ਹੁਸ਼ਿਆਰਪੁਰ- ਫਾਇਨਾਂਸ ਕੰਪਨੀ ਵਿੱਚ ਹੋਏ ਧੋਖਾਧੜੀ ਮਾਮਲੇ ਨੂੰ ਲੈ ਕੇ ਦਸੂਹਾ ਅਤੇ ਟਾਂਡੇ ਦੇ ਪਿੰਡਾਂ ਦੀਆ ਮਹਿਲਾਵਾਂ ਵੱਲੋਂ ਦਸੂਹਾ ਵਿਖੇ ਧਰਨਾ ਲਗਾਇਆ। ਜਿਸ ਵਿੱਚ ਅਵਤਾਰ ਸਿੰਘ ਸ਼ੇਖੋਂ ਅਤੇ ਕੁਝ ਬਜੁਰਗ ਪਿੰਡ ਦੇ ਵਿਅਕਤੀ ਵੀ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਵਤਾਰ ਸਿੰਘ ਸ਼ੇਖੋਂ ਨੇ ਕਿਹਾ ਕਿ ਕੰਪਨੀ ਦੇ ਬੰਦਿਆ ਨੇ ਪਹਿਲਾ ਪਿੰਡ ਦੀਆਂ ਔਰਤਾਂ ਦੇ ਨਕਲੀ ਵੋਟਰਕਾਰਡ ਅਤੇ ਅਧਾਰ ਕਾਰਡ ਬਣਾ ਕੇ ਲੋਨ ਲੈਣ ਲਈ ਦਿੱਤੇ ਸਨ। ਇਸਦੇ ਨਾਲ ਹੀ ਜੋ ਮਹਿਲਾ ਆਪਣੇ ਕਰਜ਼ੇ ਦੇ ਪੈਸੇ ਨਹੀਂ ਦਿੰਦੀ ਓਨਾਂ ਦੇ ਘਰ ਦਾ ਸਮਾਨ ਚੁੱਕ ਕੇ ਲੈ ਜਾਂਦੇ ਹਨ ਜਿਸ ਕਾਰਨ ਲੋਕ ਫਾਇਨਾਂਸ ਕੰਪਨੀ ਵਾਲਿਆ ਤੋਂ ਬਹੁਤ ਤੰਗ ਪ੍ਰੇਸ਼ਾਨ ਹਨ। ਇਸ ਮੌਕੇ ਦਸੂਹਾ 'ਤੇ ਟਾਂਡਾ ਦੇ ਵਿਧਾਇਕਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਸੀਐਮ ਨਾਲ ਗੱਲਬਾਤ ਕਰ ਕੇ ਔਰਤਾਂ ਦਾ ਹੱਕ ਉਨ੍ਹਾਂ ਨੂੰ ਵਾਪਸ ਦਵਾਉਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hoshiarpur, Protest, Punjab