India-China Faceoff: ਸਾਬਕਾ ਫੌਜ ਮੁਖੀ ਨੇ ਦੱਸਿਆ- ਕਿਵੇਂ ਸ਼ੁਰੂ ਹੋਈ ਸੀ ਭਾਰਤੀ ਤੇ ਚੀਨੀ ਜਵਾਨਾਂ ਵਿਚਾਲੇ ਝੜਪ

News18 Punjabi | News18 Punjab
Updated: June 29, 2020, 12:42 PM IST
share image
India-China Faceoff: ਸਾਬਕਾ ਫੌਜ ਮੁਖੀ ਨੇ ਦੱਸਿਆ- ਕਿਵੇਂ ਸ਼ੁਰੂ ਹੋਈ ਸੀ ਭਾਰਤੀ ਤੇ ਚੀਨੀ ਜਵਾਨਾਂ ਵਿਚਾਲੇ ਝੜਪ
ਸਾਬਕਾ ਫੌਜ ਮੁਖੀ ਨੇ ਦੱਸਿਆ- ਕਿਵੇਂ ਸ਼ੁਰੂ ਹੋਈ ਸੀ ਭਾਰਤੀ ਤੇ ਚੀਨੀ ਜਵਾਨਾਂ ਵਿਚਾਲੇ ਝੜਪ

  • Share this:
  • Facebook share img
  • Twitter share img
  • Linkedin share img
ਪੂਰਬੀ ਲੱਦਾਖ ਦੀ ਗਲਵਾਨ ਘਾਟੀ (Ladakh Galwan Valley) ਵਿਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਉਤੇ ਭਾਰਤ-ਚੀਨੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਬਾਰੇ ਸਾਬਕਾ ਫੌਜ ਮੁਖੀ ਤੇ ਕੇਂਦਰੀ ਮੰਤਰੀ ਵੀ.ਕੇ. ਸਿੰਘ ਨੇ ਵੱਡੇ ਦਾਅਵੇ ਕੀਤੇ ਹਨ।

ਉਸ ਦਿਨ ਵੀ.ਕੇ. ਸਿੰਘ ਮੁਤਾਬਕ ਚੀਨੀ ਟੈਂਟ ਵਿੱਚ ਅਚਾਨਕ ਅੱਗ ਲੱਗ ਗਈ। ਇਸ ਤੋਂ ਬਾਅਦ ਹੀ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਸਾਬਕਾ ਸੈਨਾ ਮੁਖੀ ਦੇ ਅਨੁਸਾਰ ਇਹ ਕਹਿਣਾ ਮੁਸ਼ਕਲ ਹੈ ਕਿ ਚੀਨੀ ਸੈਨਿਕਾਂ ਨੇ ਤੰਬੂ ਵਿਚ ਕੀ ਰੱਖਿਆ ਸੀ, ਜਿਸ ਕਾਰਨ ਅੱਗ ਲੱਗੀ।

