Home /News /health /

ਫਲਾਂ ਨੂੰ ਛਿੱਲੇ ਬਿਨਾਂ ਕਿਉਂ ਚਾਹੀਦਾ ਹੈ ਖਾਣਾ? ਜਾਣੋ ਹੈਰਾਨ ਕਰਨ ਵਾਲੇ ਫਾਇਦੇ

ਫਲਾਂ ਨੂੰ ਛਿੱਲੇ ਬਿਨਾਂ ਕਿਉਂ ਚਾਹੀਦਾ ਹੈ ਖਾਣਾ? ਜਾਣੋ ਹੈਰਾਨ ਕਰਨ ਵਾਲੇ ਫਾਇਦੇ

Should You Peel Your Fruits

Should You Peel Your Fruits

Fruits peel benefits : ਫਲ ਖਾਣ ਅਤੇ ਕੱਟਣ ਸਮੇਂ ਕਈ ਵਾਰ ਇਹ ਸਮਝ ਨਹੀਂ ਆਉਂਦੀ ਕਿ ਛਿਲਕਾ ਕੱਢ ਕੇ ਫਲ ਖਾ ਲਿਆ ਜਾਵੇ ਜਾਂ ਛਿਲਕੇ ਦੇ ਨਾਲ ਹੀ ਖਾ ਲਿਆ ਜਾਵੇ। ਅੱਜ-ਕੱਲ੍ਹ ਮਿਲਾਵਟ ਅਤੇ ਰਸਾਇਣਾਂ ਕਾਰਨ ਜ਼ਿਆਦਾਤਰ ਲੋਕ ਫਲਾਂ ਦੇ ਛਿਲਕੇ ਹਟਾ ਕੇ ਖਾਂਦੇ ਹਨ। ਸੇਬ ਤੋਂ ਲੈ ਕੇ ਪਪੀਤਾ ਅਤੇ ਹੋਰ ਕਈ ਫਲਾਂ ਨੂੰ ਸੁੰਦਰ ਅਤੇ ਚਮਕਦਾਰ ਬਣਾਉਣ ਲਈ ਪਕਾਉਣ ਲਈ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਲੋਕ ਇਸ ਦੇ ਛਿਲਕੇ ਕੱਢ ਕੇ ਖਾਣ ਲੱਗ ਪਏ ਹਨ।

ਹੋਰ ਪੜ੍ਹੋ ...
  • Share this:

Fruits peel benefits : ਫਲ ਖਾਣ ਅਤੇ ਕੱਟਣ ਸਮੇਂ ਕਈ ਵਾਰ ਇਹ ਸਮਝ ਨਹੀਂ ਆਉਂਦੀ ਕਿ ਛਿਲਕਾ ਕੱਢ ਕੇ ਫਲ ਖਾ ਲਿਆ ਜਾਵੇ ਜਾਂ ਛਿਲਕੇ ਦੇ ਨਾਲ ਹੀ ਖਾ ਲਿਆ ਜਾਵੇ। ਅੱਜ-ਕੱਲ੍ਹ ਮਿਲਾਵਟ ਅਤੇ ਰਸਾਇਣਾਂ ਕਾਰਨ ਜ਼ਿਆਦਾਤਰ ਲੋਕ ਫਲਾਂ ਦੇ ਛਿਲਕੇ ਹਟਾ ਕੇ ਖਾਂਦੇ ਹਨ। ਸੇਬ ਤੋਂ ਲੈ ਕੇ ਪਪੀਤਾ ਅਤੇ ਹੋਰ ਕਈ ਫਲਾਂ ਨੂੰ ਸੁੰਦਰ ਅਤੇ ਚਮਕਦਾਰ ਬਣਾਉਣ ਲਈ ਪਕਾਉਣ ਲਈ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਲੋਕ ਇਸ ਦੇ ਛਿਲਕੇ ਕੱਢ ਕੇ ਖਾਣ ਲੱਗ ਪਏ ਹਨ। ਹਾਲਾਂਕਿ, ਸਰੀਰ ਨੂੰ ਇਸ ਤੋਂ ਬਹੁਤ ਸਾਰੇ ਵਿਟਾਮਿਨ, ਖਣਿਜ, ਫਾਈਬਰ ਅਤੇ ਐਂਟੀਆਕਸੀਡੈਂਟ ਨਹੀਂ ਮਿਲਦੇ।

ਇਸ ਤਰ੍ਹਾਂ ਫਲ ਖਾਣ ਨਾਲ ਜ਼ਿਆਦਾ ਫਾਇਦਾ ਨਹੀਂ ਹੁੰਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਫਲਾਂ ਨੂੰ ਛਿਲਕੇ ਦੇ ਨਾਲ ਖਾਣਾ ਫਾਇਦੇਮੰਦ ਹੁੰਦਾ ਹੈ। ਦਰਅਸਲ, ਛਿਲਕੇ ਦੇ ਨਾਲ ਇੱਕ ਸੇਬ ਖਾਣ ਨਾਲ 332 ਫ਼ੀਸਦੀ ਜ਼ਿਆਦਾ ਵਿਟਾਮਿਨ ਕੇ, 142 ਫ਼ੀਸਦੀ ਜ਼ਿਆਦਾ ਵਿਟਾਮਿਨ ਏ, 115 ਫ਼ੀਸਦੀ ਜ਼ਿਆਦਾ ਵਿਟਾਮਿਨ ਸੀ ਅਤੇ 20 ਫ਼ੀਸਦੀ ਜ਼ਿਆਦਾ ਕੈਲਸ਼ੀਅਮ ਮਿਲਦਾ ਹੈ। ਇਸ ਤਰ੍ਹਾਂ ਦੇ ਫਾਇਦੇ ਕੁਝ ਸਬਜ਼ੀਆਂ ਜਿਵੇਂ ਆਲੂ ਵਿੱਚ ਵੀ ਪਾਏ ਜਾਂਦੇ ਹਨ।


ਛਿਲਕੇ ਵਾਲਾ ਫਲ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ: ਕਿਉਂਕਿ ਛਿਲਕੇ 'ਚ ਐਂਟੀਆਕਸੀਡੈਂਟਸ ਦੀ ਮਾਤਰਾ ਵਧ ਜਾਂਦੀ ਹੈ, ਇਸ ਲਈ ਇਹ ਕਈ ਬੀਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ। ਦਰਅਸਲ, ਐਂਟੀਆਕਸੀਡੈਂਟ ਸਰੀਰ ਵਿੱਚ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਫ੍ਰੀ ਰੈਡੀਕਲਸ ਦੀ ਜ਼ਿਆਦਾ ਮਾਤਰਾ ਸਰੀਰ ਵਿੱਚ ਆਕਸੀਡੇਟਿਵ ਤਣਾਅ ਨੂੰ ਵਧਾਉਂਦੀ ਹੈ, ਜਿਸ ਕਾਰਨ ਇਹ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਸ ਕਾਰਨ ਸਰੀਰ ਵਿੱਚ ਕਈ ਬਿਮਾਰੀਆਂ ਪੈਦਾ ਹੋਣ ਲੱਗਦੀਆਂ ਹਨ।

ਐਂਟੀਆਕਸੀਡੈਂਟ ਇਨ੍ਹਾਂ ਫ੍ਰੀ ਰੈਡੀਕਲਸ ਨੂੰ ਬਣਨ ਨਹੀਂ ਦਿੰਦੇ ਹਨ। ਖੋਜਕਰਤਾਵਾਂ ਨੇ ਆਪਣੇ ਅਧਿਐਨ ਵਿੱਚ ਪਾਇਆ ਹੈ ਕਿ ਐਂਟੀਆਕਸੀਡੈਂਟ ਦਿਲ ਦੀ ਬਿਮਾਰੀ ਅਤੇ ਕੈਂਸਰ ਦੇ ਜੋਖਮ ਨੂੰ ਬਹੁਤ ਘੱਟ ਕਰਦੇ ਹਨ। ਫਲਾਂ ਦੇ ਛਿਲਕੇ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਫਲਾਂ ਦੇ ਛਿਲਕਿਆਂ ਵਿਚ 328 ਫੀਸਦੀ ਜ਼ਿਆਦਾ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਸੇਬ, ਖੁਰਮਾਨੀ, ਐਸਪੈਰਗਸ, ਬੇਰੀਆਂ, ਗਾਜਰ, ਚੈਰੀ, ਖੱਟੇ ਫਲ, ਖੀਰੇ, ਬੈਂਗਣ, ਅੰਗੂਰ, ਕੀਵੀ, ਮਸ਼ਰੂਮ, ਬੀਟਰੂਟ, ਆੜੂ, ਨਾਸ਼ਪਾਤੀ, ਪਲੱਮ ਜਾਂ ਆਲੂਬਖਾਰਾ ਛਿਲਕਿਆ ਸਮੇਤ ਖਾਣਾ ਚਾਹੀਦਾ ਹੈ।


ਫਲਾਂ ਦੇ ਛਿਲਕੇ ਤੋਂ ਜ਼ਿਆਦਾ ਪੋਸ਼ਕ ਤੱਤ ਪ੍ਰਾਪਤ ਹੁੰਦੇ ਹਨ। ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ ਜਿਸ ਨਾਲ ਦਿਨ ਭਰ ਪੇਟ ਭਰਿਆ ਮਹਿਸੂਸ ਹੁੰਦਾ ਹੈ। ਇਸ ਕਾਰਨ ਕੁਝ ਫਲ ਭਾਰ ਘਟਾਉਣ 'ਚ ਬਹੁਤ ਮਦਦਗਾਰ ਹੁੰਦੇ ਹਨ। ਕਈ ਅਧਿਐਨਾਂ ਵਿੱਚ ਇਹ ਪਾਇਆ ਗਿਆ ਹੈ ਕਿ ਫਾਈਬਰ ਨੂੰ ਹਜ਼ਮ ਕਰਨ ਵਿੱਚ ਪੇਟ ਵਿੱਚ ਬਹੁਤ ਸਮਾਂ ਲੱਗਦਾ ਹੈ, ਜਿਸ ਕਾਰਨ ਭੁੱਖ ਜਲਦੀ ਨਹੀਂ ਲੱਗਦੀ। ਇਸ ਦੇ ਨਾਲ ਹੀ ਛਿਲਕੇ 'ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਕ ਅਧਿਐਨ ਮੁਤਾਬਕ ਜੇਕਰ ਇਸ ਫਲ ਨੂੰ ਛਿਲਕੇ ਦੇ ਨਾਲ ਖਾਧਾ ਜਾਵੇ ਤਾਂ ਇਹ 31 ਫੀਸਦੀ ਜ਼ਿਆਦਾ ਫਾਈਬਰ ਪ੍ਰਦਾਨ ਕਰਦਾ ਹੈ।

Published by:Rupinder Kaur Sabherwal
First published:

Tags: Fruits, Health, Health care, Health care tips, Health news