HOME » NEWS » World

10 ਮਹੀਨੇ ਦੀ ਬੱਚੀ ਨਾਲ ਪਿਉ ਨੇ ਕੀਤਾ ਰੇਪ, ਫੇਰ ਗੂਗਲ ਤੋਂ ਪੁੱਛਿਆ-ਕਿਵੇਂ ਪਤਾ ਕਰਾਂ ਉਹ ਮਰ ਗਈ

News18 Punjabi | News18 Punjab
Updated: October 8, 2020, 5:10 PM IST
share image
10 ਮਹੀਨੇ ਦੀ ਬੱਚੀ ਨਾਲ ਪਿਉ ਨੇ ਕੀਤਾ ਰੇਪ, ਫੇਰ ਗੂਗਲ ਤੋਂ ਪੁੱਛਿਆ-ਕਿਵੇਂ ਪਤਾ ਕਰਾਂ ਉਹ ਮਰ ਗਈ
10 ਮਹੀਨੇ ਦੀ ਬੱਚੀ ਨਾਲ ਪਿਉ ਨੇ ਕੀਤਾ ਰੇਪ

ਅਮਰੀਕਾ ਦੇ ਪੈਨਸਿਲਵੇਨੀਆ ਵਿਚ ਸ਼ਰਮਨਾਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ,ਜਬਰ ਜਨਾਹ ਤੋਂ ਬਾਅਦ ਜਦੋਂ ਬੱਚੀ ਨੇ ਹਿਲਣਾ-ਜੁਲਣਾ ਬੰਦ ਕਰ ਦਿੱਤਾ ਤਾਂ ਇਸ ਵਿਅਕਤੀ ਨੇ ਗੂਗਲ ਕੀਤਾ ਕਿ ਕਿਵੇਂ ਪਤਾ ਲਗਾ ਸਕਦਾ ਹੈ ਕਿ ਬੱਚੀ ਜ਼ਿੰਦਾ ਹੈ ਜਾਂ ਨਹੀਂ।

  • Share this:
  • Facebook share img
  • Twitter share img
  • Linkedin share img
ਅਮਰੀਕਾ ਦੇ ਪੈਨਸਿਲਵੇਨੀਆ ਵਿਚ ਸ਼ਰਮਨਾਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਿਤਾ ਨੇ ਆਪਣੀ 10 ਮਹੀਨੇ ਦੀ ਬੇਟੀ ਨਾਲ ਪਹਿਲਾਂ ਰੇਪ ਕੀਤਾ। ਜਬਰ ਜਨਾਹ ਤੋਂ ਬਾਅਦ ਜਦੋਂ ਬੱਚੀ ਨੇ ਹਿਲਣਾ-ਜੁਲਣਾ ਬੰਦ ਕਰ ਦਿੱਤਾ ਤਾਂ ਇਸ ਵਿਅਕਤੀ ਨੇ ਗੂਗਲ ਕੀਤਾ ਕਿ ਕਿਵੇਂ ਪਤਾ ਲਗਾ ਸਕਦਾ ਹੈ ਕਿ ਬੱਚੀ ਜ਼ਿੰਦਾ ਹੈ ਜਾਂ ਨਹੀਂ। ਬਲਾਤਕਾਰ ਤੋਂ ਦੋ ਘੰਟੇ ਬਾਅਦ ਹਸਪਤਾਲ ਵਿਚ ਗੰਭੀਰ ਅੰਦਰੂਨੀ ਸੱਟ ਲੱਗਣ ਕਾਰਨ ਇਸ ਬੱਚੀ ਦੀ ਮੌਤ ਹੋ ਗਈ।

ਡੇਲੀ ਮੇਲ ਦੀ ਖਬਰ ਅਨੁਸਾਰ, 29 ਸਾਲਾ ਸਟੀਵਨ ਆਸਟਿਨ ਨੂੰ ਆਪਣੀ 10 ਮਹੀਨੇ ਦੀ ਬੇਟੀ ਜ਼ਾਰਾ ਸਕ੍ਰੈਗ ਨਾਲ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਆਸਟਿਨ ਇਕ ਫੁੱਟਬਾਲ ਕੋਚ ਹੈ ਅਤੇ ਉਸ ਉੱਤੇ ਯੌਨ ਸ਼ੋਸ਼ਣ, ਬੱਚਿਆਂ ਨਾਲ ਬਲਾਤਕਾਰ ਅਤੇ ਕਈ ਹੋਰ ਗੰਭੀਰ ਅਪਰਾਧਾਂ ਲਈ ਮੁਕੱਦਮਾ ਦਰਜ ਕੀਤਾ ਗਿਆ ਹੈ। ਮੌਂਟਗੋਮਰੀ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦੇ ਦਫਤਰ ਦੇ ਅਨੁਸਾਰ ਸ਼ਨੀਵਾਰ ਸਵੇਰੇ ਆਸਟਿਨ ਨੇ ਪੁਲਿਸ ਨੂੰ ਬੁਲਾਇਆ ਅਤੇ ਕਿਹਾ ਕਿ ਉਸਦੀ ਧੀ ਨੇ ਅਚਾਨਕ ਸਾਹ ਲੈਣਾ ਬੰਦ ਕਰ ਦਿੱਤਾ ਹੈ। ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਬਚਾਈ ਨਹੀਂ ਜਾ ਸਕੀ ਪਰ ਡਾਕਟਰ ਨੇ ਤੁਰੰਤ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।

ਸਰਚ ਹਿਸਟਰੀ ਨਾਲ ਖੁੱਲ੍ਹਿਆ ਰਾਜ
ਪੁਲਿਸ ਅਨੁਸਾਰ, ਆਸਿਨ ਦੇ ਬ੍ਰਾਊਜ਼ਰ ਸਰਚ ਹਿਸਟਰੀ ਦੁਆਰਾ ਪੂਰਾ ਮਾਮਲਾ ਸਾਫ ਹੋ ਗਿਆ। ਆਸਟਿਨ ਨੇ ਪੁਲਿਸ ਨੂੰ ਫੋਨ ਕਰਨ ਤੋਂ ਇਕ ਘੰਟਾ ਪਹਿਲਾਂ ਕਈ ਵਾਰ ਘੰਟੇ ਗੂਗਲ ਉਤੇ ਸਰਚ ਕੀਤੀ ਕਿ ਉਹ ਪਤਾ ਲਗਾਵੇ ਕਿ ਬੱਚੀ ਦੀ ਮੌਤ ਹੋਈ ਹੈ ਜਾਂ ਉਹ ਜ਼ਿੰਦਾ ਹੈ। ਉਸਨੇ ਆਪਣੇ ਦੋ ਦੋਸਤਾਂ ਨੂੰ ਮੈਸਿਜ ਕਰਕੇ ਮਦਦ ਦੀ ਮੰਗ ਕੀਤੀ।

ਬੱਚੀ ਦੇ ਡਾਇਪਰ ਦੀ ਜਾਂਚ ਕਰਨ 'ਤੇ ਆਸਟਿਨ ਦਾ ਰਾਜ਼ ਵੀ ਸਾਹਮਣੇ ਆਇਆ। ਬੱਚੀ ਦੇ ਡਾਇਪਰ ਉਤੇ ਖੂਨ ਅਤੇ ਆਸਟਿਨ ਦੇ ਸੀਮਨ ਦੇ ਅੰਸ਼ ਮਿਲੇ ਹਨ। ਲੜਕੀ ਦੇ ਪੋਸਟਮਾਰਟਮ ਤੋਂ ਪਤਾ ਲੱਗਿਆ ਕਿ ਉਸ ਨਾਲ ਬਲਾਤਕਾਰ ਹੋਇਆ ਸੀ, ਜਿਸ ਨਾਲ ਉਸ ਦੇ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚਿਆ ਸੀ।
Published by: Ashish Sharma
First published: October 8, 2020, 5:10 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading