ਹੁਸ਼ਿਆਰਪੁਰ- ਮੁਹੱਲਾ ਦੀਪ ਨਗਰ 'ਚ ਚਾਇਨਾ ਡੋਰ ਤੋਂ ਕਰੰਟ ਪੈਣ ਕਾਰਨ ਇੱਕ 10 ਸਾਲ ਦਾ ਮਾਸੂਮ ਬੱਚਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਜਿਸ ਕਾਰਨ ਉਸਦਾ ਇੱਕ ਪੈਰ ਤੇ ਲੱਤ ਬੇਹੱਦ ਹੀ ਬੁਰੇ ਤਰੀਕੇ ਨਾਲ ਨੁਕਸਾਨੇ ਗਏ। ਉਸਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਇਸਦਾ ਇਲਾਜ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਹਾਦਸੇ ਦੀ ਜਾਣਕਾਰੀ ਦਿੰਦਿਆਂ ਬੱਚੇ ਤਨਿਸ਼ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਉੱਪਰੋ ਬਿਜਲੀ ਦੀਆਂ ਤਾਰਾਂ ਲੰਘਦੀਆਂ ਨੇ ਜੋ ਕਿ ਕਾਫ਼ੀ ਉਚਾਈ 'ਤੇ ਹਨ।
ਉਨ੍ਹਾਂ ਨੇ ਦੱਸਿਆ ਕਿ ਤਨਿਸ਼ ਆਪਣੀ ਭੈਣ ਨਾਲ ਘਰ ਦੀ ਛੱਤ 'ਤੇ ਖੇਡ ਰਿਹਾ ਸੀ 'ਤੇ ਇਸ ਦੌਰਾਨ ਇੱਕ ਪਤੰਗ ਕੱਟ ਕੇ ਆਈ। ਪਤੰ ਬਿਜਲੀ ਦੀਆਂ ਤਾਰਾਂ 'ਚ ਫਸ ਗਈ ਤੇ ਕੋਠੇ ਤੇ ਖੇਡ ਰਹੇ ਤਨਿਸ਼ ਕੁਮਾਰ ਦੇ ਪੈਰ ਨਾਲ ਡੋਰ ਲੱਗ ਗਈ। ਜਿਸ ਕਾਰਨ ਉਸਨੂੰ ਜ਼ੋਰਦਾਰ ਕਰੰਟ ਪਿਆ। ਤਨਿਸ਼ ਗੰਭੀਰ ਜ਼ਖਮੀ ਹੋ ਗਿਆ ਤੇ ਉਸਦੀ ਇੱਕ ਲੱਤ ਤੇ ਪੈਰ ਬੁਰੀ ਤਰ੍ਹਾਂ ਨਾਲ ਨੁਕਸ਼ਾਨੇ ਗਏ। ਮੌਕੇ ਤੇ ਪੁੱਜੇ ਸਰਬੱਤ ਦਾ ਭਲਾ ਵੈਲਫ਼ੇਅਰ ਸੋਸਾਇਟੀ ਦੇ ਚੇਅਰਮੈਨ ਡਾਕਟਰ ਪੀ ਐਸ ਮਾਨ ਨੇ ਪੀੜਿਤ ਪਰਿਵਾਰ ਦਾ ਹਾਲ ਜਾਣਿਆ 'ਤੇ ਪਰਿਵਾਰ ਦੀ ਹਰ ਮੱਦਦ ਕਰਨ ਦਾ ਭਰੋਸਾ ਦਿੱਤਾ। ਡਾਕਟਰ ਪੀ ਐਸ ਮਾਨ ਨੇ ਕਿਹਾ ਕੀ ਸਰਕਾਰ ਨੂੰ ਚਾਇਨਾ ਡੋਰ ਤੇ ਪੂਰੀ ਤਰ੍ਹਾਂ ਨਾਲ ਸਖਤੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਇਸਦਾ ਸ਼ਿਕਾਰ ਨਾ ਹੋਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।