17 ਸਾਲਾ ਲੜਕੇ ਨੇ 11 ਸਾਲ ਦੀ ਲੜਕੀ ਨਾਲ ਸੌ ਵਾਰ ਕੀਤਾ ਬਲਾਤਕਾਰ, ਬਾਥਟੱਬ 'ਚ ਬੱਚੇ ਨੂੰ ਦਿੱਤਾ ਜਨਮ

ਮੁਲਜ਼ਮ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਦਾ ਲੜਕਾ ਇਹ ਕਾਰਾ ਕਰ ਰਿਹਾ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

 • Share this:
  ਅਮਰੀਕਾ (America) ਵਿਚ ਪੁਲਿਸ ਨੇ ਇਕ 17 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ। ਇਲਜਾਮ ਹੈ ਕਿ ਉਸ ਨੇ ਇਕ 11 ਸਾਲ ਦੀ ਲੜਕੀ ਦੇ ਨਾਲ ਕਥਿਤ ਤੌਰ ਤੇ ਸੌ ਵਾਰ ਬਲਾਤਕਾਰ (Rape) ਕੀਤਾ। ਇਸ ਨਾਲ ਲੜਕੀ ਗਰਭਵਤੀ ਹੋ ਗਈ ਅਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਮੁਲਜ਼ਮ ਲੜਕੇ ਦੇ ਘਰ ਦੇ ਬਾਹਰ ਛੱਡ ਗਈ।

  ਪੁਲਿਸ ਦੇ ਸਾਹਮਣੇ ਲੋਪੇਜ਼ ਨਾਮ ਦੇ ਲੜਕੇ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਫਿਲਹਾਲ ਇਸ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਲੜਕੀ ਮੁਲਜ਼ਮ ਦੀ ਦੂਰ ਦੀ ਰਿਸ਼ਤੇਦਾਰ ਸੀ।

  ਇੰਜ ਹੋਇਆ ਖੁਲਾਸਾ...

  ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਅਚਾਨਕ ਲੜਕੇ ਦੇ ਪਿਤਾ ਇਕ ਨਵਜਾਤ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੇ। ਉਨ੍ਹਾਂ ਨੇ ਡਾਕਟਰਾਂ ਨੂੰ ਦੱਸਿਆ ਕਿ ਕਿਸੇ ਨੇ ਉਨ੍ਹਾਂ ਦੇ ਘਰ ਦੇ ਬਾਹਰ ਇਸ ਬੱਚੇ ਨੂੰ ਛੱਡ ਦਿੱਤਾ ਸੀ। ਇਸ ਨਵਜਾਤ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਦਰਅਸਲ ਬੱਚੇ ਦਾ ਅਮਬਿਲਿਕਲ ਕਾਰਡ ਅਤੇ ਪਲੇਸੇਂਟਾ ਵੀ ਜੁੜਿਆ ਸੀ। ਇੰਨਾ ਹੀ ਨਹੀਂ ਬੱਚੇ ਦੀ ਬਾਡੀ ਦਾ ਤਾਪਮਾਨ ਵੀ ਖਤਰੇ ਦੇ ਲੈਵਲ ਉਤੇ ਸੀ। ਡਾਕਟਰਾਂ ਨੂੰ ਬਾਅਦ ਵਿਚ ਪਤਾ ਚੱਲਿਆ ਕਿ ਬੱਚੇ ਦਾ ਜਨਮ ਇਕ ਬਾਥਟੱਬ ਵਿਚ ਹੋਇਆ ਸੀ।

  ਸੌ ਵਾਰ ਰੇਪ !

  17 ਸਾਲ ਦੇ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਦਾ ਲੜਕਾ ਰੇਪ ਕਰ ਰਿਹਾ ਸੀ। ਨਾਲ ਹੀ ਲੜਕੀ ਦੇ ਗਰਭਵਤੀ ਹੋਣ ਦੀ ਵੀ ਉਨ੍ਹਾਂ ਨੂੰ ਖਬਰ ਨਹੀਂ ਸੀ। ਬਾਅਦ ਵਿਚ ਲੜਕੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕਰੀਬ 100 ਵਾਰ ਉਸ ਲੜਕੀ ਦਾ ਰੇਪ ਕੀਤਾ। ਪੁਲਿਸ ਨੂੰ ਬਾਅਦ ਵਿਚ ਇਹ ਵੀ ਪਤਾ ਲੱਗਾ ਕਿ ਇਹ ਲੜਕਾ ਹਫਤੇ ਵਿਚ ਘੱਟ ਤੋਂ ਘੱਟ ਦੋ ਵਾਰ ਰੇਪ ਕਰਦਾ ਸੀ।

  ਉਮਰ ਕੈਦ ਦੀ ਸਜਾ !

  ਲੋਪੇਜ਼ ਨੂੰ ਇਸ ਮਾਮਲੇ ਵਿਚ ਉਮਰ ਕੈਦ ਦੀ ਸਜਾ ਮਿਲ ਸਕਦੀ ਹੈ। ਪੁਲਿਸ ਦੇ ਮੁਤਾਬਿਕ, ਲੋਪੇਜ਼ ਅਤੇ ਉਸ ਦਾ ਪਰਿਵਾਰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਿਹਾ ਸੀ। ਫਿਲਹਾਲ ਲੜਕੇ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਤੋਂ ਲਗਾਤਾਰ ਪੁੱਛਗਿੱਛ ਚੱਲ ਰਹੀ ਹੈ।
  Published by:Gurwinder Singh
  First published: