ਗਲਵਾਨ ਘਾਟੀ ਤੋਂ 1.5 KM ਪਿੱਛੇ ਹਟੀ ਚੀਨੀ ਫੌਜ, ਝੜਪ ਵਾਲੀ ਥਾਂ 'ਤੇ ਬਰਫ ਜ਼ੋਨ-ਸੂਤਰ

News18 Punjabi | News18 Punjab
Updated: July 6, 2020, 12:39 PM IST
share image
ਗਲਵਾਨ ਘਾਟੀ ਤੋਂ 1.5 KM ਪਿੱਛੇ ਹਟੀ ਚੀਨੀ ਫੌਜ, ਝੜਪ ਵਾਲੀ ਥਾਂ 'ਤੇ ਬਰਫ ਜ਼ੋਨ-ਸੂਤਰ
ਗਲਵਾਨ ਘਾਟੀ ਤੋਂ 1.5 KM ਪਿੱਛੇ ਹਟੀ ਚੀਨੀ ਫੌਜ, ਝੜਪ ਵਾਲੀ ਥਾਂ 'ਤੇ ਬਰਫ ਜ਼ੋਨ-ਸੂਤਰ

  • Share this:
  • Facebook share img
  • Twitter share img
  • Linkedin share img
ਪੂਰਬੀ ਲੱਦਾਖ ਦੀ ਗਲਵਾਨ ਘਾਟੀ (Ladakh Galwan Valley) ਵਿਚ ਹਿੰਸਕ ਝੜਪਾਂ ਤੋਂ ਬਾਅਦ ਆਖਰਕਾਰ ਭਾਰਤ ਅਤੇ ਚੀਨ (India-China Faceoff) ਦੇ ਸੈਨਿਕ ਪਿੱਛੇ ਹਟ ਗਏ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਦੇਸ਼ਾਂ ਦੀਆਂ ਫੌਜਾਂ ਹਿੰਸਕ ਝੜਪ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਪਿੱਛੇ ਹਟ ਗਈਆਂ ਹਨ।

ਇਸ ਨੂੰ ਹੁਣ ਬਫਰ ਜ਼ੋਨ ਬਣ ਦਿੱਤਾ ਗਿਆ ਹੈ, ਤਾਂ ਜੋ ਅੱਗੇ ਤੋਂ ਕੋਈ ਹਿੰਸਕ ਘਟਨਾ ਨਾ ਵਾਪਰੇ। ਇਸ ਤੋਂ ਇਲਾਵਾ ਦੋਵੇਂ ਧਿਰ ਆਰਜ਼ੀ ਢਾਂਚੇ ਨੂੰ ਵੀ ਹਟਾ ਰਹੇ ਹਨ। ਭਾਰਤ ਨੇ ਚੀਨੀ ਸੈਨਿਕਾਂ ਦੀ ਵਾਪਸੀ ਦੀ ਫਿਜੀਕਲ ਵੈਰੀਫਿਕੇਸ਼ਨ ਵੀ ਕਰ ਦਿੱਤੀ ਹੈ।

ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਲਗਾਤਾਰ ਗੱਲਬਾਤ ਚੱਲ ਰਹੀ ਸੀ। ਜੇ ਸੂਤਰਾਂ ਦੀ ਮੰਨੀਏ ਤਾਂ ਭਾਰਤ ਅਤੇ ਚੀਨ ਦੇ ਸੈਨਿਕਾਂ ਨੇ ਵਾਪਸ ਮੁੜਨ 'ਤੇ ਸਹਿਮਤੀ ਜਤਾਈ ਹੈ, ਜਿਸ ਤੋਂ ਬਾਅਦ ਉਹ ਮੌਜੂਦਾ ਸਥਾਨ ਤੋਂ ਪਿੱਛੇ ਹਟ ਗਏ ਹਨ। ਇਹ ਇਸ ਪ੍ਰਕਿਰਿਆ ਦਾ ਪਹਿਲਾ ਪੜਾਅ ਮੰਨਿਆ ਜਾ ਰਿਹਾ ਹੈ।
ਸੂਤਰਾਂ ਦੇ ਅਨੁਸਾਰ 6 ਜੂਨ ਨੂੰ ਕੋਰ ਕਮਾਂਡਰ ਦੀ ਬੈਠਕ ਵਿੱਚ ਇਸ ‘ਤੇ ਸਹਿਮਤੀ ਬਣੀ ਹੈ। ਇਸ ਤੋਂ ਬਾਅਦ, 30 ਜੂਨ ਨੂੰ ਕੋਰ ਕਮਾਂਡਰ ਤੀਜੇ ਪੱਧਰ ਦੀ ਬੈਠਕ ਵਿਚ ਇਸ ਦੀ ਪੁਸ਼ਟੀ ਕਰਨ ਲਈ 72 ਘੰਟੇ ਦੀ ਨਿਗਰਾਨ ਸਮੇਂ ਦਾ ਵੀ ਫੈਸਲਾ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਦੋਵਾਂ ਪਾਸਿਆਂ ਤੋਂ ਫੌਜਾਂ ਵਾਪਸ ਲੈਣ ਦੀ ਖ਼ਬਰਾਂ ਆ ਰਹੀਆਂ ਹਨ।

ਹਾਲਾਂਕਿ, ਅਜੇ ਤੱਕ ਇਸ ਦੀ ਅਧਿਕਾਰਤ ਤੌਰ 'ਤੇ ਭਾਰਤੀ ਫੌਜ ਦੁਆਰਾ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ 15 ਜੂਨ ਨੂੰ ਚੀਨੀ ਸੈਨਿਕਾਂ ਨੇ ਗਲਵਾਨ ਵੈਲੀ ਵਿਚ ਐਲਏਸੀ ਉੱਤੇ ਭਾਰਤੀ ਸੈਨਿਕਾਂ ਉੱਤੇ ਹਮਲਾ ਕੀਤਾ ਸੀ। ਇਸ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਚੀਨ ਦੀ ਤਰਫੋਂ 37 ਤੋਂ ਵੱਧ ਸੈਨਿਕ ਮਾਰੇ ਗਏ, ਪਰ ਚੀਨ ਨੇ ਅਧਿਕਾਰਤ ਤੌਰ 'ਤੇ ਆਪਣੇ ਸੈਨਿਕਾਂ ਦੀ ਗਿਣਤੀ ਨਹੀਂ ਦਿੱਤੀ ਹੈ।

 
First published: July 6, 2020, 12:39 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading