ਚੀਨੀ ਫੌਜ ਨੇ ਅਰੁਣਾਚਲ ਤੋਂ 5 ਲੋਕਾਂ ਨੂੰ ਕੀਤਾ ਅਗਵਾ, ਕਾਂਗਰਸ MLA ਨੇ ਕੀਤਾ ਟਵੀਟ

News18 Punjabi | News18 Punjab
Updated: September 5, 2020, 12:17 PM IST
share image
ਚੀਨੀ ਫੌਜ ਨੇ ਅਰੁਣਾਚਲ ਤੋਂ 5 ਲੋਕਾਂ ਨੂੰ ਕੀਤਾ ਅਗਵਾ, ਕਾਂਗਰਸ MLA ਨੇ ਕੀਤਾ ਟਵੀਟ
ਚੀਨੀ ਫੌਜ ਨੇ ਅਰੁਣਾਚਲ ਤੋਂ 5 ਲੋਕਾਂ ਨੂੰ ਕੀਤਾ ਅਗਵਾ, ਕਾਂਗਰਸ MLA ਨੇ ਕੀਤਾ ਟਵੀਟ

  • Share this:
  • Facebook share img
  • Twitter share img
  • Linkedin share img
India - China Standoff : ਕਾਂਗਰਸ ਵਿਧਾਇਕ ਨਿਨੋਂਗ ਈਰਿੰਗ (Congress MLA Ninong Erring) ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਸੈਨਿਕਾਂ (PLA) ਨੇ ਅਰੁਣਾਚਲ ਪ੍ਰਦੇਸ਼ ਦੇ 5 ਲੋਕਾਂ ਨੂੰ ਅਗਵਾ ਕਰ ਲਿਆ ਹੈ। ਉਨ੍ਹਾਂ ਨੇ ਇਹ ਖੁਲਾਸਾ ਇੱਕ ਟਵੀਟ ਦੇ ਜਰੀਏ ਕੀਤਾ। ਹਾਲਾਂਕਿ ਉਨ੍ਹਾਂ ਦੇ ਦਾਅਵਿਆਂ ਦੀ ਹੁਣ ਤੱਕ ਕੋਈ ਪੁਸ਼ਟੀ ਨਹੀ ਹੋਈ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫਤਰ ( PMO ) ਨੂੰ ਟੈਗ ਕਰਦੇ ਹੋਏ ਚੀਨ ਨੂੰ ਕਰਾਰਾ ਜਵਾਬ ਦੇਣ ਦੀ ਮੰਗ ਕੀਤੀ ਹੈ।ਦੱਸ ਦਈਏ ਕਿ ਪਿਛਲੇ ਚਾਰ ਮਹੀਨੀਆਂ ਤੋਂ ਭਾਰਤ ਅਤੇ ਚੀਨ ਦੇ ਵਿੱਚ ਸੀਮਾ ਉੱਤੇ ਤਣਾਅ ਦਾ ਮਾਹੌਲ ਹੈ। ਇਸ ਦੌਰਾਨ ਦੋਨਾਂ ਦੇਸ਼ਾਂ ਦੇ ਵਿੱਚ ਦੋ ਵਾਰ ਝੜਪ ਵੀ ਹੋ ਚੁੱਕੀ ਹੈ।

ਕੀ ਲਿਖਿਆ ਹੈ ਟਵੀਟ ਵਿੱਚ...
ਅਰੁਣਾਚਲ ਪ੍ਰਦੇਸ਼ ਦੇ ਕਾਂਗਰਸ ਵਿਧਾਇਕ ਨਿਨੋਂਗ ਈਰਿੰਗ ਨੇ ਲਿਖਿਆ ਕਿ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ (ਪੀ ਐਲ ਏ) ਨੇ ਸੁਬਾਸਿਰੀ ਜਿਲ੍ਹੇ ਦੇ ਪੰਜ ਲੋਕਾਂ ਨੂੰ ਅਗਵਾ ਕਰ ਲਿਆ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਹੈਰਾਨ ਕਰਨ ਵਾਲੀ ਖਬਰ ! ਸਾਡੇ ਰਾਜ ਅਰੁਣਾਚਲ ਪ੍ਰਦੇਸ਼ ਦੇ ਸੁਬਾਸਿਰੀ ਜਿਲ੍ਹੇ ਦੇ ਪੰਜ ਲੋਕਾਂ ਨੂੰ ਚੀਨ ਦੀ ਫੌਜ ਨੇ ਅਗਵਾ ਕਰ ਲਿਆ ਹੈ। ਕੁੱਝ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਦੀ ਘਟਨਾ ਹੋਈ ਸੀ। ਚਾਇਨੀਜ ਕੰਮਿਊਨਿਸਟ ਪਾਰਟੀ ਨੂੰ ਮੂੰਹਤੋੜ ਜਵਾਬ ਦਿੱਤਾ ਜਾਣਾ ਚਾਹੀਦਾ ਹੈ।

ਇਵੇਂ ਕੀਤਾ ਗਿਆ ਅਗਵਾ
ਨਿਨੋਂਗ ਨੇ ਇੱਕ ਸਥਾਨਕ ਅਖਬਾਰ ਅਰੁਣਾਚਲ ਟਾਈਮਜ਼ ਦੀ ਖਬਰ ਵੀ ਸਾਂਝਾ ਕੀਤੀ ਹੈ , ਜਿਸ ਦੇ ਮੁਤਾਬਿਕ ਜਿਨ੍ਹਾਂ ਪੰਜ ਲੋਕਾਂ ਨੂੰ ਅਗਵਾ ਕੀਤਾ ਗਿਆ ਹੈ, ਉਹ ਟਾਗੀਨ ਸਮੁਦਾਇ ਦੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਨੇੜੇ ਦੇ ਜੰਗਲ ਵਿੱਚ ਸ਼ਿਕਾਰ ਲਈ ਗਏ ਸਨ।

ਉਥੇ ਹੀ ਉਹਨਾਂ ਨੂੰ ਅਗਵਾ ਕੀਤਾ ਗਿਆ ਹੈ। ਹਾਲਾਂਕਿ ਪਰਿਵਾਰ ਵਾਲਿਆਂ ਨੇ ਹੁਣ ਤੱਕ ਇਸ ਘਟਨਾ ਦੀ ਸੂਚਨਾ ਫੌਜ ਜਾਂ ਪੁਲਿਸ ਨੂੰ ਨਹੀਂ ਦਿੱਤੀ ਹੈ। ਪਿੰਡ ਵਾਲਿਆਂ ਦੇ ਮੁਤਾਬਿਕ ਸ਼ਨੀਵਾਰ ਨੂੰ ਇਸ ਦੀ ਖਬਰ ਫੌਜ ਨੂੰ ਦਿੱਤੀ ਜਾਵੇਗੀ। ਪਰਿਵਾਰ ਅਤੇ ਪਿੰਡ ਵਾਲਿਆ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਚੀਨ ਦੇ ਵਿਰੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ 5 ਵਿਅਕਤੀਆਂ ਨੂੰ ਵਾਪਸ ਲਿਆਦਾਂ ਜਾਵੇ।
Published by: Gurwinder Singh
First published: September 5, 2020, 12:17 PM IST
ਹੋਰ ਪੜ੍ਹੋ
ਅਗਲੀ ਖ਼ਬਰ