ਸੰਜੀਵ ਕੁਮਾਰ
ਗੜ੍ਹਸ਼ੰਕਰ: ਪੰਜਾਬ ਦੇ ਪਿੰਡਾਂ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਵਿੱਚ, ਵਿਦੇਸ਼ਾਂ 'ਚ ਬੈਠੇ ਐਨ. ਆਰ. ਆਈ. ਭਰਾਵਾਂ ਦਾ ਪਹਿਲਾਂ ਤੋਂ ਹੀ ਵੱਡਾ ਯੋਗਦਾਨ ਰਿਹਾ ਹੈ। ਗੜ੍ਹਸ਼ੰਕਰ ਦੇ ਪਿੰਡ ਕਿਤੱਣਾ ਦੀ ਗੱਲ ਕਰੀਏ ਤਾਂ ਇਸ ਪਿੰਡ ਦੀ ਨੁਹਾਰ ਬਦਲਣ ਦੇ ਵਿੱਚ ਐਨ. ਆਰ. ਆਈ. ਵੀਰ ਮੁਹਰੀ ਰਹੇ ਹਨ।
ਪਿੰਡ ਕਿਤੱਣਾ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਆਪਣੀ ਜਨਮ ਭੂਮੀ ਨੂੰ ਪਿਆਰ ਕਰਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪਿੰਡ ਦੇ ਵਿੱਚ ਸਰਕਾਰਾਂ ਨਾਲੋਂ ਐਨ. ਆਰ. ਆਈ. ਵੀਰਾਂ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਇਸ ਪਿੰਡ ਵਿੱਚ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਆਲੀਸ਼ਾਨ ਤਿੰਨ ਪਾਰਕਾਂ ਬਣਾਈਆਂ ਗਈਆਂ ਹਨ। ਜਿੱਥੇ ਪਿੰਡ ਵਾਸੀਆਂ ਦੇ ਨਾਲ-ਨਾਲ ਆਲੇ ਦੁਆਲੇ ਦੇ ਲੋਕ ਕਸਰਤ ਕਰਨ ਲਈ ਆਉਂਦੇ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪਿੰਡ ਦੇ ਵਿੱਚ ਸਾਰੀਆਂ ਗਲੀਆਂ ਪੱਕੀਆਂ ਹੋ ਚੁਕੀਆਂ ਹਨ। ਇਸ ਪਿੰਡ ਦੇ ਲੋਕ ਜਾਤਪਾਤ ਤੋਂ ਉੱਪਰ ਉੱਠਕੇ ਹਰ ਇੱਕ ਧਾਰਮਿਕ ਪ੍ਰੋਗਰਾਮ ਇਕੱਠੇ ਹੋ ਕੇ ਮਨਾਉਂਦੇ ਹਨ, ਜਿਹੜੀ ਕਿ ਆਲੇ-ਦੁਆਲੇ ਦੇ ਪਿੰਡਾਂ ਲਈ ਮਿਸਾਲ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Garhshankar, Hoshiarpur