ਸਿਹਤਮੰਦ ਰਹਿਣ ਲਈ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਵਿਟਾਮਿਨ ਤੱਤਾਂ ਦੀ ਲੋੜ ਹੁੰਦੀ ਹੈ। ਵਿਟਾਮਿਨ ਡੀ ਸਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਤੱਤ ਹੈ। ਵਿਟਾਮਿਨ ਡੀ ਦੀ ਕਮੀ ਹੋਣ ਕਰਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ। ਇਸਦੀ ਕਮੀ ਕਰਕੇ ਮਾਨਸਿਕ ਸਮੱਸਿਆਵਾਂ ਵਧੇਰੇ ਦੇਖਣ ਨੂੰ ਮਿਲਦੀਆਂ ਹਨ। ਇਸ ਲਈ ਸਰੀਰਕ ਤੇ ਮਾਨਸਿਕ ਦੋਵਾਂ ਤਰ੍ਹਾਂ ਦੀ ਸਿਹਤ ਲਈ ਵਿਟਾਮਿਨ ਡੀ ਦੀ ਲੋੜੀਂਦੀ ਮਾਤਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਵਿਟਾਮਿਨ ਡੀ ਦੀ ਕਮੀਦਾ ਪਤਾ ਕਿਸ ਤਰ੍ਹਾਂ ਲਗਾਇਆ ਜਾ ਸਕਦਾ ਹੈ। ਅਸੀਂ ਅੱਜ ਤੁਹਾਨੂੰ ਕੁਝ ਲੱਛਣ ਦੱਸਣ ਜਾ ਰਹੇ ਹਾਂ ਜੋ ਕਿ ਵਿਟਾਮਿਨ ਡੀ ਦੀ ਕਮੀ ਨੂੰ ਦਰਸਾਉਂਦੇ ਹਨ।
ਵਿਟਾਮਿਨ ਡੀ ਦੀ ਕਮੀਦੇ ਲੱਛਣ
ਮਨ ਦਾ ਉਦਾਸ ਰਹਿਣਾ
ਥਕਾਵਟ ਮਹਿਸੂਸ ਕਰਨਾ
ਅਕਸਰ ਹੀ ਚੀਜ਼ਾਂ ਭੁੱਲ ਜਾਣਾ
ਆਤਮ ਹੱਤਿਆ ਦੇ ਵਿਚਾਰ ਆਉਣਾ
ਮਨ ਵਿੱਚ ਚਿੰਤਾਂ ਦਾ ਰਹਿਣਾ
ਭੁੱਖ ਘੱਟ ਲੱਗਣਾ
ਤੇਜ਼ੀ ਨਾਲ ਭਾਰ ਘਟਣਾ ਜਾਂ ਵਧ ਜਾਣਾ
ਕਿਉਂ ਜ਼ਰੂਰੀ ਹੈ ਵਿਟਾਮਿਨ ਡੀ
ਵਿਟਾਮਿਨ ਡੀ ਸਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ। ਇਹ ਸਾਡੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਦਾ ਹੈ ਅਤੇ ਸਾਨੂੰ ਡਿਪਰੈਸ਼ਨ ਤੇ ਕਈ ਤਰ੍ਹਾਂ ਦੀਆਂ ਹੋਰ ਮਾਨਸਿਕ ਸਮੱਸਿਆਵਾਂ ਤੋਂ ਬਚਾਉਂਦਾ ਹੈ। ਵਿਟਾਮਿਨ ਡੀ ਦੀ ਕਮੀਂ ਕਰਕੇ ਡਿਪਰੈਸ਼ਨ, ਉਦਾਸੀ, ਕਮਜ਼ੋਰ ਯਾਦਸ਼ਕਤੀ ਆਦਿ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ। ਇਸ ਤੋਂ ਇਲਾਵਾ ਵਿਟਾਮਿਨ ਡੀ ਸਾਡੀਆਂ ਹੱਡੀਆਂ ਲਈ ਵੀ ਲਾਭਦਾਇਕ ਤੇ ਜ਼ਰੂਰੀ ਮੰਨਿਆਂ ਜਾਂਦਾ ਹੈ। ਇਸਦੀ ਕਮੀਂ ਕਰਕੇ ਸਾਡੀਆਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਸਾਨੂੰ ਜੋੜਾਂ ਦੇ ਦਰਦ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਵਿਟਾਮਿਨ ਡੀ ਕਿਵੇਂ ਕਰਦਾ ਹੈ ਕੰਮ
ਸਾਡੇ ਸਰੀਰ ਦੇ ਵੱਖ ਵੱਖ ਭਾਗਾਂ ਵਿੱਚ ਵਿਟਾਮਿਨ ਡੀ ਦੇ ਰੀਸੈਪਟਰ ਹੁੰਦੇ ਹਨ। ਧੁੱਪ ਵਿਟਾਮਿਨ ਡੀ ਦਾ ਇੱਕ ਚੰਗਾ ਸ੍ਰੋਤ ਹੈ। ਧੁੱਪ ਵਿੱਚ ਇਨ੍ਹਾਂ ਰੀਸੈਪਰਾਂ ਰਾਹੀਂ ਵਿਟਾਮਿਨ ਡੀ ਸਾਡੇ ਸਰੀਰ ਗੁਰਦਿਆਂ ਤੇ ਜਿਗਰ ਤੱਕ ਪਹੁੰਚਦਾ ਹੈ। ਇੱਥੇ ਜਾ ਕੇ ਇਹ ਇੱਕ ਹਾਰਮੋਨ ਵਿੱਚ ਤਬਦੀਲ ਹੋ ਜਾਂਦਾ ਹੈ। ਸੂਰਜ ਦੀ ਰੌਸ਼ਨੀ ਤੋਂ ਇਲਾਵਾ ਕਈ ਤਰ੍ਹਾਂ ਦੇ ਭੋਜਨ ਪਦਾਰਥ ਵੀ ਵਿਟਾਮਿਨ ਡੀ ਦੇ ਚੰਗੇ ਸ੍ਰੋਤ ਹਨ। ਤੁਸੀਂ ਵਿਟਾਮਿਨ ਡੀ ਦੀ ਲੋੜੀਂਦੀ ਮਾਤਰਾਂ ਲੈਣ ਲਈ ਚੰਗੇ ਲਾਈਫ ਸਟਾਈਟ ਤੇ ਵਿਟਾਮਿਨ ਡੀ ਯੁਗਤ ਭੋਜਨ ਲੈਣੇ ਚਾਹੀਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health benefit, Health care, Health care tips