Home /News /health /

ਡਿਮੈਂਸ਼ੀਆ ਦੀ ਇਸ ਕਿਸਮ ਕਾਰਨ ਪੂਰੀ ਤਰ੍ਹਾਂ ਬੋਲਣਾ ਬੰਦ ਕਰ ਦਿੰਦਾ ਹੈ ਮਰੀਜ਼, ਜਾਣੋ ਇਸ ਦੇ ਲੱਛਣ, ਕਾਰਨ ਤੇ ਇਲਾਜ ਦੇ ਤਰੀਕੇ

ਡਿਮੈਂਸ਼ੀਆ ਦੀ ਇਸ ਕਿਸਮ ਕਾਰਨ ਪੂਰੀ ਤਰ੍ਹਾਂ ਬੋਲਣਾ ਬੰਦ ਕਰ ਦਿੰਦਾ ਹੈ ਮਰੀਜ਼, ਜਾਣੋ ਇਸ ਦੇ ਲੱਛਣ, ਕਾਰਨ ਤੇ ਇਲਾਜ ਦੇ ਤਰੀਕੇ

ਬੋਲਣ ਵਿੱਚ ਦਿੱਕਤ ਆਉਣ ਉੱਤੇ ਮਰੀਜ਼ਾਂ ਲਈ ਸਪੀਚ ਥੈਰੇਪੀ ਕੀਤੀ ਜਾ ਸਕਦੀ ਹੈ।

ਬੋਲਣ ਵਿੱਚ ਦਿੱਕਤ ਆਉਣ ਉੱਤੇ ਮਰੀਜ਼ਾਂ ਲਈ ਸਪੀਚ ਥੈਰੇਪੀ ਕੀਤੀ ਜਾ ਸਕਦੀ ਹੈ।

FTD ਤੋਂ ਪੀੜਤ ਮਰੀਜ਼ ਵਿੱਚ ਮਨੋਵਿਗਿਆਨਕ ਤੌਰ ਉੱਤੇ ਲੱਛਣ ਦਿਖਾਈ ਦਿੰਦੇ ਹਨ।ਇਹ ਫਰੰਟਲ ਲੋਬ ਦੀ ਸ਼ਮੂਲੀਅਤ ਦੇ ਕਾਰਨ ਹੁੰਦਾ ਹੈ ਜੋ ਸਾਡੇ ਵਿਹਾਰ ਅਤੇ ਸ਼ਖ਼ਸੀਅਤ ਨੂੰ ਨਿਯੰਤਰਿਤ ਕਰਦਾ ਹੈ।

 • Share this:

  Health Tips: ਡਿਮੈਂਸ਼ੀਆ ਇੱਕ ਦਿਮਾਗ਼ ਨਾਲ ਸਬੰਧਿਤ ਬਿਮਾਰੀ ਹੈ ਜਿਸ ਵਿੱਚ ਮਰੀਜ਼ ਦੀ ਬੋਧਾਤਮਕ ਸ਼ਕਤੀ ਵਿੱਚ ਗਿਰਾਵਟ ਆ ਜਾਂਦੀ ਹੈ। ਫਰੰਟੋਟੇਮਪੋਰਲ ਡਿਮੈਂਸ਼ੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਦਿਮਾਗ਼ ਦੇ ਫਰੰਟਲ ਅਤੇ ਟੈਂਪੋਰਲ ਲੋਬਸ ਦੀ ਮੁੱਖ ਤੌਰ ਉੱਤੇ ਸ਼ਮੂਲੀਅਤ ਹੁੰਦੀ ਹੈ। ਫਰੰਟੋਟੇਮਪੋਰਲ ਡਿਮੈਂਸ਼ੀਆ ਫਰੰਟੋਟੇਮਪੋਰਲ ਲੋਬਰ ਡੀਜਨਰੇਸ਼ਨ ਦੀ ਇੱਕ ਉਪ ਕਿਸਮ ਹੈ ਜਿਸ ਵਿੱਚ FTD, FTD ਵਿਦ ALS ਅਤੇ PSP ਸ਼ਾਮਲ ਹਨ।


  ਹਾਲਾਂਕਿ ਫਰੰਟੋਟੇਮਪੋਰਲ ਡਿਮੈਂਸ਼ੀਆ ਛੋਟੀ ਉਮਰ ਸਮੂਹ ਯਾਨੀ ਕਿ 65 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਡਿਮੈਂਸ਼ੀਆ ਦਾ ਸਭ ਤੋਂ ਆਮ ਕਾਰਨ ਹੈ। ਇਹ ਹਰ ਇੱਕ ਲੱਖ ਲੋਕਾਂ ਵਿੱਚੋਂ ਲਗਭਗ 15-22 ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਵਰਤਮਾਨ ਵਿੱਚ ਦੁਨੀਆ ਭਰ ਵਿੱਚ 12 ਤੋਂ 18 ਲੱਖ ਲੋਕ FTD ਦੀ ਬਿਮਾਰੀ ਨਾਲ ਪੀੜਤ ਹਨ।


  ਆਓ ਜਾਣਦੇ ਹਾਂ ਕਿ ਫਰੰਟੋਟੇਮਪੋਰਲ ਡਿਮੈਂਸ਼ੀਆ ਦੇ ਕੀ ਲੱਛਣ ਹੁੰਦੇ ਹਨ: FTD ਤੋਂ ਪੀੜਤ ਮਰੀਜ਼ ਵਿੱਚ ਮਨੋਵਿਗਿਆਨਕ ਤੌਰ ਉੱਤੇ ਲੱਛਣ ਦਿਖਾਈ ਦਿੰਦੇ ਹਨ।ਇਹ ਫਰੰਟਲ ਲੋਬ ਦੀ ਸ਼ਮੂਲੀਅਤ ਦੇ ਕਾਰਨ ਹੁੰਦਾ ਹੈ ਜੋ ਸਾਡੇ ਵਿਹਾਰ ਅਤੇ ਸ਼ਖ਼ਸੀਅਤ ਨੂੰ ਨਿਯੰਤਰਿਤ ਕਰਦਾ ਹੈ। ਇਸ ਕਾਰਨ ਮਰੀਜ਼ ਦੇ ਸੁਭਾਅ ਵਿੱਚ ਬਦਲਾਅ ਆਉਂਦਾ ਹੈ, ਉਸ ਵਿੱਚ ਹਮਦਰਦੀ ਦੀ ਕਮੀ ਹੋ ਸਕਦੀ ਹੈ, ਇਸ ਕਾਰਨ ਉਹ ਕਈ ਵਾਰ ਸਹੀ ਤਰੀਕੇ ਨਾਲ ਵਿਹਾਰ ਨਹੀਂ ਕਰ ਪਾਉਂਦਾ। ਅਜਿਹੇ ਮਰੀਜ਼ ਸਹੀ ਫ਼ੈਸਲਾ ਨਹੀਂ ਲੈ ਪਾਉਂਦੇ ਹਨ ਇਸ ਕਾਰਨ ਉਹ ਕਈ ਵਾਰ ਗ਼ਲਤ ਵਿੱਤੀ ਫ਼ੈਸਲੇ ਵੀ ਲੈ ਸਕਦੇ ਹਨ।


  ਅਜਿਹੇ ਮਰੀਜ਼ਾਂ ਨੂੰ ਆਪਣੀ ਸਫ਼ਾਈ ਦਾ ਵੀ ਜ਼ਿਆਦਾ ਧਿਆਨ ਨਹੀਂ ਰਹਿੰਦਾ ਜਾਂ ਕਹੀਏ ਕਿ ਜ਼ਿਆਦਾ ਦਿਲਚਸਪੀ ਹੀ ਨਹੀਂ ਰਹਿੰਦੀ ਹੈ। ਮਰੀਜ਼ ਨੂੰ ਕਿਸੇ ਵੀ ਚੀਜ਼ ਵਿੱਚ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ। ਖਾਣ-ਪੀਣ ਦੀਆਂ ਆਦਤਾਂ ਵਿੱਚ ਤਬਦੀਲੀ ਆਉਂਦੀ ਹੈ ਲਗਾਤਾਰ ਮਿੱਠਾ ਖਾਣ ਦੀ ਲਾਲਸਾ ਵਧਦੀ ਹੈ। ਇਸ ਤੋਂ ਇਲਾਵਾ ਜਿਨਸੀ ਤੌਰ ਉੱਤੇ ਸੁਭਾਅ ਵਿੱਚ ਬਦਲਾਅ ਆਉਣ ਵਰਗੇ ਲੱਛਣ ਸ਼ਾਮਲ ਹਨ।


  ਇਸ ਤੋਂ ਇਲਾਵਾ FTD ਤੋਂ ਪੀੜਤ ਮਰੀਜ਼ ਨੂੰ ਸਹੀ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਬੋਲਣ ਵਿੱਚ ਮੁਸ਼ਕਲ ਆਉਂਦੀ ਹੈ। ਉਹ ਵਸਤੂਆਂ ਅਤੇ ਵਿਅਕਤੀਆਂ ਦੇ ਨਾਂ ਭੁੱਲ ਜਾਂਦੇ ਹਨ। ਉਨ੍ਹਾਂ ਨੂੰ ਪੜ੍ਹਨ ਅਤੇ ਲਿਖਣ ਵਿੱਚ ਮੁਸ਼ਕਲ ਹੋ ਸਕਦੀ ਹੈ। ਹੋ ਸਕਦਾ ਹੈ ਕਿ ਉਹ ਸ਼ਬਦਾਂ ਦੇ ਅਰਥ ਨਾ ਸਮਝ ਸਕਣ ਅਤੇ ਸਵਾਲਾਂ ਦਾ ਸਹੀ ਜਵਾਬ ਵੀ ਨਾ ਦੇ ਸਕਣ। ਬਿਮਾਰੀ ਦੀ ਐਡਵਾਂਸ ਸਟੇਜ ਵਿੱਚ ਮਰੀਜ਼ ਪੂਰੀ ਤਰ੍ਹਾਂ ਚੁੱਪ ਹੋ ਜਾਂਦਾ ਹੈ। ਕਈ ਅਧਿਐਨਾਂ ਵਿੱਚ FTD ਵਾਲੇ ਮਰੀਜ਼ਾਂ ਵਿੱਚ ਜੀਵਨ ਦੀ ਸੰਭਾਵਨਾ 7-13 ਸਾਲਾਂ ਦੇ ਵਿਚਕਾਰ ਹੁੰਦੀ ਹੈ। ਮੌਤ ਦੇ ਸਭ ਤੋਂ ਆਮ ਕਾਰਨ ਸਾਹ ਸੰਬੰਧੀ ਹੁੰਦੇ ਹਨ ਤੇ ਇਸ ਤੋਂ ਇਲਾਵਾ ਕਾਰਡੀਓਵੈਸਕੁਲਰ ਕਾਰਨਾਂ ਕਰਕੇ ਵੀ ਮਰੀਜ਼ ਦੀ ਮੌਤ ਹੋ ਸਕਦੀ ਹੈ।


  ਕਿਉਂ ਹੁੰਦੀ ਹੈ FTD ਦੀ ਬਿਮਾਰੀ ਤੇ ਕੀ ਹੈ ਇਸ ਦਾ ਇਲਾਜ: ਦਿਮਾਗ਼ ਵਿੱਚ ਟਾਊ ਪ੍ਰੋਟੀਨ ਨਾਮਕ ਅਸਧਾਰਨ ਪ੍ਰੋਟੀਨ ਜਮ੍ਹਾ ਹੁੰਦੇ ਹਨ। ਇਹ ਨਿਊਰੋਨਸ ਦੇ ਅਸਧਾਰਨ ਕੰਮਕਾਜ ਦਾ ਕਾਰਨ ਬਣਦੇ ਹਨ ਅਤੇ ਮੁੱਖ ਤੌਰ 'ਤੇ ਫਰੰਟਲ ਅਤੇ ਟੈਂਪੋਰਲ ਲੋਬਸ ਦੇ ਐਟ੍ਰੋਫੀ ਦਾ ਕਾਰਨ ਬਣਦੇ ਹਨ। ਕੁੱਝ ਕੇਸਾਂ ਵਿੱਚ ਫਰੰਟੋਟੇਮਪੋਰਲ ਡਿਮੈਂਸ਼ੀਆ ਵਿਕਸਿਤ ਕਰਨ ਲਈ ਜੈਨੇਟਿਕਸ ਪ੍ਰਵਿਰਤੀ ਹੋ ਸ਼ਾਮਲ ਹੁੰਦੀ ਹੈ। ਇਹ ਬਿਮਾਰੀ ਹੋਣ ਉੱਤੇ ਮਰੀਜ਼ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ।


  ਮਰੀਜ਼ ਦੇ ਦਿਮਾਗ਼ ਦਾ ਐਮਆਰਆਈ ਕੀਤਾ ਜਾਂਦਾ ਹੈ। FTD ਦਾ ਕੋਈ ਪੱਕਾ ਇਲਾਜ ਨਹੀਂ ਹੈ। ਵਿਵਹਾਰ ਵਿੱਚ ਆਏ ਬਦਲਾਅ ਵਰਗੇ ਲੱਛਣਾਂ ਨੂੰ ਨਿਯੰਤਰਿਤ ਕਰਨ ਲਈ ਮਰੀਜ਼ਾਂ ਨੂੰ ਐਂਟੀ ਡਿਪਰੈਸ਼ਨ ਦੀਆਂ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ। ਬੋਲਣ ਵਿੱਚ ਦਿੱਕਤ ਆਉਣ ਉੱਤੇ ਮਰੀਜ਼ਾਂ ਲਈ ਸਪੀਚ ਥੈਰੇਪੀ ਕੀਤੀ ਜਾ ਸਕਦੀ ਹੈ।

  First published:

  Tags: Health, Healthy lifestyle, Lifestyle