Weight Loss Tips: ਜੋ ਲੋਕ ਖਾਣ ਪੀਣ ਦੇ ਸ਼ੌਕੀਨ ਹੁੰਦੇ ਹਨ ਉਨ੍ਹਾਂ ਲਈ ਆਪਣੇ ਭਾਰ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਹ ਲੋਕ ਜਦੋਂ ਵੀ ਘਰ ਵਿੱਚ ਹੁੰਦੇ ਹਨ ਤਾਂ ਕਿਚਨ ਵਿੱਚ ਜਾਂਦੇ ਹੋਏ ਜਾਂ ਬਿਨਾ ਕਿਸੇ ਗੱਲੋਂ ਵੀ ਫ਼ਰਿਜ ਖ਼ੋਲ ਕੇ ਉਸ ਵਿੱਚ ਪਈ ਕੋਈ ਵੀ ਚੀਜ਼ ਚੁੱਕ ਕੇ ਖਾਣ ਲੱਗ ਜਾਂਦੇ ਹਨ। ਇਸ ਕਾਰਨ ਭਾਰ ਘੱਟ ਹੋਣ ਦੀ ਥਾਂ ਵੱਧ ਜ਼ਰੂਰ ਜਾਂਦਾ ਹੈ। ਇਸ ਲਈ ਜੇ ਤੁਸੀਂ ਵੀ ਅਜਿਹੀ ਹੀ ਆਦਤ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਆਪਣੇ ਫ਼ਰਿਜ ਵਿੱਚ ਸਨੈਕਸ ਨੂੰ ਬਦਲ ਦੇ ਆਪਣੇ ਮੋਟਾਪੇ ਨੂੰ ਕੰਟਰੋਲ ਕਰ ਸਕਦੇ ਹੋ। ਆਪਣੇ ਫ਼ਰਿਜ ਵਿੱਚ ਹੋਰ ਸਨੈਕਸ ਨੂੰ ਰੱਖਣ ਦੀ ਥਾਂ ਹੇਠ ਲਿਖੀਆਂ ਚੀਜ਼ਾਂ ਰੱਖਣ ਨਾਲ ਤੁਸੀਂ ਜਦੋਂ ਵੀ ਫ਼ਰਿਜ ਖੋਲ੍ਹੋਗੇ ਤਾਂ ਟੇਸਟੀ ਤੇ ਸਿਹਤਮੰਦ ਚੀਜ਼ਾਂ ਹੀ ਪਾਓਗੇ ਤੇ ਉਨ੍ਹਾਂ ਦਾ ਹੀ ਸੇਵਨ ਕਰੋਗੇ। ਨਤੀਜੇ ਵਜੋਂ ਖਾਂਦੇ ਪੀਂਦੇ ਤੁਸੀਂ ਆਪਣਾ ਭਾਰ ਕੰਟਰੋਲ ਕਰ ਸਕੋਗੇ।
ਆਓ ਜਾਣਦੇ ਹਾਂ, ਕਿਹੜੇ ਹਨ ਫ਼ਰਿਜ ਵਿੱਚ ਰੱਖਣ ਵਾਲੇ ਟੇਸਟੀ ਸਨੈਕਸ
ਹਾਈ ਪ੍ਰੋਟੀਨ ਵਾਲੇ ਸਨੈਕਸ : ਹਾਈ ਪ੍ਰੋਟੀਨ ਵਾਲਾ ਭੋਜਨ ਤੁਹਾਡੇ ਭਾਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਇਸ ਦੇ ਲਈ ਤੁਸੀਂ ਆਪਣੇ ਫ਼ਰਿਜ ਵਿੱਚ ਕਾਟੇਜ ਚੀਜ਼, ਯੋਗਰਟ ਆਦਿ ਸਟੋਰ ਕਰ ਸਕਦੇ ਹੋ। ਇਹ ਨਾ ਸਿਰਫ਼ ਸਵਾਦ ਵਿੱਚ ਹੀ ਸਵਾਦਿਸ਼ਟ ਹੁੰਦੇ ਹਨ, ਇਹ ਤੁਹਾਡੇ ਭਾਰ ਨੂੰ ਕੰਟਰੋਲ ਕਰਨ ਦਾ ਵੀ ਕੰਮ ਕਰਦੇ ਹਨ।
ਅੰਡੇ : ਅੰਡੇ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ, ਇਨ੍ਹਾਂ ਦਾ ਸੇਵਨ ਕਰਨ ਨਾਲ ਭਾਰ ਵੀ ਘਟਾਇਆ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਤੁਸੀਂ ਅਲੱਗ ਅਲੱਗ ਤਰੀਕੇ ਨਾਲ, ਅੰਡੇ ਨੂੰ ਸਕ੍ਰੈਂਬਲ, ਉਬਾਲ ਕੇ, ਹਾਫ਼ ਫ੍ਰਾਈ, ਆਮਲੇਟ, ਭੁਰਜੀ ਬਣਾ ਕੇ ਖਾ ਸਕਦੇ ਹੋ।
ਮੌਸਮੀ ਫਲ : ਜੇ ਤੁਸੀਂ ਮਿੱਠੇ ਦੇ ਸ਼ੌਕੀਨ ਹੋ ਤੇ ਤੁਹਾਡਾ ਵਾਰਾ ਵਾਰ ਚਾਕਲੇਟ ਖਾਣ ਦਾ ਮਨ ਕਰਦਾ ਹੈ ਤਾਂ ਤੁਸੀਂ ਆਪਣੇ ਫ਼ਰਿਜ ਵਿੱਚ ਮੌਸਮੀ ਫਲ ਰੱਖ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਹ ਭਾਰ ਘੱਟ ਕਰਨ ਵਿੱਚ ਬਹੁਤ ਕਾਰਗਰ ਹੁੰਦੇ ਹਨ ਤੇ ਇਹ ਤੁਹਾਡੀ ਮਿੱਠਾ ਖਾਣ ਦੀ ਲਾਲਸਾ ਨੂੰ ਵੀ ਸ਼ਾਂਤ ਕਰ ਦੇਣਗੇ।
ਸਲਾਦ ਦੀ ਅਲੱਗ ਅਲੱਗ ਤਰ੍ਹਾਂ ਦੀ ਡਰੈੱਸਿੰਗ ਰੱਖੋ : ਸਲਾਦ ਦਾ ਨਾਂ ਆਉਂਦੇ ਹੀ ਦਿਮਾਗ਼ ਵਿੱਚ ਬੇਸੁਆਦ ਸਬਜ਼ੀਆਂ ਨਾਲ ਭਰੇ ਬਾਊਲ ਦੀ ਤਸਵੀਰ ਆ ਜਾਂਦੀ ਹੈ। ਪਰ ਸਲਾਦ ਦੀ ਡਰੈੱਸਿੰਗ ਸਲਾਦ ਦੇ ਸੁਆਦ ਨੂੰ ਕਈ ਗਿਣਾ ਵਧਾ ਸਕਦੀ ਹੈ। ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਫਲੇਵਰ ਵਾਲੀਆਂ ਸਲਾਦ ਦੀਆਂ ਡਰੈੱਸਿੰਗ ਮੌਜੂਦ ਹਨ, ਜਿਨ੍ਹਾਂ ਨੂੰ ਤੁਸੀਂ ਘਰ ਲਿਆ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Eating healthy, Health care tips, Health news, Lose weight, Weight loss