Home /News /health /

Treatment of Thyroid: ਥਾਇਰਾਇਡ ਨਾਲ ਵਧ ਰਿਹਾ ਹੈ ਭਾਰ ਤਾਂ ਕਰੋ ਇਨ੍ਹਾਂ ਭੋਜਨ ਪਦਾਰਥਾਂ ਦੇ ਸੇਵਨ, ਥਾਇਰਾਇਡ ਤੇ ਭਾਰ ਹੋਵੇਗਾ ਕੰਟਰੌਲ

Treatment of Thyroid: ਥਾਇਰਾਇਡ ਨਾਲ ਵਧ ਰਿਹਾ ਹੈ ਭਾਰ ਤਾਂ ਕਰੋ ਇਨ੍ਹਾਂ ਭੋਜਨ ਪਦਾਰਥਾਂ ਦੇ ਸੇਵਨ, ਥਾਇਰਾਇਡ ਤੇ ਭਾਰ ਹੋਵੇਗਾ ਕੰਟਰੌਲ

ਥਾਇਰਾਇਡ ਦੀ ਸਮੱਸਿਆ ਹੋਣ ਉਪਰੰਤ ਤੁਹਾਨੂੰ ਪਾਣੀ ਦਾ ਵਧੇਰੇ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ

ਥਾਇਰਾਇਡ ਦੀ ਸਮੱਸਿਆ ਹੋਣ ਉਪਰੰਤ ਤੁਹਾਨੂੰ ਪਾਣੀ ਦਾ ਵਧੇਰੇ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ

ਥਾਇਰਾਇਡ ਗ੍ਰੰਥੀ ਦੁਆਰਾ ਗਲੈਂਡ ਹਾਰਮੋਨ ਘੱਟ ਮਾਤਾਰਾ ਵਿੱਚ ਪੈਦਾ ਕਰਨ ਉਪਰੰਤ ਹਾਰਮੋਨ ਸੰਤੁਲਣ ਵਿਗੜ ਜਾਂਦਾ ਹੈ। ਜਿਸ ਕਰਕੇ ਭਾਰ ਵਧਦਾ ਹੈ। ਇਸ ਸਮੱਸਿਆ ਨੂੰ ਹਾਈਪੋਥਾਇਰਾਇਡਿਜ਼ਮ ਕਿਹਾ ਜਾਂਦਾ ਹੈ। ਇਹ ਸਮੱਸਿਆ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਆ ਸਕਦੀ ਹੈ।

  • Share this:

Thyroid Treatment: ਅੱਜ ਦੇ ਸਮੇਂ ਵਿੱਚ ਭਾਰ ਵਧਣਾ ਇੱਕ ਆਮ ਸਮੱਸਿਆ ਹੈ। ਭਾਰ ਵਧਣ ਦੇ ਕਈ ਕਾਰਨ ਹੋ ਸਕਦੇ ਹਨ। ਜਿੰਨ੍ਹਾਂ ਵਿੱਚੋਂ ਥਾਇਰਾਇਡ ਦੀ ਸਮੱਸਿਆ ਇਸਦਾ ਪ੍ਰਮੁੱਖ ਕਾਰਨ ਬਣ ਸਕਦੇ ਹੈ। ਥਾਇਰਾਇਡ ਸਾਡੇ ਗਲ ਵਿੱਚ ਤਿਤਲੀ ਦੇ ਆਕਾਰ ਦੀ ਇੱਕ ਗ੍ਰੰਥੀ ਹੈ। ਇਹ ਗ੍ਰੰਥੀ ਗਲੈਂਡ ਹਾਰਮੋਨ ਪੈਦਾ ਕਰਦੀ ਹੈ। ਥਾਇਰਾਇਡ ਵਿੱਚ ਅਸੰਤੁਲਨ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਐਸਟਰ ਸੀਐਮਆਈ ਹਸਪਤਾਲ, ਬੰਗਲੌਰ ਵਿੱਚ ਕਲੀਨਿਕਲ ਨਿਊਟ੍ਰੀਸ਼ਨ ਡਾਇਟੈਟਿਕਸ ਦੀ ਮੁਖੀ ਡਾ. ਸ਼੍ਰੀਮਤੀ ਐਡਵਿਨਾ ਰਾਜ ਤੋਂ ਜਾਣਦੇ ਹਾਂ ਕਿ ਥਾਇਰਾਇਡ ਕਰਕੇ ਵਧ ਰਹੇ ਭਾਰ ਨੂੰ ਕਿਸ ਤਰ੍ਹਾਂ ਕੰਟਰੌਲ ਕੀਤਾ ਜਾ ਸਕਦਾ ਹੈ ਅਤੇ ਇਸ ਸੰਬੰਧੀ ਕਿਹੜੇ ਭੋਜਨ ਪਦਾਰਥ ਮਦਦਗਾਰ ਹੋ ਸਕਦੇ ਹਨ।


ਦੱਸ ਦੇਈਏ ਕਿ ਥਾਇਰਾਇਡ ਗ੍ਰੰਥੀ ਦੁਆਰਾ ਗਲੈਂਡ ਹਾਰਮੋਨ ਘੱਟ ਮਾਤਾਰਾ ਵਿੱਚ ਪੈਦਾ ਕਰਨ ਉਪਰੰਤ ਹਾਰਮੋਨ ਸੰਤੁਲਣ ਵਿਗੜ ਜਾਂਦਾ ਹੈ। ਜਿਸ ਕਰਕੇ ਭਾਰ ਵਧਦਾ ਹੈ। ਇਸ ਸਮੱਸਿਆ ਨੂੰ ਹਾਈਪੋਥਾਇਰਾਇਡਿਜ਼ਮ ਕਿਹਾ ਜਾਂਦਾ ਹੈ। ਇਹ ਸਮੱਸਿਆ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਆ ਸਕਦੀ ਹੈ। ਥਾਇਰਾਇਡ ਗ੍ਰੰਥੀ ਦੁਆਰਾ ਗਲੈਂਡ ਹਾਰਮੋਨ ਘੱਟ ਪੈਦਾ ਹੋਣ ਉਪਰੰਤ ਥਕਾਵਟ, ਕਬਜ਼, ਖੁਸ਼ਕ ਸਕਿਨ, ਜੋੜਾਂ ਵਿੱਚ ਦਰਦ, ਕੋਲੇਸਟ੍ਰੋਲ ਦੇ ਪੱਧਰ ਵਿੱਚ ਵਾਧਾ, ਡਿਪਰੈਸ਼ਨ ਆਦਿ ਲੱਛਣ ਦਿਖਾਈ ਦਿੰਦੇ ਹਨ।


ਹਾਈਪੋਥਾਇਰਾਇਡਿਜ਼ਮ ਹੋਣ ਦੀ ਸੂਰਤ ਵਿੱਚ ਡਾਈਟ ਜਾਂ ਕਸਰਤ ਨਾਲ ਭਾਰ ਘਟਾਉਣਾ ਮੁਸ਼ਕਿਲ ਹੁੰਦਾ ਹੈ। ਪਰ ਤੁਸੀਂ ਆਪਣੀ ਡਾਈਟ ਵਿੱਚ ਕੁਝ ਪੋਸ਼ਕ ਤੱਤਾਂ ਨੂੰ ਸ਼ਾਮਿਲ ਕਰਕੇ ਥਾਇਰਾਇਡ ਦੇ ਗਲੈਂਡ ਹਾਰਮੋਨ ਨੂੰ ਠੀਕ ਰੱਖ ਸਕਦੇ ਹੋ। ਜ਼ਿੰਕ, ਆਓਡੀਨ, ਕੈਲਸ਼ੀਅਮ, ਪ੍ਰੋਟੀਨ ਤੇ ਸੇਲੇਨਿਅਮ ਆਦਿ ਪੌਸ਼ਕ ਤੱਤਾਂ ਦੀ ਮਦਦ ਨਾਲ ਥਾਇਰਾਇਡ ਨੂੰ ਕੰਟਰੌਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਤੁਹਾਨੂੰ ਆਪਣੀ ਡਾਈਟ ਵਿੱਚ ਕਿਹੜੇ ਭੋਜਨ ਸ਼ਾਮਿਲ ਕਰਨੇ ਚਾਹੀਦੇ ਹਨ।


ਥਾਇਰਾਇਡ ਲਈ ਲਾਭਦਾਇਕ ਭੋਜਨ


ਸੁੱਕੇ ਮੇਵੇ ਤੇ ਬੀਜ


ਭੋਜਨ ਵਿੱਚ ਸੁੱਕੇ ਮੇਵਿਆਂ ਤੇ ਬੀਜਾਂ ਨੂੰ ਸ਼ਾਮਿਲ ਕਰਕੇ ਥਾਇਰਾਇਡ ਦੀ ਸਮੱਸਿਆ ਨੂੰ ਕੰਟਰੌਲ ਕੀਤਾ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ ਅਖਰੋਟ, ਚੀਆ ਸੀਡਜ, ਕੱਦੂ ਦੇ ਬੀਜ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ਭੋਜਨ ਪਦਾਰਥਾਂ ਵਿੱਚ ਜ਼ਿੰਕ ਭਰਪੂਰ ਮਾਤਰਾਂ ਵਿੱਚ ਪਾਇਆ ਜਾਂਦਾ ਹੈ। ਜ਼ਿੰਕ ਥਾਇਰਾਇਡ ਨੂੰ ਸੰਤੁਲਿਤ ਰੱਖਣ ਲਈ ਜ਼ਰੂਰੀ ਪੋਸ਼ਕ ਤੱਤ ਹੈ। ਇਹ ਭੋਜਨ ਪਦਾਰਥ ਭਾਰ ਘਟਾਉਣ ਵਿੱਚ ਵੀ ਮਦਦਗਾਰ ਸਾਬਿਤ ਹੁੰਦੇ ਹਨ।


ਫਲ਼ੀਦਾਰ ਸਬਜ਼ੀਆਂ


ਤੁਹਾਨੂੰ ਥਾਇਰਾਇਡ ਨੂੰ ਕੰਟਰੌਲ ਕਰਨ ਲਈ ਫਲ਼ੀਦਾਰ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਫਲ਼ੀਦਾਰ ਸਬਜ਼ੀਆਂ ਪ੍ਰੋਟੀਨ ਦਾ ਇੱਕ ਚੰਗ ਸਰੋਤ ਹਨ। ਇਨ੍ਹਾਂ ਦੀ ਨਿਯਮਿਤ ਰੂਪ ਵਿੱਚ ਵਰਤੋਂ ਕਰਨ ਨਾਲ ਮੈਟਬੋਲਿਜ਼ਮ ਵਿੱਚ ਸੁਧਾਰ ਹੁੰਦਾ ਹੈ ਅਤੇ ਇਹ ਭਾਰ ਘੱਟ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਇਸਦੇ ਨਾਲ ਹੀ ਟਮਾਟਰ ਤੇ ਹਰੀਆਂ ਮਿਰਚਾ ਦਾ ਸੇਵਨ ਵੀ ਤੁਹਾਡੇ ਲਈ ਲਾਭਦਾਇਕ ਹੋ ਸਕਦਾ ਹੈ।


ਅੰਡੇ


ਜੇਕਰ ਤੁਹਾਨੂੰ ਥਾਇਰਾਇਡ ਕਰਕੇ ਵਧੇਰੇ ਭਾਰ ਦੀ ਸਮੱਸਿਆ ਆ ਰਹੀ ਹੈ, ਤਾਂ ਤੁਹਾਨੂੰ ਅੰਡੇ ਦਾ ਸੇਵਨ ਕਰਨਾ ਚਾਹੀਦਾ ਹੈ। ਅੰਡਿਆਂ ਵਿੱਚ ਜ਼ਿੰਕ, ਪ੍ਰੋਟੀਨ ਤੇ ਸੇਲੇਨਿਅਮ ਆਦਿ ਤੱਤ ਭਰਪੂਰ ਮਾਤਰਾਂ ਵਿੱਚ ਪਾਏ ਜਾਂਦੇ ਹਨ। ਇਹ ਤੱਤ ਤੁਹਾਡਾ ਭਾਰ ਘਟਾਉਣ ਵਿੱਚ ਬਹੁਤ ਮਦਦਗਾਰ ਹੁੰਦੇ ਹਨ। ਇਸਦੇ ਨਾਲ ਹੀ ਇਨ੍ਹਾਂ ਦੇ ਸੇਵਨ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।


ਪੀਣਯੋਗ ਪਦਾਰਥ


ਥਾਇਰਾਇਡ ਦੀ ਸਮੱਸਿਆ ਹੋਣ ਉਪਰੰਤ ਤੁਹਾਨੂੰ ਪਾਣੀ ਦਾ ਵਧੇਰੇ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ। ਵਧੇਰੇ ਪਾਣੀ ਪੀਣ ਨਾਲ ਜ਼ਹਿਰੀਲੇ ਤੱਤ ਸਰੀਰ ਵਿੱਚੋਂ ਬਾਹਰ ਨਿੱਕਲਦੇ ਹਨ ਅਤੇ ਹਾਰਮੋਨ ਕੰਟਰੌਲ ਰਹਿੰਦੇ ਹਨ। ਇਸਦੇ ਨਾਲ ਹੀ ਤੁਹਾਨੂੰ ਕੈਫੀਨ ਵਾਲੇ ਪੀਣਯੋਗ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।


ਥਾਈਰੋਇਡ ਵਿੱਚ ਨਹੀਂ ਖਾਣੇ ਚਾਹੀਦੇ ਕਿਹੜੇ ਭੋਜਨ


ਥਾਇਰਾਇਡ ਦੀ ਸਮੱਸਿਆਂ ਨੂੰ ਕੰਟਰੌਲ ਕਰਨ ਲਈ ਤੁਹਾਨੂੰ ਭੋਜਨ ਸੰਬੰਧੀ ਕਿਸੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਤੁਹਾਨੂੰ ਕੈਫੀਨ ਵਾਲੇ ਪਦਾਰਥ ਜਿਵੇਂ ਕਿ ਚਾਹ, ਕੌਫੀ, ਕੋਲਡਰਿੰਕਸ ਆਦਿ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਪਪੀਤਾ, ਸੋਇਆ, ਅੰਗੂਰ, ਗੁਲਾਬ ਨਮਕ, ਗੋਭੀ, ਮੂੰਗਫਲੀ, ਬਰੌਕਸੀ ਆਦਿ ਦਾ ਪ੍ਰਯੋਗ ਵੀ ਨਹੀਂ ਕਰਨਾ ਚਾਹੀਦਾ। ਇਨ੍ਹਾਂ ਦਾ ਸੇਵਨ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ।

Published by:Tanya Chaudhary
First published:

Tags: Health, Thyroid, Weight loss