ਫੇਸਬੁੱਕ ਇੰਡੀਆ ਦੀ ਪਬਲਿਕ ਪਾਲਿਸੀ ਹੈੱਡ ਆਂਖੀ ਦਾਸ ਨੇ ਕੰਪਨੀ ਛੱਡ ਦਿੱਤੀ ਹੈ। ਇਹ ਜਾਣਕਾਰੀ ਫੇਸਬੁੱਕ ਨੇ ਦਿੱਤੀ ਹੈ। ਸੋਸ਼ਲ ਨੈਟਵਰਕਿੰਗ ਸਾਈਟ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਆਂਖੀ ਨੇ ਪਬਲਿਕ ਸਰਵਿਸ ਵਿਚ ਅੱਗੇ ਵਧਣ ਲਈ ਕੰਪਨੀ ਛੱਡ ਦਿੱਤੀ ਹੈ। ਆਂਕੀ ਦਾਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਫ਼ਰਤ ਭਰੀਆਂ ਟਿੱਪਣੀਆਂ 'ਤੇ ਪਾਬੰਦੀ ਲਗਾਉਣ ਦੇ ਮਾਮਲੇ 'ਚ ਕਥਿਤ ਪੱਖਪਾਤ ਸੰਬੰਧੀ ਚਰਚਾ 'ਚ ਸਨ।
ਫੇਸਬੁੱਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਜੀਤ ਮੋਹਨ ਵੱਲੋਂ ਈਮੇਲ ਦੁਆਰਾ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਕਿ ਆਂਕੀ ਨੇ "ਜਨਤਕ ਸੇਵਾ ਵਿੱਚ ਆਪਣੀ ਰੁਚੀ ਨੂੰ ਅੱਗੇ ਵਧਾਉਣ ਲਈ ਫੇਸਬੁੱਕ ਉੱਤੇ ਆਪਣੀ ਭੂਮਿਕਾ ਤੋਂ ਹਟਣ ਦਾ ਫੈਸਲਾ ਲਿਆ ਹੈ। ਭਾਰਤ ਦੇ ਮੁਢਲੇ ਮੁਲਾਜ਼ਮਾਂ ਵਿੱਚੋਂ ਆਂਖੀ ਪਿਛਲੇ 9 ਸਾਲਾਂ ਵਿਚ ਕੰਪਨੀ ਦੇ ਵਿਕਾਸ ਅਤੇ ਇਸ ਦੀਆਂ ਸੇਵਾਵਾਂ ਵਿਚ ਅਹਿਮ ਭੂਮਿਕਾ ਨਿਭਾ ਰਹੀ ਸੀ।
ਆਂਖੀ ਦਾਸ ਹਾਲ ਹੀ ਵਿੱਚ ਡਾਟਾ ਸੁੱਰਖਿਆ ਬਿੱਲ 2019 ਬਾਰੇ ਗਠਿਤ ਕੀਤੀ ਸੰਸਦ ਦੀ ਸਾਂਝੀ ਕਮੇਟੀ ਸਾਹਮਣੇ ਪੇਸ਼ ਹੋਈ ਸੀ। ਇਸ ਸੰਸਦੀ ਕਮੇਟੀ ਦੀ ਅਗਵਾਈ ਮਿਨਾਕਸ਼ੀ ਲੇਖੀ ਕਰ ਰਹੇ ਹਨ। ਉਹ ਭਾਰਤ ਦੇ ਨਾਲ ਹੀ ਦੱਖਣ ਅਤੇ ਮੱਧ ਏਸ਼ੀਆ ਦੀ ਪਬਲਿਕਾ ਪਾਲਿਸੀ ਡਾਇਰੈਕਟਰ ਸਨ। ਆਂਕੀ ਦਾਸ ਦਾ ਇਹ ਅਸਤੀਫਾ ਅਜਿਹੇ ਸਮੇਂ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਫੇਸਬੁਕ ਉਤੇ ਆਪਣੀ ਸਭ ਤੋਂ ਵੱਡੀ ਮਾਰਕੀਟ ਭਾਰਤ ਵਿਚ ਰਾਜਨੀਤਿਕ ਸਮੱਗਰੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਸਨ। ਸੂਤਰਾਂ ਨੇ ਦੱਸਿਆ ਕਿ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਤੋਂ ਦੋ ਘੰਟੇ ਤੱਕ ਕਈ ਸਵਾਲ ਕੀਤੇ। ਬੈਠਕ ਦੌਰਾਨ ਇਕ ਮੈਂਬਰ ਨੇ ਕਿਹਾ ਕਿ ਸੋਸ਼ਲ ਮੀਡੀਆ ਕੰਪਨੀ ਨੂੰ ਆਪਣੇ ਇਸ਼ਤਿਹਾਰ ਦੇਣ ਵਾਲਿਆਂ ਦੇ ਵਪਾਰਕ ਲਾਭ ਜਾਂ ਚੋਣਵੇਂ ਉਦੇਸ਼ਾਂ ਲਈ ਆਪਣੇ ਖਪਤਕਾਰਾਂ ਦੇ ਡੇਟਾ ਨਾਲ ਛੇੜਛਾੜ ਨਹੀਂ ਕਰਨ ਦਿੱਤੀ ਜਾਣੀ ਚਾਹੀਦੀ।
ਕੀ ਵਿਵਾਦ ਸੀ
ਹਾਲ ਹੀ ਵਿਚ ਫੇਸਬੁੱਕ 'ਤੇ ਨਫ਼ਰਤ ਭਰੇ ਭਾਸ਼ਣ ਅਤੇ ਰਾਜਨੀਤਿਕ ਪੱਖਪਾਤ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਕੇ ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਦੀ ਇਕ ਖ਼ਬਰ ਨੂੰ ਟਵੀਟ ਕੀਤਾ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਫੇਸਬੁੱਕ ਸਿਆਸੀ ਝੁਕਾਅ ਦੇ ਚਲਦਿਆਂ ਹੇਟ ਸਪੀਚ (ਨਫ਼ਰਤ ਭਰੇ ਭਾਸ਼ਣ) ਖਿਲਾਫ ਕਾਰਵਾਈ ਨਹੀਂ ਕਰ ਰਹੀ। ਆਂਖੀ ਦਾਸ ਦਾ ਨਾਮ ਵੀ ਇਸ ਵਿਵਾਦ ਵਿੱਚ ਆਇਆ ਸੀ। ਫੇਸਬੁੱਕ ਉੱਤੇ ਕਈ ਕਾਂਗਰਸੀ ਨੇਤਾਵਾਂ ਨੇ ਆਂਖੀ ਦਾਸ ਦਾ ਨਾਮ ਲੈਂਕੇ ਪੱਖਪਾਤ ਕਰਨ ਦਾ ਦੋਸ਼ ਲਾਇਆ ਸੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Facebook