ਅਮਰੀਕ ਕੁਮਾਰ
ਹੁਸ਼ਿਆਰਪੁਰ ਦੇ ਬੱਸ ਸਟੈਂਡ ਚ ਅੱਜ ਕਰੀਬ 12 ਵਜੇ ਉਸ ਵੇਲੇ ਮਾਹੌਲ ਤਨਾਅਪੂਰਣ ਹੋ ਗਿਆ ਜਦੋਂ ਨਕਲੀ ਖੁਸਰਿਆਂ ਨੂੰ ਅਸਲੀ ਖੁਸਰਿਆਂ ਨੇ ਰੋਕ ਕੇ ਕੁੱਟਣਾ ਸੁਰੂ ਕਰ ਦਿੱਤਾ। ਇਸ ਲੜਾਈ ਝਗੜੇ ਦੀ ਵੀਡਿਓ ਵਾਇਰਲ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੇਵੇਰੇ 12 ਵਜੇ ਦੇ ਕਰੀਬ ਇੱਕ ਗੱਡੀ ਵਿੱਚ ਆਏ ਖੁਸਰਿਆਂ ਨੇ ਬੱਸ ਸਟੈਂਡ ਤੇ ਪੈਸੇ ਮੰਗ ਰਹੇ ਮੁੰਡਿਆ ਤੋਂ ਖੁਸਰੇ ਬਣੇ 2 ਵਿਅਕਤੀਆਂ ਨੂੰ ਕੁੱਟਣਾ ਸੁਰੂ ਕਰ ਦਿੱਤਾ। ਖੁਸਰਿਆਂ ਦਾ ਕਹਿਣਾ ਸੀ ਕਿ ਇਹ ਲੋਕ ਨਕਲੀ ਖੁਸਰੇ ਬਣ ਕੇ ਪੈਸੇ ਮੰਗ ਰਹੇ ਨੇ ਤੇ ਓਹਨਾਂ ਨੂੰ ਲੰਬਾ ਟਾਈਮ ਤੋਂ ਇਨ੍ਹਾਂ ਦੀਆਂ ਸਕਾਇਤਾ ਆ ਰਹੀਆਂ ਸੀ।
ਇਸ ਸੰਬਧੀ ਜਦੋਂ ਥਾਣਾ ਮਾਡਲ tawon ਦੇ ਐਸਐਚਓ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਹਾਲੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਆਈ, ਜੇਕਰ ਕੋਈ ਸ਼ਿਕਾਇਤ ਆਏਗੀ ਤਾਂ ਉਹ ਜਰੂਰ ਕਾਰਵਾਈ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bus stand, Fight, Hoshiarpur news