Home /hoshiarpur /

ਦੇਖੋ ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਦਾ ਵਸਾਇਆ ਮਿੰਨੀ ਚੰਡੀਗੜ੍ਹ

ਦੇਖੋ ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਦਾ ਵਸਾਇਆ ਮਿੰਨੀ ਚੰਡੀਗੜ੍ਹ

X
ਪਿੰਡ

ਪਿੰਡ ਫ਼ਤਿਹਪੁਰ ਕਲਾਂ 57 ਕਨਾਲ 16 ਮਰਲੇ ਦਾ ਇਹ ਪਿੰਡ ਸ਼ਹਿਰ ਚੰਡੀਗੜ੍ਹ ਦੇ ਨਕਸ਼ੇ ਦੀ ਤਰਜ਼ ਮਾਡਲ ਗ੍ਰਾਮ ਦੇ ਰੂਪ ਵਿੱਚ ਬਣਾਇਆ ਗਿਆ, ਜਿਸ ਕਾਰਨ ਪਿੰਡ ਦੀ ਹਰ ਗਲ਼ੀ 16.5 ਚੌੜੀ ਅਤੇ ਪਿੰਡ ਦੀ ਫ਼ਿਰਨੀ 22 ਫੁੱਟ ਚੌੜੀ ਤੋਂ ਘੱਟ ਨਹੀਂ ਹੈ। ਪਿੰਡ ਵਾਸੀਆਂ ਨੇ ਦੱਸਿਆ ਅਸੀਂ ਲੱਗਭੱਗ ਸਾਰਿਆਂ ਨੇ ਪਾਕਿਸਤਾਨ ਤੋਂ ਆ ਕੇ

ਹੋਰ ਪੜ੍ਹੋ ...
  • Local18
  • Last Updated :
  • Share this:

ਸੰਜੀਵ

ਹੁਸ਼ਿਆਰਪੁਰ ਦੇ ਸ਼ਹਿਰ ਗੜ੍ਹਸ਼ੰਕਰ ਦਾ ਪਿੰਡ ਫ਼ਤਿਹਪੁਰ ਕਲਾਂ, ਜਿਹੜਾ ਕਿ ਸਾਫ਼ ਸਫ਼ਾਈ ਅਤੇ ਤਰੱਕੀ ਪੱਖੋਂ ਇਲਾਕੇ ਵਿੱਚ ਅਪਣੀ ਵੱਖਰੀ ਪਹਿਚਾਣ ਰੱਖਦਾ ਹੈ। ਦਰਅਸਲ ਪਿੰਡ ਫ਼ਤਿਹਪੁਰ ਕਲਾਂ 57 ਕਨਾਲ 16 ਮਰਲੇ ਦਾ ਇਹ ਪਿੰਡ ਸ਼ਹਿਰ ਚੰਡੀਗੜ੍ਹ ਦੇ ਨਕਸ਼ੇ ਦੀ ਤਰਜ਼ ਮਾਡਲ ਗ੍ਰਾਮ ਦੇ ਰੂਪ ਵਿੱਚ ਬਣਾਇਆ ਗਿਆ, ਜਿਸ ਕਾਰਨ ਪਿੰਡ ਦੀ ਹਰ ਗਲ਼ੀ 16.5 ਚੌੜੀ ਅਤੇ ਪਿੰਡ ਦੀ ਫ਼ਿਰਨੀ 22 ਫੁੱਟ ਚੌੜੀ ਤੋਂ ਘੱਟ ਨਹੀਂ ਹੈ।

ਪਿੰਡ ਵਾਸੀਆਂ ਨੇ ਦੱਸਿਆ ਅਸੀਂ ਲੱਗਭੱਗ ਸਾਰਿਆਂ ਨੇ ਪਾਕਿਸਤਾਨ ਤੋਂ ਆ ਕੇ ਇਹ ਪਿੰਡ ਵਸਾਇਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਿੰਡ ਦੀ ਤਰੱਕੀ ਵਿੱਚ ਪਿਛਲੀਆਂ ਸਰਕਾਰਾਂ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਹੁਣ ਪਿੰਡ ਦੇ ਜ਼ਿਆਦਾਤਰ ਲੋਕ ਵਿਦੇਸ਼ ਵਿੱਚ ਗਏ, ਜਿਹੜੇ ਕਿ ਪਿੰਡ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਇਸ ਪਿੰਡ ਦੀ ਅਜਿਹੀ ਕੋਈ ਗਲ਼ੀ ਨਹੀਂ ਹੈ ਜਿਹੜੀ ਕਿ ਪੱਕੀ ਨਾਂ ਕੀਤੀ ਹੋਵੇ ਅਤੇ ਪਿੰਡ ਦੀ ਸਫ਼ਾਈ ਲਈ ਪਿੰਡ ਵਾਸੀ ਆਪਣਾ ਫਰਜ਼ ਸਮਝਦੇ ਹਨ, ਜਿਸਦੇ ਕਾਰਨ ਇਸ ਪਿੰਡ ਦੀ ਇਲਾਕੇ ਵਿੱਚ ਵੱਖਰੀ ਪਹਿਚਾਣ ਹੈ।

Published by:Sarbjot Kaur
First published:

Tags: Chandigarh, Hoshiarpur news, Village