• Home
 • »
 • News
 • »
 • india-china
 • »
 • RAJNATH SINGH WARNING TO CHINA HOSPITAL OR BORDER WE DO NOT STAY BEHIND IN PREPARATION

ਰਾਜਨਾਥ ਦੀ ਚੀਨ ਨੂੰ ਚਿਤਾਵਨੀ- ਹਸਪਤਾਲ ਹੋਣ ਜਾਂ ਸਰਹੱਦ, ਅਸੀਂ ਹਰ ਫਰੰਟ 'ਤੇ ਤਿਆਰ ਹਾਂ...

ਰਾਜਨਾਥ ਦੀ ਚੀਨ ਨੂੰ ਚਿਤਾਵਨੀ- ਹਸਪਤਾਲ ਹੋਣ ਜਾਂ ਸਰਹੱਦ, ਅਸੀਂ ਹਰ ਫਰੰਟ 'ਤੇ ਤਿਆਰ ਹਾਂ...

 • Share this:
  ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਸਖਤ ਤਣਾਅ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ। ਕੋਵਿਡ ਸੈਂਟਰ ਦਾ ਜਾਇਜ਼ਾ ਲੈਣ ਲਈ ਦਿੱਲੀ ਪਹੁੰਚੇ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਹਰ ਫਰੰਟ 'ਤੇ ਤਿਆਰ ਹੈ।

  ਦਰਅਸਲ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਵਿਡ -19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ 1000 ਬੈੱਡਾਂ ਵਾਲੇ ਅਸਥਾਈ ਹਸਪਤਾਲ ਦਾ ਦੌਰਾ ਕਰਨ ਪੁੱਜੇ ਸਨ। ਇਸ ਦੇ ਨਾਲ ਹੀ, ਚੀਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "ਅਸੀਂ ਹਰ ਫਰੰਟ ਉਤੇ ਤਿਆਰ ਹਾਂ, ਚਾਹੇ ਇਹ ਸਰਹੱਦ ਹੋਵੇ ਜਾਂ ਹਸਪਤਾਲ, ਅਸੀਂ ਤਿਆਰੀ ਵਿੱਚ ਕਦੇ ਪਿੱਛੇ ਨਹੀਂ ਰਹਿੰਦੇ।"


  ਦੱਸ ਦਈਏ ਕਿ ਇਹ ਹਸਪਤਾਲ ਮਹਿਜ਼ 11 ਦਿਨਾਂ ਦੇ ਅੰਦਰ ਅੰਦਰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੇੜੇ ਰੱਖਿਆ ਮੰਤਰਾਲੇ ਦੀ ਜ਼ਮੀਨ ‘ਤੇ ਬਣਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਸਪਤਾਲ ਦੇ ਆਈਸੀਯੂ ਵਿੱਚ 250 ਬੈੱਡ ਹਨ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਸਪਤਾਲ ਹਥਿਆਰਬੰਦ ਬਲਾਂ ਦੇ ਕਰਮਚਾਰੀ ਚਲਾਉਣਗੇ।

  ਦੱਸ ਦਈਏ ਕਿ ਚੀਨ ਨਾਲ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਹੁਣ ਏਅਰਫੋਰਸ ਅਤੇ ਆਰਮੀ ਮਿਲ ਕੇ ਚੀਨ ‘ਤੇ ਨਜ਼ਰ ਰੱਖ ਰਹੇ ਹਨ। ਭਾਰਤ ਨੇ ਗਲਵਾਨ ਘਾਟੀ ਵਿੱਚ ਚੀਨ ਦੇ ਬਰਾਬਰ ਫ਼ੌਜ ਤਾਇਨਾਤ ਕੀਤੀ ਹੈ। ਵਾਧ ਰਹੇ ਤਣਾਅ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਅਤੇ ਚੀਨ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ। ਇਸ ਦੇ ਨਾਲ ਹੀ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਚੀਨ ਨਾਲ ਚੱਲ ਰਹੇ ਤਣਾਅ ਨੂੰ ਵੇਖਦਿਆਂ ਟਵੀਟ ਕੀਤਾ। ਉਨ੍ਹਾਂ ਲਿਖਿਆ, ‘ਭਾਰਤ ਇਸ ਸਮੇਂ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਅਸੀਂ ਇੱਕੋ ਸਮੇਂ ਬਹੁਤ ਸਾਰੀਆਂ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਪਰ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਦ੍ਰਿੜ ਹੋਣਾ ਚਾਹੀਦਾ ਹੈ।

  ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਅਤੇ ਚੀਨੀ ਫੌਜਾਂ ਦਰਮਿਆਨ ਵਧ ਰਹੇ ਤਣਾਅ ਦੇ ਮੱਦੇਨਜ਼ਰ, ਭਾਰਤੀ ਹਵਾਈ ਸੈਨਾ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੇ ਆਪਣੇ ਸਾਰੇ ਵੱਡੇ ਕੇਂਦਰਾਂ ‘ਤੇ ਫਰੰਟ ਲਾਈਨ ਲੜਾਕੂ ਜਹਾਜਾਂ, ਹੈਲੀਕਾਪਟਰਾਂ ਅਤੇ ਟਰਾਂਸਪੋਰਟ ਬੇੜੇ ਦੀ ਤਾਇਨਾਤੀ ਦਾ ਵਿਸਥਾਰ ਕਰ ਰਹੀ ਹੈ। ਹਵਾਈ ਸੈਨਾ ਨੇ ਭਾਰਤ ਦੀ ਸੈਨਿਕ ਤਿਆਰੀ ਨੂੰ ਹੋਰ ਮਜਬੂਤ ਕਰਨ ਲਈ ਭਾਰੀ ਫੌਜੀ ਉਪਕਰਣਾਂ ਅਤੇ ਹਥਿਆਰਾਂ ਨੂੰ ਕਈ ਪੇਸ਼ਗੀ ਮੋਰਚਿਆਂ ਤਕ ਪਹੁੰਚਾਉਣ ਲਈ ਸੀ -17 ਗਲੋਬਮਾਸਟਰ 3 ਟਰਾਂਸਪੋਰਟ ਜਹਾਜ਼ ਅਤੇ ਸੀ -130 ਜੇ ਸੁਪਰ ਹਰਕਿਊਲਿਸ ਦਾ ਬੇੜਾ ਤਾਇਨਾਤ ਕੀਤਾ ਹੈ।
  Published by:Gurwinder Singh
  First published:
  Advertisement
  Advertisement