ਚੀਨ ਦੀ ਬੁਖਲਾਹਟ! ਭਾਰਤੀ ਮੀਡੀਆ ਦੀ ਵੈਬਸਾਈਟ ਬੈਨ, VPN ਕੀਤਾ ਬਲਾਕ

News18 Punjabi | News18 Punjab
Updated: June 30, 2020, 12:34 PM IST
share image
ਚੀਨ ਦੀ ਬੁਖਲਾਹਟ! ਭਾਰਤੀ ਮੀਡੀਆ ਦੀ ਵੈਬਸਾਈਟ ਬੈਨ, VPN ਕੀਤਾ ਬਲਾਕ
ਚੀਨ ਦੀ ਬੁਖਲਾਹਟ! ਭਾਰਤੀ ਮੀਡੀਆ ਦੀ ਵੈਬਸਾਈਟ ਬੈਨ, VPN ਕੀਤਾ ਬਲਾਕ

ਭਾਰਤ ਵੱਲੋਂ 59 ਚਾਈਨੀਜ਼ ਐਪਸ ਬੈਨ ਕਰਨ ਤੋਂ ਬਾਅਦ ਚੀਨ ਨੇ ਭਾਰਤੀ ਸਮਾਚਾਰ ਚੈਨਲਾਂ ਅਤੇ ਮੀਡੀਆ ਸਮੂਹਾਂ ਨਾਲ ਸਬੰਧਤ ਸਾਰੀ ਵੈਬਸਾਈਟਾਂ ਨੂੰ ਬੈਨ ਕਰ ਦਿੱਤਾ ਹੈ। ਚੀਨ ਵਿਚ ਇਨ੍ਹਾਂ ਵੈਬਸਾਈਟਾਂ ਨੂੰ ਦੇਖਣ ਜਾਂ ਭਾਰਤੀ ਲਾਈਵ ਟੀਵੀ ਦੇਖਣ ਲਈ ਵਰਚੁਅਲ ਪ੍ਰਾਈਵੇਟ ਨੈਟਵਰਕ (VPN) ਰਾਹੀਂ ਐਕਸੈਸ ਕੀਤਾ ਸਕਦਾ ਹੈ। ਬੀਤੇ ਦੋ ਦਿਨਾਂ ਤੋਂ VPN ਵੀ ਬਲਾਕ ਹੈ।

  • Share this:
  • Facebook share img
  • Twitter share img
  • Linkedin share img
ਭਾਰਤ ਵੱਲੋਂ 59 ਚਾਈਨੀਜ਼ ਐਪਸ ਬੈਨ ਕਰਨ ਤੋਂ ਬਾਅਦ ਚੀਨ ਨੇ ਭਾਰਤੀ ਸਮਾਚਾਰ ਚੈਨਲਾਂ ਅਤੇ ਮੀਡੀਆ ਸਮੂਹਾਂ ਨਾਲ ਸਬੰਧਤ ਸਾਰੀ ਵੈਬਸਾਈਟਾਂ ਨੂੰ ਬੈਨ ਕਰ ਦਿੱਤਾ ਹੈ। ਚੀਨ ਵਿਚ ਇਨ੍ਹਾਂ ਵੈਬਸਾਈਟਾਂ ਨੂੰ ਦੇਖਣ ਜਾਂ ਭਾਰਤੀ ਲਾਈਵ ਟੀਵੀ ਦੇਖਣ ਲਈ ਵਰਚੁਅਲ ਪ੍ਰਾਈਵੇਟ ਨੈਟਵਰਕ (VPN) ਰਾਹੀਂ ਐਕਸੈਸ ਕੀਤਾ ਸਕਦਾ ਹੈ। ਬੀਤੇ ਦੋ ਦਿਨਾਂ ਤੋਂ VPN ਵੀ ਬਲਾਕ ਹੈ। ਮਿਲੀ ਜਾਣਕਾਰੀ ਅਨੁਸਾਰ ਬੀਜਿੰਗ ਦੇ ਆਦੇਸ਼ ਉਤੇ ਹੀ ਭਾਰਤੀ ਸਮਾਚਾਰ ਵੈਬਸਾਈਟਸ ਉਤੇ ਰੋਕ ਲਗਾ ਦਿੱਤੀ ਹੈ।

ਬੀਜਿੰਗ ਵਿੱਚ ਇੱਕ ਕੂਟਨੀਤਕ ਸੂਤਰ ਦੇ ਅਨੁਸਾਰ ਭਾਰਤੀ ਟੀਵੀ ਚੈਨਲਾਂ ਨੂੰ ਹੁਣ ਸਿਰਫ IP ਟੀਵੀ ਰਾਹੀਂ ਵੇਖਿਆ ਜਾ ਸਕਦਾ ਹੈ। ਹਾਲਾਂਕਿ, ਐਕਸਪ੍ਰੈੱਸ ਵੀਪੀਐਨ ਪਿਛਲੇ ਦੋ ਦਿਨਾਂ ਤੋਂ ਚੀਨ ਵਿੱਚ ਆਈਫੋਨ ਅਤੇ ਡੈਸਕਟੌਪ ਤੇ ਵੀ ਕੰਮ ਨਹੀਂ ਕਰ ਰਿਹਾ ਹੈ। ਦੱਸਣਯੋਗ ਹੈ ਕਿ ਸੈਂਸਰ ਵਾਲੀਆਂ ਵੈਬਸਾਈਟਾਂ ਨੂੰ VPN ਦੁਆਰਾ ਐਕਸੈਸ ਕੀਤਾ ਜਾ ਸਕਦਾ ਹੈ।  ਚੀਨ ਨੇ ਇਸ ਨੂੰ ਰੋਕਣ ਲਈ ਇੱਕ ਐਡਵਾਂਸਡ ਫਾਇਰਵਾਲ ਵੀ ਬਣਾਈ ਹੈ, ਜੋ ਵੀਪੀਐਨ ਨੂੰ ਵੀ ਬਲਾਕ ਕਰਨ ਦੇ ਯੋਗ ਹੈ। ਇਸ ਦੇ ਜ਼ਰੀਏ ਚੀਨ ਨਾ ਸਿਰਫ ਭਾਰਤੀ ਵੈੱਬਸਾਈਟਾਂ ਨੂੰ ਬਲਾਕ ਕਰ ਰਿਹਾ ਹੈ ਬਲਕਿ ਬੀਬੀਸੀ ਅਤੇ ਸੀ ਐਨ ਐਨ ਦੀਆਂ ਖ਼ਬਰਾਂ ਫਿਲਟਰ ਵੀ ਕਰ ਰਿਹਾ ਹੈ। ਹਾਂਗਕਾਂਗ ਪ੍ਰਦਰਸ਼ਨ ਸਬੰਧੀ ਕੋਈ ਵੀ ਸਟੋਰੀ ਇਨ੍ਹਾਂ ਵੈਬਸਾਈਟਸ ਉਤੇ ਆਉਂਦੀਆਂ ਹੀ ਆਟੋਮੈਟਿਕ ਤਰੀਕੇ ਨਾਲ ਬਲੈਕਆਉਟ ਹੋ ਜਾਂਦੀ ਹੈ ਅਤੇ ਕੰਟੈਂਟ ਹਟਾਏ ਹਟਾਏ ਜਾਣ ਤੋਂ ਬਾਅਦ ਉਹ ਮੁੜ ਨਜ਼ਰ ਆਉਣ ਲਗਦੀ ਹੈ।ਚੀਨ ਦੇ ਅਧਿਕਾਰਤ ਅਖਬਾਰ ਗਲੋਬਲ ਟਾਈਮਜ਼ ਨੇ ਚੇਤਾਵਨੀ ਦਿੱਤੀ ਹੈ ਕਿ ਐਪਸ ਉੱਤੇ ਪਾਬੰਦੀ ਲਗਾਉਣ ਦਾ ਭਾਰਤ ਦਾ ਫੈਸਲਾ ਉਸ ਲਈ ਨੁਕਸਾਨਦੇਹ ਸਾਬਤ ਹੋਏਗਾ। ਉਸਦੇ ਅਨੁਸਾਰ ਇਹ ਨਾ ਸਿਰਫ ਭਾਰਤ ਦੀ ਤਕਨਾਲੋਜੀ ਦੇ ਵਿਕਾਸ ਨੂੰ ਪਿੱਛੇ ਲੈ ਜਾਵੇਗਾ, ਬਲਕਿ ਭਾਰਤੀ ਕੰਪਨੀਆਂ ਵਿਚ ਚੀਨ ਦੇ ਨਿਵੇਸ਼ 'ਤੇ ਵੀ ਇਸਦਾ ਵੱਡਾ ਪ੍ਰਭਾਵ ਪਵੇਗਾ। ਚੀਨ ਨੇ ਭਾਰਤ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਚੀਨੀ ਕੰਪਨੀਆਂ ਉੱਤੇ ਭਾਰਤੀ ਉਪਭੋਗਤਾਵਾਂ ਤੋਂ ਡਾਟਾ ਚੋਰੀ ਕਰਨ ਦੇ ਦੋਸ਼ ਲਗਾਏ ਗਏ ਸਨ।

 
First published: June 30, 2020, 12:34 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading