ਅਮਰੀਕ ਸਿੰਘ
ਹੁਸਿ਼ਆਰਪੁਰ : ਆਦਮਵਾਲ ਰੋਡ 'ਤੇ ਪੈਂਦੇ ਕੁਸ਼ਟ ਆਸ਼ਰਮ ਨਜ਼ਦੀਕ ਦੇ ਨਜ਼ਗਦੀਕ ਇੱਕ ਮਕਾਨ ਮਾਲਕ ਵੱਲੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਠੇਕੇਦਾਰ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਗਨੀਮਤ ਰਹੀ ਕਿ ਇਸ ਘਟਨਾ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਅਤੇ ਡੀਐਸਪੀ ਪਲਵਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਪੀੜਤ ਸੰਦੀਪ ਸੰਧੁ ਉਰਫ ਬੱਬੂ ਨੇ ਦੱਸਿਆ ਕਿ ਉਸ ਵੱਲੋਂ ਅਮਿਤ ਕੁਮਾਰ ਨਾਮ ਦੇ ਵਿਅਕਤੀ ਦਾ ਘਰ ਬਣਾਉਣ ਦਾ ਠੇਕਾ ਲਿਆ ਗਿਆ ਸੀ ਜੋ ਕਿ 33 ਲੱਖ 'ਚ ਤੈਅ ਹੋਇਆ ਸੀ ਤੇ ਜਿਸ ਵਿੱਚੋਂ 25 ਲੱਖ ਰੁਪਏ ਉਸ ਵੱਲੋਂ ਅਦਾ ਕਰ ਦਿੱਤੇ ਗਏ ਸੀ ਤੇ ਬਾਕੀ ਰਹਿੰਦੀ ਰਕਮ ਨੂੰ ਲੈ ਕੇ ਉਸ ਵੱਲੋਂ ਟਾਲਮਟੋਲ ਕੀਤੀ ਜਾ ਰਹੀ ਸੀ।
ਉਸਨੇ ਦੱਸਿਆ ਕਿ ਅੱਜ ਜਦੋਂ ਉਹ ਆਇਆ ਤਾਂ ਮਕਾਨ ਮਾਲਕ ਵੱਲੋਂ ਪਹਿਲਾਂ ਉਸਦੇ ਥੱਪੜ ਮਾਰੇ ਗਏ ਤੇ ਬਾਅਦ 'ਚ ਉਸਦੇ ਪੁੱਤਰ ਵੱਲੋਂ ਪਿਸਤੌਲ ਲਿਆ ਕੇ ਫਾਇਰੰਗ ਸ਼ੁਰੂ ਕਰ ਦਿੱਤੀ ਜਿਸ ਵਿੱਚ ਉਸ ਵੱਲੋਂ ਮਸਾਂ ਬਚਾਅ ਕੀਤਾ ਗਿਆ ਹੈ।
ਡੀਐੱਸਪੀ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Firing, Home, Hoshiarpur news