Home /News /health /

Multivitamin: ਮਲਟੀਵਿਟਾਮਿਨ ਦੀ ਸਰੀਰ ਨੂੰ ਕਦੋਂ ਹੁੰਦੀ ਹੈ ਲੋੜ? ਜਾਣੋ ਵੱਧ ਸੇਵਨ ਕਰਨ ਦੇ ਨੁਕਸਾਨ

Multivitamin: ਮਲਟੀਵਿਟਾਮਿਨ ਦੀ ਸਰੀਰ ਨੂੰ ਕਦੋਂ ਹੁੰਦੀ ਹੈ ਲੋੜ? ਜਾਣੋ ਵੱਧ ਸੇਵਨ ਕਰਨ ਦੇ ਨੁਕਸਾਨ

Multivitamin

Multivitamin

ਭਾਰਤ ਵਿੱਚ ਜਨਤਕ ਸਿਹਤ ਖੇਤਰ ਵਿੱਚ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਇੱਕ ਵੱਡੀ ਚੁਣੌਤੀ ਹੈ। ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਵਿਟਾਮਿਨ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਕਰਦੇ ਹਨ ਅਤੇ ਉਹ ਵੀ ਇਸਦੇ ਕਾਰਨਾਂ ਅਤੇ ਜੋਖਮਾਂ ਬਾਰੇ ਜਾਣੇ ਬਿਨਾਂ। ਇਨ੍ਹਾਂ ਵਿਟਾਮਿਨਾਂ ਦੀ ਕਮੀ ਨਾਲ ਇਮਿਊਨ ਸਿਸਟਮ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਲਗਭਗ 80-90 ਪ੍ਰਤੀਸ਼ਤ ਆਬਾਦੀ ਵਿਟਾਮਿਨ ਡੀ ਦੀ ਕਮੀ ਤੋਂ ਪੀੜਤ ਹੈ। ਲਗਭਗ 19 ਪ੍ਰਤੀਸ਼ਤ ਪ੍ਰੀਸਕੂਲ ਬੱਚਿਆਂ ਅਤੇ 32 ਪ੍ਰਤੀਸ਼ਤ ਕਿਸ਼ੋਰਾਂ ਵਿੱਚ ਜ਼ਿੰਕ ਦੀ ਘਾਟ ਦੇਖੀ ਗਈ ਹੈ।

ਹੋਰ ਪੜ੍ਹੋ ...
  • Share this:

ਭਾਰਤ ਵਿੱਚ ਜਨਤਕ ਸਿਹਤ ਖੇਤਰ ਵਿੱਚ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਇੱਕ ਵੱਡੀ ਚੁਣੌਤੀ ਹੈ। ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਵਿਟਾਮਿਨ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਕਰਦੇ ਹਨ ਅਤੇ ਉਹ ਵੀ ਇਸਦੇ ਕਾਰਨਾਂ ਅਤੇ ਜੋਖਮਾਂ ਬਾਰੇ ਜਾਣੇ ਬਿਨਾਂ। ਇਨ੍ਹਾਂ ਵਿਟਾਮਿਨਾਂ ਦੀ ਕਮੀ ਨਾਲ ਇਮਿਊਨ ਸਿਸਟਮ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਲਗਭਗ 80-90 ਪ੍ਰਤੀਸ਼ਤ ਆਬਾਦੀ ਵਿਟਾਮਿਨ ਡੀ ਦੀ ਕਮੀ ਤੋਂ ਪੀੜਤ ਹੈ। ਲਗਭਗ 19 ਪ੍ਰਤੀਸ਼ਤ ਪ੍ਰੀਸਕੂਲ ਬੱਚਿਆਂ ਅਤੇ 32 ਪ੍ਰਤੀਸ਼ਤ ਕਿਸ਼ੋਰਾਂ ਵਿੱਚ ਜ਼ਿੰਕ ਦੀ ਘਾਟ ਦੇਖੀ ਗਈ ਹੈ।


ਅਜਿਹੀ ਸਥਿਤੀ ਵਿੱਚ ਡਾਕਟਰ ਮਲਟੀਵਿਟਾਮਿਨ ਦੀਆਂ ਗੋਲੀਆਂ ਲੈਣ ਦੀ ਸਲਾਹ ਦਿੰਦੇ ਹਨ। ਪਰ ਸਵਾਲ ਇਹ ਹੈ ਕਿ ਮਲਟੀਵਿਟਾਮਿਨ ਦੀ ਲੋੜ ਕਿਉਂ ਹੁੰਦੀ ਹੈ? ਇਸ ਨਾਲ ਸਰੀਰ ਨੂੰ ਨਵੀਂ ਊਰਜਾ ਮਿਲਦੀ ਹੈ, ਜਿਸ ਨਾਲ ਇਨਸਾਨ ਫਿਰ ਤੋਂ ਆਪਣਾ ਆਮ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਫਿਰ ਥਕਾਵਟ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਦਰਅਸਲ, ਸਾਡੇ ਸਰੀਰ ਨੂੰ ਹਰ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਪਰ ਕਈ ਵਾਰ ਸਾਡੇ ਸਰੀਰ ਨੂੰ ਭੋਜਨ ਤੋਂ ਵਿਟਾਮਿਨਾਂ ਦੀ ਸਹੀ ਮਾਤਰਾ ਨਹੀਂ ਮਿਲਦੀ, ਇਸ ਲਈ ਸਾਨੂੰ ਵੱਖਰੇ-ਵੱਖਰੇ ਮਲਟੀਵਿਟਾਮਿਨ ਦੀ ਲੋੜ ਹੁੰਦੀ ਹੈ। ਮਾਹਿਰਾਂ ਅਨੁਸਾਰ ਸਾਡੀਆਂ ਗਲਤ ਖਾਣ-ਪੀਣ ਦੀਆਂ ਆਦਤਾਂ, ਜਿਸ ਵਿਚ ਫਾਸਟ ਫੂਡ ਦਾ ਰੁਝਾਨ ਵਧਿਆ ਹੈ, ਦੇ ਕਾਰਨ ਸਾਨੂੰ ਵਿਟਾਮਿਨ ਸਹੀ ਤਰੀਕੇ ਨਾਲ ਨਹੀਂ ਮਿਲ ਪਾਉਂਦੇ ਹਨ। ਇਹ ਜ਼ਰੂਰੀ ਵਿਟਾਮਿਨਾਂ ਅਤੇ ਖਣਿਜਾਂ ਦੇ ਸੰਤੁਲਨ ਨੂੰ ਵਿਗਾੜਦਾ ਹੈ। ਅਜਿਹੀ ਸਥਿਤੀ 'ਚ ਸਰੀਰ ਦੀ ਇਨਫੈਕਸ਼ਨ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ।


ਮਲਟੀਵਿਟਾਮਿਨ ਇੱਕ ਸਪਲੀਮੈਂਟ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਪਾਏ ਜਾਂਦੇ ਹਨ। ਜੇਕਰ ਸਰੀਰ ਵਿੱਚ ਇਸ ਦੀ ਕਮੀ ਹੋਵੇ ਤਾਂ ਡਾਕਟਰ ਮਲਟੀਵਿਟਾਮਿਨ ਦੀਆਂ ਗੋਲੀਆਂ ਖਾਣ ਨੂੰ ਕਹਿੰਦੇ ਹਨ। ਜੇਕਰ ਸਰੀਰ 'ਚ ਵਿਟਾਮਿਨ ਦੀ ਕਮੀ ਹੋ ਜਾਵੇ ਤਾਂ ਇਸ ਨਾਲ ਪਾਚਨ ਤੰਤਰ ਖਰਾਬ ਹੋ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਗਰਭ ਅਵਸਥਾ ਦੌਰਾਨ ਵੀ ਸਮੱਸਿਆਵਾਂ ਪੈਦਾ ਕਰਦਾ ਹੈ। ਆਮ ਤੌਰ 'ਤੇ ਮਲਟੀਵਿਟਾਮਿਨ ਦੀ ਜ਼ਰੂਰਤ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਮੌਸਮ ਬਦਲਦਾ ਹੈ ਅਤੇ ਅਸੀਂ ਬਹੁਤ ਥੱਕੇ ਅਤੇ ਕਮਜ਼ੋਰ ਮਹਿਸੂਸ ਕਰਨ ਲੱਗਦੇ ਹਾਂ। ਜੋ ਲੋਕ ਆਪਣੀ ਖੁਰਾਕ ਵਿੱਚ ਸਹੀ ਸਿਹਤਮੰਦ ਭੋਜਨ ਨਹੀਂ ਲੈਂਦੇ, ਉਨ੍ਹਾਂ ਨੂੰ ਮਲਟੀਵਿਟਾਮਿਨ ਦੀ ਜ਼ਰੂਰਤ ਹੁੰਦੀ ਹੈ। ਬਜ਼ੁਰਗਾਂ ਅਤੇ ਸ਼ਾਕਾਹਾਰੀ ਭੋਜਨ ਕਰਨ ਵਾਲੇ ਲੋਕਾਂ ਨੂੰ ਮਲਟੀਵਿਟਾਮਿਨ ਦੀ ਲੋੜ ਹੋ ਸਕਦੀ ਹੈ। ਹਾਲਾਂਕਿ, ਇਕੱਲੇ ਮਲਟੀਵਿਟਾਮਿਨ ਥਕਾਵਟ ਅਤੇ ਕਮਜ਼ੋਰੀ ਦਾ ਇੱਕੋ ਇੱਕ ਇਲਾਜ ਨਹੀਂ ਹੋ ਸਕਦੇ ਹਨ। ਇਸ ਲਈ ਮਲਟੀਵਿਟਾਮਿਨ ਹਮੇਸ਼ਾ ਡਾਕਟਰਾਂ ਦੀ ਸਲਾਹ ਨਾਲ ਹੀ ਲੈਣਾ ਚਾਹੀਦਾ ਹੈ। ਕਿਉਂਕਿ ਬਿਨਾਂ ਲੋੜ ਤੋਂ ਮਲਟੀਵਿਟਾਮਿਨ ਲੈਣ ਨਾਲ ਫਾਇਦੇ ਦੀ ਬਜਾਏ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ।


ਮਲਟੀਵਿਟਾਮਿਨਾਂ ਦਾ ਸੇਵਨ ਕਦੋਂ ਨਹੀਂ ਕਰਨਾ ਚਾਹੀਦਾ: ਦਰਅਸਲ, ਜੇਕਰ ਥੋੜ੍ਹਾ ਜਿਹਾ ਵੀ ਸਹੀ ਭੋਜਨ ਖਾ ਲਿਆ ਜਾਵੇ ਤਾਂ ਉਸ ਤੋਂ ਵਿਟਾਮਿਨ ਵੀ ਪ੍ਰਾਪਤ ਹੁੰਦੇ ਹਨ। ਮਲਟੀਵਿਟਾਮਿਨਾਂ ਦੀ ਲੋੜ ਸਿਰਫ਼ ਵਿਸ਼ੇਸ਼ ਹਾਲਤਾਂ ਵਿੱਚ ਹੀ ਹੁੰਦੀ ਹੈ। ਵਿਟਾਮਿਨ ਬੀ, ਵਿਟਾਮਿਨ ਸੀ ਵਰਗੇ ਕੁਝ ਵਿਟਾਮਿਨ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ। ਇਸ ਲਈ ਜੇਕਰ ਇਨ੍ਹਾਂ ਵਿਟਾਮਿਨਾਂ ਦਾ ਬੇਲੋੜਾ ਸੇਵਨ ਕੀਤਾ ਜਾਵੇ ਤਾਂ ਇਸ ਤੋਂ ਕੋਈ ਖਾਸ ਨੁਕਸਾਨ ਨਹੀਂ ਹੁੰਦਾ ਪਰ ਵਿਟਾਮਿਨ ਏ, ਵਿਟਾਮਿਨ ਡੀ, ਵਿਟਾਮਿਨ ਈ ਅਤੇ ਵਿਟਾਮਿਨ ਕੇ ਚਰਬੀ ਵਿੱਚ ਘੁਲਣਸ਼ੀਲ ਹਨ। ਜੇਕਰ ਇਨ੍ਹਾਂ ਵਿਟਾਮਿਨਾਂ ਨੂੰ ਬੇਲੋੜਾ ਲਿਆ ਜਾਵੇ ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਕੁਝ ਮਲਟੀਵਿਟਾਮਿਨਾਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਜ਼ਿੰਕ ਵੀ ਹੁੰਦੇ ਹਨ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਦਰਦ, ਉਲਟੀਆਂ, ਦਸਤ, ਅੰਤੜੀਆਂ ਦੀਆਂ ਸਮੱਸਿਆਵਾਂ, ਭੁੱਖ ਨਾ ਲੱਗਣਾ, ਵਾਲਾਂ ਦਾ ਝੜਨਾ, ਖੁਸ਼ਕ ਸਕਿਨ, ਪੀਰੀਅਡਜ਼ ਵਿੱਚ ਬਦਲਾਅ, ਭਾਰ ਘਟਣਾ, ਚੱਕਰ ਆਉਣਾ ਸਮੇਤ ਕਈ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।

Published by:Rupinder Kaur Sabherwal
First published:

Tags: Health, Health care, Health care tips, Health news, Lifestyle