Scotland: ਦੋ ਭਾਰਤੀਆਂ ਦੀ ਗ੍ਰਿਫਤਾਰੀ ‘ਤੇ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ, ਪੁਲਿਸ ਨੇ ਕੀਤਾ ਰਿਹਾਅ

ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਸੜਕ ਨੂੰ ਜਾਮ ਕਰਕੇ ਤਕਰੀਬਨ ਅੱਠ ਘੰਟਿਆਂ ਤੱਕ ਉਥੋਂ ਪੁਲਿਸ ਦੀ ਗੱਡੀ ਨੂੰ ਅੱਗੇ ਨਹੀਂ ਜਾਣ ਦਿੱਤਾ। ਜਿਸ ਕਾਰਨ ਦੋਵਾਂ ਨੂੰ ਰਿਹਾਅ ਕਰਨਾ ਪਿਆ।

Scotland: ਦੋ ਭਾਰਤੀਆਂ ਦੀ ਗ੍ਰਿਫਤਾਰੀ ‘ਤੇ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ, ਪੁਲਿਸ ਨੇ ਕੀਤਾ ਰਿਹਾਅ (pic@zarahsultana)

 • Share this:
  Indians Released in Scotland After Arrest:  ਬ੍ਰਿਟੇਨ ਦੀ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਸ਼ੱਕ ਵਿਚ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਚ ਦੋ ਭਾਰਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਸੜਕ ਨੂੰ ਜਾਮ ਕਰਕੇ ਤਕਰੀਬਨ ਅੱਠ ਘੰਟਿਆਂ ਤੱਕ ਉਥੋਂ ਪੁਲਿਸ ਦੀ ਗੱਡੀ ਨੂੰ ਅੱਗੇ ਨਹੀਂ ਜਾਣ ਦਿੱਤਾ। ਜਿਸ ਕਾਰਨ ਦੋਵਾਂ ਨੂੰ ਰਿਹਾਅ ਕਰਨਾ ਪਿਆ। ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਭਾਰਤੀਆਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।  ‘ਦਿ ਇੰਡੀਪੈਂਡੈਂਟ’ ਦੀ ਖ਼ਬਰ ਅਨੁਸਾਰ, ਗਲਾਸਗੋ ਦੇ ਪੋਲਕਸ਼ੇਲਡਜ਼ ਖੇਤਰ ਦੇ ਸੈਂਕੜੇ ਸਥਾਨਕ ਲੋਕਾਂ ਨੇ ਸਰਹੱਦੀ ਏਜੰਸੀ ਵੈਨ ਵਿਚ ਦੋਵਾਂ ਭਾਰਤੀਆਂ ਨੂੰ ਉਥੋਂ ਲਿਜਾਣ ਵਿਚ ਕਾਮਯਾਬ ਨਹੀਂ ਹੋਣ ਦਿੱਤਾ। ਇਕ ਸਥਾਨਕ ਸਕੌਟਿਸ਼ ਅਖਬਾਰ ਦੀ ਰਿਪੋਰਟ ਵਿਚ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਉਥੇ 'ਸਾਡੇ ਗੁਆਂਢੀਆਂ ਨੂੰ ਛੱਡ ਦਿਓ, ਉਨ੍ਹਾਂ ਨੂੰ ਜਾਣ ਦਿਓ' ਅਤੇ 'ਪੁਲਿਸ ਕਰਮਚਾਰੀ ਘਰੇ ਜਾਓ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਅਧਿਕਾਰੀਆਂ ਨੇ ਕਿਹਾ ਕਿ ਉਹ ਗਲਾਸਗੋ ਵਿੱਚ ਵਿਰੋਧ ਤੋਂ ਬਾਅਦ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹਨਾਂ ਦੋਵਾਂ ਨੂੰ ਛੱਡ ਰਹੇ ਹਨ।

  ਇਸ ਪ੍ਰਦਰਸ਼ਨ ਤੋਂ ਬਾਅਦ ਸਕਾਟਲੈਂਡ ਦੇ ਪ੍ਰਧਾਨਮੰਤਰੀ ਨਿਕੋਲਾ ਸਟਾਰਜਨ ਨੇ ‘ਹੋਮ ਆਫਿਸ’ ਉੱਤੇ ‘ਖ਼ਤਰਨਾਕ ਅਤੇ ਮਨਜ਼ੂਰ ਨਾ ਹੋਣ ਵਾਲੀ ਸਥਿਤੀ’ ਪੈਦਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕੋਇਡ-19 ਦੇ ਕਹਿਰ ਵਿਚਕਾਰ ਈਦ ਦੇ ਦਿਨ ਅਜਿਹਾ ਕਰਨਾ, ਪਰ ਵੱਡੀ ਸਮੱਸਿਆ ਖੌਫਜਦੀ ਪਨਾਹ ਅਤੇ ਇਮੀਗ੍ਰੇਸ਼ਨ ਨੀਤੀ ਦੀ ਹੈ।’ ਉਨ੍ਹਾਂ ਕਿਹਾ ਕਿ ਬ੍ਰਿਟੇਨ ਦੀ ਸਰਕਾਰ ਤੋਂ ਭਰੋਸਾ ਦੀ ਮੰਗ ਕਰਦੀ ਹੈ ਕਿ ਉਹ ਅਜਿਹੀ ਖ਼ਤਰਨਾਕ ਸਥਿਤੀ ਨੂੰ ਦੁਬਾਰਾ ਪੈਦਾ ਨਹੀਂ ਕਰਨਗੀਆਂ।
  Published by:Ashish Sharma
  First published: