹਰ ਇਨਸਾਨ ਦੀ ਸਰੀਰਕ ਸਮਰੱਥਾ ਅਲੱਗ ਅਲੱਗ ਹੁੰਦੀ ਹੈ। ਜੇਕਰ ਤੁਹਾਡੀ ਸਿਹਤ ਚੰਗੀ ਹੈ ਤਾਂ ਤੁਸੀਂ ਗਰਮੀਆਂ ਵਿਚ ਵੀ ਸ਼ਿਲਾਜੀਤ ਖਾ ਸਕਦੇ ਹੋ। ਇਸਦੇ ਨਾਲ ਹੀ ਇਸਦੀ ਗਰਮੀ ਨੂੰ ਘਟਾਉਣ ਲਈ ਢੇਰ ਸਾਰਾ ਪਾਣੀ ਤੇ ਹੋਰ ਤਰੀਕੇ ਵਰਤੇ ਜਾ ਸਕਦੇ ਹਨ। ਹਾਂ ਜੇਕਰ ਤੁਹਾਡੀ ਪਾਚਣ ਕਿਰਿਆ ਮਜ਼ਬੂਤ ਨਹੀਂ ਹੈ ਤਾਂ ਤੁਹਾਨੂੰ ਸ਼ਿਲਾਜੀਤ ਦਾ ਸੇਵਨ ਘੱਟ ਕਰਨਾ ਜਾਂ ਬੰਦ ਕਰਨਾ ਚਾਹੀਦਾ ਹੈ। ਸਭ ਤੋਂ ਸਹੀ ਢੰਗ ਤਾਂ ਇਹੀ ਹੈ ਕਿ ਕਿਸੇ ਸਿਹਤ ਐਕਸਪਰਟ ਦੀ ਸਲਾਹ ਨਾਲ ਹੀ ਸ਼ਿਲਾਜੀਤ ਖਾਓ।

ਸ਼ਿਲਾਜੀਤ ਰੋਜ਼ਾਨਾ ਨਹੀਂ ਖਾਣੀ ਚਾਹੀਦੀ

ਸ਼ਿਲਾਜੀਤ ਦੀ ਵਰਤੋਂ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਕੀਤੀ ਜਾਂਦੀ ਹੈ। ਪਰ ਇਸ ਬਾਰੇ ਵਹਿਮ ਹੈ ਕਿ ਰੋਜ਼ਾਨਾ ਸ਼ਿਲਾਜੀਤ ਖਾਣ ਨਾਲ ਨੁਕਸਾਨ ਹੁੰਦਾ ਹੈ। ਪਰ ਅਜਿਹਾ ਨਹੀਂ ਹੈ। ਤੁਸੀਂ ਮਾਮੂਲੀ ਜਿਹੀ ਮਾਤਰਾ ਵਿਚ ਸ਼ਿਲਾਜੀਤ ਹਰ ਰੋਜ ਖਾ ਸਕਦੇ ਹੋ। ਇਸਦੀ ਕੀਮਤ ਵੀ ਬਹੁਤ ਜਿਆਦਾ ਹੁੰਦੀ ਹੈ ਇਸ ਕਰਕੇ ਰੋਜਾਨਾਂ ਬਹੁਤੀ ਮਾਤਰਾ ਵਿਚ ਖਾਧੀ ਵੀ ਨਹੀਂ ਜਾ ਸਕਦੀ। ਇਸ ਲਈ ਜੇਕਰ ਤੁਸੀਂ ਥੋੜੀ ਮਾਤਰਾ ਵਿਚ ਰੋਜਾਨਾ ਸ਼ਿਲਾਜੀਤ ਖਾਂਦੇ ਹੋ ਤਾਂ ਇਸਦਾ ਕੋਈ ਨੁਕਸਾਨ ਨਹੀਂ ਬਲਕਿ ਵਧੇਰੇ ਫਾਇਦਾ ਹੈ।

ਸ਼ਿਲਾਜੀਤ ਵੈਗਰਾ ਵਰਗੀ ਹੈ

ਸ਼ਿਲਾਜੀਤ ਇਕ ਕੁਦਰਤੀ ਸਪਲੀਮੈਂਟ ਹੈ ਜਦਕਿ ਵੈਗਰਾ ਇਕ ਕੈਮੀਕਲੀ ਤਿਆਰ ਕੀਤੀ ਦਵਾਈ ਹੈ। ਵੈਗਰਾ ਦੇ ਕਈ ਨੁਕਸਾਨ ਵੀ ਹਨ। ਵੈਗਰਾ ਇਕਦਮ ਸਰੀਰ ਦਾ ਟੈਸਟੋਸ੍ਰੋਨ ਲੈਵਲ ਵਧਾ ਦਿੰਦੀ ਹੈ। ਪਰ ਸ਼ਿਲਾਜੀਤ ਅਜਿਹਾ ਨਹੀਂ ਕਰਦੀ। ਇਹ ਰੋਜ਼ਾਨਾ ਖਾਣ ਨਾਲ ਹੀ ਕੁਦਰਤੀ ਰੂਪ ਵਿਚ ਸਾਡੀ ਸਰੀਰਕ ਸ਼ਕਤੀ ਵਿਚ ਵਾਧਾ ਕਰਦੀ ਹੈ। ਦੂਜੀ ਗੱਲ ਇਹ ਕੇਵਲ ਸੈਕਸ ਸਮਰੱਥਾ ਦੇ ਵਾਧੇ ਲਈ ਹੀ ਕਾਰਗਰ ਨਹੀਂ ਹੈ ਬਲਕਿ ਇਹ ਸਾਡੀ ਸਕਿਨ ਨੂੰ ਚਮਕਦਾਰ ਕਰਨ, ਪਰਜਨਨ ਦੀ ਸਮਰੱਥਾ ਵਧਾਉਣ ਵਿਚ ਵੀ ਵਾਧਾ ਕਰਦੀ ਹੈ। ਇਸ ਲਈ ਸ਼ਿਲਾਜੀਤ ਨੂੰ ਵੈਗਰਾ ਦਾ ਵਿਕਲਪ ਮੰਨਣਾ ਉਚਿਤ ਨਹੀਂ ਹੈ।

Published by:Tanya Chaudhary
First published:

Tags: Health, Sexual wellness, Shilajit