ਸਰੀਰ ਦੀ ਤੰਦਰੁਸਤੀ ਲਈ ਸਾਨੂੰ ਕਈ ਜ਼ਰੂਰੀ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਇਹਨਾਂ ਦੀ ਕਮੀ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਵਿੱਚ ਇੱਕ ਜ਼ਰੂਰੀ ਤੱਤ ਹੈ ਪ੍ਰੋਟੀਨ। ਪ੍ਰੋਟੀਨ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ। ਇਸ ਲਈ ਤੁਸੀਂ ਲੋਕਾਂ ਨੂੰ ਅਕਸਰ ਪ੍ਰੋਟੀਨ ਸ਼ੇਕ ਬਣਾ ਕੇ ਪੀਂਦੇ ਹੋਏ ਦੇਖਿਆ ਹੋਵੇਗਾ। ਪ੍ਰੋਟੀਨ ਲਈ ਲੋਕ ਮਾਸ-ਮੱਛੀ, ਅੰਡੇ ਆਦਿ ਖਾਂਦੇ ਹਨ। ਪਰ ਜੋ ਲੋਕ ਸ਼ਾਕਾਹਾਰੀ ਹਨ ਉਹਨਾਂ ਨੂੰ ਲਗਦਾ ਹੈ ਕਿ ਉਹ ਪ੍ਰੋਟੀਨ ਦੀ ਮਾਤਰਾ ਪੂਰੀ ਨਹੀਂ ਕਰ ਸਕਦੇ।
ਅੱਜ ਅਸੀਂ ਤੁਹਾਨੂੰ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦੇ ਸਰੋਤਾਂ ਬਾਰੇ ਜਾਣਕਾਰੀ ਦੇਵਾਂਗੇ। ਇਹਨਾਂ ਨਾਲ ਤੁਹਾਨੂੰ ਰੋਜ਼ਾਨਾ ਲੋੜ ਲਈ ਜਿੰਨੇ ਪ੍ਰੋਟੀਨ ਦੀ ਲੋੜ ਹੈ, ਮਿਲ ਜਾਂਦੇ ਹਨ। ਆਓ ਜਾਣਦੇ ਹਾਂ ਕਿ ਉਹ ਕਿਹੜੇ ਭੋਜਨ ਹਨ ਜਿਹਨਾਂ ਤੋਂ ਅਸੀਂ ਪ੍ਰੋਟੀਨ ਲੈ ਸਕਦੇ ਹਾਂ:
ਡੇਅਰੀ ਉਤਪਾਦ: ਡੇਅਰੀ ਨੂੰ ਪ੍ਰੋਟੀਨ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਸ ਵਿੱਚ ਦੁੱਧ, ਦਹੀਂ, ਪਨੀਰ ਆਦਿ ਸਾਰੇ ਡੇਅਰੀ ਪ੍ਰੋਡਕਟ ਆਉਂਦੇ ਹਨ ਜੋ ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ। ਤੁਸੀਂ ਚਾਹੋ ਤਾਂ ਇਹਨਾਂ ਵਿੱਚ ਸੁੱਕੇ ਮੇਵੇ ਮਿਲਾ ਕੇ ਇਸਦੀ ਮਾਤਰਾ ਨੂੰ ਹੋਰ ਵਧਾ ਵੀ ਸਕਦੇ ਹੋ।
ਟੋਫੂ: ਇਸਨੂੰ ਤੁਸੀਂ ਪਨੀਰ ਦਾ ਇੱਕ ਹੋਰ ਵਿਕਲਪ ਕਹਿ ਸਕਦੇ ਹੋ ਜੋ ਕਿ ਸੋਇਆਬੀਨ ਬਣਦਾ ਹੈ। ਇਸਦੇ ਸੇਵਨ ਨਾਲ ਤੁਹਾਨੂੰ ਬਹੁਤ ਫਾਇਦੇ ਹੁੰਦੇ ਹਨ। ਟੋਫੂ ਤੁਹਾਡੇ ਦਿਲ, ਹੱਡੀਆਂ ਅਤੇ ਸਕਿਨ ਲਈ ਵੀ ਬਹੁਤ ਵਧੀਆ ਹੈ। ਮਾਹਿਰਾਂ ਅਨੁਸਾਰ 100 ਗ੍ਰਾਮ ਟੋਫੂ ਵਿੱਚ 8 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਮੇਵੇ: ਮੇਵੇ ਬਹੁਤ ਵਧੀਆ ਪ੍ਰੋਟੀਨ ਸਰੋਤਾਂ ਵਿਚੋਂ ਇੱਕ ਹਨ। ਇਸ ਨਾਲ ਤੁਹਾਡਾ ਦਿਲ ਅਤੇ ਦਿਮਾਗ ਵੀ ਪੂਰੀ ਤਰ੍ਹਾਂ ਫਿੱਟ ਰਹਿੰਦਾ ਹੈ। ਮੇਵੇਆਂ ਵਿੱਚ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਨਾਲ ਤੁਸੀਂ ਆਪਣੇ ਸਰੀਰ ਦੀ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹੋ। ਬਦਾਮ, ਅਖਰੋਟ, ਕਿਸ਼ਮਿਸ਼, ਮੂੰਗਫਲੀ ਵਿੱਚ ਚੰਗੀ ਮਾਤਰਾ ਵਿੱਚ ਪ੍ਰੋਟੀਨ ਮੌਜੂਦ ਹੁੰਦਾ ਹੈ। ਸਿਹਤਮੰਦ ਰਹਿਣ ਲਈ ਤੁਹਾਨੂੰ ਮੇਵੇ ਜ਼ਰੂਰ ਖਾਣੇ ਚਾਹੀਦੇ ਹਨ।
ਬੀਨਜ਼ (ਫਲੀਆਂ): ਫਲੀਆਂ ਵਿੱਚ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ। ਫਲੀਆਂ ਦਾ ਸੇਵਨ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਦਾ ਹੈ। ਸੋਇਆਬੀਨ ਦੀਆਂ ਫਲੀਆਂ ਨੂੰ ਪ੍ਰੋਟੀਨ ਦਾ ਚੰਗਾ ਸਰੋਤ ਕਿਹਾ ਜਾਂਦਾ ਹੈ। ਪ੍ਰੋਟੀਨ ਦੀ ਮਾਤਰਾ ਨੂੰ ਬਰਕਰਾਰ ਰੱਖਣ ਲਈ ਤੁਸੀਂ ਆਪਣੇ ਭੋਜਨ ਵਿੱਚ ਸੋਇਆਬੀਨ ਦੀਆਂ ਫਲੀਆਂ, ਬਲੈਕ ਬੀਨਜ਼ ਆਦਿ ਨੂੰ ਜ਼ਰੂਰ ਸ਼ਾਮਲ ਕਰੋ।
ਸਬਜ਼ੀਆਂ : ਹਰੀਆਂ ਸਬਜ਼ੀਆਂ ਖਾਸ ਕਰਕੇ ਪਾਲਕ, ਮਟਰ ਬ੍ਰੋਕਲੀ ਅਤੇ ਬੀਨਜ਼ (ਫਲੀਆਂ) ਵਿੱਚ ਪ੍ਰੋਟੀਨ ਦੀ ਮਾਤਰਾ ਭਰਪੂਰ ਹੁੰਦੀ ਹੈ। ਸਰੀਰ 'ਚ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਨ ਲਈ ਇਨ੍ਹਾਂ ਸਬਜ਼ੀਆਂ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਸਪ੍ਰਾਉਟ 'ਚ ਪ੍ਰੋਟੀਨ ਵੀ ਕਾਫੀ ਮਾਤਰਾ 'ਚ ਹੁੰਦਾ ਹੈ। ਜਿਸ ਦਾ ਸੇਵਨ ਕਰਨ ਨਾਲ ਤੁਸੀਂ ਸਿਹਤਮੰਦ ਰਹਿ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Health news