ਨਿਊਜ਼ ਚੈਨਲ ABP ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕਿਹਾ- ‘15 ਜੂਨ ਦੀ ਸ਼ਾਮ ਨੂੰ ਸਾਡਾ ਕਮਾਂਡਿੰਗ ਅਫਸਰ ਗਲਵਾਨ ਘਾਟੀ ਵਿੱਚ ਇਹ ਦੇਖਣ ਲਈ ਗਿਆ ਕਿ ਚੀਨੀ ਫੌਜ ਪਿੱਛੇ ਹਟ ਗਈ ਹੈ ਜਾਂ ਨਹੀਂ। ਕਮਾਂਡਿੰਗ ਅਧਿਕਾਰੀ ਨੇ ਦੇਖਿਆ ਕਿ ਚੀਨੀ ਲੋਕ ਪੈਟਰੋਲਿੰਗ ਪੁਆਇੰਟ -14 ਦੇ ਨੇੜੇ ਹੀ ਹਨ। ਚੀਨੀ ਫੌਜ ਨੇ ਸਾਡੀ ਆਗਿਆ ਲੈ ਕੇ ਉਥੇ ਇੱਕ ਤੰਬੂ ਲਾਇਆ ਹੋਇਆ ਸੀ। ਇਸ ਦੌਰਾਨ ਦੋਵਾਂ ਫ਼ੌਜਾਂ ਵਿਚਾਲੇ ਬਹਿਸ ਹੋ ਗਈ। ਸਾਡੇ ਕਮਾਂਡਿੰਗ ਅਧਿਕਾਰੀ ਨੇ ਤੰਬੂ ਹਟਾਉਣ ਦੇ ਆਦੇਸ਼ ਦਿੱਤੇ। ਇਸ ਦੌਰਾਨ ਚੀਨ ਦੇ ਤੰਬੂ ਵਿੱਚ ਅੱਗ ਲੱਗ ਗਈ।
ਸਿੰਘ ਦਾ ਕਹਿਣਾ ਹੈ ਕਿ ਇਸ ਝੜਪ ਦੌਰਾਨ ਸਾਡੇ ਲੋਕ ਚੀਨੀ ਸੈਨਾ ਉੱਤੇ ਹਾਵੀ ਹੋ ਗਏ। ਚੀਨ ਨੇ ਹੋਰ ਲੋਕਾਂ ਨੂੰ ਬੁਲਾਇਆ। ਸਾਡੇ ਲੋਕਾਂ ਨੇ ਵੀ ਆਪਣੇ ਹੋਰ ਜਵਾਨ ਸੱਦ ਲਏ। ਚੀਨ ਦੇ ਲੋਕ ਜਲਦੀ ਪਹੁੰਚੇ, ਫਿਰ ਸਾਡੇ ਲੋਕ ਆਏ। ਹਨੇਰੇ ਵਿੱਚ 500 ਤੋਂ 600 ਲੋਕਾਂ ਦੇ ਵਿੱਚਕਾਰ ਝੜਪ ਹੋ ਗਈ।

ਰਿਪੋਰਟ ਦੇ ਅਨੁਸਾਰ ਸਾਬਕਾ ਸੈਨਾ ਮੁਖੀ ਦਾ ਦਾਅਵਾ ਹੈ ਕਿ ਸਾਡੇ ਤਿੰਨ ਲੋਕ ਪਹਿਲਾਂ ਮਾਰੇ ਗਏ ਸਨ। ਫਿਰ ਸਾਡੇ ਅਤੇ ਚੀਨੀ ਸੈਨਿਕ ਨਦੀ ਵਿਚ ਡਿੱਗ ਪਏ। ਸੱਟ ਲੱਗਣ ਅਤੇ ਨਦੀ ਵਿਚ ਡਿੱਗਣ ਕਾਰਨ ਹੋਰ 17 ਜਵਾਨ ਸ਼ਹੀਦ ਹੋ ਗਏ ਸਨ। ਕੁਲ 20 ਸੈਨਿਕ ਸ਼ਹੀਦ ਹੋਏ, ਜਦੋਂ ਕਿ 70 ਦੇ ਕਰੀਬ ਜ਼ਖਮੀ ਹੋਏ।

ਵੀਕੇ ਸਿੰਘ ਨੇ ਕਿਹਾ ਕਿ ਬੇਸ਼ਕ ਚੀਨ ਕਦੇ ਨਹੀਂ ਦੱਸੇਗਾ ਕਿ ਇਸ ਦੇ ਕਿੰਨੇ ਲੋਕ ਮਾਰੇ ਗਏ ਸਨ। ਪਰ ਮੈਂ ਸਮਝਦਾ ਹਾਂ ਕਿ ਜਿਸ ਤਰ੍ਹਾਂ ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਜਵਾਬ ਦਿੱਤਾ, 40 ਤੋਂ ਵੱਧ ਚੀਨੀ ਸੈਨਿਕ ਮਾਰੇ ਗਏ ਹਨ।
First published: June 29, 2020, 12:42 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading