ਚੀਨ ਨੇ ਮੰਨਿਆ-ਭਾਰਤੀ ਫੌਜ ਨਾਲ ਝੜਪ ਵਿਚ ਇਕ ਚੀਨੀ ਕਮਾਂਡਿੰਗ ਅਫ਼ਸਰ ਵੀ ਮਾਰਿਆ ਗਿਆ

News18 Punjabi | News18 Punjab
Updated: June 23, 2020, 10:55 AM IST
share image
ਚੀਨ ਨੇ ਮੰਨਿਆ-ਭਾਰਤੀ ਫੌਜ ਨਾਲ ਝੜਪ ਵਿਚ ਇਕ ਚੀਨੀ ਕਮਾਂਡਿੰਗ ਅਫ਼ਸਰ ਵੀ ਮਾਰਿਆ ਗਿਆ
ਚੀਨ ਨੇ ਮੰਨਿਆ-ਭਾਰਤੀ ਫੌਜ ਨਾਲ ਝੜਪ ਵਿਚ ਇਕ ਚੀਨੀ ਕਮਾਂਡਿੰਗ ਅਫ਼ਸਰ ਵੀ ਮਾਰਿਆ ਗਿਆ

  • Share this:
  • Facebook share img
  • Twitter share img
  • Linkedin share img
ਲੱਦਾਖ ਦੀ ਗਲਵਾਨ ਘਾਟੀ (Galwan Valley) ਵਿਚ 15-16 ਜੂਨ ਦੀ ਦਰਮਿਆਨੀ ਰਾਤ ਨੂੰ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝੜਪ ਵਿਚ ਮਾਰਨ ਵਾਲੇ ਚੀਨੀ ਸਾਨਿਕਾਂ ਵਿਚ ਇਕ ਕਮਾਂਡਿੰਗ ਅਫ਼ਸਰ ਵੀ ਸ਼ਾਮਲ ਸੀ। ਚੀਨ ਨੇ ਪਿਛਲੇ ਹਫ਼ਤੇ ਗਲਵਾਨ ਵਿੱਚ ਭਾਰਤ ਨਾਲ ਸੈਨਿਕ ਪੱਧਰ ਦੀ ਵਾਰਤਾ ਵਿੱਚ ਇਸ ਗੱਲ ਨੂੰ ਮੰਨਿਆ ਸੀ।

ਸੂਤਰਾਂ ਨੇ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ। ਇਹ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ 1967 ਤੋਂ ਬਾਅਦ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਸਭ ਤੋਂ ਵੱਡਾ ਸਰਹੱਦੀ ਟਕਰਾਅ ਹੋਇਆ ਹੈ। ਇਸ ਵਿਵਾਦ ਨੂੰ ਘਟਾਉਣ ਲਈ ਚੀਨੀ ਪੱਖ ਦੇ ਚੁਸ਼ੂਲ (Chushul) ਦੇ ਮੋਲਡੋ (Moldo) ਵਿੱਚ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਜਾਰੀ ਹੈ।

ਚੀਨੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਦੀ ਮੌਤ ਦੀ ਖ਼ਬਰ ਹਿੰਸਕ ਝੜਪ ਤੋਂ ਇੱਕ ਹਫਤੇ ਬਾਅਦ ਆਈ ਜਿਸ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਹਿਮਾਲਿਆ ਦੇ ਗਲਾਵਨ ਨਦੀ ਦੇ ਨਜ਼ਦੀਕ 15,000 ਫੁੱਟ ਉਚਾਈ 'ਤੇ ਹੋਏ ਵਿਵਾਦ ਵਿਚ 45 ਚੀਨੀ ਸੈਨਿਕ ਮਾਰੇ ਗਏ ਜਾਂ ਜ਼ਖਮੀ ਹੋਏ ਸਨ। ਹਾਲਾਂਕਿ, ਬੀਜਿੰਗ ਨੇ ਅਜੇ ਤੱਕ ਕੋਈ ਅੰਕੜੇ ਨਹੀਂ ਦਿੱਤੇ ਹਨ।
ਚੀਨ ਨਾਲ ਹੋਈ ਇਸ ਹਿੰਸਕ ਝੜਪ ਵਿਚ ਭਾਰਤੀ ਅਧਿਕਾਰੀ ਕਰਨਲ ਬੀ ਐਲ ਸੰਤੋਸ਼ ਬਾਬੂ ਵੀ ਮਾਰੇ ਗਏ ਸਨ। ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਜ਼ਖਮੀ ਹੋਏ 76 ਭਾਰਤੀ ਸੈਨਿਕ ਕੁਝ ਹਫ਼ਤਿਆਂ ਦੇ ਅੰਦਰ ਡਿਊਟੀ ‘ਤੇ ਪਰਤ ਆਉਣ ਦੀ ਸੰਭਾਵਨਾ ਹੈ।
First published: June 22, 2020, 7:48 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading