ਪਾਕਿਸਾਨੀ ਕੁੜੀਆਂ ਨੂੰ ਸਿੱਖਿਆ ਦਿਵਾਉਣ ਲਈ 100 ਸਾਲਾਂ ਹਜ਼ਰਤ ਬੀਬੀ, ਇਮਰਾਨ ਖਾਨ ਖਿਲਾਫ਼ ਲੜੇਗੀ ਚੋਣ


Updated: June 13, 2018, 8:56 AM IST
ਪਾਕਿਸਾਨੀ ਕੁੜੀਆਂ ਨੂੰ ਸਿੱਖਿਆ ਦਿਵਾਉਣ ਲਈ 100 ਸਾਲਾਂ ਹਜ਼ਰਤ ਬੀਬੀ, ਇਮਰਾਨ ਖਾਨ ਖਿਲਾਫ਼ ਲੜੇਗੀ ਚੋਣ
ਪਾਕਿਸਾਨੀ ਕੁੜੀਆਂ ਨੂੰ ਸਿੱਖਿਆ ਦਿਵਾਉਣ ਲਈ 100 ਸਾਲਾਂ ਹਜ਼ਰਤ ਬੀਬੀ, ਇਮਰਾਨ ਖਾਨ ਖਿਲਾਫ਼ ਲੜੇਗੀ ਚੋਣ

Updated: June 13, 2018, 8:56 AM IST
ਪਾਕਿਸਤਾਨ ਵਿੱਚ ਆਮ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਵਿੱਚ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖਾਨ ਦੇ ਖਿਲਾਫ਼ 100 ਸਾਲਾਂ ਮਹਿਲਾ ਚੋਣ ਲੜਨ ਵਾਲੀ ਹੈ। ਇਮਰਾਨ ਖਾਨ ਇਸ ਵਾਰ ਲਗਭਗ ਪੰਜ ਸੀਟਾਂ ਤੇ ਚੋਣ ਲੜਨਗੇ, ਜਿਸ ਵਿੱਚ ਇਹ ਮਹਿਲਾ ਦੋ ਸੀਟਾਂ ਤੋਂ ਉਨ੍ਹਾਂ ਖਿਲਾਫ਼ ਪਰਚਾ ਦਰਜ ਕਰੇਗੀ।

ਹਜ਼ਰਤ ਬੀਬੀ, ਬੰਨੂ ਦੀ ਇੱਕ ਸਥਾਨਕ ਚਰਚਾ ਵਿੱਚ ਰਹਿਣ ਵਾਲੀ ਮਹਿਲਾ ਹੈ। ਜਿਨ੍ਹਾਂ ਨੇ ਨੈਸ਼ਨਲ ਅਸੈਂਬਲੀ ਦੇ ਲਈ ਐਨਏ-35(ਬੰਨੂ) ਤੇ ਕੇ-ਪੀ ਅਸੈਂਬਲੀ ਲਈ ਪੀਕੇ-89(ਬੰਨੂ-3) ਤੋਂ ਨਾਮਜ਼ਦਗੀ ਦਾਖਿਲ ਕੀਤੀ ਹੈ।

ਹਜ਼ਰਤ ਬੀਬੀ ਚੋਣਾਂ ਵਿੱਚ ਦੋਨੋਂ ਥਾਵਾਂ ਤੋਂ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੇਗੀ।

ਹਜ਼ਰਤ ਬੀਬੀ ਦਾ ਉਦੇਸ਼ ਆਪਣੇ ਜ਼ਿਲ੍ਹੇ ਵਿੱਚ ਲੜਕੀਆਂ ਦੀ ਸਿੱਖਿਆ ਨੂੰ ਵਧਾਵਾ ਦੇਣਾ ਹੈ ਜੋ ਅੱਤਵਾਦੀ ਗਤੀਵਿਧੀਆਂ ਲਈ ਮਸ਼ਹੂਰ ਤੇ ਸਰਹੱਦ ਦੇ ਕਾਫ਼ੀ ਨਜ਼ਦੀਕ ਹੈ। ਬੰਨੂ ਤਾਲਿਬਾਨ ਦੇ ਲਈ ਇੱਕ ਮਜ਼ਬੂਤ ਜਗ੍ਹਾ ਹੈ। ਇਸ ਇਲਾਕੇ ਵਿੱਚ ਲਗਭਰ 10 ਲੱਖ ਵਜੀਰੀਸਤਾਨੀ ਪ੍ਰਵਾਸੀਆਂ ਨੇ ਵੀ ਸ਼ਰਣ ਲਈ ਹੋਈ ਹੈ। ਇਨ੍ਹਾਂ ਨੂੰ ਆਪਣਾ ਘਰ ਪਾਕਿਸਤਾਨੀ ਸੈਨਾ ਦੇ ਅੱਤਵਾਦੀਆਂ ਉੱਤੇ ਕੀਤੇ ਗਏ ਹਮਲੇ ਕਾਰਣ ਗਵਾਉਣਾ ਪਿਆ ਸੀ।

ਹਜ਼ਰਤ ਬੀਬੀ ਨੂੰ ਉਮੀਦ ਹੈ ਕਿ ਸਿੱਖਿਆ ਨਾਲ ਹੀ ਵੱਡੇ ਪੱਧਰ ਤੇ ਲੜਕੀਆਂ ਤੇ ਸਮਾਜ ਦਾ ਸੁਧਾਰ ਹੋਵੇਗਾ।
First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