HOME » NEWS » World

ਪਾਕਿਸਤਾਨ : ਟਰੇਨ ਤੇ ਬੱਸ ਦੀ ਟੱਕਰ ‘ਚ 20 ਮੌਤਾਂ, ਕਈ ਜਖਮੀ

News18 Punjabi | News18 Punjab
Updated: February 29, 2020, 1:18 PM IST
share image
ਪਾਕਿਸਤਾਨ : ਟਰੇਨ ਤੇ ਬੱਸ ਦੀ ਟੱਕਰ ‘ਚ 20 ਮੌਤਾਂ, ਕਈ ਜਖਮੀ
ਪਾਕਿਸਤਾਨ : ਟਰੇਨ ਤੇ ਬੱਸ ਦੀ ਟੱਕਰ ‘ਚ 20 ਮੌਤਾਂ, ਕਈ ਜਖਮੀ

ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਇੱਕ ਮਨੁੱਖ ਰਹਿਤ ਰੇਲਵੇ ਕਰਾਸਿੰਗ ਨੂੰ ਪਾਰ ਕਰਨ ਵੇਲੇ ਬੱਸ ਦੀ ਟਰੇਨ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਇੱਕ ਮਨੁੱਖ ਰਹਿਤ ਰੇਲਵੇ ਕਰਾਸਿੰਗ ਨੂੰ ਪਾਰ ਕਰਨ ਵੇਲੇ ਬੱਸ ਦੀ ਟਰੇਨ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।

ਸੱਕੂਰ ਦੇ ਕਮਿਸ਼ਨਰ ਸ਼ਫੀਕ ਅਹਿਮਦ ਮਹੇਸਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀਆਂ ਦੀ ਨਾਜ਼ੁਕ ਹਾਲਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, 'ਅਸੀਂ ਘੱਟੋ ਘੱਟ 60 ਜ਼ਖਮੀਆਂ ਨੂੰ ਰੋਹਰੀ ਅਤੇ ਸੁਕੂਰ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਹੈ।'

ਇਹ ਹਾਦਸਾ ਰੋਹਿਰੀ ਰੇਲਵੇ ਸਟੇਸ਼ਨ ਨੇੜੇ ਮਨੁੱਖ ਰਹਿਤ ਕੰਧਰਾ ਰੇਲਵੇ ਕਰਾਸਿੰਗ 'ਤੇ ਉਸ ਸਮੇਂ ਵਾਪਰਿਆ ਜਦੋਂ ਰਾਵਲਪਿੰਡੀ ਤੋਂ ਕਰਾਚੀ ਜਾ ਰਹੀ 45 ਅਪ ਪਾਕਿਸਤਾਨ ਐਕਸਪ੍ਰੈਸ ਰੇਲ ਦੀ ਇਕ ਯਾਤਰੀ ਬੱਸ ਨਾਲ ਟੱਕਰ ਹੋ ਗਈ। ਸੁਕੂਰ ਤੋਂ ਸੀਨੀਅਰ ਪੁਲਿਸ ਅਧਿਕਾਰੀ ਜਮੀਲ ਅਹਿਮਦ ਨੇ ਕਿਹਾ, "ਬੱਸ ਸੁਕੂਰ ਤੋਂ ਪੰਜਾਬ ਜਾ ਰਹੀ ਸੀ ਅਤੇ ਇਸ ਵਿੱਚ 50 ਤੋਂ ਵੱਧ ਯਾਤਰੀ ਸਵਾਰ ਸਨ।" ਉਸਨੇ ਕਿਹਾ, ‘ਇਹ ਭਿਆਨਕ ਹਾਦਸਾ ਸੀ। ਰੇਲਗੱਡੀ ਨੇ ਬੱਸ ਨੂੰ ਇੰਨੀ ਜ਼ੋਰ ਨਾਲ ਟੱਕਰ ਮਾਰ ਦਿੱਤੀ ਕਿ ਬੱਸ ਦੇ ਤਿੰਨ ਟੁਕੜੇ ਹੋ ਗਏ।
ਅਹਿਮਦ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਰੇਲ ਗੱਡੀ ਬੱਸ ਨੂੰ ਲਗਭਗ 150 ਤੋਂ 200 ਫੁੱਟ ਦੀ ਦੂਰੀ ਉਤੇ ਖਸੀਟਦੀ ਲੈ ਗਈ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕੁਝ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

ਕਮਿਸ਼ਨਰ ਸ਼ਫੀਕ ਅਹਿਮਦ ਨੇ ਦੱਸਿਆ ਕਿ ਜ਼ਖਮੀਆਂ, ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਹ ਮਨੁੱਖ ਰਹਿਤ ਰੇਲਵੇ ਕਰਾਸਿੰਗ ਸੀ ਅਤੇ ਬਦਕਿਸਮਤੀ ਨਾਲ ਬੱਸ ਚਾਲਕ ਨੇ ਕਰਾਸਿੰਗ ਪਾਰ ਕਰਨ ਦਾ ਜੋਖਮ ਲੈ ਲਿਆ ਜਦਕਿ ਰੇਲਗੱਡੀ ਇਕ ਤੇਜ਼ ਰਫਤਾਰ ਨਾਲ ਆ ਰਹੀ ਸੀ।" ਪਾਕਿਸਤਾਨ ਰੇਲਵੇ ਦੇ ਬੁਲਾਰੇ ਅਨੁਸਾਰ ਇਸ ਹਾਦਸੇ ਲਈ ਸਪਸ਼ਟ ਤੌਰ ਤੇ ਬੱਸ ਚਾਲਕ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਰੇਲ ਇੰਜਣ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਸਹਾਇਕ ਚਾਲਕ ਜ਼ਖਮੀ ਹੋ ਗਿਆ ।

 
First published: February 29, 2020, 1:18 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading