ਵੈਸੇ ਤਾਂ ਖਾਣ-ਪੀਣ ਦੇ ਸ਼ੌਕੀਨ ਲੋਕਾਂ ਲਈ ਨਿੰਬੂ ਤੋਂ ਬਿਨ੍ਹਾਂ ਸਵਾਦ ਅਧੂਰਾ ਹੀ ਲੱਗਦਾ ਹੈ। ਨਿੰਬੂ ਇੱਕ ਅਜਿਹਾ ਫਲ ਹੈ ਜਿਸ ਨੂੰ ਸਭ ਤੋਂ ਵੱਧ ਅਸੀਂ ਗਰਮੀਆਂ ਵਿੱਚ ਵਰਤਦੇ ਹਾਂ। ਫਿਰ ਚਾਹੇ ਉਹ ਨਿੰਬੂ ਪਾਣੀ ਬਣਾਉਣਾ ਹੋਵੇ ਜਾਂ ਸਲਾਦ ਦੇ ਉੱਪਰ ਨਿਚੋੜ ਕੇ ਖਾਣਾ ਹੋਵੇ। ਪਰ ਕੀ ਤੁਸੀਂ ਜਾਣਦੇ ਹੋ ਕਿ ਨਿੰਬੂ ਸਿਰਫ ਸਾਨੂੰ ਸਵਾਦ ਹੀ ਨਹੀਂ ਦਿੰਦਾ ਬਲਕਿ ਇਹ ਸਾਡੀ ਸਿਹਤ ਨੂੰ ਵੀ ਕਈ ਤਰ੍ਹਾਂ ਨਾਲ ਫਾਇਦੇ ਪਹੁੰਚਾਉਂਦਾ ਹੈ।
ਨਿੰਬੂ ਇੱਕ Citrus ਫਲ ਹੈ ਜਿਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਹੋਰ ਕਈ ਜ਼ਰੂਰੀ ਤੱਤ ਮਿਲਦੇ ਹਨ ਜੋ ਸਾਡੀ ਸਿਹਤ ਲਈ ਜ਼ਰੂਰੀ ਹੁੰਦੇ ਹਨ। ਨਿੰਬੂ ਸਾਡੇ ਸਰੀਰ ਤੋਂ ਸਟਾਰਚ ਨੂੰ ਬਾਹਰ ਕੱਢਦਾ ਹੈ ਅਤੇ ਇਸ ਦੇ ਨਾਲ ਹੀ ਸ਼ੂਗਰ ਦੀ ਮਾਤਰਾ ਵੀ ਘੱਟ ਕਰਦਾ ਹੈ। ਨਿੰਬੂ ਨਾ ਸਿਰਫ ਸਰੀਰ ਨੂੰ ਅੰਦਰੋਂ ਫਾਇਦਾ ਦਿੰਦਾ ਹੈ ਬਲਕਿ ਇਹ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਕੁੱਝ ਲੋਕ ਜੋ ਇਸਦੇ ਗੁਣਾਂ ਨੂੰ ਜਾਣਦੇ ਹਨ ਉਹ ਤਾਂ ਆਪਣੇ ਦਿਨ ਦੀ ਸ਼ੁਰੂਆਤ ਵੀ ਨਿੰਬੂ ਪਾਣੀ ਨਾਲ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣੀ ਖੁਰਾਕ ਵਿੱਚ ਨਿੰਬੂ ਸ਼ਾਮਲ ਕਰਨ ਨਾਲ ਸਾਨੂੰ ਕਿੰਨੇ ਲਾਭ ਹੁੰਦੇ ਹਨ।
ਨਿੰਬੂ ਭਾਰ ਘੱਟ ਕਰਨ ਵਿੱਚ ਸਭ ਤੋਂ ਕਾਰਗਰ ਮੰਨਿਆ ਗਿਆ ਹੈ। ਨਿੰਬੂ ਹਾਈ ਕੋਲੈਸਟ੍ਰੋਲ ਦੀ ਬੀਮਾਰੀ 'ਚ ਵੀ ਰਾਹਤ ਦਿੰਦਾ ਹੈ।
ਖੂਨ ਦੀ ਸਫਾਈ: ਨਿੰਬੂ ਵਿੱਚ ਮੌਜੂਦ ਤੱਤ ਸਾਡੇ ਸਰੀਰ ਵਿਚੋਂ ਬੇਲੋੜੇ ਪਦਾਰਥਾਂ ਨੂੰ ਬਾਹਰ ਕੱਢਦੇ ਹਨ। ਇਸ ਨਾਲ ਸਾਡੇ ਖੂਨ ਦੀ ਸਫਾਈ ਦਾ ਕੰਮ ਹੁੰਦਾ ਹੈ। ਨਿੰਬੂ ਵਿਚ ਸਿਟਰਿਕ ਐਸਿਡ ਅਤੇ ਵਿਟਾਮਿਨ ਸੀ ਹੁੰਦਾ ਹੈ ਜੋ ਖੂਨ ਦੀ ਸਫਾਈ ਲਈ ਕੰਮ ਕਰਦੇ ਹਨ। ਇਸ ਦੇ ਨਾਲ ਹੀ ਨਿੰਬੂ ਦੇ ਐਂਟੀਆਕਸੀਡੈਂਟ ਜ਼ਹਿਰੀਲੇ ਤੱਤਾਂ ਤੋਂ ਵੀ ਛੁਟਕਾਰਾ ਪਾਉਂਦੇ ਹਨ।
ਪੱਥਰੀ ਦੇ ਰੋਗ ਵਿੱਚ ਫਾਇਦੇਮੰਦ : ਜੇਕਰ ਕਿਸੇ ਦੇ ਗੁਰਦੇ ਵਿੱਚ ਪੱਥਰੀ ਹੋ ਗਈ ਹੋਵੇ ਤਾਂ ਨਿੰਬੂ ਪੱਥਰੀ ਦੇ ਨਿਦਾਨ ਵਿੱਚ ਵੀ ਬਹੁਤ ਵਧੀਆ ਕੰਮ ਕਰਦਾ ਹੈ। ਇਸ ਵਿੱਚ ਮੌਜੂਦ ਸਿਟਰਿਕ ਐਸਿਡ ਪੱਥਰੀ ਨੂੰ ਖੋਰਨ ਦਾ ਕੰਮ ਕਰਦਾ ਹੈ। ਜੇਕਰ ਨਿੰਬੂ ਦਾ ਰੋਜ਼ਾਨਾ ਸੀਮਤ ਮਾਤਰਾ 'ਚ ਸੇਵਨ ਕੀਤਾ ਜਾਵੇ ਤਾਂ ਇਹ ਪੱਥਰੀ ਬਣਨ ਤੋਂ ਰੋਕ ਸਕਦਾ ਹੈ।
ਸ਼ੂਗਰ ਵਿਚ ਫਾਇਦੇਮੰਦ: ਅੱਜ ਪੂਰੀ ਦੁਨੀਆਂ ਵਿਚ ਮੋਟਾਪੇ ਤੋਂ ਬਾਅਦ ਸ਼ੂਗਰ ਅਜਿਹੀ ਬਿਮਾਰੀ ਹੈ ਜਿਸ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ। ਇਹ ਇੱਕ ਅਜਿਹਾ ਰੋਗ ਹੈ ਜੋ ਇੱਕ ਵਾਰ ਲੱਗ ਜਾਵੇ ਤਾਂ ਖਤਮ ਹੀ ਨਹੀਂ ਹੁੰਦਾ। ਇਹ ਆਪਣੇ ਨਾਲ ਹੋਰ ਕਈ ਬਿਮਾਰੀਆਂ ਲੈ ਕੇ ਆਉਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਡਾਇਬਟੀਜ਼ ਵਿੱਚ ਖਾਣੇ ਵਿੱਚੋਂ ਸਟਾਰਚ ਨਿਕਲਣ ਨਾਲ ਸ਼ੂਗਰ ਦਾ ਪੱਧਰ ਬਹੁਤ ਤੇਜ਼ੀ ਨਾਲ ਵੱਧਦਾ ਹੈ। ਨਿੰਬੂ ਸਰੀਰ ਵਿੱਚੋਂ ਸਟਾਰਚ ਨੂੰ ਬਾਹਰ ਕੱਢ ਕੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
ਵਧੀਆ ਪਾਚਨ: ਸਾਡੇ ਸਰੀਰ ਸਭ ਤੋਂ ਜ਼ਰੂਰੀ ਹੈ ਸਹੀ ਪਾਚਨ। ਆਯੁਰਵੇਦ ਅਨੁਸਾਰ ਸਾਡੀ ਖੁਰਾਕ ਜੇਕਰ ਸਹੀ ਤਰ੍ਹਾਂ ਪਚੇਗੀ ਤਾਂ ਹੀ ਉਹ ਸਾਨੂੰ ਨਿਰੋਆ ਰੱਖਣ ਵਿੱਚ ਕਾਮਯਾਬ ਹੋਵੇਗੀ। ਇਸ ਲਈ ਪਾਚਨ ਕਿਰਿਆ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਰੋਜ਼ ਨਿੰਬੂ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਪਾਚਨ ਤੰਤਰ ਸੁਧਰਦਾ ਹੈ। ਜੇਕਰ ਤੁਸੀਂ ਸਵੇਰੇ ਖਾਲੀ ਪੇਟ ਇਸ ਦੀ ਵਰਤੋਂ ਕਰੋਗੇ ਤਾਂ ਤੁਸੀਂ ਦਿਨ ਭਰ ਸਿਹਤਮੰਦ ਮਹਿਸੂਸ ਕਰੋਗੇ ਅਤੇ ਬਦਹਜ਼ਮੀ, ਖੱਟੇ ਡਕਾਰ ਦੀ ਸਮੱਸਿਆ ਨਹੀਂ ਹੋਵੇਗੀ।
ਵਧਦੀ ਹੈ ਇਮਿਊਨਿਟੀ: ਕੋਰੋਨਾ ਦੇ ਆਉਣ ਤੋਂ ਬਾਅਦ ਲੋਕਾਂ ਨੂੰ ਇਸ ਸ਼ਬਦ ਦਾ ਮਤਲਬ ਸਮਝ ਆਇਆ ਕਿ ਇਮਿਊਨਿਟੀ ਕੀ ਹੁੰਦੀ ਹੈ। ਇਹ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਤਾਕਤ ਹੈ। ਨਿੰਬੂ ਵਿੱਚ ਵਿਟਾਮਿਨ ਸੀ ਅਤੇ ਸਿਟਰਿਕ ਐਸਿਡ ਹੁੰਦਾ ਹੈ ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਦੇ ਨਾਲ ਹੀ ਨਿੰਬੂ ਮੂੰਹ ਦੀ ਸਿਹਤ ਨੂੰ ਵੀ ਲਾਭ ਪਹੁੰਚਾਉਂਦਾ ਹੈ। ਨਿੰਬੂ ਖਾਣ ਨਾਲ ਮਸੂੜਿਆਂ ਤੋਂ ਖੂਨ ਆਉਣ ਵਰਗੀਆਂ ਮੂੰਹ ਦੇ ਅੰਦਰ ਦੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Health news, Lemonade, Lifestyle